ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

ਸਵੈਨਿਧੀ ਸਕੀਮ ਅਧੀਨ ਸਟਰੀਟ ਵੈਂਡਰਾਂ ਨੂੰ 2243 ਕਰੋੜ ਰੁੱਪਏ ਦੇ 22.7 ਲੱਖ ਕਰਜ਼ੇ ਵੰਡੇ ਗਏ ਹਨ

Posted On: 29 JUL 2021 3:44PM by PIB Chandigarh

ਸਟਰੀਟ ਵੈਂਡਰਜ਼ (ਆਜੀਵਿਕਾ ਦੀ ਸੁਰੱਖਿਆ ਅਤੇ ਸਟਰੀਟ ਵੈਂਡਿੰਗ ਦੇ ਰੈਗੂਲੇਸ਼ਨ) ਐਕਟ, 2014 ਨੂੰ ਸੰਬੰਧਤ ਰਾਜਾਂ/ ਕੇਂਦਰ ਸ਼ਾਸਤ ਪ੍ਰਦੇਸ਼ਾਂ (ਯੂਟੀ'ਜ) ਵੱਲੋਂ ਸਟਰੀਟ ਵੇਂਡਿੰਗ ਲਈ ਉਨ੍ਹਾਂ ਦੇ ਨਿਯਮਾਂ,  ਸਕੀਮਾਂ, ਉਪ-ਨਿਯਮਾਂ ਅਤੇ ਸਟ੍ਰੀਟ ਵੈਂਡਿੰਗ ਦੀ ਯੋਜਨਾ ਤਿਆਰ ਕਰਕੇ ਲਾਗੂ ਕੀਤਾ ਗਿਆ ਹੈ। ਹੁਣ ਤੱਕ, ਐਕਟ ਅਧੀਨ ਨਿਯਮਾਂ ਨੂੰ ਲਕਸ਼ਦੀਪ ਅਤੇ ਲੱਦਾਖ ਨੂੰ ਛੱਡ ਕੇ ਸਾਰੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਨੋਟੀਫਾਈ ਕੀਤਾ ਗਿਆ ਹੈ। ਮੇਘਾਲਿਆ ਦਾ ਆਪਣਾ ਸਟ੍ਰੀਟ ਵੈਂਡਰਜ਼ ਐਕਟ, 2014 ਹੈ। 

ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦਾ ਮੰਤਰਾਲਾ 01 ਜੂਨ, 2020 ਤੋਂ ਪ੍ਰਧਾਨ ਮੰਤਰੀ ਸਟ੍ਰੀਟ ਵੈਂਡਰਜ਼ ਆਤਮਨਿਰਭਰ ਨਿਧੀ ਸਕੀਮ (ਪੀ ਐਮ ਸਵੈਨਿਧੀ) ਲਾਗੂ ਕਰ ਰਿਹਾ ਹੈ, ਤਾਂ ਜੋ ਸ਼ਹਿਰੀ ਖੇਤਰਾਂ ਵਿੱਚ ਸਟਰੀਟ ਵੈਂਡਰਾਂ ਨੂੰ ਮਹਾਮਾਰੀ ਕਾਰਨ ਬੁਰੀ ਤਰ੍ਹਾਂ ਪ੍ਰਭਾਵਤ ਆਪਣੇ ਕਾਰੋਬਾਰਾਂ ਨੂੰ ਮੁੜ ਤੋਂ ਸ਼ੁਰੂ ਕਰਨ  ਲਈ ਇੱਕ ਸਾਲ ਲਈ 10,000 ਰੁਪਏ ਤੱਕ ਦੇ ਕਾਰਜਸ਼ੀਲ ਪੂੰਜੀਗਤ ਕਰਜ਼ੇ ਦੀ ਸਹੂਲਤ ਦਿੱਤੀ ਜਾ ਸਕੇ। ਕਰਜ਼ੇ ਦੀ ਸਾਲ ਦੀ ਮਿਆਦ ਤੋਂ ਪਹਿਲਾਂ ਅਦਾਇਗੀ ਜਾਂ ਮੁੜ ਅਦਾਇਗੀ ਕਰਨ 'ਤੇ, ਉਹ ਕ੍ਰਮਵਾਰ ਦੂਜੀ ਅਤੇ ਤੀਜੀ ਕਿਸ਼ਤ ਦੇ ਰੂਪ ਵਿੱਚ 20,000 ਅਤੇ 50,000 ਤੱਕ ਦਾ ਵਧਿਆ ਕਾਰਜਸ਼ੀਲ ਪੂੰਜੀਗਤ ਕਰਜ਼ਾ ਲੈਣ ਦੇ ਯੋਗ ਹਨ। ਇਸ ਤੋਂ ਇਲਾਵਾ, ‘ਸਵੈਨਿਧੀ ਸੇ ਸਮ੍ਰਿਧੀ’ ਦੀ ਪਹਿਲ,  ਲਾਭਪਾਤਰੀਆਂ ਦੇ ਪਰਿਵਾਰਾਂ ਲਈ ਸੁਰੱਖਿਆ ਨੈਟ ਦੇ ਨਿਰਮਾਣ ਲਈ ਕੀਤੀ ਗਈ ਹੈ, ਜੋ ਉਹਨਾਂ ਨੂੰ ਭਾਰਤ ਸਰਕਾਰ ਦੀਆਂ ਮੌਜੂਦਾ ਸਮਾਜਿਕ-ਆਰਥਿਕ ਭਲਾਈ ਸਕੀਮਾਂ ਨਾਲ ਜੋੜ ਕੇ ਕੀਤੀ ਗਈ ਹੈ। ਇਹ ਜਨਵਰੀ 2021 ਵਿੱਚ 125 ਚੋਣਵੇਂ ਸ਼ਹਿਰਾਂ ਲਈ ਲਾਂਚ ਕੀਤੀ ਗਈ ਸੀ। 

26 ਜੁਲਾਈ, 2021 ਤਕ ਕਰਜ਼ੇ ਦੀਆਂ  43.1 ਲੱਖ ਅਰਜ਼ੀਆਂ ਪ੍ਰਾਪਤ ਹੋਈਆਂ ਹਨ, ਇਨ੍ਹਾਂ ਵਿੱਚੋਂ  25.2  ਲੱਖ ਕਰਜ਼ੇ ਮਨਜੂਰ ਕੀਤੇ ਜਾ ਚੁਕੇ ਹਨ ਅਤੇ 2,243 ਕਰੋੜ ਰੁਪਏ ਦੀ ਰਕਮ ਦੇ 22.7 ਲੱਖ ਕਰਜ਼ੇ  ਵੰਡੇ ਗਏ ਹਨ। ਇਸ ਤੋਂ ਇਲਾਵਾ, 5.1 ਲੱਖ ਲਾਭਪਾਤਰੀਆਂ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਸਮਾਜਿਕ-ਆਰਥਿਕ ਪਰੋਫਾਈਲਿੰਗ ਮੁਕੰਮਲ ਹੋ ਚੁੱਕੀ ਹੈ ਅਤੇ 1.5 ਲੱਖ ਸਕੀਮ ਦੇ ਲਾਭ ਵਧਾਏ ਗਏ ਹਨ। 

24 ਮਾਰਚ, 2020 ਨੂੰ ਜਾਂ ਇਸਤੋਂ ਪਹਿਲਾਂ ਸ਼ਹਿਰੀ ਖੇਤਰਾਂ ਵਿੱਚ ਵੈਂਡਿੰਗ ਵਿੱਚ ਸ਼ਾਮਲ ਸਟਰੀਟ ਵੈਂਡਰ ਪ੍ਰਧਾਨ ਮੰਤਰੀ ਸਵੈਨਿਧੀ ਸਕੀਮ ਅਧੀਨ ਲਾਭ ਲੈਣ ਦੇ ਯੋਗ ਹਨ। ਯੋਗ ਵੈਂਡਰ ਹੇਠ ਦਿੱਤੇ ਮਾਪਦੰਡਾਂ ਅਨੁਸਾਰ ਪਛਾਣੇ ਜਾਂਦੇ ਹਨ: 

ਸਟਰੀਟ ਵੈਂਡਰ ਜਿਨ੍ਹਾਂ ਕੋਲ ਸ਼ਹਿਰੀ ਸਥਾਨਕ ਸੰਸਥਾਵਾਂ (ਯੂਐੱਲਬੀਜ) ਵੱਲੋਂ ਜਾਰੀ ਕੀਤੇ ਵੈਂਡਿੰਗ ਦੇ ਪ੍ਰਮਾਣ ਪੱਤਰ / ਸ਼ਿਨਾਖ਼ਤੀ ਕਾਰਡ ਹਨ;  

ਵੈਂਡਰਜ਼, ਜਿਨ੍ਹਾਂ ਦੀ ਪਛਾਣ ਸਰਵੇਖਣ ਵਿੱਚ ਕੀਤੀ ਗਈ ਹੈ, ਪਰ ਉਹਨਾਂ ਨੂੰ ਵੈਂਡਿੰਗ ਦਾ ਪ੍ਰਮਾਣ ਪੱਤਰ/ਸ਼ਿਨਾਖ਼ਤੀ ਕਾਰਡ ਜਾਰੀ ਨਹੀਂ ਕੀਤਾ ਗਿਆ ਹੈ;

ਵੈਂਡਰ, ਜੋ ਯੂਐਲਬੀ ਦੀ ਅਗਵਾਈ ਵਾਲੇ ਪਛਾਣ ਸਰਵੇਖਣ ਤੋਂ ਬਾਹਰ ਰਹਿ ਗਏ ਹਨ ਜਾਂ ਜਿਨ੍ਹਾਂ ਨੇ ਸਰਵੇਖਣ ਪੂਰਾ ਹੋਣ ਤੋਂ ਬਾਅਦ ਵੈਂਡਿੰਗ ਸ਼ੁਰੂ ਕੀਤੀ ਹੈ ਅਤੇ ਉਨ੍ਹਾਂ ਨੂੰ ਯੂਐਲਬੀ / ਟਾਊਨ ਵੈਂਡਿੰਗ ਕਮੇਟੀ (ਟੀਵੀਸੀ) ਵੱਲੋਂ ਸਿਫਾਰਸ਼ੀ ਪੱਤਰ (ਐਲਓਆਰ) ਜਾਰੀ ਕੀਤਾ ਗਿਆ ਹੈ; ਅਤੇ

ਆਲੇ ਦੁਆਲੇ ਦੇ ਵਿਕਾਸ ਵਾਲੇ/ਪੇਰੀ-ਅਰਬਨ/ਪੇਂਡੂ ਖੇਤਰਾਂ ਦੇ ਵੈਂਡਰ ਜੋ ਯੂਐਲਬੀਜ਼ ਦੀਆਂ ਭੂਗੋਲਿਕ ਸੀਮਾਵਾਂ  ਵਿੱਚ ਵੈਂਡਿੰਗ  ਕਰ ਰਹੇ ਹੋਣ ਅਤੇ ਯੂਐਲਬੀਜ/ਟੀਵੀਸੀ ਵੱਲੋਂ ਇਸ ਪ੍ਰਭਾਵ ਲਈ ਸਿਫਾਰਸ਼ੀ ਪੱਤਰ (ਐਲਓਆਰ) ਜਾਰੀ ਕੀਤੇ ਗਏ ਹੋਣ। 

ਮਹਾਰਾਸ਼ਟਰ ਵਿੱਚ, 26 ਜੁਲਾਈ, 2021 ਤੱਕ, 164 ਕਰੋੜ ਰੁਪਏ ਦੇ 1.6 ਲੱਖ ਸਟਰੀਟ ਵੈਂਡਰਾਂ ਨੂੰ 164 ਕਰੋੜ ਰੁਪਏ ਵੰਡੇ ਗਏ ਹਨ। ਮੁੰਬਈ ਅਤੇ ਪੁਣੇ ਵਿਚ ਕ੍ਰਮਵਾਰ 6,395 ਅਤੇ 6,169  ਵੈਂਡਰਾਂ ਨੂੰ ਕਰਜ਼ੇ ਵੰਡੇ ਗਏ ਹਨ। 

ਇਸ ਤੋਂ ਇਲਾਵਾ, ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ 14,094 ਲਾਭਪਾਤਰੀਆਂ ਦੀ ਸਮਾਜਿਕ-ਆਰਥਿਕ ਪਰੋਫਾਈਲਿੰਗ ਮੁਕੰਮਲ ਹੋ ਚੁੱਕੀ ਹੈ ਅਤੇ ਮਹਾਰਾਸ਼ਟਰ ਵਿੱਚ 7,998 ਯੋਜਨਾ ਲਾਭ ਵਧਾਏ ਗਏ ਹਨ। ਮੁੰਬਈ ਅਤੇ ਪੁਣੇ 125 ਸ਼ਹਿਰਾਂ ਦਾ ਹਿੱਸਾ ਨਹੀਂ ਹਨ, ਜਿੱਥੇ ‘ਸਵੈਨਿਧੀ ਸੇ ਸਮ੍ਰਿਧੀ’ ਯੋਜਨਾ ਲਾਗੂ ਕੀਤੀ ਜਾ ਰਹੀ ਹੈ।  

ਪੀਐਮ ਸਵੈਨਿਧੀ ਇੱਕ ਕੇਂਦਰੀ ਸੈਕਟਰ ਸਕੀਮ ਹੈ।  

ਮਹਾਰਾਸ਼ਟਰ ਵਿੱਚ, 26 ਜੁਲਾਈ, 2021 ਤੱਕ ਕਰਜ਼ੇ ਦੀਆਂ 4.2 ਲੱਖ ਅਰਜ਼ੀਆਂ ਪ੍ਰਾਪਤ ਕੀਤੀਆਂ ਗਈਆਂ ਹਨ, ਇਨ੍ਹਾਂ ਵਿੱਚੋਂ 1.9 ਲੱਖ ਕਰਜ਼ੇ ਮਨਜ਼ੂਰ ਕੀਤੇ ਜਾ ਚੁਕੇ ਹਨ ਅਤੇ 1.6 ਲੱਖ ਕਰਜ਼ੇ ਦਿੱਤੇ ਜਾ ਚੁਕੇ ਹਨ। ਮੁੰਬਈ ਵਿੱਚ ਕਰਜ਼ੇ ਦੀਆਂ 21,527 ਅਰਜ਼ੀਆਂ ਪ੍ਰਾਪਤ ਕੀਤੀਆਂ ਗਈਆਂ ਹਨ, ਇਨ੍ਹਾਂ ਵਿੱਚੋਂ 8,526 ਲੱਖ ਅਰਜ਼ੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਅਤੇ 6,395 ਕਰਜ਼ੇ ਵੰਡੇ ਜਾ ਚੁਕੇ ਹਨ। ਪੁਣੇ ਵਿਚ ਕਰਜ਼ੇ ਲਈ 12,107 ਅਰਜ਼ੀਆਂ ਪ੍ਰਾਪਤ ਹੋਈਆਂ ਹਨ, ਇਨ੍ਹਾਂ ਵਿਚੋਂ 6,946 ਲੱਖ ਕਰਜ਼ਿਆਂ ਨੂੰ ਮਨਜ਼ੂਰੀ ਦਿੱਤੀ ਜਾ ਚੁਕੀ ਹੈ ਅਤੇ 6,169 ਕਰਜ਼ੇ ਵੰਡੇ ਜਾ ਚੁਕੇ ਹਨ। 

ਇਹ ਜਾਣਕਾਰੀ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਵਿੱਚ ਰਾਜ ਮੰਤਰੀ ਸ਼੍ਰੀ ਕੌਸ਼ਲ ਕਿਸ਼ੋਰ ਵੱਲੋਂ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ਗਈ।

---------------------------- 

ਵਾਈ ਬੀ /ਐਸ ਐਸ 



(Release ID: 1740543) Visitor Counter : 164


Read this release in: English , Urdu , Marathi , Telugu