ਆਯੂਸ਼
ਮੈਡੀਸਨ ਦੀ ਆਯੁਸ਼ ਪ੍ਰਣਾਲੀ ਕਈ ਮੁਲਕਾਂ ਵਿੱਚ ਹਰਮਨ ਪਿਆਰੀ ਹੋਈ ਹੈ
Posted On:
30 JUL 2021 4:57PM by PIB Chandigarh
- , ਫਿਟਨੈੱਸ ਅਤੇ ਬਦਲਦੇ ਤਰਜੇ ਜਿ਼ੰਦਗੀ ਬਾਰੇ ਜਾਗਰੂਕਤਾ ਵਧਣ ਨਾਲ ਆਯੁਸ਼ ਪ੍ਰਣਾਲੀਆਂ ਦੀ ਮੰਗ ਵਿਸ਼ੇਸ਼ ਕਰਕੇ ਆਯੁਰਵੇਦ ਅਤੇ ਯੋਗ ਲਈ ਮੰਗ ਅੰਤਰਰਾਸ਼ਟਰੀ ਪੱਧਰ ਤੇ ਬਹੁਤ ਜਿ਼ਆਦਾ ਵੱਧ ਗਈ ਹੈ । ਸੰਯੁਕਤ ਰਾਸ਼ਟਰ ਵੱਲੋਂ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਵਜੋਂ ਐਲਾਨ ਕਰਨਾ ਆਯੁਸ਼ ਪ੍ਰਣਾਲੀਆਂ ਦੀ ਸਾਰਥਕਤਾ ਅਤੇ ਮਹੱਤਤਾ ਨੂੰ ਸਮੁੱਚੇ ਵਿਸ਼ਵ ਵਿਆਪੀ ਭਾਈਚਾਰੇ ਦੀ ਤੰਦਰੂਸਤੀ ਨੂੰ ਯਕੀਨੀ ਬਣਾਉਣ ਲਈ ਇੱਕ ਮਹੱਤਵਪੂਰਲ ਦਖਲ ਵਜੋਂ ਦਰਸਾਉਂਦਾ ਹੈ । ਆਯੁਰਵੇਦ ਨੂੰ ਨੇਪਾਲ , ਸ਼੍ਰੀਲੰਕਾ , ਪਾਕਿਸਤਾਨ , ਬੰਗਲਾਦੇਸ਼ , ਸੰਯੁਕਤ ਅਰਬ ਅਮਾਰਾਤ , ਓਮਾਨ , ਸਾਉਦੀ ਅਰਬ , ਬਹਿਰੀਨ , ਮਲੇਸ਼ੀਆ , ਮੌਰਿਸ਼ਸ , ਹੰਗਰੀ , ਸਰਬੀਆ , ਤੰਜ਼ਾਨੀਆ , ਸਵਿਟਜ਼ਰਲੈਂਡ , ਕਿਊਬਾ ਅਤੇ ਬ੍ਰਾਜ਼ੀਲ ਵਿੱਚ ਮੈਡੀਕਲ ਪ੍ਰਣਾਲੀ ਵਜੋਂ ਮਾਨਤਾ ਪ੍ਰਾਪਤ ਹੈ । ਰੋਮਾਨੀਆ , ਹੰਗਰੀ , ਲਾਤਵੀਆ , ਸਰਬੀਆ , ਸੋਵਿਨੀਆ , ਯੂਰਪੀ ਯੂਨੀਅਨ ਦੇ ਪੰਜ ਮੁਲਕ ਹਨ , ਜਿੱਥੇ ਆਯੁਰਵੇਦ ਅਭਿਆਸਾਂ ਨੂੰ ਨਿਯੰਤਰਿਤ ਕੀਤਾ ਜਾਂਦਾ ਹੈ । ਯੂਨਾਨੀ ਪ੍ਰਣਾਲੀ ਨੂੰ ਬੰਗਲਾਦੇਸ਼ , ਸ਼੍ਰੀਲੰਕਾ , ਮਲੇਸ਼ੀਆ , ਪਾਕਿਸਤਾਨ , ਬਹਿਰੀਨ , ਸੰਯੁਕਤ ਅਰਬ ਅਮਾਰਾਤ ਅਤੇ ਤੰਜ਼ਾਨੀਆ ਵਿੱਚ ਮਾਨਤਾ ਪ੍ਰਾਪਤ ਹੈ । ਸਿੱਧਾ ਪ੍ਰਣਾਲੀ ਨੂੰ ਸ਼੍ਰੀਲੰਕਾ ਅਤੇ ਮਲੇਸ਼ੀਆ ਵਿੱਚ ਮਾਨਤਾ ਪ੍ਰਾਪਤ ਹੈ । ਸੋਵਾ ਡਿਗਪਾ ਪ੍ਰਣਾਲੀ ਨੂੰ ਭੂਟਾਨ ਅਤੇ ਮੰਗੋਲੀਆ ਵਿੱਚ ਮਾਨਤਾ ਪ੍ਰਾਪਤ ਹੈ । ਹੋਮਿਓਪੈਥੀ ਪ੍ਰਣਾਲੀ ਨੂੰ ਸ਼੍ਰੀਲੰਕਾ , ਬੰਗਲਾਦੇਸ਼ , ਪਾਕਿਸਤਾਨ , ਓਮਾਨ , ਸੰਯੁਕਤ ਅਰਬ ਅਮਾਰਾਤ , ਰੂਸ ਅਤੇ ਤੰਜ਼ਾਨੀਆ ਵਿੱਚ ਮਾਨਤਾ ਪ੍ਰਾਪਤ ਹੈ । ਇਸ ਨੂੰ ਘਾਣਾ , ਚਿਲੀ , ਰੋਮਾਨੀਆ , ਕੋਲੰਬੀਆ , ਤੁਰਕੀ , ਓਂਟੇਰੀਓ (ਕਨੇਡਾ) ਵਿੱਚ ਨਿਯੰਤਰਿਤ ਕੀਤਾ ਜਾਂਦਾ ਹੈ ਅਤੇ ਇੰਗਲੈਂਡ ਦੀ ਕੌਮੀ ਸਿਹਤ ਨੀਤੀ ਵਿੱਚ ਏਕੀਕ੍ਰਿਤ ਹੈ । ਆਯੁਸ਼ ਉਤਪਾਦਾਂ ਨੂੰ 100 ਤੋਂ ਵੱਧ ਵਿਦੇਸ਼ੀ ਮੁਲਕਾਂ ਵਿੱਚ ਦਵਾਈ ਵਜੋਂ ਜਾਂ ਫੂਡ ਸਪਲੀਮੈਂਟ ਵਜੋਂ ਬਰਾਮਦ ਕੀਤਾ ਜਾ ਰਿਹਾ ਹੈ ।
ਆਯੁਸ਼ ਮੰਤਰਾਲਾ ਅੰਤਰਰਾਸ਼ਟਰੀ ਤਰੱਕੀ , ਪਸਾਰ ਅਤੇ ਆਯੁਸ਼ ਪ੍ਰਣਾਲੀਆਂ ਦੀ ਵਿਸ਼ਵ ਵਿਆਪੀ ਮਾਨਤਾ ਲਈ ਵੱਖ ਵੱਖ ਪਹਿਲਕਦਮੀਆਂ ਕਰਦਾ ਹੈ । ਜਿਵੇਂ ਵਪਾਰਕ ਸਹੂਲਤਾਂ ਲਈ ਵੱਖ ਵੱਖ ਕਦਮ ਚੁੱਕ ਕੇ ਵੱਖ ਵੱਖ ਮੁਲਕਾਂ ਨਾਲ ਦੁਵੱਲੇ ਅਤੇ ਬਹੁਪੱਧਰੀ ਗੱਲਬਾਤ , ਆਯੁਸ਼ ਪ੍ਰਣਾਲੀ ਨੂੰ ਮਾਨਤਾ , ਸਮਰਪਿਤ ਆਯੁਸ਼ ਐਕਸਪੋਰਟ ਪ੍ਰਮੋਸ਼ਨ ਕੌਂਸਲ ਦੀ ਸਥਾਪਨਾ ਦੁਆਰਾ ਆਯੁਸ਼ ਉਤਪਾਦਾਂ , ਦਵਾਈਆਂ ਅਤੇ ਸੇਵਾਵਾਂ ਦੀ ਬਰਾਮਦ ਨੂੰ ਉਤਸ਼ਾਹਿਤ ਕਰਨਾ , ਅੰਤਰਰਾਸ਼ਟਰੀ ਪ੍ਰਦਰਸ਼ਨੀਆਂ ਵਿੱਚ ਹਿੱਸਾ ਲੈਣ ਲਈ ਉਦਯੋਗ ਅਤੇ ਹਸਪਤਾਲਾਂ ਨੂੰ ਸਹਾਇਤਾ , ਅੰਤਰਰਾਸ਼ਟਰੀ ਏਜੰਸੀਆਂ , ਜਿਵੇਂ ਡਬਲਯੁ ਐੱਚ ਓ , ਆਈ ਐੱਸ ਓ ਆਦਿ ਨਾਲ ਮਿਲ ਕੇ ਉੱਚ ਮਾਣਕਾਂ ਨੂੰ ਸਥਾਪਿਤ ਕਰਨ ਲਈ ਵੱਖ ਵੱਖ ਮੁਲਕਾਂ ਦੇ ਮਾਹਿਰਾਂ ਦੇ ਡੈਪੂਟੇਸ਼ਨ , ਬਾਹਰੀ ਨਿਵੇਸ਼ ਨੂੰ ਉਤਸ਼ਾਹਿਤ , ਅੰਤਰਰਾਸ਼ਟਰੀ ਆਯੁਸ਼ ਸੰਸਥਾਵਾਂ ਸਥਾਪਿਤ ਕਰਨਾ , ਭਾਰਤ ਵਿੱਚ ਆਯੁਸ਼ ਕੋਰਸ ਕਰਨ ਲਈ ਵਿਦੇਸ਼ੀ ਨਾਗਰਿਕਾਂ ਨੂੰ ਵਜੀਫੇ ਦੇਣਾ ।
ਇਸੇ ਵੇਲੇ ਦੇਸ਼ ਵਿੱਚ ਆਯੁਸ਼ ਦੇ ਹਰੇਕ ਅਨੁਸ਼ਾਸਨ ਲਈ ਵੱਖਰੀਆਂ ਯੂਨੀਵਰਸਿਟੀਆਂ ਸਥਾਪਿਤ ਕਰਨ ਦੀ ਕੋਈ ਯੋਜਨਾ ਨਹੀਂ ਹੈ ਪਰ ਆਯੁਸ਼ ਮੰਤਰਾਲੇ ਤਹਿਤ ਨੈਸ਼ਨਲ ਇੰਸਟੀਚਿਊਟ ਆਫ ਆਯੁਰਵੇਦ ਜੈਪੁਰ ਨੂੰ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਦੁਆਰਾ ਡੀਮਡ ਸੰਸਥਾ ਦਾ ਰੁਤਬਾ ਦਿੱਤਾ ਗਿਆ ਹੈ ।
ਵੱਖ ਵੱਖ ਆਯੁਸ਼ ਦੀਆਂ ਕੁਲ 12 ਕੌਮੀ ਸੰਸਥਾਵਾਂ ਵੱਖ ਵੱਖ ਸਥਾਨਾਂ ਤੇ ਪਹਿਲਾਂ ਹੀ ਕੰਮ ਕਰ ਰਹੀਆਂ ਹਨ । ਇਸ ਤੋਂ ਇਲਾਵਾ ਇਹਨਾਂ ਕੌਮੀ ਸੰਸਥਾਵਾਂ ਦੀਆਂ ਹੇਠ ਲਿਖੀਆਂ ਸੈਟੇਲਾਈਟ ਅਤੇ ਅੰਗ ਸੰਸਥਾਵਾਂ ਸਥਾਪਿਤ ਕੀਤੀਆਂ ਜਾ ਰਹੀਆਂ ਹਨ ।
1. ਗਾਜ਼ੀਆਬਾਦ ਵਿੱਚ ਕਾਂਸਟੀਟਯੂਏਂਟ ਇੰਸਟੀਚਿਊਟ ਆਫ ਯੁਨਾਨੀ ਮੈਡੀਸਨ ।
2. ਗੋਆ ਦੇ ਗੋਆ ਇੰਸਟੀਚਿਊਟ ਆਫ ਮੈਨੇਜਮੈਂਟ ਵਿੱਚ ਕਾਂਸਟੀਟਯੂਏਂਟ ਇੰਸਟੀਚਿਊਸ਼ਨ ਆਫ ਆਲ ਇੰਡੀਆ ਇੰਸਟੀਚਿਊਟ ਆਫ ਆਯੁਰਵੇਦ , ਗੋਆ ।
3. ਹਰਿਆਣਾ ਦੇ ਪੰਚਕੁਲਾ ਵਿੱਚ ਕਾਂਸਟੀਟਯੂਏਂਟ ਇੰਸਟੀਚਿਊਟ ਆਫ ਆਯੁਰਵੇਦ ।
4. ਦਿੱਲੀ ਦੇ ਨਰੇਲਾ ਵਿੱਚ ਕਾਂਸਟੀਟਯੂਏਂਟ ਆਫ ਇੰਸਟੀਚਿਊਸ਼ਨ ਆਫ ਹੋਮਿਓਪੈਥੀ ।
ਭਾਰਤ ਸਰਕਾਰ ਵੱਖ ਵੱਖ ਪਹਿਲਕਦਮੀਆਂ ਰਾਹੀਂ ਦੇਸ਼ ਵਿੱਚ ਸਾਰੇ ਉਮਰ ਵਰਗ ਵਿਸ਼ੇਸ਼ ਕਰਕੇ ਨੌਜਵਾਨਾਂ ਵਿਚਾਲੇ ਆਯੁਸ਼ ਦੀਆਂ ਸਾਰੀਆਂ ਸਟ੍ਰੀਮਸ ਨੂੰ ਹਰਮਨ ਪਿਆਰਾ ਬਣਾਉਣ ਅਤੇ ਪਸਾਰ ਵਿੱਚ ਸਰਗਰਮੀ ਨਾਲ ਲੱਗੀ ਹੋਈ ਹੈ । ਇਹ ਪਹਿਲਕਦਮੀਆਂ ਜਿਵੇਂ ਯੋਗ , ਆਯੁਰਵੇਦ , ਹੋਮਿਓਪੈਥਿਕ , ਯੂਨਾਨੀ ਲਈ ਰਾਸ਼ਟਰੀ ਦੇ ਨਾਲ ਨਾਲ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ , ਰਾਸ਼ਟਰੀ / ਸੂਬਾ ਪੱਧਰੀ ਸਿਹਤ ਅਤੇ ਵੈਲਨੈੱਸ ਆਊਟਰੀਚ ਪ੍ਰੋਗਰਾਮ ਜਿਵੇਂ ਸਵਸੱਛ ਰਕਸ਼ਣ ਪ੍ਰੋਗਰਾਮ , ਆਰੋਗਿਆ ਮੇਲੇ , ਸਿਹਤ ਕੈਂਪ , ਪ੍ਰਦਰਸ਼ਨੀਆਂ , ਏ ਵਾਈ ਯੂ ਸੰਵਾਦ ਮੁਹਿੰਮ ਪ੍ਰੋਗਰਾਮ ਆਦਿ , ਆਯੁਸ਼ ਅਕਾਦਮੀਆਂ , ਸੇਵਾਵਾਂ ਅਤੇ ਉਤਪਾਦ ਖੇਤਰ ਦੀ ਸਮਰੱਥਾ ਨੂੰ ਵਧਾਉਣਾ ਉਦਾਹਰਣ ਦੇ ਤੌਰ ਤੇ ਦੇਸ਼ ਵਿੱਚ 12,500 ਆਯੁਸ਼ ਹੈਲਥ ਅਤੇ ਵੈੱਲਨੈੱਸ ਕੇਂਦਰਾਂ ਦਾ ਸੰਚਾਲਨ ਆਦਿ , ਆਯੁਸ਼ ਪ੍ਰਣਾਲੀ ਬਾਰੇ ਪ੍ਰਮਾਣਿਕ ਜਾਣਕਾਰੀ ਸੋਸ਼ਲ ਮੀਡੀਆ ਜਿਵੇਂ ਫੇਸਬੁੱਕ , ਟਵੀਟਰ , ਯੂ ਟਿਊਬ , ਰਾਸ਼ਟਰੀ ਅਖ਼ਬਾਰਾਂ ਵਿੱਚ ਪ੍ਰਿੰਟ ਮੀਡੀਆ , ਆਡੀਓ ਜਿੰਗਲਜ਼ ਅਤੇ ਵੀਡੀਓ ਦਸਤਾਵੇਜ਼ੀ ਫਿਲਮਾਂ ਅਤੇ ਟੀ ਵੀ ਸ਼ੋਅਜ਼ ਰਾਹੀਂ ਦੇਣਾ, ਜ਼ਰੂਰੀ ਐਡਵਾਇਜ਼ਰੀ ਜਾਰੀ ਕਰਨ ਲਈ ਮੋਬਾਈਲ ਐਪਲੀਕੇਸ਼ਨਜ਼ ਵਿਕਸਿਤ ਕਰਨਾ ਜਿਵੇਂ ਕੋਵਿਡ 19 ਲਈ ।
ਇਹ ਜਾਣਕਾਰੀ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਆਯੁਸ਼ ਰਾਜ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਦਿੱਤੀ ।
******
ਐੱਸ ਕੇ
(Release ID: 1740853)
|