ਸਿੱਖਿਆ ਮੰਤਰਾਲਾ

ਸਿੱਖਿਆ ਮੰਤਰਾਲਾ ਨੇ ‘ਇੱਕ ਸਮਾਨ ਅਤੇ ਸਮਾਵੇਸ਼ੀ ਸਮਾਜ ਦੇ ਵੱਲ : ਐਨ.ਈ.ਪੀ. 2020’ ਦੇ ਟੀਚਿਆਂ ਨੂੰ ਸਾਕਾਰ ਕਰਨ ’ਤੇ ਵੈਬੀਨਾਰ ਦਾ ਆਯੋਜਨ ਕੀਤਾ

Posted On: 30 JUL 2021 7:19PM by PIB Chandigarh

ਰਾਸ਼ਟਰੀ ਸਿੱਖਿਆ ਨੀਤੀ (ਐਨ.ਈ.ਪੀ.) 2020 ਦੇ ਇੱਕ ਸਾਲ ਪੂਰਾ ਹੋਣ ਦੇ ਮੌਕੇ ’ਤੇ ਸਿੱਖਿਆ ਮੰਤਰਾਲਾ ( ਐਮ.ਓ.ਈ.) ਮਹੱਤਵਪੂਰਣ ਪਹਿਲ  ਕਰਨ ਜਾ ਰਿਹਾ ਹੈ। ਐਨ.ਈ.ਪੀ. 2020 ਦੇ ਇੱਕ ਸਾਲ ਦੇ ਸੰਬੰਧ ’ਚ ਇਸ ਪਹਿਲ ਦੇ ਭਾਗ ਦੇ ਰੂਪ ਵਿੱਚ ਅੱਠ ਦਿਨ ਲਈ ਵਿਸ਼ਾ ਆਧਾਰਿਤ ਵੈਬੀਨਾਰਾਂ ਦੀ ਇੱਕ ਲੜੀ ਦੀ ਯੋਜਨਾ ਬਣਾਈ ਗਈ ਹੈ। ਇਸ ਸੰਦਰਭ ਵਿੱਚ ਸਕੂਲੀ ਸਿੱਖਿਆ ਅਤੇ ਸਾਖਰਤਾ ਵਿਭਾਗ ਅਤੇ ਐਨ.ਸੀ.ਈ.ਆਰ.ਟੀ. ਨੇ ਅੱਜ ‘ਇੱਕ ਸਮਾਨ ਅਤੇ ਸਮਾਵੇਸ਼ੀ ਸਮਾਜ ਦੇ ਵੱਲ : ਐਨ.ਈ.ਪੀ. 2020 ਦੇ ਟੀਚਿਆਂ ਨੂੰ ਸਾਕਾਰ ਕਰਨ’ ’ਤੇ ਇੱਕ ਰਾਸ਼ਟਰੀ ਵੈਬੀਨਾਰ ਦਾ ਪ੍ਰਬੰਧ ਕੀਤਾ । ਵੈਬੀਨਾਰ ਵਿੱਚ ਸਿੱਖਿਆ ਰਾਜ ਮੰਤਰੀ ਸ਼੍ਰੀਮਤੀ ਅੰਨਪੂਰਣਾ ਦੇਵੀ ਅਤੇ ਸਿੱਖਿਆ ਮੰਤਰਾਲਾ ਦੇ ਸੀਨੀਅਰ ਅਧਿਕਾਰੀਆਂ ਨੇ ਭਾਗ ਲਿਆ ।

ਉਦਘਾਟਨ ਭਾਸ਼ਣ ਵਿੱਚ ਸ਼੍ਰੀਮਤੀ ਅੰਨਪੂਰਣਾ ਦੇਵੀ ਨੇ ਕਿਹਾ ਕਿ ਐਨ.ਈ.ਪੀ. 2020 ਦਾ ਉਦੇਸ਼ ਉੱਚ ਗੁਣਵੱਤਾ ਵਾਲੀ ਇੱਕ ਸਮਾਨ ਅਤੇ ਸਮਾਵੇਸ਼ੀ ਸਿੱਖਿਆ ਉਪਲੱਬਧ ਕਰਵਾਉਣਾ ਹੈ । ਉਨ੍ਹਾਂ ਨੇ ਕਿਹਾ ਕਿ ਇਹ ਸਾਰਿਆਂ ਨੂੰ ਸਿੱਖਿਆ ਲਈ ਦਿਸ਼ਾ ਨਿਰਦੇਸ਼ ਉਪਲੱਬਧ ਕਰਾਉਂਦੀ ਹੈ, ਜਿਸਦੇ ਨਾਲ ਆਪਣੀ ਵਿਵਿਧ ਸਿੱਖਿਆ ਜ਼ਰੂਰਤ ਅਤੇ ਪਿਛੋਕੜ ਤੋਂ ਇਲਾਵਾ  ਸਾਰੇ ਬੱਚੇ ਵਿਕਾਸ ਅਤੇ ਆਪਣੀ ਪੂਰੀ ਮਨੁੱਖ ਸੰਭਾਵਨਾਵਾਂ ਨੂੰ ਸਾਕਾਰ ਕਰਨ ਵਿੱਚ ਸਫਲ ਹੋ ਸਕਦੇ ਹਨ। ਵਿਸ਼ੇਸ਼ ਰੂਪ ਤੋਂ ਲੜਕੀਆਂ ਅਤੇ ਟਰਾਂਸਜੇਂਡਰ ਬੱਚਿਆਂ ਸਹਿਤ ਐਸ.ਈ.ਡੀ.ਸੀ . ਨਾਲ ਜੁੜੇ ਬੱਚੀਆਂ ਨੂੰ ਸ਼ਾਮਿਲ ਕਰਨ ਲਈ ਕੋਰਸ ਅਤੇ ਪੜ੍ਹਾਉਣ ਵਿੱਚ ਦਖਲਅੰਦਾਜੀ ਦੀ ਜ਼ਰੂਰਤ ਹੈ ।

 ਐਨ.ਸੀ.ਈ.ਆਰ.ਟੀ. ਨਿਦੇਸ਼ਕ ਨੇ ਮੰਤਰੀ ਅਤੇ ਹੋਰ ਮੋਹਤਬਰਾਂ  ਦਾ ਸਵਾਗਤ ਕੀਤਾ। ਉਨ੍ਹਾਂ ਨੇ ਐਨ.ਈ.ਪੀ. 2020 ਦੇ ਸੰਦਰਭ ਵਿੱਚ ਵਿਸ਼ੇ ਦੇ ਵੱਖ ਵੱਖ ਪਹਿਲੂਆਂ ’ਤੇ ਚਾਨਣਾ ਪਾਇਆ ਅਤੇ ਬੁਲਾਰਿਆ ਦੀ ਪ੍ਰਸ਼ੰਸਾ ਕੀਤੀ ਜੋ ਖੇਤਰ ਵਿੱਚ ਆਪਣੇ ਅਨੁਭਵਾਂ ਦੇ ਬਾਰੇ ਵਿੱਚ ਦੱਸਣਗੇ।

 

ਵੈਬੀਨਾਰ ਵਿੱਚ ਤਿੰਨ ਵਿਸ਼ਿਆ ’ਤੇ ਧਿਆਨ ਕੇਂਦਰਿਤ ਕੀਤਾ ਗਿਆ, ਜੋ ਇਸ ਪ੍ਰਕਾਰ ਹਨ:

·         ਇੱਕ ਸਮਾਨ ਅਤੇ ਸਮਾਵੇਸ਼ੀ ਸਮਾਜ ਦੇ ਟੀਚੇ ਨੂੰ ਹਾਸਲ ਕਰਨ ਨਾਲ ਜੁੜੇ ਮੁੱਦਿਆਂ ਅਤੇ ਚੁਨੌਤੀਆਂ ਦੇ ਸਮਾਧਾਨ ਨਾਲ ਜੁੜੇ ਅਨੁਭਵ

·         ਬਾਲਿਕਾ ਸਿੱਖਿਆ  ’ਤੇ ਜ਼ੋਰ ਨਾਲ ਸਾਮਾਜਕ-ਆਰਥਕ ਰੂਪ ਤੋਂ ਵਾਂਝੇ ਸਮੂਹਾਂ (ਐਸ.ਈ.ਡੀ.ਜੀ.) ਦਾ ਸਮਾਵੇਸ਼ਨ : ਐਨ.ਈ.ਪੀ. 2020 ਦੇ ਪ੍ਰਾਵਧਾਨਾਂ ਨੂੰ ਅੱਗੇ ਵਧਾਉਣਾ।

·         ਐਨ.ਈ.ਪੀ. 2020 ਦੇ ਵਿਜ਼ਨ : ਖੇਤਰ ਤੋਂ ਆਉਣ ਵਾਲੇ ਵਿਚਾਰਾਂ ਦੇ ਤਹਿਤ ਸਾਰਿਆਂ ਦੇ ਸਮਾਵੇਸ਼ਨ ਲਈ ਪ੍ਰਭਾਵੀ ਦਖਲ ਅੰਦਾਜੀ। 

 

ਬਾਲਿਕਾ ਸਿੱਖਿਆ ਅਤੇ ਸਸ਼ਕਤੀਕਰਣ ਸਮੇਤ ਸਮਾਵੇਸ਼ੀ ਸਿੱਖਿਆ ਦੇ ਖੇਤਰ ਵਿੱਚ ਕੰਮ ਕਰ ਰਹੇ ਰਾਮ ਕ੍ਰਿਸ਼ਣ ਮਿਸ਼ਨ, ਰੂਮ ਟੂ ਰੀਡ, ਸਵ ਤਾਲਿਮ ਫਾਉਂਡੇਸ਼ਨ, ਸੇਂਟ ਮੈਰੀ ਸਕੂਲ, ਰਾਸ਼ਟਰੀ ਕੌਸ਼ਲ ਵਿਕਾਸ ਨਿਗਮ, ਆਈ.ਟੀ.ਐਲ. ਪਬਲਿਕ ਸਕੂਲ, ਵਿਜਨਾਨਾ ਵਿਹਾਰਾ ਰੇਜਿਡੇਂਸ਼ਿਅਲ ਸਕੂਲ, ਭਾਰਤ ਭਾਰਤੀ ਆਦਿ ਸਮੇਤ ਵੱਖ ਵੱਖ ਸੰਗਠਨਾਂ ਅਤੇ ਸੰਸਥਾਨਾਂ ਵਲੋਂ ਬੁਲਾਏ ਬੁਲਾਰਿਆ ਨੇ ਇਲਾਕੇ ਦੀਆਂ ਮੁਸ਼ਿਕਲਾਂ ’ਤੇ ਕਾਬੂ ਪਾਉਣ ਅਤੇ ਜ਼ਰੂਰੀ ਦਖਲ ਅੰਦਾਜੀ ਕਰਨ ਨਾਲ ਜੁੜੀਆਂ ਆਪਣੀ ਧਾਰਨਾਵਾਂ ਅਤੇ ਅਨੁਭਵ ਸਾਂਝੇ ਕੀਤੇ। ਤਾਲਮੇਲ ਸੈਸ਼ਨ ਐਨ.ਸੀ.ਈ.ਆਰ.ਡੀ. ਵਿਭਾਗ  ਵਲੋਂ ਕੀਤਾ ਗਿਆ ਸੀ। ਹਰ ਸੈਸ਼ਨ, ਵਿਸ਼ੇ ਅਤੇ ਐਨ.ਈ.ਪੀ. 2020 ਦੇ ਸੰਦਰਭ ਵਿੱਚ ਐਨ.ਸੀ.ਈ.ਆਰ.ਟੀ. ਦੇ ਹਾਲ ਦੇ ਪਹਿਲੂਆਂ ’ਤੇ ਪੇਸ਼ਕਾਰੀ ਨਾਲ ਸ਼ੁਰੂ ਹੋਇਆ, ਜਿਸ ਵਿੱਚ ਸਮਾਨ ਅਤੇ ਸਮਾਵੇਸ਼ੀ ਸਿੱਖਿਆ ’ਤੇ ਜ਼ੋਰ ਦਿੱਤਾ ਗਿਆ। 

 

ਐਨ.ਈ.ਪੀ. 2020 ਦੇ ਟੀਚਿਆ ’ਤੇ ਕੇਂਦਰਿਤ ਰਾਸ਼ਟਰੀ ਵੈਬੀਨਾਰ ਦੀ ਕੁੱਝ ਵਿਸ਼ੇਸ਼ਤਾਵਾਂ:

·         ਆਰ.ਪੀ.ਡਬਲਿਊ.ਡੀ. ਐਕਟ ਦਾ ਪ੍ਰਭਾਵਸ਼ਾਲੀ ਅਮਲ

·         ਸੁਣਨ ਦੀ ਕਮਜ਼ੋਰ ਸ਼ਕਤੀ ਵਾਲੇ ਬੱਚਿਆਂ ਦੀ ਮੁੱਢਲੀਆਂ ਸਾਖਰਤਾ ਅਤੇ ਅੰਕ ਨੂੰ ਪੂਰਾ ਕਰਨ ਲਈ ਬਣੇ ਵਿਸ਼ੇਸ਼ ਕਰਮਚਾਰੀ ਦਾ ਗਠਨ

·         ਸਮਾਵੇਸ਼ੀ ਸਿੱਖਿਆ ਲਈ ਪੜ੍ਹਾਉਣ-ਸਿੱਖਣ ਵਿਚ ਦਖਲ ਅੰਦਾਜੀ 

·         ਸਮਾਵੇਸ਼ਨ ਦੀ ਧਾਰਨਾ ਵਿੱਚ ਦੂਰ-ਦੁਰਾਡੇ ਅਤੇ ਸੀਮਾਵਰਤੀ ਖੇਤਰਾਂ ਸਮੇਤ ਸਮਾਵੇਸ਼ੀ ਅਭਿਆਸ ਨੂੰ ਪ੍ਰੋਤਸਾਹਨ

·         ਲੜਕੀਆਂ ਦੇ ਟਿਕਾਊ ਆਰਥਕ ਸਸ਼ਕਤੀਕਰਣ ਲਈ ਕੌਸ਼ਲ ਵਿਕਾਸ ’ਤੇ ਜ਼ੋਰ

·         ਲੜਕੀਆਂ ਵਿੱਚ ਵਿਸ਼ੇਸ਼ ਰੂਪ ਨਾਲ ਅਗਵਾਈ ਅਤੇ ਫੈਸਲਾ ਲੈਣ ਦੇ ਕੌਸ਼ਲ ਦੇ ਨਾਲ ਹੀ 21ਵੀਂ ਸਦੀ ਦੇ ਕੌਸ਼ਲ ਵਧਾਉਣਾ

·         ਸ਼ੁਰੁਆਤ ’ਚ ਹੀ ਪਹਿਚਾਣ ਅਤੇ ਸਕੂਲਾਂ ਦੇ ਆਸ-ਪਾਸ ਨਿਯਮ ਰਹਿਤ ਮਾਹੌਲ ਤਿਆਰ ਕਰਾਉਣਾ

·         ਵਿਸ਼ੇਸ਼ ਰੂਪ ਤੋਂ 10 ਸਵੀਸਲੈਸ ਦਿਨਾਂ ਦੇ ਦੌਰਾਨ ਪੇਸ਼ੇਵਰ ਸਿੱਖਿਆ ਅਤੇ ਜੀਵਨ ਕੌਸ਼ਲ ਦਾ ਵਿਕਾਸ ਕੀਤਾ ਜਾਣਾ

·         ਸਕੂਲੀ ਕੋਰਸ ਦੇ ਇੱਕ ਅਹਿਮ ਭਾਗ ਦੇ ਰੂਪ ਵਿੱਚ ਬਿਹਤਰ ਸਿੱਖਿਆ

·         ਸਿੱਖਿਅਕ ਦਖਲਅੰਦਾਜੀ ’ਚ ਵਲੰਟੀਅਰ ਅਤੇ ਸਮੁਦਾਏ ਦੇ ਮੈਬਰਾਂ ਨੂੰ ਜੋੜਨਾ

·         ਵੱਖ-ਵੱਖ ਹਿਤਧਾਰਕਾਂ ਦੇ ਨਾਲ ਸਾਂਝੇਦਾਰੀ ਨਾਲ ਸਮਾਵੇਸ਼ਨ ਨੂੰ ਜੀਵਨ ਦੇ ਇੱਕ ਤਰੀਕੇ ਦੇ ਰੂਪ ਵਿੱਚ ਵੇਖਣਾ

ਇੱਕ ਸਮਾਨ ਅਤੇ ਸਮਾਵੇਸ਼ੀ ਸਮਾਜ ਲਈ ਐਨ.ਈ.ਪੀ. 2020 ਦੇ ਟੀਚਿਆ ਨੂੰ ਸਾਕਾਰ ਕਰਨ ਵਿੱਚ ਵੱਖ-ਵੱਖ ਹਿਤਧਾਰਕਾਂ ਦੇ ਮਾਰਗਦਰਸ਼ਨ ਲਈ ਇਨ੍ਹਾਂ ਗੱਲਾਂ ਦਾ ਪ੍ਰਚਾਰ ਕੀਤਾ ਜਾਵੇਗਾ ।

 

******************

ਐੱਮ ਜੇ ਪੀ ਐੱਸ /  ਏਕੇ



(Release ID: 1741029) Visitor Counter : 129


Read this release in: English , Urdu , Hindi