ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

ਉੱਤਰ ਪੂਰਬੀ ਸੂਬਿਆਂ ਵਿੱਚ "2022 ਮਿਸ਼ਨ ਦੁਆਰਾ ਸਾਰਿਆਂ ਲਈ ਘਰ" ਤਹਿਤ 50 ਲੱਖ ਤੋਂ ਵੱਧ ਘਰ ਮੁਕੰਮਲ ਤੇ ਸਪੁਰਦ

Posted On: 28 JUL 2021 3:04PM by PIB Chandigarh

"2022 ਮਿਸ਼ਨ ਦੁਆਰਾ ਸਾਰਿਆਂ ਲਈ ਘਰ" — ਸਰਕਾਰੀ ਦ੍ਰਿਸ਼ਟੀ ਅਨੁਸਾਰ ਹਾਊਸਿੰਗ ਤੇ ਸ਼ਹਿਰੀ ਮਾਮਲੇ ਮੰਤਰਾਲਾ (ਐੱਮ ਓ ਐੱਚ ਯੂ ਏ) 25—06—2015 ਤੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ — ਸ਼ਹਿਰੀ (ਪੀ ਐੱਮ ਏ ਵਾਈ — ਯੂ) ਨੂੰ ਲਾਗੂ ਕਰਕੇ ਤ੍ਰਿਪੁਰਾ ਅਤੇ ਹੋਰ ਉੱਤਰ ਪੂਰਬੀ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਹਾਇਤਾ ਮੁਹੱਈਆ ਕਰ ਰਿਹਾ ਹੈ ।
ਸਕੀਮ ਤਹਿਤ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੁਆਰਾ ਘਰਾਂ ਦੀ ਮੰਗ ਦੇ ਜਾਇਜ਼ੇ ਅਨੁਸਾਰ ਦਾਇਰ ਕੀਤੇ ਪ੍ਰਾਜੈਕਟ ਪ੍ਰਸਤਾਵਾਂ ਦੇ ਅਧਾਰ ਤੇ ਕਰੀਬ 113 ਲੱਖ ਘਰਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ । ਕੁਲ ਮਨਜ਼ੂਰ ਕੀਤੇ ਗਏ ਘਰਾਂ ਦੇ ਵਿਰੁੱਧ 84.40 ਲੱਖ ਨਿਰਮਾਣ ਲਈ ਧਰਤੀ ਤੇ ਉਤਾਰੇ ਗਏ ਹਨ ਅਤੇ 50 ਲੱਖ ਤੋਂ ਵੱਧ ਮੁਕੰਮਲ ਕਰਕੇ ਲਾਭਪਾਤਰੀਆਂ ਦੇ ਸਪੁਰਦ ਕੀਤੇ ਗਏ ਹਨ । ਮਨਜ਼ੂਰ ਕੀਤੇ ਘਰਾਂ ਨੂੰ ਮੁਕੰਮਲ ਕਰਨ ਲਈ 1.82 ਲੱਖ ਕਰੋੜ ਰੁਪਏ ਕੇਂਦਰੀ ਸਹਾਇਤਾ ਮਨਜ਼ੂਰ ਕੀਤੀ ਗਈ ਹੈ , ਜਿਸ ਵਿੱਚੋਂ 1.06 ਲੱਖ ਕਰੋੜ ਰੁਪਏ ਸੂਬਿਆਂ/ਕੇਂਦਰ ਸ਼ਾਸਤ ਪ੍ਰਦੇਸ਼ਾਂ / ਕੇਂਦਰੀ ਨੋਡਲ ਏਜੰਸੀਆਂ ਨੂੰ ਜਾਰੀ ਕੀਤੇ ਗਏ ਹਨ।
2022 ਤੱਕ "ਸਾਰਿਆਂ ਲਈ ਘਰ" ਦੀ ਦ੍ਰਿਸ਼ਟੀ ਨੂੰ ਪ੍ਰਾਪਤ ਕਰਨ ਲਈ ਮੰਤਰਾਲੇ ਨੇ ਹੇਠ ਲਿਖੇ ਉਪਾਅ ਕੀਤੇ ਹਨ ।
1.   ਮੰਤਰਾਲਾ ਸਮੇਂ ਸਮੇਂ ਤੇ ਵੀਡੀਓ ਕਾਨਰਫੰਸਾਂ , ਜਾਇਜ਼ਾ ਮੀਟਿੰਗਾਂ ਅਤੇ ਫੀਲਡ ਦੌਰਿਆਂ ਰਾਹੀਂ ਸਕੀਮ ਦੀ ਪ੍ਰਗਤੀ ਦੀ ਨਿਗਰਾਨੀ ਕਰਦਾ ਹੈ । ਇਹ ਨਿਗਰਾਨੀ ਵੱਖ ਵੱਖ ਪਲੇਟਫਾਰਮਾਂ ਜਿਵੇਂ ਜਾਇਜ਼ਾ ਮੀਟਿਗਾਂ , ਵਰਕਸ਼ਾਪਾਂ , ਸੰਮੇਲਨਾਂ , ਕੇਂਦਰੀ ਮਨਜ਼ੂਰੀ ਤੇ ਨਿਗਰਾਨੀ ਕਮੇਟੀਆਂ ਦੀਆਂ ਮੀਟਿੰਗਾਂ ਅਤੇ ਪੱਤਰਾਚਾਰ ਰਾਹੀਂ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਪ੍ਰਵਾਨਿਤ ਘਰਾਂ ਦੇ ਨਿਰਮਾਣ ਨੂੰ ਤੇਜ਼ ਕਰਨ ਦੀ ਸਲਾਹ ਦਿੱਤੀ ਹੈ ਤਾਂ ਜੋ ਸਾਰਿਆਂ ਘਰਾਂ ਨੂੰ ਮਿਥੇ ਸਮੇਂ ਅਨੁਸਾਰ ਮੁਕੰਮਲ ਕੀਤਾ ਜਾ ਸਕੇ ।
2.   ਨਿਰੰਤਰ ਫੰਡਾਂ ਦੇ ਪ੍ਰਵਾਹ ਨੂੰ ਯਕੀਨੀ ਬਣਾਉਣ ਲਈ ਬਜਟੀ ਸਰੋਤਾਂ ਤੋਂ ਇਲਾਵਾ 60,000 ਕਰੋੜ ਰੁਪਏ ਦਾ ਰਾਸ਼ਟਰੀ ਸ਼ਹਿਰੀ ਹਾਊਸਿੰਗ ਫੰਡ ਸਥਾਪਿਤ ਕੀਤਾ ਗਿਆ ਹੈ ਤਾਂ ਜੋ ਸਕੀਮ ਨੂੰ ਤੇਜ਼ੀ ਨਾਲ ਲਾਗੂ ਕਰਨ ਲਈ ਪੜਾਵਾਂ ਤਹਿਤ ਵਧੇਰੇ ਬਜਟੀ ਸਰੋਤ ਪੈਦਾ ਕੀਤੇ ਜਾ ਸਕਣ ।
3.   ਪੀ ਐੱਮ ਏ ਵਾਈ (ਯੂ—ਐੱਮ ਆਈ ਐੱਸ) , ਭੂਵਨ ਪੋਰਟਲ , ਪੀ ਐੱਫ ਐੱਮ ਐੱਸ (ਪਬਲਿਕ ਵਿੱਤ ਪ੍ਰਬੰਧਨ ਪ੍ਰਣਾਲੀ) ਅਤੇ ਮਨਜ਼ੂਰ ਘਰਾਂ ਦੀ ਜੀਓ ਟੈਗਿੰਗ / ਜੀਓ ਫੈਨੇਸਿੰਗ ਦੁਆਰਾ ਜਾਣਕਾਰੀ / ਪੁਲਾੜ ਤਕਨਾਲੋਜੀ ਦੀ ਵਰਤੋਂ ਪ੍ਰਭਾਵਸ਼ਾਲੀ ਨਿਗਰਾਨੀ ਅਤੇ ਜਲਦੀ ਕੇਂਦਰੀ ਸਹਾਇਤਾ ਜਾਰੀ ਕੀਤੀ ਜਾਂਦੀ ਹੈ ।
4.   ਪਾਰਦਰਸ਼ਤਾ ਅਤੇ ਜਵਾਬਦੇਹੀ ਲਈ ਅਦਾਇਗੀ ਲਾਭਪਾਤਰੀਆਂ ਦੇ ਆਧਾਰ ਨੂੰ ਜੋੜਨ ਅਤੇ ਸਿੱਧੇ ਲਾਭ ਤਬਦੀਲ ਤਰੀਕੇ ਰਾਹੀਂ ਕੀਤੀ ਜਾਂਦੀ ਹੈ ।
5.   ਘਰਾਂ ਦੀ ਤੇਜ਼ ਸਪੁਰਦਗੀ ਲਈ ਸਕੀਮ ਤਹਿਤ ਵਿਕਲਪਕ ਅਤੇ ਨਵਾਚਾਰ ਤਕਨਾਲੋਜੀਆਂ ਨੂੰ ਪ੍ਰਫੁਲਿਤ ਕੀਤਾ ਗਿਆ ਹੈ ।
6.   ਵੈੱਬ ਅਧਾਰਿਤ ਨਿਗਰਾਨੀ ਪ੍ਰਣਾਲੀ l ਸੀ ਐੱਲ ਐੱਸ ਐੱਸ ਆਵਾਸ ਪੋਰਟਲ (ਸੀ ਐੱਲ ਏ ਪੀ) ਵਿਕਸਿਤ ਕੀਤਾ ਗਿਆ ਹੈ ਜਿਸ ਵਿੱਚ ਸਾਰੇ ਭਾਗੀਦਾਰ ਜਿਵੇਂ ਐੱਮ ਓ ਐੱਚ ਯੂ ਏ , ਕੇਂਦਰੀ ਨੋਡਲ ਏਜੰਸੀਆਂ , ਪ੍ਰਾਇਮਰੀ ਲੈਡਿੰਗ ਸੰਸਥਾਵਾਂ , ਲਾਭਪਾਤਰੀ ਅਤੇ ਨਾਗਰਿਕਾਂ ਨੂੰ ਰੀਅਲ ਟਾਈਮ ਵਾਤਾਵਰਨ ਵਿੱਚ ਏਕੀਕ੍ਰਿਤ ਕੀਤਾ ਗਿਆ ਹੈ । ਪੋਰਟਲ ਲਾਭਪਾਤਰੀਆਂ ਦੁਆਰਾ ਅਰਜ਼ੀਆਂ ਦੀ ਤੇਜ਼ ਪ੍ਰੋਸੈਸਿੰਗ ਦੇ ਨਾਲ ਸਬਸਿਡੀ ਸਥਿਤੀ ਦੀ ਟਰੈਕਿੰਗ ਦੀ ਸਹੂਲਤ ਦਿੰਦਾ ਹੈ ।
7.   ਪੀ ਐੱਮ ਏ ਵਾਈ ਯੂ ਪੁਰਸਕਾਰ 2021 ਨੂੰ ਪਹਿਲਾਂ ਤੋਂ ਪ੍ਰਭਾਸਿ਼ਤ ਸੂਚਕਾਂ ਦੇ ਨਾਲ ਨਾਲ ਘਰਾਂ ਦੀ ਗਰਾਂਉਂਡਿੰਗ ਮੁਕੰਮਲ ਅਤੇ ਆਕੂਪੈਂਸੀ ਤੇ ਜ਼ੋਰ ਦਿੱਤਾ ਗਿਆ ਹੈ ਅਤੇ 21—06—2021 ਤੋਂ 30—09—2021 ਤੱਕ ਦੇ ਸਮੇਂ ਦੌਰਾਨ 'ਐੱਚ ਐੱਫ ਏ ਐਚੀਵਡ ਸ਼ਹਿਰ/ਸੂਬੇ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਦਾ ਐਲਾਨ ।
ਇਹ ਜਾਣਕਾਰੀ ਹਾਊਸਿੰਗ ਤੇ ਸ਼ਹਿਰੀ ਮਾਮਲਿਆਂ ਦੇ ਰਾਜ ਮੰਤਰੀ ਸ਼੍ਰੀ ਕੌਸ਼ਲ ਕਿਸ਼ੋਰ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ।

 

**********************

ਵਾਈ ਬੀ / ਐੱਸ ਐੱਸ


(Release ID: 1740087) Visitor Counter : 149


Read this release in: Telugu , English , Urdu