ਵਣਜ ਤੇ ਉਦਯੋਗ ਮੰਤਰਾਲਾ

ਸਰਕਾਰ ਨੂੰ ਵਪਾਰੀਆਂ, ਪ੍ਰਚੂਨ ਵਿਕਰੇਤਾਵਾਂ ਅਤੇ ਉਦਯੋਗ ਸੰਗਠਨਾਂ ਵਲੋਂ ਮਾਰਕੀਟਪਲੇਸ ਈ-ਕਾਮਰਸ ਸੰਸਥਾਵਾਂ ਦੇ ਵਿਰੁੱਧ ਵੱਡੀ ਛੋਟ, ਲੋਟੂ ਕੀਮਤਾਂ ਅਤੇ ਬਾਜ਼ਾਰ ਵਿੱਚ ਦਬਦਬੇ ਦੀ ਦੁਰਵਰਤੋਂ ਦੇ ਸੰਬੰਧ ਵਿੱਚ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ


ਲੋੜੀਂਦੀ ਜਾਂਚ-ਪੜਤਾਲ ਲਈ ਸ਼ਿਕਾਇਤਾਂ ਸੰਬੰਧਤ ਸਰਕਾਰੀ ਏਜੰਸੀਆਂ ਨੂੰ ਭੇਜੀਆਂ ਗਈਆਂ

Posted On: 30 JUL 2021 4:16PM by PIB Chandigarh

ਸਰਕਾਰ ਨੂੰ ਵਪਾਰੀਆਂਪ੍ਰਚੂਨ ਵਿਕਰੇਤਾਵਾਂ ਅਤੇ ਉਦਯੋਗ ਸੰਗਠਨਾਂ ਵਲੋਂ ਮਾਰਕੀਟਪਲੇਸ ਈ-ਕਾਮਰਸ ਸੰਸਥਾਵਾਂ ਦੇ ਵਿਰੁੱਧ ਵੱਡੀ ਛੋਟਲੋਟੂ ਕੀਮਤਾਂ ਅਤੇ ਬਾਜ਼ਾਰ ਵਿੱਚ ਦਬਦਬੇ ਦੀ ਦੁਰਵਰਤੋਂ ਦੇ ਸੰਬੰਧ ਵਿੱਚ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਸ਼ਿਕਾਇਤਾਂ ਸਬੰਧਤ ਸਰਕਾਰੀ ਏਜੰਸੀਆਂ ਨੂੰ ਲੋੜੀਂਦੀ ਜਾਂਚ-ਪੜਤਾਲ ਲਈ ਭੇਜੀਆਂ ਗਈਆਂ ਹਨ।

ਖਪਤਕਾਰ ਸੁਰੱਖਿਆ (ਈ-ਕਾਮਰਸ) ਨਿਯਮ, 2020 ਨੂੰ 23 ਜੁਲਾਈ, 2020 ਨੂੰ ਨੋਟੀਫਾਈ ਕੀਤਾ ਗਿਆ ਸੀ। ਈ-ਕਾਮਰਸ ਵਿੱਚ ਗਲਤ ਵਪਾਰ ਪ੍ਰਥਾਵਾਂ ਦੀ ਰੋਕਥਾਮ ਲਈ ਰੈਗੂਲੇਟਰੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈਸਰਕਾਰ ਨੇ ਖਪਤਕਾਰ ਮਾਮਲਿਆਂ ਦੇ ਵਿਭਾਗ ਦੀ ਵੈਬਸਾਈਟ 'ਤੇ ਇੰਨ੍ਹਾਂ ਨਿਯਮਾਂ ਨੂੰ ਪਾ ਕੇ ਪ੍ਰਸਤਾਵਿਤ ਸੋਧਾਂ ਲਈ ਸੁਝਾਅ ਮੰਗੇ ਹਨ।

ਈ-ਕਾਮਰਸ ਨੀਤੀ ਦੇ ਖਰੜੇ 'ਤੇ ਬਹੁਤ ਸਾਰੇ ਹਿਤਧਾਰਕਾਂ ਦੀਆਂ ਟਿੱਪਣੀਆਂ ਈ-ਕਾਮਰਸ ਦੀ ਪਰਿਭਾਸ਼ਾਮਾਰਕੀਟਪਲੇਸ ਇਕਾਈਆਂ ਦੀ ਭੂਮਿਕਾ ਅਤੇ ਈ-ਕਾਮਰਸ ਕੰਪਨੀਆਂ ਦੀਆਂ ਦੇਣਦਾਰੀਆਂ ਸਮੇਤ ਹੋਰ ਸਬੰਧਤ ਮੁੱਦਿਆਂਤੇ ਪ੍ਰਾਪਤ ਹੋਈਆਂ ਹਨ।

ਇਹ ਜਾਣਕਾਰੀ ਵਣਜ ਅਤੇ ਉਦਯੋਗ ਰਾਜ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

***

ਡੀਜੇਐਨ/ਐਮਐਸ



(Release ID: 1740789) Visitor Counter : 86


Read this release in: English , Urdu , Bengali