ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦਾ ਦਫ਼ਤਰ
ਜਵਾਹਰ ਨਵੋਦਯ ਵਿਦਿਆਲੇ ਦੇ ਵਿਦਿਆਰਥੀਆਂ ਨੇ ਪ੍ਰਧਾਨ ਵਿਗਿਆਨਿਕ ਸਲਾਹਕਾਰ ਦਫਤਰ ਅਤੇ ਸਪੇਸ ਫਾਊਂਡੇਸ਼ਨ ਦੁਆਰਾ ਸ਼ੁਰੂ ਕੀਤੇ ਗਏ ਖਗੋਲਸ਼ਾਲਾ ਗ੍ਰਹਿ ਖੋਜ ਅਭਿਯਾਨ 2021 ਦੇ ਤਹਿਤ ਗ੍ਰਹਿ ਦਾ ਪਤਾ ਲਗਾਇਆ
Posted On:
28 JUL 2021 2:09PM by PIB Chandigarh
ਜਵਾਹਰ ਨਵੋਦਯ ਵਿਦਿਆਲੇ ਦੇ 16 ਵਿਦਿਆਰਥੀਆਂ ਦੁਆਰਾ ਖਗੋਲਸ਼ਾਲਾ ਗ੍ਰਹਿ ਖੋਜ ਅਭਿਯਾਨ 2021 ਦੇ ਤਹਿਤ ਖੋਜੇ ਗਏ 8 ਗ੍ਰਹਿ ਨੂੰ ਇੰਟਰਨੈਸ਼ਨਲ ਐਸਟ੍ਰਨੌਮਿਕਲ ਸਰਚ ਕੋਲਾਬ੍ਰੇਸ਼ਨ ਦੁਆਰਾ ‘ਪ੍ਰੋਵੀਜਨਲ ਸਟੇਟਸ’ ਪ੍ਰਦਾਨ ਕੀਤਾ ਗਿਆ ਹੈ। ਖਗੋਲਸ਼ਾਲਾ ਗ੍ਰਹਿ ਖੋਜ ਅਭਿਯਾਨ ਜਾਂ ਕੇਏਐੱਸਸੀ ਜਵਾਹਰ ਨਵੋਦਯ ਵਿਦਿਆਲੇ ਦੇ ਵਿਦਿਆਰਥੀਆਂ ਨੂੰ ਗ੍ਰਹਿ ਦਾ ਪਤਾ ਲਗਾਉਣ ਲਈ ਟ੍ਰੇਂਡ ਕਰਦਾ ਹੈ। ਇਹ ਅਭਿਯਾਨ ਪ੍ਰਧਾਨ ਵਿਗਿਆਨਿਕ ਸਲਾਹਕਾਰ ਪ੍ਰੋਗਰਾਮ, ਭਾਰਤ ਸਰਕਾਰ ਅਤੇ ਸਪੇਸ ਫਾਊਂਡੇਸ਼ਨ ਦੀ ਇੱਕ ਪਹਿਲ ਹੈ।
ਇੱਕ ਖਗੋਲਸ਼ਾਲਾ, ਚਿੱਤਰ ਸ਼ਿਸ਼ਟਤਾ: ਸਪੇਸ ਫਾਉਂਡੇਸ਼ਨ।
ਹਾਰਡਿਨ-ਸਿਮੰਸ ਯੂਨੀਵਰਸਿਟੀ ਵਿੱਚ ਸਥਿਤ ਇੰਟਰਨੈਸ਼ਨਲ ਐਸਟ੍ਰਨੌਮਿਕਲ ਸਰਚ ਕੋਲਾਬ੍ਰੇਸ਼ਨ(ਆਈਏਐੱਸਸੀ) ਨੇ ਅਨੰਤਿਮ ਖੋਜਾਂ ਦੀ ਪੁਸ਼ਟੀ ਕਰਦੇ ਹੋਏ ਆਪਣੀ ਸਵੀਕ੍ਰਿਤੀ ਭੇਜੀ ਹੈ। ਹਾਲਾਂਕਿ ਗ੍ਰਹਿ ਦਾ ਦਸਤਾਵੇਜੀਕਰਨ ਹੋਣ ਵਿੱਚ ਵਰ੍ਹੇ ਲੱਗਣਗੇ ਅਤੇ ਖੋਜਕਰਤਾ ਉਨ੍ਹਾਂ ਨੂੰ ਨਾਮ ਦੇ ਸਕਦੇ ਹਨ ਲੇਕਿਨ 8 ਗ੍ਰਹਿਆਂ ਨੂੰ ਸਥਿਤੀ ਦਾ ਸਫਲਤਾਪੂਰਵਕ ਪਤਾ ਲਗਾਉਣਾ ਅਤੇ ਉਨ੍ਹਾਂ ਨੂੰ ਪ੍ਰੋਵਿਜ਼ਨਲ ਸਟੇਟਸ ਮਿਲਣਾ ਯੁਵਾ ਵਿਦਿਆਰਥੀਆਂ ਲਈ ਇੱਕ ਵੱਡੀ ਉਪਲੱਬਧੀ ਹੈ। ਪੂਰੀ ਪ੍ਰਕਿਰਿਆ ਵਿਦਿਆਰਥੀਆਂ ਲਈ ਪੁਲਾੜ ਵਿਗਿਆਨਿਕਾਂ, ਖਗੋਲ ਵਿਗਿਆਨੀ ਅਤੇ ਪੁਲਾੜ ਯਾਤਰੀਆਂ ਦੇ ਨਾਲ ਗੱਲਬਾਤ ਕਰਨ ਦੇ ਕਈ ਅਵਸਰ ਪ੍ਰਦਾਨ ਕਰੇਗਾ।
ਇੱਥੇ ਗ੍ਰਹਿ ਦੇ ਨਾਮਕਰਨ ਲਈ ਪ੍ਰਾਰੰਭਿਕ ਪਹਿਚਾਣ ਦੇ ਚਰਣਾਂ ਦੀ ਸੂਚੀ ਦਿੱਤੀ ਗਈ ਹੈ।
ਪ੍ਰਾਰੰਭਿਕ ਪਹਿਚਾਣ: ਇੱਕ ਨਵੇਂ ਗ੍ਰਹਿ ਦਾ ਪਹਿਲਾ, ਮੂਲ ਅਵਲੋਕਨ।
ਪ੍ਰੋਵਿਜ਼ਨਲ ਸਟੇਟਸ: ਅਗਲੇ 7-10 ਦਿਨਾਂ ਦੇ ਅੰਦਰ ਗ੍ਰਹਿ ਨੂੰ ਦੂਸਰੀ ਵਾਰ ਦੇਖਿਆ ਜਾਣਾ ਚਾਹੀਦਾ। ਜੇ ਅਜਿਹਾ ਹੈ, ਤਾਂ ਮਾਇਨਰ ਪਲੈਨੇਟ ਸੈਂਟਰ (ਐੱਮਪੀਸੀ) ਦੁਆਰਾ ਡਿਟੇਕਸ਼ਨ ਨੂੰ ਪ੍ਰੋਵਿਜਨ ਸਟੇਟ ਦਿੱਤਾ ਜਾਂਦਾ ਹੈ।
ਗ੍ਰਹਿ ਨੂੰ ਸੂਚੀਬੱਧ ਕਰਨਾ: ਪ੍ਰੋਵਿਜ਼ਨਲ ਸਟੇਟਸ ਦੇ ਨਾਲ ਗ੍ਰਹਿ ਦਾ ਪਤਾ ਲਗਾਉਣ ਲਈ ਐੱਮਪੀਸੀ ਡੇਟਾਬੇਸ ਵਿੱਚ ਕਈ ਵਰ੍ਹਿਆਂ ਤੱਕ ਬਰਕਰਾਰ ਰੱਖਿਆ ਜਾਂਦਾ ਹੈ ਜਦੋਂ ਤੱਕ ਕਿ ਕਲਾਸ ਨੂੰ ਪੂਰੀ ਤਰ੍ਹਾਂ ਨਾਲ ਨਿਧਾਰਿਤ ਕਰਨ ਲਈ ਲੋੜੀਂਦੀ ਸੰਖਿਆ ਵਿੱਚ ਅਵਲੋਕਨ ਨਾ ਹੋ ਜਾਏ। ਉਸ ਪ੍ਰਕਿਰਿਆ ਵਿੱਚ ਆਮ ਤੌਰ ‘ਤੇ 6-10 ਸਾਲ ਲਗਦੇ ਹਨ, ਜਿਸ ਬਿੰਦੂ ‘ਤੇ ਗ੍ਰਹਿ ਨੂੰ ਅੰਤਰਰਾਸ਼ਟਰੀ ਖਗੋਲੀ ਯੂਨੀਅਨ ਦੁਆਰਾ ਕ੍ਰਮਬੱਧ ਅਤੇ ਸੂਚੀਬੱਧ ਕੀਤਾ ਜਾਂਦਾ ਹੈ।
ਇੱਕ ਗ੍ਰਹਿ ਦਾ ਨਾਮਕਰਣ: ਗਿਣੇ ਹੋਏ ਗ੍ਰਹਿ ਦਾ ਨਾਮ ਉਨ੍ਹਾਂ ਦੇ ਖੋਜਕਰਤਾ ਵਿਗਿਆਨਿਕ ਦੁਆਰਾ ਰੱਖਿਆ ਜਾ ਸਕਦਾ ਹੈ।
ਵਿਦਿਆਰਥੀਆਂ ਨੂੰ ਹਵਾ ਵਿੱਚ ਸਥਿਤ “ਪੈਨਸਟਾਰਆਰਐੱਸ” (ਪੈਨੋਰਮਿਕ ਸਰਵੇ ਟੈਲੀਸਕੋਪ ਅਤੇ ਰੈਪਿਡ ਰਿਸਪਾਂਸ ਸਿਸਟਮ ਟੈਲੀਸਕੋਪ) ਨਾਲ ਰੀਅਲ-ਟਾਈਮ ਡੇਟਾ ਪ੍ਰਾਪਤ ਹੁੰਦਾ ਹੈ। ਉਹ ਇਨ੍ਹਾਂ ਚਿੱਤਰਾਂ ਦਾ ਵਿਸ਼ਲੇਸ਼ਣ ਕਰਨ ਅਤੇ ਗ੍ਰਹਿ ਦਾ ਪਤਾ ਲਗਾਉਣ ਲਈ ਐਡਵਾਂਸ ਡੇਟਾ ਐਨਾਲੀਟਿਕਸ ਲਈ ਟ੍ਰੇਂਡ ਹੁੰਦੇ ਹਨ। ਇੱਥੇ ਗਿਆਨ ਰੀਅਲ ਟਾਇਮ ਰਿਸਰਚ ਲਈ ਹੋਣਾ ਬਹੁਤ ਜ਼ਰੂਰੀ ਹੈ। ਇਹ ਅਭਿਯਾਨ ਜੇਟ ਪ੍ਰੋਪਲਸ਼ਨ ਲੈਬੋਰੇਟਰੀ (ਪਾਸਾਡੇਨਾ, ਸੀਏ) ਵਿੱਚ ਨਾਸਾ ਨੀਅਰ-ਅਰਥ ਓਬਜੇਕਟ (ਐੱਨਈਓ) ਪ੍ਰੋਗਰਾਮ ਵਿੱਚ ਯੋਗਦਾਨ ਦਿੰਦਾ ਹੈ।
ਕੇਏਐੱਸਸੀ 2021 ਵਿੱਚ ਅਨੰਤਿਮ ਖੋਜਕਰਤਾਵਾਂ ਦੀ ਸੂਚੀ:
-
2021 ਬੀਏ 11 ਪੀ11 ਸੀਬੀਈ 7 ਬੀ.ਦਾਸ, ਐੱਸ ਸਿੰਘ ਜੇਐੱਨਵੀ ਅਨੂਪਪੁਰ-1 ਇੰਡੀਆ ਪ੍ਰੋਵਿਜ਼ਨਲ 01/16/21 ਐੱਨਈਐੱਚ5432
-
2021 ਏਡਬਲਿਊ20 ਪੀ11ਬੀਐੱਲਬੀਐੱਚ ਏ.ਤ੍ਰਿਪਾਠੀ, ਬੀ ਦੱਤਾ ਜੇਐੱਨਵੀ ਅਨੂਪਪੁਰ-2 ਇੰਡੀਆ ਪ੍ਰੋਵਿਜ਼ਨਲ 01/09/21 ਐੱਸਬੀਆਰ0052
-
2021 6 ਪੀ11ਡੀਜੀਆਈਐੱਸ ਆਈ. ਸ਼ਕੁਲਾ ਜੇਐੱਨਵੀ ਸੋਨਭਦ੍ਰ ਇੰਡੀਆ ਪ੍ਰੋਵਿਜ਼ਨਲ 02/12/21 ਐੱਸਐੱਸਆਈ1234
-
ਸੀਏ25 ਪੀ11ਸੀਸੀਐੱਕਸਐੱਫ ਐੱਸ .ਸਿੰਘ, ਏ. ਸ਼ਾਰਦਾ ਟੀਮ ਜੇਐੱਨਵੀ ਊਨਾ-1 ਇੰਡੀਆ ਪ੍ਰੋਵਿਜ਼ਨਲ 02/07/21 ਸੀਵੀਆਰ2802
-
2021 ਸੀਐੱਫ30 ਪੀ 11ਸੀਸੀਐਕਸਐੱਸ ਪੀ. ਨੰਦਨ,ਐੱਚ. ਸਮੀਰ ਟੀਮ ਐੱਲ. ਬ੍ਰਦਰਸ ਇੰਡੀਆ ਪ੍ਰੋਵਿਜ਼ਨਲ 02/07/21 ਪੀਆਰਵਾਈ2021
-
2021 ਸੀਬੀ18 ਪੀ11ਸੀਜੇ2ਜੇਡ ਏ. ਕੁਮਾਰ, ਐੱਸ ਕੁਮਾਰ ਟੀਮ ਕਿਊਰੀਅਸ ਮਾਇੰਡ ਇੰਡੀਆ ਪ੍ਰੋਵਿਜ਼ਨਲ 02/08/21 ਏਕੇਐੱਸ9878
-
2021 ਸੀਵਾਈ25 ਪੀ11ਡੀਐੱਚਟੀਵੀ ਐੱਸ. ਕੁਰੇ, ਏ. ਸਾਹੂ ਟੀਮ ਸੁਭਾਸ਼ ਇੰਡੀਆ ਪ੍ਰੋਵਿਜ਼ਨਲ 02/12/21 ਓਓਐੱਮ0000
-
2021 ਸੀਐੱਸ23 ਪੀ 11ਡੀਜੀਜੇ4ਐੱਲ. ਗੌੜਾ ਟੀਮ ਆਰੀਆਭੱਟ-7 ਇੰਡੀਆ ਪ੍ਰੋਵਿਜ਼ਨਲ 02/12/21 ਜੇਐੱਨਵੀ0010
ਸਪੇਸ ਫਾਉਂਡੇਸ਼ਨ ਬਾਰੇ:
ਸਪੇਸ ਫਾਉਂਡੇਸ਼ਨ ਦੀ ਸਥਾਪਨਾ 2001 ਵਿੱਚ ਵਿਗਿਆਨ ਨੂੰ ਲੋਕਪ੍ਰਿਯ ਬਣਾਉਣ ਅਤੇ ਭਾਰਤ ਵਿੱਚ ਵਿਸ਼ੇਸ਼ ਰੂਪ ਤੋਂ ਵਿਦਿਆਰਥੀਆਂ ਦਰਮਿਆਨ ਵਿਗਿਆਨਿਕ ਭਾਵਨਾ ਨੂੰ ਵਿਕਸਿਤ ਕਰਨ ਲਈ ਕੀਤੀ ਗਈ ਸੀ। ਸਪੇਸ ਫਾਊਂਡੇਸ਼ਨ ਭਾਰਤ ਵਿੱਚ ਵਿਗਿਆਨ ਅਤੇ ਖਗੋਲ ਵਿਗਿਆਨ ਸਿੱਖਿਆ ਅਤੇ ਇਨੋਵੇਸ਼ਨ ‘ਤੇ ਵੱਖ-ਵੱਖ ਪ੍ਰੋਗਰਾਮਾਂ ਦਾ ਉਦੇਸ਼ ਸਮਾਜ ਵਿੱਚ, ਵਿਸ਼ੇਸ਼ ਕਰ ਯੁਵਾਵਾਂ ਵਿੱਚ ਵਿਗਿਆਨਿਕ ਰੁਝਾਨ ਨੂੰ ਹੁਲਾਰਾ ਦੇਣਾ ਹੈ।
ਖਗੋਲਸ਼ਾਲਾ ਗ੍ਰਹਿ ਖੋਜ ਅਭਿਯਾਨ (ਕੇਏਐੱਸਸੀ) ਬਾਰੇ:
ਖਗੋਲਸ਼ਾਲਾ ਗ੍ਰਹਿ ਖੋਜ ਅਭਿਯਾਨ (ਕੇਏਐੱਸਸੀ) ਇੱਕ ਅੰਤਰਰਾਸ਼ਟਰੀ ਵਿਦਿਆਰਥੀ ਖੋਜ ਪ੍ਰੋਗਰਾਮ ਦਾ ਭਾਰਤ ਅਧਿਐਨ ਹੈ, ਜਿਸ ਵਿੱਚ ਵਿਦਿਆਰਥੀਆਂ ਨੂੰ ਗ੍ਰਹਿ ਦੀ ਖੋਜ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ। ਗ੍ਰਿਹਾਂ ਦੇ ਵਿਸ਼ਲੇਸ਼ਣ ਅਤੇ ਪਹਿਚਾਣ ਲਈ ਵਿਦਿਆਰਥੀਆਂ ਨੂੰ ਉੱਚ ਗੁਣਵੱਤਾ ਵਾਲੇ ਖਗੋਲ ਡੇਟਾ ਸੇਟ ਵੰਡੇ ਜਾਂਦੇ ਹਨ। ਵਿਦਿਆਰਥੀ ਸਾਫਟਵੇਅਰ ਦਾ ਉਪਯੋਗ ਕਰਕੇ ਡੇਟਾ ਦਾ ਵਿਸ਼ਲੇਸ਼ਣ ਕਰਦੇ ਹਨ, ਜੋ ਉਨ੍ਹਾਂ ਨੂੰ ਸੰਭਾਵਿਤ ਖੋਜਾਂ ਵੱਲ ਲੈ ਜਾਂਦਾ ਹੈ। ਇਹ ਅਵਲੋਕਨ ਨਾਸਾ ਜੇਟ ਪ੍ਰੋਪਲਸ਼ਨ ਲੈਬ (ਜੇਪੀਐੱਲ) ਦੁਆਰਾ ਸੰਕਲਿਤ ਕੀਤੇ ਜਾ ਰਹੇ ਨੀਅਰ-ਅਰਥ ਓਬਜੇਕਟ (ਐੱਨਈਓ) ਡੇਟਾ ਵਿੱਚ ਫੀਡ ਹੁੰਦੇ ਹਨ।
ਸਪੇਸ ਇੰਡੀਆ ਨੇ ਹੁਣ ਤੱਕ 20 ਹਜ਼ਾਰ ਨਵੋਦਯ ਵਿਦਿਆਲਾ ਵਿੱਚ ਖਗੋਲਸ਼ਾਲਾ ਖਗੋਲ ਵਿਗਿਆਨ ਅਤੇ ਪੁਲਾੜ ਸਿੱਖਿਆ ਪ੍ਰਯੋਗਸ਼ਾਲਾ (ਏਐੱਸਈਐੱਲ) ਦੀ ਸਥਾਪਨਾ ਕੀਤੀ ਹੈ। ਸਪੇਸ ਇੰਡੀਆ ਦੇਸ਼ ਵਿੱਚ ਯੁਵਾ ਪੀੜ੍ਹੀ ਨੂੰ ਖਗੋਲ ਵਿਗਿਆਨ ਅਤੇ ਪੁਲਾੜ ਵਿਗਿਆਨ ਵਿੱਚ ਦਿਲਚਸਪੀ ਵਧਾਉਣ ਲਈ ਇੱਕ ਵਿਜ਼ਨ ਦੇ ਨਾਲ ਕੰਮ ਕਰ ਰਿਹਾ ਹੈ ਜਿਸ ਵਿੱਚ ਇਨ੍ਹਾਂ ਖੇਤਰਾਂ ਵਿੱਚ ਐਪਲੀਕੇਸ਼ਨ, ਖੋਜ,ਇਨੋਵੇਸ਼ਨ ਅਤੇ ਰਿਸਰਚ ਸ਼ਾਮਿਲ ਹਨ। ਸਪੇਸ ਇੰਡੀਆ ਦੀ ਟੀਮ ਬ੍ਰਹਿਮੰਡ ਦੇ ਬਾਰੇ ਵਿੱਚ ਜਾਣਕਾਰੀ, ਖੋਜ ਅਤੇ ਵਿਸ਼ਲੇਸ਼ਣ ਰਾਹੀਂ ਵਿਦਿਆਰਥੀਆਂ ਨੂੰ ਜੋੜਣ ਦਾ ਕੰਮ ਕਰਦੀ ਹੈ।
********
ਡੀਐੱਸ
(Release ID: 1740777)
Visitor Counter : 272