ਸੈਰ ਸਪਾਟਾ ਮੰਤਰਾਲਾ
ਰਾਮਾਇਣ ਸਰਕਟ ‘ਸਵਦੇਸ਼ ਦਰਸ਼ਨ’ ਸਕੀਮ ਦੇ ਪਛਾਣੇ ਗਏ ਥੀਮੈਟਿਕ ਸਰਕਟਾਂ ਵਿੱਚੋਂ ਇੱਕ ਹੈ: ਸ਼੍ਰੀ ਜੀ. ਕਿਸ਼ਨ ਰੈੱਡੀ
Posted On:
27 JUL 2021 5:05PM by PIB Chandigarh
ਮੁੱਖ ਵਿਸ਼ੇਸ਼ਤਾਵਾਂ:
ਰਾਮਾਇਣ ਸਰਕਟ ਤਹਿਤ ਦੋ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਮੰਤਰਾਲੇ ਨੇ ਬੋਧੀ, ਤੀਰਥੰਕਰ, ਕ੍ਰਿਸ਼ਨਾ ਅਤੇ ਅਧਿਆਤਮਕ ਸਰਕਟਾਂ ਤਹਿਤ ਪ੍ਰਾਜੈਕਟਾਂ ਨੂੰ ਵੀ ਮਨਜ਼ੂਰੀ ਦਿੱਤੀ ਹੈ।
ਰਾਮਾਇਣ ਸਰਕਟ ਸੈਰ-ਸਪਾਟਾ ਮੰਤਰਾਲੇ ਦੀ ‘ਸਵਦੇਸ਼ ਦਰਸ਼ਨ’ ਸਕੀਮ ਦੇ ਪਛਾਣੇ ਗਏ ਥੀਮੈਟਿਕ ਸਰਕਟਾਂ ਵਿੱਚੋਂ ਇੱਕ ਹੈ ਜਿਸ ਤਹਿਤ 2 ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਮੰਤਰਾਲੇ ਨੇ ਬੋਧੀ, ਤੀਰਥੰਕਰ, ਕ੍ਰਿਸ਼ਨਾ ਅਤੇ ਅਧਿਆਤਮਕ ਸਰਕਟਾਂ ਅਧੀਨ ਪ੍ਰਾਜੈਕਟਾਂ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ।
ਇਸ ਤੋਂ ਇਲਾਵਾ ਸੈਰ ਸਪਾਟਾ ਮੰਤਰਾਲਾ ‘ਤੀਰਥਯਾਤਰਾ ਕਾਇਆਕਲਪ ਅਤੇ ਅਧਿਆਤਮਕ, ਵਿਰਾਸਤ ਵਾਧਾ ਮੁਹਿੰਮ (ਪ੍ਰਸ਼ਾਦ) (Pilgrimage Rejuvenation and Spiritual, Heritage Augmentation Drive (PRASHAD)) ਯੋਜਨਾ ’ਤੇ ਰਾਸ਼ਟਰੀ ਮਿਸ਼ਨ ਤਹਿਤ ਪਛਾਣੇ ਗਏ ਤੀਰਥ ਸਥਾਨਾਂ ਅਤੇ ਵਿਰਾਸਤੀ ਥਾਵਾਂ ਦੇ ਏਕੀਕ੍ਰਿਤ ਵਿਕਾਸ ਲਈ ਰਾਜਾਂ/ ਕੇਂਦਰ ਸ਼ਾਸਤ ਪ੍ਰਦੇਸ਼ ਦੇ ਪ੍ਰਸ਼ਾਸਨ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਦਾ ਹੈ।
ਇਹ ਜਾਣਕਾਰੀ ਸੈਰ ਸਪਾਟਾ ਮੰਤਰੀ ਸ਼੍ਰੀ ਜੀ. ਕਿਸ਼ਨ ਰੈਡੀ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
*******
NB/OA
(Release ID: 1739957)
Visitor Counter : 134