ਆਯੂਸ਼
ਕੋਰੋਨਾ ਵਾਇਰਸ ਦੀ ਰੋਕਥਾਮ ਬਾਰੇ ਜਾਗਰੂਕਤਾ ਫੈਲਾਉਣ ਲਈ ਸਰਕਾਰ ਵਲੋਂ ਚੁੱਕੇ ਗਏ ਕਦਮ
Posted On:
30 JUL 2021 4:55PM by PIB Chandigarh
ਆਯੁਸ਼ ਮੰਤਰਾਲੇ ਅਧੀਨ ਰਾਸ਼ਟਰੀ ਸੰਸਥਾਵਾਂ ਅਤੇ ਖੋਜ ਪ੍ਰੀਸ਼ਦਾਂ ਨੇ ਕੋਵਿਡ -19 ਵਿੱਚ ਆਯੁਸ਼ ਦਖਲਅੰਦਾਜ਼ੀ ਦੀ ਭੂਮਿਕਾ ਨੂੰ ਦਸਤਾਵੇਜ਼ ਕਰਨ ਲਈ ਕਈ ਅਧਿਐਨ ਕੀਤੇ ਹਨ। ਖੋਜ ਪ੍ਰੀਸ਼ਦਾਂ ਅਤੇ ਰਾਸ਼ਟਰੀ ਸੰਸਥਾਵਾਂ ਵਲੋਂ 126 ਅਧਿਐਨ ਸ਼ੁਰੂ ਕੀਤੇ ਗਏ ਹਨ, ਜਿਨ੍ਹਾਂ ਵਿੱਚ 42 ਪ੍ਰੋਫਾਈਲੈਕਟਿਕ ਅਧਿਐਨ, 40 ਦਖਲਅੰਦਾਜ਼ੀ ਅਧਿਐਨ, 11 ਨਿਗਰਾਨੀ ਅਧਿਐਨ, 22 ਪ੍ਰੀ-ਕਲੀਨਿਕਲ / ਪ੍ਰਯੋਗਾਤਮਕ ਅਧਿਐਨ, 01 ਪ੍ਰਣਾਲੀਗਤ ਸਮੀਖਿਆ, 08 ਸਰਵੇਖਣ ਅਧਿਐਨ ਅਤੇ 02 ਮੋਨੋਗ੍ਰਾਫ ਤਿਆਰੀ ਸ਼ਾਮਲ ਹੈ। ਪ੍ਰਣਾਲੀ ਅਨੁਸਾਰ ਖੋਜ ਅਧਿਐਨਾਂ ਵਿੱਚ ਆਯੁਰਵੇਦ ਤੋਂ 66, ਹੋਮਿਓਪੈਥੀ ਤੋਂ 26, ਸਿੱਧ ਤੋਂ 13, ਯੂਨਾਨੀ ਤੋਂ 08 ਅਤੇ ਯੋਗ ਅਤੇ ਕੁਦਰਤੀ ਇਲਾਜ ਤੋਂ 13 ਸ਼ਾਮਲ ਹਨ। ਕੁੱਲ 90 ਅਧਿਐਨ ਪੂਰੇ ਕੀਤੇ ਗਏ ਹਨ ਅਤੇ 10 ਹੱਥ -ਲਿਖਤਾਂ ਪ੍ਰਕਾਸ਼ਤ ਕੀਤੀਆਂ ਗਈਆਂ ਹਨ।
ਇਹ ਖੋਜ ਅਧਿਐਨ ਵੱਖ-ਵੱਖ ਰਾਜਾਂ/ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਸਥਿਤ ਖੋਜ ਪ੍ਰੀਸ਼ਦ, ਰਾਸ਼ਟਰੀ ਸੰਸਥਾਵਾਂ ਅਤੇ ਹੋਰ ਸਹਿਯੋਗੀ ਕੇਂਦਰਾਂ ਦੇ ਸਹਿਯੋਗੀ ਸੰਸਥਾਨਾਂ ਵਿੱਚ ਕੀਤੇ ਜਾਂਦੇ ਹਨ।
ਕੋਵਿਡ-19 ਦੇ ਇਲਾਜ ਲਈ ਆਯੁਸ਼ -64 ਅਤੇ ਕਬਾਸੂਰ ਕੁਦੀਨੀਰ ਦੀ ਪਛਾਣ ਕੀਤੀ ਗਈ ਹੈ। ਕਲੀਨਿਕਲ ਅਜ਼ਮਾਇਸ਼ਾਂ ਦੇ ਖੋਜ ਨਤੀਜਿਆਂ ਨੇ ਗ਼ੈਰ ਲੱਛਣੀ ਅਤੇ ਹਲਕੇ ਮਾਮਲਿਆਂ ਦੇ ਇਲਾਜ ਵਿੱਚ ਆਯੁਸ਼-64 ਦੀ ਕਾਰਗੁਜ਼ਾਰੀ ਅਤੇ ਮਿਆਰੀ ਦੇਖਭਾਲ ਦੇ ਸਹਾਇਕ ਵਜੋਂ ਹਲਕੇ ਅਤੇ ਦਰਮਿਆਨੇ ਕੋਵਿਡ -19 ਦੇ ਪ੍ਰਬੰਧਨ ਲਈ ਪ੍ਰਦਰਸ਼ਿਤ ਕੀਤਾ ਹੈ। ਇਹ ਦੇਖਿਆ ਗਿਆ ਕਿ ਆਯੁਸ਼-64 ਸਟੈਂਡਰਡ ਕੇਅਰ ਦੇ ਸਹਾਇਕ ਇਲਾਜ ਦੇ ਨਤੀਜੇ ਵਜੋਂ ਕਲੀਨਿਕਲ ਰਿਕਵਰੀ ਵਿੱਚ ਮਹੱਤਵਪੂਰਨ ਸੁਧਾਰ ਹੋਇਆ। ਇਸ ਤੋਂ ਇਲਾਵਾ, ਕਬਾਸੂਰ ਕੁਦੀਨੀਰ, ਸਿੱਧ ਦੀ ਤਿਆਰੀ ਨੂੰ ਆਯੁਸ਼ ਮੰਤਰਾਲੇ ਦੇ ਅਧੀਨ ਕੇਂਦਰੀ ਸਿੱਧ ਖ਼ੋਜ ਪ੍ਰੀਸ਼ਦ (ਸੀਸੀਆਰਐੱਸ) ਵਲੋਂ ਕੋਵਿਡ -19 ਦੇ ਮਰੀਜ਼ਾਂ ਵਿੱਚ ਪ੍ਰਭਾਵਸ਼ੀਲਤਾ ਦਾ ਅਧਿਐਨ ਕਰਨ ਲਈ ਕਲੀਨਿਕਲ ਅਜ਼ਮਾਇਸ਼ਾਂ ਦੇ ਅਧੀਨ ਕੀਤਾ ਗਿਆ ਸੀ ਅਤੇ ਇਹ ਹਲਕੇ ਤੋਂ ਦਰਮਿਆਨੇ ਕੋਵਿਡ ਦੇ ਇਲਾਜ ਵਿੱਚ ਵੀ ਲਾਭਦਾਇਕ ਪਾਇਆ ਗਿਆ ਹੈ।
ਆਯੁਸ਼ ਦਖਲਅੰਦਾਜ਼ੀ ਲਈ ਕੀਤੇ ਗਏ ਖੋਜ ਅਧਿਐਨ ਪ੍ਰੋਫਾਈਲੈਕਟਿਕ, ਐਡ-ਆਨ ਅਤੇ ਖੁਦ ਸਮਰੱਥ ਇਲਾਜ ਲਈ ਹਨ। ਹਾਲਾਂਕਿ, ਇਨ੍ਹਾਂ ਦਵਾਈਆਂ ਦੀ ਵਰਤੋਂ ਐਲੋਪੈਥਿਕ, ਹੋਮਿਓਪੈਥਿਕ ਜਾਂ ਟੀਕੇ ਦੀ ਥਾਂ 'ਤੇ ਮੌਜੂਦਾ ਸਮੇਂ ਕੋਵਿਡ -19 ਦੇ ਵਿਰੁੱਧ ਦਿੱਤੀ ਜਾ ਰਹੀ ਕੋਈ ਜਾਣਕਾਰੀ ਉਪਲਬਧ ਨਹੀਂ ਹੈ।
ਭਾਰਤ ਸਰਕਾਰ ਨੇ ਛੂਤ ਦੀਆਂ ਬੀਮਾਰੀਆਂ ਦੀ ਰੋਕਥਾਮ ਲਈ ਆਮ ਉਪਾਵਾਂ ਬਾਰੇ ਖਾਸ ਤੌਰ 'ਤੇ ਕੋਵਿਡ -19 ਦੇ ਸੰਦਰਭ ਵਿੱਚ ਜਨਤਾ ਨੂੰ ਦਿੱਤੀ ਸਲਾਹ ਨੂੰ ਵਿਆਪਕ ਰੂਪ ਵਿੱਚ ਪ੍ਰਸਾਰਤ ਕੀਤਾ। ਆਯੁਸ਼ ਮੰਤਰਾਲੇ ਵਲੋਂ ਕੋਵਿਡ -19 ਮਹਾਮਾਰੀ ਨੂੰ ਰੋਕਣ ਲਈ ਹੇਠ ਦਿੱਤੇ ਉਪਾਅ ਕੀਤੇ ਗਏ ਹਨ -
I. ਰੋਕਥਾਮ ਵਾਲੇ ਸਿਹਤ ਉਪਾਵਾਂ ਅਤੇ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਲਈ ਸਵੈ-ਦੇਖਭਾਲ ਦੇ ਦਿਸ਼ਾ ਨਿਰਦੇਸ਼ਾਂ ਦੀ ਸਿਫਾਰਸ਼ ਕੀਤੀ ਗਈ।
II. ਰਾਸ਼ਟਰੀ ਟਾਸਕ ਫੋਰਸ ਵਲੋਂ ਵੱਖ-ਵੱਖ ਮਾਹਰ ਕਮੇਟੀਆਂ ਦੀ ਸਹਿਮਤੀ ਨਾਲ ਤਿਆਰ ਕੀਤਾ ਗਿਆ "ਕੋਵਿਡ -19 ਦੇ ਪ੍ਰਬੰਧਨ ਲਈ ਆਯੁਰਵੇਦ ਅਤੇ ਯੋਗ 'ਤੇ ਅਧਾਰਤ ਰਾਸ਼ਟਰੀ ਕਲੀਨਿਕਲ ਪ੍ਰਬੰਧਨ ਪ੍ਰੋਟੋਕੋਲ" ਜਾਰੀ ਕੀਤਾ ਗਿਆ।
III. ਆਯੁਸ਼ ਦੀਆਂ ਸਬੰਧਤ ਪ੍ਰਣਾਲੀਆਂ ਦੇ ਰਜਿਸਟਰਡ ਪ੍ਰੈਕਟੀਸ਼ਨਰਾਂ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਖੋਜ ਪ੍ਰੀਸ਼ਦਾਂ ਦੇ ਡਾਇਰੈਕਟਰ ਜਨਰਲ ਅਤੇ ਰਾਸ਼ਟਰੀ ਸੰਸਥਾਵਾਂ ਦੇ ਡਾਇਰੈਕਟਰਾਂ ਨੇ ਆਪਣੀ ਮਾਹਰਾਂ ਦੀ ਟੀਮ ਨਾਲ ਇਹ ਦਿਸ਼ਾ-ਨਿਰਦੇਸ਼ ਤਿਆਰ ਕੀਤੇ ਹਨ ਅਤੇ ਇਹ ਆਯੁਸ਼ ਮੰਤਰਾਲੇ ਦੀ ਅੰਤਰ-ਅਨੁਸ਼ਾਸਨੀ ਆਯੁਸ਼ ਖੋਜ ਅਤੇ ਵਿਕਾਸ ਟਾਸਕਫੋਰਸ ਦੁਆਰਾ ਵੇਖਿਆ ਗਿਆ ਹੈ। ਇਹ ਦਿਸ਼ਾ ਨਿਰਦੇਸ਼ ਜਨਤਕ ਡੋਮੇਨ ਵਿੱਚ ਰਜਿਸਟਰਡ ਆਯੁਸ਼ ਪ੍ਰੈਕਟੀਸ਼ਨਰਾਂ ਦੇ ਲਾਭ ਲਈ ਉਪਲਬਧ ਹਨ ਤਾਂ ਜੋ ਕੋਵਿਡ -19 ਮਹਾਮਾਰੀ ਦੇ ਇਕਸਾਰ ਪ੍ਰਬੰਧਨ ਵਿੱਚ ਸਹਾਇਤਾ ਕੀਤੀ ਜਾ ਸਕੇ।
IV. ਕੋਵਿਡ -19 ਦੌਰਾਨ ਸਵੈ-ਦੇਖਭਾਲ ਲਈ ਆਯੁਰਵੇਦ, ਯੂਨਾਨੀ ਅਤੇ ਸਿੱਧ ਰੋਕਥਾਮ ਉਪਾਅ ਅਤੇ ਘਰੇਲੂ ਇਕਾਂਤਵਾਸ ਵਿੱਚ ਕੋਵਿਡ -19 ਮਰੀਜ਼ਾਂ ਲਈ ਆਯੁਸ਼ ਪ੍ਰੈਕਟੀਸ਼ਨਰਾਂ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ।
V. ਕੋਵਿਡ -19 ਮਹਾਮਾਰੀ ਦੇ ਦੌਰਾਨ ਨੈਤਿਕ ਅਭਿਆਸਾਂ 'ਤੇ ਆਯੁਸ਼ ਅਭਿਆਸਕਾਂ ਲਈ ਐਡਵਾਇਜ਼ਰੀ ਜਾਰੀ ਕੀਤੀ।
VI. ਇਸ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ, ਆਯੁਸ਼-64 ਅਤੇ ਕਬਾਸੂਰ ਕੁਦੀਨੀਰ ਨੂੰ ਦੇਸ਼ ਦੀ ਖੋਜ ਸੰਸਥਾ ਦੇ ਵਿਗਿਆਨੀਆਂ ਵਲੋਂ ਕੀਤੇ ਗਏ ਅਧਿਐਨ ਅਨੁਸਾਰ, ਮਾਨਸਿਕ ਦੇਖਭਾਲ ਦੇ ਅਨੁਕੂਲ, ਗ਼ੈਰ ਲੱਛਣੀ, ਹਲਕੇ ਅਤੇ ਦਰਮਿਆਨੇ ਕੋਵਿਡ ਸੰਕ੍ਰਮਣ ਵਿੱਚ ਮਦਦਗਾਰ ਪਾਇਆ ਗਿਆ ਹੈ।
VII. ਆਯੁਸ਼ ਪ੍ਰਣਾਲੀਆਂ ਨੂੰ ਵੱਧ ਤੋਂ ਵੱਧ ਲਾਭ ਪਹੁੰਚਾਉਣ ਲਈ ਦੇਸ਼ ਭਰ ਵਿੱਚ ਆਯੁਸ਼ ਮੰਤਰਾਲੇ ਅਧੀਨ ਆਯੁਸ਼-64 ਅਤੇ ਕਬਾਸੂਰ ਕੁਦੀਨੀਰ ਨੂੰ ਖੋਜ ਪ੍ਰੀਸ਼ਦਾਂ ਅਤੇ ਰਾਸ਼ਟਰੀ ਸੰਸਥਾਵਾਂ ਰਾਹੀਂ ਵੰਡਣ ਲਈ ਦੇਸ਼ ਵਿਆਪੀ ਮੁਹਿੰਮ ਚਲਾਈ ਗਈ ਹੈ।
VIII. ਬੱਚਿਆਂ ਲਈ ਘਰੇਲੂ ਦੇਖਭਾਲ ਦੇ ਦਿਸ਼ਾ-ਨਿਰਦੇਸ਼ ਅਤੇ ਕੋਵਿਡ -19 ਮਹਾਮਾਰੀ ਦੌਰਾਨ ਬੱਚਿਆਂ ਵਿੱਚ ਪ੍ਰੋਫਾਈਲੈਕਟਿਕ ਦੇਖਭਾਲ ਬਾਰੇ ਆਯੁਸ਼ ਪ੍ਰੈਕਟੀਸ਼ਨਰਾਂ ਲਈ ਐਡਵਾਈਜ਼ਰੀ ਜਾਰੀ ਕੀਤੀ।
ਆਯੁਸ਼ ਮੰਤਰਾਲੇ ਵਲੋਂ ਬਦਲਵੀਂ ਦਵਾਈ ਪ੍ਰਣਾਲੀ ਰਾਹੀਂ ਇਲਾਜ ਨਾਲ ਕੋਰੋਨਾ ਦੀ ਰੋਕਥਾਮ ਬਾਰੇ ਜਾਗਰੂਕਤਾ ਫੈਲਾਉਣ ਲਈ ਚੁੱਕੇ ਗਏ ਕਦਮ:
1.ਆਯੁਸ਼ ਮੰਤਰਾਲੇ ਨੇ ਕੋਵਿਡ ਤੋਂ ਬਚਾਉ ਅਤੇ ਸਿਹਤਮੰਦ ਰਹਿਣ ਬਾਰੇ ਸਲਾਹ ਜਾਰੀ ਕੀਤੀ। ਸਲਾਹ ਵਿੱਚ, ਸਫਾਈ ਬਣਾਈ ਰੱਖਣ ਤੋਂ ਇਲਾਵਾ ਹੱਥ ਧੋਣ, ਮਾਸਕ ਦੀ ਵਰਤੋਂ ਅਤੇ ਸਧਾਰਣ ਘਰੇਲੂ ਉਪਚਾਰ ਵੀ ਲੋਕਾਂ ਲਈ ਸੁਝਾਏ ਗਏ ਸਨ।
2.ਆਯੁਸ਼ ਮੰਤਰਾਲੇ ਨੇ ਬਚਾਅ ਸੰਬੰਧੀ ਸਿਹਤ ਉਪਾਵਾਂ ਅਤੇ ਪ੍ਰਤੀਰੋਧਕਤਾ ਵਧਾਉਣ ਲਈ ਸਵੈ-ਦੇਖਭਾਲ ਦਿਸ਼ਾ-ਨਿਰਦੇਸ਼ਾਂ ਦੀ ਸਿਫਾਰਸ਼ ਕੀਤੀ ਹੈ।
3. ਆਯੁਸ਼ ਮੰਤਰਾਲੇ ਅਤੇ ਸਿਹਤ ਮੰਤਰਾਲੇ ਨੇ ਸਾਂਝੇ ਤੌਰ 'ਤੇ 33,000 ਆਯੁਸ਼ ਮਾਸਟਰ ਟ੍ਰੇਨਰਾਂ ਨੂੰ ਸਿਖਲਾਈ ਦਿੱਤੀ ਹੈ। ਕੁੱਲ 66045 ਆਯੁਸ਼ ਕਰਮਚਾਰੀਆਂ ਨੇ ਨਿਰੰਤਰ ਅਧਾਰ 'ਤੇ ਆਈਗੌਟ ਡਾਟ ਇਨ ਪਲੇਟਫਾਰਮ 'ਤੇ ਸਿਖਲਾਈ ਪ੍ਰਾਪਤ ਕੀਤੀ ਸੀ। ਆਯੁਸ਼ ਮੰਤਰਾਲੇ ਨੇ ਪਛਾਣ ਕੀਤੀਆਂ ਭੂਮਿਕਾਵਾਂ ਦੇ ਨਾਲ ਕੋਵਿਡ -19 ਦਾ ਪ੍ਰਬੰਧਨ ਕਰਨ ਲਈ ਕੋਵਿਡ ਯੋਧਿਆਂ ਵਜੋਂ ਆਯੁਸ਼ ਮਨੁੱਖ ਸ਼ਕਤੀ ਦੀ ਵਰਤੋਂ ਲਈ ਸਿਹਤ ਮੰਤਰਾਲੇ ਨਾਲ ਤਾਲਮੇਲ ਕੀਤਾ ਹੈ।
4. ਆਯੁਸ਼ ਮੰਤਰਾਲੇ ਨੇ ਵੈਬਿਨਾਰ ਰਾਹੀਂ ਅਤੇ ਆਯੁਸ਼ 'ਤੇ ਇਮਿਊਨਿਟੀ ਲਈ ਇੱਕ ਮੁਹਿੰਮ ਬੁਲੇਟਿਨ ਪ੍ਰਕਾਸ਼ਤ ਕਰਕੇ, "ਇਮਿਊਨਿਟੀ ਲਈ ਆਯੁਸ਼" 'ਤੇ ਤਿੰਨ ਮਹੀਨਿਆਂ ਦੀ ਮੁਹਿੰਮ ਸ਼ੁਰੂ ਕੀਤੀ। ਵੈਬਿਨਾਰ ਵਿੱਚ 50 ਹਜ਼ਾਰ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ।
5. ਭਾਰਤ ਸਰਕਾਰ ਨੇ ਕੌਮੀ ਟਾਸਕਫੋਰਸ ਵਲੋਂ ਤਿਆਰ ਕੀਤਾ "ਕੋਵਿਡ -19 ਦੇ ਪ੍ਰਬੰਧਨ ਲਈ ਆਯੁਰਵੈਦ ਅਤੇ ਯੋਗ 'ਤੇ ਅਧਾਰਤ ਕੌਮੀ ਕਲੀਨਿਕਲ ਪ੍ਰਬੰਧਨ ਪ੍ਰੋਟੋਕੋਲ" ਜਾਰੀ ਕੀਤਾ ਹੈ, ਜਿਸ ਲਈ ਵੱਖ-ਵੱਖ ਮਾਹਰ ਕਮੇਟੀਆਂ ਦੀ ਸਹਿਮਤੀ ਹੈ।
6. ਆਯੁਸ਼ ਮੰਤਰਾਲੇ ਨੇ ਡੀਓ ਪੱਤਰ ਨੰਬਰ ਐਸ-16030/13/3030-ਐੱਨਏਐੱਮ ਦੇ ਅਧੀਨ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ ਸਰਕਾਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਕਾਬਸੂਰ ਕੁਦੀਨੀਰ ਅਤੇ ਆਯੁਸ਼-64 ਦੀ ਵਰਤੋਂ ਇਕਾਂਤਵਾਸ ਕੇਂਦਰ / ਕੋਵਿਡ ਕੇਅਰ ਸੈਂਟਰ / ਕੋਵਿਡ ਹੈਲਥ ਸੈਂਟਰ, ਆਯੁਸ਼ ਹਸਪਤਾਲ / ਡਿਸਪੈਂਸਰੀਆਂ ਅਤੇ ਘਰ ਵਿੱਚ ਇਕਾਂਤਵਾਸ ਵਿੱਚ ਗੈਰ ਲੱਛਣੀ, ਹਲਕੀ ਤੋਂ ਦਰਮਿਆਨੀ ਕੋਵਿਡ-19 ਲੱਗ ਦੇ ਮਰੀਜ਼ਾਂ ਵਿੱਚ ਕੀਤੀ ਜਾਵੇ।
7. ਆਯੁਸ਼ ਔਸ਼ਧੀ ਪ੍ਰਣਾਲੀਆਂ ਦਾ ਵੱਧ ਤੋਂ ਵੱਧ ਲਾਭ ਪ੍ਰਦਾਨ ਕਰਨ ਦੇ ਲਈ, ਆਯੁਸ਼ ਮੰਤਰਾਲੇ ਦੇ ਅਧੀਨ ਰਾਸ਼ਟਰੀ ਖੋਜ ਸੰਸਥਾਵਾਂ ਅਤੇ ਰਾਸ਼ਟਰੀ ਸੰਸਥਾ ਦੁਆਰਾ ਆਯੁਸ਼ -64 ਅਤੇ ਕਾਬਸੂਰ ਕੁਦੀਨੀਰ ਦੀ ਵੰਡ ਲਈ ਦੇਸ਼ ਵਿਆਪੀ ਮੁਹਿੰਮ ਚਲਾਈ ਗਈ।
8. ਆਯੁਸ਼ ਮੰਤਰਾਲੇ ਨੇ ਬੱਚਿਆਂ ਲਈ ਘਰੇਲੂ ਦੇਖਭਾਲ ਦੇ ਦਿਸ਼ਾ ਨਿਰਦੇਸ਼ ਅਤੇ ਕੋਵਿਡ -19 ਮਹਾਮਾਰੀ ਦੇ ਦੌਰਾਨ ਬੱਚਿਆਂ ਵਿੱਚ ਪ੍ਰੋਫਾਈਲੈਕਟਿਕ ਦੇਖਭਾਲ ਬਾਰੇ ਆਯੁਸ਼ ਪ੍ਰੈਕਟੀਸ਼ਨਰਾਂ ਲਈ ਸਲਾਹ ਜਾਰੀ ਕੀਤੀ ਹੈ।
9. ਕੋਵਿਡ -19 ਦੇ ਫੈਲਣ ਨੂੰ ਸੀਮਤ ਕਰਨ ਦੇ ਸਮਾਜ-ਵਿਆਪੀ ਯਤਨਾਂ ਨੂੰ ਮਜ਼ਬੂਤ ਕਰਨ ਲਈ, ਆਯੁਸ਼ ਮੰਤਰਾਲੇ ਨੇ ਇੱਕ ਸਮਰਪਿਤ ਕਮਿਊਨਿਟੀ ਸਹਾਇਤਾ ਹੈਲਪਲਾਈਨ ਭਾਵ ਟੋਲ-ਫਰੀ ਨੰਬਰ 14443 ਦਾ ਵੀ ਸੰਚਾਲਨ ਕੀਤਾ ਹੈ, ਤਾਂ ਜੋ ਕੋਵਿਡ ਦੁਆਰਾ ਉਭਾਰੀਆਂ ਗਈਆਂ ਚੁਣੌਤੀਆਂ ਲਈ ਆਯੁਸ਼ ਅਧਾਰਤ ਪਹੁੰਚ ਅਤੇ ਹੱਲ ਮੁਹੱਈਆ ਕਰਵਾਏ ਜਾ ਸਕਣ।
10. ਆਯੁਸ਼ ਮੰਤਰਾਲੇ ਨੇ ਆਯੁਸ਼ ਕਲੀਨਿਕਲ ਕੇਸ ਰਿਪੋਜ਼ਟਰੀ (ਏਸੀਸੀਆਰ) ਪੋਰਟਲ ਅਤੇ ਆਯੁਸ਼ ਸੰਜੀਵਨੀ ਐਪ ਦਾ ਤੀਜਾ ਰੁਪਾਂਤਰ ਲਾਂਚ ਕੀਤਾ ਹੈ। ਆਯੁਸ਼ ਕਲੀਨਿਕਲ ਕੇਸ ਰਿਪੋਜ਼ਟਰੀ (ਏਸੀਸੀਆਰ) ਪੋਰਟਲ (https://accr.ayush.gov.in/) ਆਯੁਸ਼ ਪ੍ਰੈਕਟੀਸ਼ਨਰਾਂ ਅਤੇ ਆਮ ਲੋਕਾਂ ਦੋਵਾਂ ਦੇ ਸਮਰਥਨ ਲਈ ਇੱਕ ਪਲੇਟਫਾਰਮ ਵਜੋਂ ਕੰਮ ਕਰੇਗਾ।
ਇਹ ਜਾਣਕਾਰੀ ਆਯੁਸ਼ ਰਾਜ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
*****
ਐਸਕੇ
(Release ID: 1740852)
ਵਿਜ਼ੀਟਰ ਕਾਊਂਟਰ : 145