ਪ੍ਰਿਥਵੀ ਵਿਗਿਆਨ ਮੰਤਰਾਲਾ

ਤੀਜੀ ਆਰਕਟਿਕ ਵਿਗਿਆਨ ਮੰਤਰਾਲਾ ਮੀਟਿੰਗ

Posted On: 30 JUL 2021 2:24PM by PIB Chandigarh

ਭਾਰਤ ਨੇ ਆਈਸਲੈਂਡ ਅਤੇ ਜਾਪਾਨ ਦੁਆਰਾ ਸਾਂਝੇ ਤੌਰ ਤੇ ਆਯੋਜਿਤ ਆਰਕਟਿਕ ਵਿਗਿਆਨ ਮਨਿਸਟ੍ਰੀਅਲ ਮੀਟਿੰਗ  ਵਿੱਚ ਹਿੱਸਾ ਲਿਆ  ਇਹ ਮੀਟਿੰਗ ਜਾਪਾਨ ਨੇ ਆਰਕਟਿਕ ਵਿੱਚ ਸਹਿਯੋਗ ਅਤੇ ਖੋਜ ਬਾਰੇ ਵਿਚਾਰ ਵਟਾਂਦਰਾ ਕਰਨ  ਲਈ ਵਰਚੁਅਲੀ ਆਯੋਜਿਤ ਕੀਤੀ ਸੀ  ਰਾਜ ਮੰਤਰੀ (ਸੁਤੰਤਰ ਚਾਰਜਸਾਇੰਸ ਤੇ ਤਕਨਾਲੋਜੀ ਅਤੇ ਪ੍ਰਿਥਵੀ ਵਿਗਿਆਨ ਮੰਤਰਾਲਾ ਸ਼੍ਰੀ ਜਿਤੇਂਦਰ ਸਿੰਘ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦੱਸਿਆ ਕਿ ਸਾਬਕਾ ਪ੍ਰਿਥਵੀ ਵਿਗਿਆਨ ਮੰਤਰੀ ਡਾਕਟਰ ਹਰਸ਼ ਵਰਧਨ ਦੀ ਅਗਵਾਈ ਵਿੱਚ ਭਾਰਤੀ ਟੀਮ ਜਿਸ ਵਿੱਚ ਪ੍ਰਿਥਵੀ ਵਿਗਿਆਨ ਮੰਤਰਾਲੇ ਦੇ ਸਕੱਤਰ ਅਤੇ ਵਿਦੇਸ਼ ਮੰਤਰਾਲੇ ਦੇ ਵਿਗਿਆਨੀਆਂ ਅਤੇ ਐੱਨ ਸੀ ਪੀ  ਆਰ ਨੇ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ ਸੀ 
ਭਾਰਤਇਸਰੋਨਾਸਾ ਸਾਂਝੇ ਮਿਸ਼ਨ ਵਿੱਚ ਨਾਈਸਰ (ਨਾਸਾ — ਇਸਰੋ ਸੰਥੈਟਿਕ ਅਪਰਚਰ ਰਡਾਰਲਾਂਚ ਕਰਨ ਦੀ ਯੋਜਨਾ ਬਣਾ ਰਿਹਾ ਹੈ ਜਿਸ ਦਾ ਮਕਸਦ ਅਡਵਾਂਸਡ ਰਡਾਰ ਇਮੇਜਿੰਗ ਦੀ ਵਰਤੋਂ ਨਾਲ ਭੂਮੀ ਦੀ ਧਰਾਤਲ ਤੇ ਪਰਿਵਰਤਣਾਂ ਨੂੰ ਨਾਪਣਾ ਹੈ  ਨਾਸਾ — ਇਸਰੋ ਸੰਥੈਟਿਕ ਅਪਰਚਰ ਰਡਾਰ (ਐੱਨ ਆਈ ਐੱਸ  ਆਰਅਜੇ ਲਾਂਚ ਨਹੀਂ ਕੀਤਾ ਗਿਆ ਹੈ  ਨਾਈਸਰ ਨੂੰ 2023 ਦੇ ਸ਼ੁਰੂ ਵਿੱਚ ਲਾਂਚ ਕਰਨ ਦੀ ਤਜਵੀਜ਼ ਹੈ 
ਐੱਨ ਆਈ ਐੱਸ  ਆਰ ਇੱਕ ਨਾਸਾ ਅਤੇ ਈਸਰੋ ਵਿਚਾਲੇ ਸੰਯੁਕਤ ਪ੍ਰਿਥਵੀ ਅਬਜ਼ਰਵੇਸ਼ਨ ਮਿਸ਼ਨ ਹੈ ਜੋ ਭੂਮੀ ਤੇ ਰਹਿਣ ਵਾਲੇ ਸਾਰੇ ਲੋਕਾਂ ਜਿਹਨਾਂ ਵਿੱਚ ਪੋਲਰ , ਕ੍ਰਾਇਓਸਫੇਅਰ ਅਤੇ ਭਾਰਤ ਪ੍ਰਸ਼ਾਂਤ ਖੇਤਰ ਸ਼ਾਮਲ ਹੈ,ਦੀਆਂ ਵਿਸ਼ਵੀ ਅਬਜ਼ਰਵੇਸ਼ਨਸ ਕਰਦਾ ਹੈ  ਇਹ ਦੋਹਰਾ ਬੈਂਡ (ਐੱਲ ਬੈਂਡ ਅਤੇ ਐੱਸ ਬੈਂਡਰਡਾਰ ਇਮੇਜਿੰਗ ਮਿਸ਼ਨ ਹੈ ਜਿਸ ਕੋਲ ਕ੍ਰਾਈਓਸਫੇਅਰ , ਬਨਸਪਤੀ ਅਤੇ ਭੂਮੀ ਤੇ ਛੋਟੇ ਪਰਿਵਰਤਣਾਂ ਦਾ ਪਤਾ ਲਾਉਣ ਲਈ ਮੁਕੰਮਲ ਪੋਲਾਰੀ ਮੈਟ੍ਰਿਕ ਅਤੇ ਇੰਟਰਫੈਰੋ ਮੈਟ੍ਰਿਕ ਸਮਰੱਥਾ ਹੈ  ਨਾਸਾ ਐੱਲ ਬੈਂਡ ਐੱਸ  ਆਰ ਅਤੇ ਸੰਬੰਧਿਤ ਪ੍ਰਣਾਲੀਆਂ ਵਿਕਸਿਤ ਕਰ ਰਿਹਾ ਹੈ ਅਤੇ ਇਸਰੋ ਐੱਸ ਬੈਂਡ ਐੱਸ  ਆਰ , ਸਪੇਸ ਕ੍ਰਾਫਟ ਬੱਸ , ਲਾਂਚ ਵੇਹੀਕਲ ਅਤੇ ਸੰਬੰਧਿਤ ਲਾਂਚ ਸੇਵਾਵਾਂ ਵਿਕਸਿਤ ਕਰ ਰਿਹਾ ਹੈ  ਮਿਸ਼ਨ ਦੇ ਮੁੱਖ ਵਿਗਿਆਨਕ ਉਦੇਸ਼ ਕ੍ਰਾਇਓਸਫੇਅਰ ਅਤੇ ਭੂਮੀ ਵਿਗਾੜ , ਤੱਟੀ ਪ੍ਰਕਿਰਿਆਵਾਂ ਅਤੇ ਵਾਤਾਵਰਣ ਪ੍ਰਣਾਲੀਆਂ ਭੂਮੀ ਵਿੱਚ ਧਰਤੀ ਤੇ ਜਲਵਾਯੂ ਪਰਿਵਰਤਣ ਦੇ ਅਸਰ ਨੂੰ ਸਮਝਣ ਵਿੱਚ ਸੁਧਾਰ ਲਿਆਉਣਾ ਹੈ 

 

***********************

ਐੱਸ ਐੱਨ ਸੀ / ਟੀ ਐੱਮ / ਆਰ ਆਰ


(Release ID: 1740791) Visitor Counter : 201


Read this release in: English , Urdu