ਗ੍ਰਹਿ ਮੰਤਰਾਲਾ
ਜੰਮੂ ਕਸ਼ਮੀਰ ਵਿੱਚ ਸੂਬੇ ਦਾ ਦਰਜਾ ਬਹਾਲ ਕਰਨ ਬਾਰੇ ਪ੍ਰਸਤਾਵ
Posted On:
28 JUL 2021 4:53PM by PIB Chandigarh
ਜੰਮੂ ਕਸ਼ਮੀਰ ਨੂੰ ਸੂਬੇ ਦਾ ਦਰਜਾ ਜੰਮੂ ਕਸ਼ਮੀਰ ਵਿੱਚ ਆਮ ਵਰਗੇ ਹਾਲਾਤ ਬਹਾਲ ਹੋਣ ਤੋਂ ਬਾਅਦ ਉਚਿਤ ਸਮੇਂ ਤੇ ਦਿੱਤਾ ਜਾਵੇਗਾ ।
ਸੰਵਿਧਾਨਕ ਬਦਲਾਅ ਅਤੇ ਪਹਿਲਾਂ ਵਾਲੇ ਜੰਮੂ ਕਸ਼ਮੀਰ ਸੂਬੇ ਨੂੰ ਰਾਸ਼ਟਰੀ ਹਿੱਤ ਵਿੱਚ ਵੰਡ ਕੇ ਜੰਮੂ ਤੇ ਕਸ਼ਮੀਰ ਕੇਂਦਰ ਸ਼ਾਸਤ ਪ੍ਰਦੇਸ਼ ਅਤੇ ਲੱਦਾਖ਼ ਕੇਂਦਰ ਸ਼ਾਸਤ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੀ ਸੁਰੱਖਿਆ ਦੇ ਹਿੱਤਾਂ ਦੇ ਮੱਦੇਨਜ਼ਰ ਵੱਖ ਵੱਖ ਸੰਚਾਰ ਚੈਨਲਾਂ ਤੇ ਆਰਜ਼ੀ ਰੋਕਾਂ ਜਿਵੇਂ ਇੰਟਰਨੈੱਟ ਅਤੇ ਮੋਬਾਈਲ ਸੇਵਾਵਾਂ ਜੰਮੂ ਕਸ਼ਮੀਰ ਵਿੱਚ ਬਹਾਲ ਕਰ ਦਿੱਤੀਆਂ ਗਈਆਂ ਸਨ।
ਇਸ ਤੋਂ ਬਾਅਦ ਸਮੇਂ ਸਮੇਂ ਤੇ ਮੁੱਦੇ ਨੂੰ ਮੁੜ ਵਿਚਾਰਿਆ ਗਿਆ ਸੀ ਅਤੇ ਪੜਾਅਵਾਰ ਲਾਈਆਂ ਗਈਆਂ ਰੋਕਾਂ ਵਿੱਚ ਹੌਲੀ ਹੌਲੀ ਢਿੱਲ ਦਿੱਤੀ ਗਈ ਸੀ ਅਤੇ ਪੂਰੇ ਜੰਮੂ ਕਸ਼ਮੀਰ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ 05—02—2021 ਤੋਂ 4ਜੀ ਇੰਟਰਨੈੱਟ ਸੇਵਾਵਾਂ ਬਹਾਲ ਕੀਤੀਆਂ ਗਈਆਂ ਸਨ ।
ਇਹ ਜਾਣਕਾਰੀ ਗ੍ਰਿਹ ਮਾਮਲਿਆਂ ਬਾਰੇ ਰਾਜ ਮੰਤਰੀ ਸ਼੍ਰੀ ਨਿਤਯਾਨੰਦ ਰਾਏ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ।
*********************
ਐੱਨ ਡੀ ਡਬਲਯੁ / ਆਰ ਕੇ / ਪੀ ਕੇ / ਏ ਵਾਈ / ਡੀ ਡੀ ਡੀ
(Release ID: 1740080)
Visitor Counter : 154