ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਰਾਸ਼ਟਰੀ ਜਨਸੰਖਿਆ ਨੀਤੀ — ਰਾਸ਼ਟਰੀ ਪਰਿਵਾਰ ਨਿਯੋਜਨ ਪ੍ਰੋਗਰਾਮ ਤਹਿਤ ਵਿਆਪਕ ਸੇਵਾਵਾਂ ਮੁਹੱਈਆ ਕਰਨ ਲਈ ਵੱਖ ਵੱਖ ਪਹਿਲਕਦਮੀਆਂ
Posted On:
30 JUL 2021 5:23PM by PIB Chandigarh
ਸਾਲ 2000 ਵਿੱਚ ਇੱਕ ਰਾਸ਼ਟਰੀ ਜਨਸੰਖਿਆ ਨੀਤੀ ਬਣਾਈ ਗਈ ਸੀ , ਜਿਸ ਦਾ ਲੰਮੀ ਮਿਆਦੀ ਉਦੇਸ਼ 2045 ਤੱਕ ਜਨਸੰਖਿਆ ਸਥਿਰਤਾ ਪ੍ਰਾਪਤ ਕਰਨਾ ਹੈ । ਰਾਸ਼ਟਰੀ ਪਰਿਵਾਰ ਨਿਯੋਜਨ ਪ੍ਰੋਗਰਾਮ ਤਹਿਤ ਵਿਆਪਕ ਸੇਵਾਵਾਂ ਮੁਹੱਈਆ ਕਰਨ ਲਈ ਵੱਖ ਵੱਖ ਪਹਿਲਕਦਮੀਆਂ ਹੇਠਾਂ ਦਿੱਤੀਆਂ ਗਈਆਂ ਹਨ-
1. ਮਿਸ਼ਨ ਪਰਿਵਾਰ ਵਿਕਾਸ ਲਾਗੂ ਕੀਤਾ ਗਿਆ ਹੈ । ਇਹ 7 ਉੱਚੇ ਕੇਂਦਰਿਤ ਸੂਬਿਆਂ ਦੇ ਸਭ ਤੋਂ ਵੱਧ 146 ਪ੍ਰਜਨਨ ਜਿ਼ਲਿ੍ਆਂ ਵਿੱਚ ਪਰਿਵਾਰ ਨਿਯੋਜਨ ਸੇਵਾਵਾਂ ਅਤੇ ਗਰਭ ਨਿਰੋਧਕਾਂ ਲਈ ਪਹੁੰਚ ਨੂੰ ਕਾਫੀ ਵਧਾਉਣ ਲਈ ਲਾਗੂ ਕੀਤਾ ਗਿਆ ਹੈ ।
2. ਗਰਭ ਨਿਰੋਧਕ ਚੋਣਾਂ ਦਾ ਵਿਸਥਾਰ : ਮੌਜੂਦਾ ਗਰਭ ਨਿਰੋਧਕ ਟੋਕਰੀ ਵਿੱਚ ਨਿਰੋਧ , ਕੰਬਾਈਨਡ ਓਰਲ ਗਰਭ ਨਿਰੋਧਕ ਗੋਲੀਆਂ , ਐਮਰਜੈਂਸੀ ਗਰਭ ਨਿਰੋਧਕ ਗੋਲੀਆਂ , ਇੰਟਰਾ ਯੁਟਰਾਈਨ ਕੰਟਰਾਸੈਪਟਿਵ ਯੁਟਰਾਈਨ ਉਪਕਰਣ (ਆਈ ਯੂ ਸੀ ਡੀ) ਤੇ ਨੱਸਬੰਦੀ ਤੱਕ ਵਿਸਥਾਰ ਸ਼ਾਮਲ ਹੈ ਅਤੇ ਇਸ ਵਿੱਚ ਨਵੇਂ ਗਰਭ ਨਿਰੋਧਕ ਜਿਵੇਂ ਇੰਜੈਕਟਿਬਲ ਕੰਟਰਾਸੈਪਟਿਵ (ਅੰਤਰ ਪ੍ਰੋਗਰਾਮ) ਅਤੇ ਸੈਚੋਰਮਨ (ਛਾਯਾ) ।
3. ਨੱਸਬੰਦੀ ਅਪਣਾਉਣ ਵਾਲਿਆਂ ਲਈ ਮੁਆਵਜ਼ਾ ਸਕੀਮ ਜੋ ਲਾਭਪਾਤਰੀਆਂ ਦੇ ਉਜਰਤਾਂ ਦੇ ਨੁਕਸਾਨ ਲਈ ਮੁਆਵਜ਼ਾ ਦਿੰਦੀ ਹੈ ਅਤੇ ਨੱਸਬੰਦੀ ਕਰਵਾਉਣ ਲਈ ਸਰਵਿਸ ਪ੍ਰੋਵਾਈਡਰ ਟੀਮ ਨੂੰ ਵੀ ਮੁਆਵਜ਼ਾ ਮੁਹੱਈਆ ਕਰਦੀ ਹੈ ।
4. ਡਿਲੀਵਰੀ ਤੋਂ ਬਾਅਦ ਪੋਸਟ ਪਾਰਟਮ ਗਰਭ ਨਿਰੋਧਕ ਜੰਤਰ (ਪੀ ਪੀ ਆਈ ਸੀ ਯੂ ਡੀ) ਸੇਵਾਵਾਂ ਮੁਹੱਈਆ ਕੀਤੀਆਂ ਜਾਂਦੀਆਂ ਹਨ ।
5. ਆਸ਼ਾ ਦੁਆਰਾ ਲਾਭਪਾਤਰੀਆਂ ਦੇ ਘਰਾਂ ਤੱਕ ਗਰਭ ਨਿਰੋਧਕ ਦੀ ਹੋਮ ਡਿਲੀਵਰੀ ਸਕੀਮ ਹੈ ।
6. ਭਾਈਚਾਰਿਆਂ ਵਿੱਚ ਵਰਤੋਂ ਲਈ ਆਸ਼ਾ ਦੀ ਡਰੱਗ ਕਿੱਟ ਵਿੱਚ ਗਰਭ ਟੈਸਟ ਕਿੱਟਾਂ ਦੀ ਵਿਵਸਥਾ ਲਈ ਸਕੀਮ ।
7. ਪਰਿਵਾਰ ਨਿਯੋਜਨ ਲੋਜੀਸਟਿਕਸ ਪ੍ਰਬੰਧਨ ਜਾਣਕਾਰੀ ਪ੍ਰਣਾਲੀ (ਐੱਫ ਪੀ — ਐੱਲ ਐੱਮ ਆਈ ਐੱਸ) : ਇੱਕ ਸਮਰਪਿਤ ਸਾਫਟਵੇਅਰ ਹੈ ਜੋ ਉਸੇ ਸਹੂਲਤਾਂ ਦੇ ਸਾਰੇ ਪੱਧਰਾਂ ਤੇ ਵਾਰ ਨਿਯੋਜਨ ਵਸਤਾਂ ਦੀ ਵੰਡ , ਖਰੀਦ ਅਤੇ ਨਿਰਵਿਘਨ ਭਵਿੱਖਵਾਣੀ ਨੂੰ ਯਕੀਨੀ ਬਣਾਉਣ ਲਈ ਲਾਂਚ ਕੀਤਾ ਗਿਆ ਹੈ ।
ਉੱਪਰ ਦੱਸੀਆਂ ਪਹਿਲਕਦਮੀਆਂ ਦੀਆਂ ਹੇਠ ਲਿਖੀਆਂ ਪ੍ਰਾਪਤੀਆਂ ਹਨ :—
1. 2005 ਤੋਂ 2018 ਤੱਕ (ਐੱਸ ਆਰ ਐੱਸ) ਕੁਲ ਪ੍ਰਜਨਨ ਦਰ 2.9 ਤੋਂ ਘੱਟ ਕੇ 2.2 ਹੋ ਗਈ ਹੈ ।
2. 36 ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚੋਂ 28 ਨੇ 2.1 ਪ੍ਰਜਨਨ ਤੋਂ ਘੱਟ ਪੱਧਰ ਦੀ ਪ੍ਰਾਪਤੀ ਪਹਿਲਾਂ ਹੀ ਕਰ ਲਈ ਹੈ ।
3. ਕਰੂਡ ਜਨਮ ਦਰ 2005 ਤੋਂ 2018 (ਐੱਸ ਆਰ ਐੱਸ) ਘੱਟ ਕੇ 23.8 ਤੋਂ 20.0 ਹੋ ਗਈ ਹੈ ।
4. ਭਾਰਤ ਦੀ ਵਾਂਟੇਡ ਪ੍ਰਜਨਨ ਦਰ ਐੱਨ ਐੱਫ ਐੱਚ ਐੱਸ 3 ਵਿੱਚ 1.9 ਸੀ , ਜੋ ਐੱਨ ਐੱਫ ਐੱਚ ਐੱਸ 4 ਵਿੱਚ ਘੱਟ ਕੇ 1.4 ਹੋ ਗਈ ਹੈ ।
ਇਹ ਜਾਣਕਾਰੀ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਡਾਕਟਰ ਭਾਰਤੀ ਪ੍ਰਵੀਣ ਪਵਾਰ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ।
****************
ਐੱਮ ਵੀ
ਐੱਚ ਐੱਫ ਡਬਲਯੁ / ਪੀ ਕਿਉ / ਰਾਸ਼ਟਰੀ ਜਨ ਸੰਖਿਆ ਨੀਤੀ / 30 ਜੁਲਾਈ 2021 / 7
(Release ID: 1740917)