PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ

Posted On: 26 JUL 2021 8:42PM by PIB Chandigarh

 

G:\Surjeet Singh\July 2021\26 July\1.pngG:\Surjeet Singh\July 2021\26 July\2.jpg

 

  • ਰਾਸ਼ਟਰੀ ਵੈਕਸੀਨੇਸ਼ਨ ਮੁਹਿੰਮ ਤਹਿਤ ਹੁਣ ਤੱਕ 43.51 ਕਰੋੜ ਵੈਕਸੀਨ ਖੁਰਾਕਾਂ ਲਗਾਈਆਂ ਗਈਆਂ

  • ਦੇਸ਼ ਵਿੱਚ ਹੁਣ ਤੱਕ 3,05,79,106 ਵਿਅਕਤੀਆਂ ਨੇ ਕੋਵਿਡ ਸੰਕ੍ਰਮਣ ਤੋਂ ਮੁਕਤੀ ਹਾਸਲ ਕੀਤੀ

  • ਰਿਕਵਰੀ ਦਰ ਵਧ ਕੇ 97.35 ਫੀਸਦੀ ਹੋਈ

  • ਬੀਤੇ 24 ਘੰਟਿਆਂ ਦੌਰਾਨ 35,968 ਵਿਅਕਤੀ ਸਿਹਤਯਾਬ ਹੋਏ

  • ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 39,361 ਨਵੇਂ ਕੇਸ ਆਏ

  • ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 4,11,189 ਹੋਈ

  • ਐਕਟਿਵ ਕੇਸ ਕੁੱਲ ਮਾਮਲਿਆਂ ਦਾ 1.31 ਫੀਸਦੀ ਹੋਏ

  • ਹਫ਼ਤਾਵਰੀ ਪਾਜ਼ਿਟਿਵਿਟੀ ਦਰ ਇਸ ਵੇਲੇ 5 ਫੀਸਦੀ ਤੋਂ ਘੱਟ ਰਹਿ ਗਈ ਹੈ, 2.31 ਫੀਸਦੀ ‘ਤੇ ਹੈ

  • ਰੋਜ਼ਾਨਾ ਪਾਜ਼ਿਟਿਵਿਟੀ ਦਰ 3.41 ਫੀਸਦੀ ਹੋਈ; ਲਗਾਤਾਰ  5 ਫੀਸਦੀ ਤੋਂ ਘੱਟ

  • ਕੋਵਿਡ ਟੈਸਟਿੰਗ ਸਮਰੱਥਾ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ- ਹੁਣ ਤੱਕ 45.74 ਕਰੋੜ ਟੈਸਟ ਹੋਏ

 

#Unite2FightCorona#IndiaFightsCorona

 

ਪੱਤਰ ਸੂਚਨਾ ਦਫ਼ਤਰ

ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਭਾਰਤ ਸਰਕਾਰ

 

G:\Surjeet Singh\July 2021\26 July\image003QUJ2.jpg

G:\Surjeet Singh\July 2021\26 July\image00404L1.jpg

G:\Surjeet Singh\July 2021\26 July\image005DW6J.jpg

 

ਕੋਵਿਡ-19 ਅੱਪਡੇਟ

 

ਭਾਰਤ ਦੀ ਕੁੱਲ ਕੋਵਿਡ-19 ਟੀਕਾਕਰਣ ਕਵਰੇਜ 43.51 ਕਰੋੜ ਤੋਂ ਪਾਰ 

 

ਰਿਕਵਰੀ ਦਰ ਵਧ ਕੇ 97.35 ਫੀਸਦੀ ਹੋਈ

 

ਪਿਛਲੇ 24 ਘੰਟਿਆਂ ਦੌਰਾਨ ਰੋਜ਼ਾਨਾ 39,361 ਨਵੇਂ ਕੇਸ ਰਿਪੋਰਟ ਕੀਤੇ ਗਏ

 

ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ (4,11,189) ਹੋਈ; ਕੁੱਲ ਕੇਸਾਂ ਦਾ ਸਿਰਫ 1.31 ਫੀਸਦੀ

 

ਰੋਜ਼ਾਨਾ ਪਾਜ਼ਿਟਿਵਿਟੀ ਦਰ (3.41 ਫੀਸਦੀ); ਲਗਾਤਾਰ 49ਵੇਂ ਦਿਨ 5 ਫੀਸਦੀ ਤੋਂ ਘੱਟ

 

ਭਾਰਤ ਦੀ ਕੋਵਿਡ 19 ਟੀਕਾਕਰਣ ਕਵਰੇਜ ਵਧ ਕੇ 43.51 ਕਰੋੜ ਦੇ ਅੰਕੜੇ ਤੋਂ ਪਾਰ ਹੋ ਗਈ ਹੈ।  ਆਰਜ਼ੀ ਰਿਪੋਰਟ ਅਨੁਸਾਰ ਅੱਜ ਸਵੇਰੇ 8 ਵਜੇ ਤੱਕ ਕੁੱਲ 43,51,96,001 ਵੈਕਸੀਨ ਖੁਰਾਕਾਂ  52,95,458 ਸੈਸ਼ਨਾਂ ਰਾਹੀਂ ਦਿੱਤੀਆਂ ਗਈਆਂ ਹਨ। ਪਿਛਲੇ 24 ਘੰਟਿਆਂ ਦੌਰਾਨ 18,99,874  ਵੈਕਸੀਨ  ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ ਹੈ।

ਇਨ੍ਹਾਂ ਵਿੱਚ ਸ਼ਾਮਲ ਹਨ -

 

ਸਿਹਤ ਸੰਭਾਲ਼ ਵਰਕਰ

ਪਹਿਲੀ ਖੁਰਾਕ

1,02,87,343

ਦੂਜੀ ਖੁਰਾਕ

77,06,397

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,78,56,000

ਦੂਜੀ ਖੁਰਾਕ

1,08,45,879

18 ਤੋਂ 44 ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

13,91,72,057

ਦੂਜੀ ਖੁਰਾਕ

62,18,541

45 ਤੋਂ 59 ਸਾਲ ਤਕ ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

10,09,68,508

ਦੂਜੀ ਖੁਰਾਕ

3,45,89,799

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

7,35,18,799

ਦੂਜੀ ਖੁਰਾਕ

3,40,32,678

ਕੁੱਲ

43,51,96,001

 

 

ਕੋਵਿਡ-19 ਟੀਕਾਕਰਣ ਦੇ ਨਵੇਂ ਸਰਬਵਿਆਪੀਕਰਨ ਪੜਾਅ ਦੀ ਸ਼ੁਰੂਆਤ 21 ਜੂਨ ਤੋਂ ਹੋਈ ਹੈ;  ਕੇਂਦਰ ਸਰਕਾਰ ਦੇਸ਼ ਭਰ ਵਿੱਚ ਕੋਵਿਡ 19 ਟੀਕਾਕਰਣ ਦੇ ਦਾਇਰੇ ਦਾ ਵਿਸਤਾਰ ਕਰਨ ਅਤੇ  ਗਤੀ ਵਧਾਉਣ ਲਈ ਵਚਨਬੱਧ ਹੈ।

ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸੰਕ੍ਰਮਿਤ ਲੋਕਾਂ ਵਿੱਚੋਂ 3,05,79,106 ਵਿਅਕਤੀ ਪਹਿਲਾਂ ਹੀ ਕੋਵਿਡ-19 ਲਾਗ ਤੋਂ ਮੁਕਤ ਹੋ ਚੁੱਕੇ ਹਨ ਅਤੇ ਪਿਛਲੇ 24 ਘੰਟਿਆਂ ਦੌਰਾਨ 35,968 ਮਰੀਜ਼ ਠੀਕ ਹੋਏ ਹਨ। ਇਸ ਨਾਲ ਹੁਣ ਕੁੱਲ ਰਿਕਵਰੀ ਦਰ 97.35 ਫੀਸਦੀ ਬਣਦੀ ਹੈ। ਜਿਹੜੀ ਕਿ ਲਗਾਤਾਰ ਵਾਧੇ ਦੇ ਰੁਝਾਨ ਨੂੰ ਦਰਸਾ ਰਹੀ ਹੈ।

G:\Surjeet Singh\July 2021\26 July\image00189HT.jpg

 

ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 39,361 ਨਵੇਂ ਕੇਸ ਸਾਹਮਣੇ ਆਏ ਹਨ।

ਦੇਸ਼ ਵਿੱਚ ਪਿਛਲੇ 29 ਦਿਨਾਂ ਤੋਂ ਲਗਾਤਾਰ 50,000 ਤੋਂ ਘੱਟ ਰੋਜ਼ਾਨਾ ਨਵੇਂ ਕੇਸ ਸਾਹਮਣੇ ਆ ਰਹੇ ਹਨ।  ਇਹ ਕੇਂਦਰ ਅਤੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਕੀਤੇ ਜਾ ਰਹੇ ਨਿਰੰਤਰ ਅਤੇ ਸਹਿਯੋਗੀ ਯਤਨਾਂ  ਦਾ ਹੀ ਨਤੀਜਾ ਹੈ।

G:\Surjeet Singh\July 2021\26 July\image002F0QF (1).jpg

ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਅੱਜ ਕੁੱਲ 4,11,189 ਹੋ ਗਈ ਹੈ ਅਤੇ ਐਕਟਿਵ ਮਾਮਲੇ ਹੁਣ ਦੇਸ਼ ਦੇ ਕੁੱਲ ਪਾਜ਼ਿਟਿਵ ਕੇਸਾਂ ਦਾ ਸਿਰਫ 1.31 ਫੀਸਦੀ ਬਣਦੇ ਹਨ।

 

G:\Surjeet Singh\July 2021\26 July\image002F0QF.jpg

 

ਦੇਸ਼ ਭਰ ਵਿੱਚ ਵੱਡੇ ਪੱਧਰ ਤੇ ਟੈਸਟਿੰਗ ਸਮਰੱਥਾ ਵਧਾਉਣ ਦੇ ਨਾਲ, ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੁੱਲ 11,54,444 ਟੈਸਟ ਕੀਤੇ ਗਏ ਹਨ ਅਤੇ ਭਾਰਤ ਵਿੱਚ ਹੁਣ ਤੱਕ ਕੁੱਲ ਮਿਲਾ ਕੇ ਲਗਭਗ 45.74 ਕਰੋੜ ਤੋਂ ਵੱਧ  (45,74,44,011)  ਟੈਸਟ ਕੀਤੇ ਗਏ ਹਨ। 

ਇਕ ਪਾਸੇ, ਜਿੱਥੇ ਦੇਸ਼ ਭਰ ਵਿੱਚ ਟੈਸਟਿੰਗ ਸਮਰੱਥਾ ਵਿੱਚ ਲਗਾਤਾਰ ਵਾਧਾ ਕੀਤਾ ਗਿਆ ਹੈ, ਉਥੇ ਹਫਤਾਵਾਰੀ ਕੇਸਾਂ ਦੀ ਪਾਜ਼ਿਟਿਵਿਟੀ ਦਰ ਵਿੱਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਹਫਤਾਵਾਰੀ ਪਾਜ਼ਿਟਿਵਿਟੀ ਦਰ ਇਸ ਸਮੇਂ 2.31 ਫੀਸਦੀ 'ਤੇ ਖੜੀ ਹੈ , ਜਦੋਂ ਕਿ ਰੋਜ਼ਾਨਾ ਪਾਜ਼ਿਟਿਵਿਟੀ ਦਰ ਅੱਜ 3.41 ਫੀਸਦੀ ‘ਤੇ ਹੈ।  ਰੋਜ਼ਾਨਾ ਪਾਜ਼ਿਟਿਵਿਟੀ ਦਰ  ਹੁਣ ਲਗਾਤਾਰ 49 ਦਿਨਾਂ ਤੋਂ 5 ਫੀਸਦੀ ਤੋਂ ਹੇਠਾਂ ਰਹਿ ਰਹੀ ਹੈ।

https://pib.gov.in/PressReleasePage.aspx?PRID=1738942

 

 

ਕੋਵਿਡ- 19 ਵੈਕਸੀਨੇਸ਼ਨ ਸਬੰਧੀ ਤਾਜ਼ਾ ਜਾਣਕਾਰੀ
 

ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੀਕਿਆਂ ਦੀਆਂ 45.37 ਕਰੋੜ ਤੋਂ ਵੱਧ ਖੁਰਾਕਾਂ ਮੁਹੱਈਆ ਕਰਵਾਈਆਂ ਗਈਆਂ

ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਪ੍ਰਾਈਵੇਟ ਹਸਪਤਾਲਾਂ ਕੋਲ ਅਜੇ ਵੀ 3.09 ਕਰੋੜ ਤੋਂ ਵੱਧ ਖੁਰਾਕਾਂ ਪ੍ਰਬੰਧਨ ਲਈ ਉਪਲਬਧ ਹਨ

 

ਦੇਸ਼ ਵਿਆਪੀ ਟੀਕਾਕਰਣ ਮੁਹਿੰਮ ਦੇ ਹਿੱਸੇ ਵਜੋਂ, ਭਾਰਤ ਸਰਕਾਰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੋਵਿਡ ਟੀਕੇ ਮੁਫਤ ਮੁਹੱਈਆ ਕਰਵਾ ਕੇ ਸਹਾਇਤਾ ਕਰ ਰਹੀ ਹੈ। ਕੋਵਿਡ 19 ਟੀਕਾਕਰਣ ਮੁਹਿੰਮ ਦੇ ਸਰਵਵਿਆਪੀਕਰਣ ਦੇ ਨਵੇਂ ਪੜਾਅ ਵਿੱਚ, ਕੇਂਦਰ ਸਰਕਾਰ ਦੇਸ਼ ਵਿੱਚ ਟੀਕੇ ਨਿਰਮਾਤਾਵਾਂ ਵੱਲੋਂ ਤਿਆਰ ਕੀਤੇ ਜਾ ਰਹੇ 75 ਪ੍ਰਤੀਸ਼ਤ ਟੀਕੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ (ਬਿਨਾਂ ਕਿਸੇ ਕੀਮਤ ਦੀ) ਖਰੀਦ ਮਗਰੋਂ ਮੁਫਤ ਮੁਹੱਈਆ ਕਰਵਾਏਗੀ।

 

 ਟੀਕਿਆਂ ਦੀਆਂ ਖੁਰਾਕਾਂ

 (26 ਜੁਲਾਈ 2021 ਤੱਕ)

ਸਪਲਾਈ ਕੀਤੀਆਂ ਗਈਆਂ ਖੁਰਾਕਾਂ

 45,37,70,580

 

ਖੁਰਾਕਾਂ ਪਾਈਪ ਲਾਈਨ ਵਿੱਚ

 

59,39,010

 ਟੀਕਿਆਂ ਦੀ ਕੁੱਲ ਖਪਤ

 42,28,59,270

ਖੁਰਾਕਾਂ ਪ੍ਰਬੰਧ ਲਈ ਅਜੇ ਵੀ ਉਪਲਬਧ

 3,09,11,310

 

ਸਾਰੇ ਸਰੋਤਾਂ ਵੱਲੋਂ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੁਣ ਤੱਕ 45.37 ਕਰੋੜ ਤੋਂ ਵੀ ਜ਼ਿਆਦਾ (45,37,70,580) ਟੀਕਿਆਂ ਦੀਆਂ ਖੁਰਾਕਾਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ ਅਤੇ 59,39,010 ਟੀਕਿਆਂ ਦੀਆਂ ਖੁਰਾਕਾਂ ਪਾਈਪ ਲਾਈਨ ਵਿੱਚ ਹਨ।

 ਇਸ ਵਿਚੋਂ, ਖਰਾਬ ਹੋਈਆਂ ਖੁਰਾਕਾਂ ਸਮੇਤ ਅੋਸਤਨ ਅਧਾਰਤ ਕੁੱਲ ਖਪਤ 42,28,59,270 ਖੁਰਾਕਾਂ (ਅੱਜ ਸਵੇਰੇ 8 ਵਜੇ ਉਪਲਬਧ ਅੰਕੜਿਆਂ ਅਨੁਸਾਰ) ਬਣਦੀ ਹੈ।

 ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਨਿਜੀ ਹਸਪਤਾਲਾਂ ਕੋਲ ਪ੍ਰਬੰਧਨ ਲਈ ਅਜੇ ਵੀ 3.09 ਕਰੋੜ (3,09,11,310) ਤੋਂ ਵੀ ਜ਼ਿਆਦਾ ਕੋਵਿਡ ਟੀਕਾਕਰਣ ਖੁਰਾਕਾਂ ਉਪਲਬਧ ਹਨ।

https://pib.gov.in/PressReleasePage.aspx?PRID=1738927

 

ਇੱਕ ਕੋਵਿਡ ਪਾਜ਼ਿਟਿਵ ਮਾਂ ਨੂੰ ਬੱਚੇ ਨੂੰ ਦੁੱਧ ਚੁੰਘਾਉਣਾ ਜਾਰੀ ਰੱਖਣਾ ਚਾਹੀਦਾ ਹੈ, ਪਰ ਜਿਸ ਸਮੇਂ ਮਾਂ ਅਜਿਹਾ ਨਹੀਂ ਕਰ ਰਹੀ ਤਾਂ ਬੱਚੇ ਤੋਂ 6 ਫੁੱਟ ਦੀ ਦੂਰੀ ਬਣਾਈ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ - ਡਾਕਟਰ ਮੰਜੂ ਪੁਰੀ, ਮੁਖੀ, ਓਬਸਟੈਟ੍ਰਿਕਸ ਅਤੇ ਗਾਇਨਕੋਲੋਜੀ ਵਿਭਾਗ, ਲੇਡੀ ਹਾਰਡਿੰਗ ਮੈਡੀਕਲ ਕਾਲਜ, ਨਵੀਂ ਦਿੱਲੀ

 

“ਵੈਕਸੀਨ ਸਰੀਰ ਨੂੰ ਇੱਕ ਵਿਸ਼ੇਸ਼ ਜਰਾਸੀਮ ਦੇ ਵਿਰੁੱਧ ਪ੍ਰਤੀਰੋਧਕਤਾ ਵਧਾਉਣ ਵਿੱਚ ਸਹਾਇਤਾ ਕਰਦੀ ਹੈ, ਇਹ ਸਰੀਰ ਦੇ ਕਿਸੇ ਹੋਰ ਟਿਸ਼ੂ ਨੂੰ ਪ੍ਰਭਾਵਿਤ ਨਹੀਂ ਕਰਦੀ”

 

ਅਸੀਂ ਕੋਵਿਡ ਤੋਂ ਬਾਅਦ ਦੀ ਸਮੁੱਚੀ ਸਿਹਤ ਜਾਂਚ ਦੀ ਜ਼ੋਰਦਾਰ ਸਿਫਾਰਸ਼ ਕਰਦੇ ਹਾਂ ਤਾਂ ਜੋ ਮਾਂ ਅਤੇ ਗਰਭ ਵਿਚਲਾ ਬੱਚਾ ਠੀਕ ਰਹੇ - ਡਾਕਟਰ ਮੰਜੂ ਪੁਰੀ 

ਨਵੀਂ ਦਿੱਲੀ ਦੇ ਲੇਡੀ ਹਾਰਡਿੰਗ ਮੈਡੀਕਲ ਕਾਲਜ ਦੇ ਓਬਸਟੈਟ੍ਰਿਕਸ ਅਤੇ ਗਾਇਨਕੋਲੋਜੀ ਵਿਭਾਗ ਦੀ ਮੁਖੀ ਡਾ ਮੰਜੂ ਪੁਰੀ ਨੇ ਗਰਭ ਅਵਸਥਾ ਦੌਰਾਨ ਕੋਵਿਡ -19 ਟੀਕਾਕਰਣ ਕਰਾਉਣ ਦੇ ਤਾਜ਼ਾ ਫੈਸਲੇ ਅਤੇ ਔਰਤਾਂ ਨੂੰ ਆਪਣੀ ਅਤੇ ਆਪਣੇ ਬੱਚੇ ਦੀ ਕੋਵਿਡ ਕੋਵਿਡ -19 ਤੋਂ ਸੁਰੱਖਿਆ ਲਈ ਸਾਵਧਾਨੀਆਂ ਵਰਤਣ ਬਾਰੇ ਜਾਣਕਾਰੀ ਦਿੱਤੀ।

ਹੁਣ ਗਰਭ ਅਵਸਥਾ ਦੌਰਾਨ ਵੀ ਕੋਵਿਡ-19 ਵੈਕਸੀਨ ਲਗਵਾਉਣ ਦੀ ਸਲਾਹ ਦਿੱਤੀ ਗਈ ਹੈ। ਇਹ ਕਿਵੇਂ ਮਦਦ ਕਰੇਗੀ?

ਦੂਜੀ ਲਹਿਰ ਦੇ ਦੌਰਾਨ, ਬਹੁਤ ਸਾਰੀਆਂ ਔਰਤਾਂ ਨੂੰ ਗਰਭ ਅਵਸਥਾ ਦੌਰਾਨ ਪਹਿਲੀ ਲਹਿਰ ਦੇ ਮੁਕਾਬਲੇ ਕੋਵਿਡ -19 ਦਾ ਜ਼ਿਆਦਾ ਸੰਕ੍ਰਮਣ ਹੋਇਆ। ਗੰਭੀਰ ਕੋਵਿਡ ਗਰਭ ਅਵਸਥਾ ਦੌਰਾਨ ਭਾਰੀ ਜਟਿਲਤਾਵਾਂ ਪੈਦਾ ਕਰ ਸਕਦਾ ਹੈ, ਖ਼ਾਸਕਰ ਆਖਰੀ ਤਿਮਾਹੀ ਦੇ ਦੌਰਾਨ ਜਦੋਂ ਬੱਚੇਦਾਨੀ ਵੱਡੀ ਹੁੰਦੀ ਹੈ ਅਤੇ ਡਾਇਆਫ੍ਰਾਮ 'ਤੇ ਦਬਾਅ ਬਣਦਾ ਹੈ, ਜਿਸ ਨਾਲ ਔਰਤ ਦੀ ਆਕਸੀਜਨ ਸੰਤ੍ਰਿਪਤਤਾ ਵਿੱਚ ਗਿਰਾਵਟ ਦਾ ਮੁਕਾਬਲਾ ਕਰਨ ਦੀ ਯੋਗਤਾ ਘੱਟ ਹੁੰਦੀ ਹੈ। ਇਹ ਲਹੂ ਦੀ ਆਕਸੀਜਨ ਸੰਤ੍ਰਿਪਤਤਾ ਵਿੱਚ ਅਚਾਨਕ ਗਿਰਾਵਟ ਦਾ ਕਾਰਨ ਬਣ ਸਕਦਾ ਹੈ ਅਤੇ ਮਾਂ ਅਤੇ ਬੱਚੇ ਦੋਵਾਂ ਦੀ ਜਾਨ ਨੂੰ ਜੋਖਮ ਵਿੱਚ ਪਾ ਸਕਦੀ ਹੈ। ਟੀਕੇ ਗਰਭਵਤੀ ਔਰਤਾਂ ਵਿੱਚ ਗੰਭੀਰ ਬਿਮਾਰੀ ਨੂੰ ਰੋਕਣ ਵਿੱਚ ਸਹਾਇਤਾ ਕਰਨਗੇ।

ਇਸ ਦੇ ਨਾਲ ਹੀ, ਮਾਂ ਨੂੰ ਟੀਕਾ ਲਗਵਾਉਣ ਨਾਲ ਨਵੇਂ ਜਨਮੇ ਨੂੰ ਕੁਝ ਹੱਦ ਤੱਕ ਸੁਰੱਖਿਆ ਮਿਲੇਗੀ ਕਿਉਂਕਿ ਟੀਕਾਕਰਣ ਤੋਂ ਬਾਅਦ ਮਾਂ ਦੇ ਸਰੀਰ ਵਿੱਚ ਵਿਕਸਿਤ ਐਂਟੀਬਾਡੀਜ਼ ਖੂਨ ਵਿਚੋਂ ਵਿਕਾਸਸ਼ੀਲ ਭਰੂਣ ਨੂੰ ਭੇਜ ਦੇਣਗੀਆਂ। ਦੁੱਧ ਚੁੰਘਾਉਣ ਵਾਲੀਆਂ ਮਾਵਾਂ ਦੇ ਮਾਮਲੇ ਵਿੱਚ, ਇੱਕ ਬੱਚੇ ਨੂੰ ਇਹ ਐਂਟੀਬਾਡੀਜ਼ ਮਾਂ ਦੇ ਦੁੱਧ ਰਾਹੀਂ ਵੀ ਪ੍ਰਾਪਤ ਹੁੰਦੀਆਂ ਹਨ।

https://pib.gov.in/PressReleasePage.aspx?PRID=1738998

 

ਵਿਗਿਆਨੀਆਂ ਨੇ ਕੋਵਿਡ–19 ਵਾਇਰਸ ਨੂੰ ਵਿਕਸਿਤ ਹੋਣ ਤੇ ਅੱਗੇ ਵਧਣ ਤੋਂ ਰੋਕਣ ਲਈ ਕੰਪਾਊਂਡਜ਼ ਦੇ ਯੋਗਿਕ ਬਣਾਉਣ ਦੇ ਟੀਚੇ ਦੀ ਪੂਰਤੀ ਵਾਸਤੇ ਹੱਥ ਮਿਲਾਏ

ਭਾਰਤ, ਰੂਸ, ਬ੍ਰਾਜ਼ੀਲ ਤੇ ਦੱਖਣੀ ਅਫ਼ਰੀਕਾ ਦੇ ਵਿਗਿਆਨੀ ਮਿਲ ਕੇ SARS-CoV-2 ਦੇ ਮੁੱਖ ਪ੍ਰੋਟੀਜ਼ ਤੇ RNA ਦੇ ਪ੍ਰਤੀਰੂਪਾਂ (Replicas), ਇਨਜ਼ਾਈਮ ਵਿਰੁੱਧ ਪ੍ਰਮੁੱਖ ਕੰਪਾਊਂਡਜ਼ ਨੂੰ ਮੁੜ–ਉਦੇਸ਼ਿਤ ਕਰਨ, ਪ੍ਰਮਾਣਿਤ ਕਰਨ ਤੇ ਉਨ੍ਹਾਂ ਦੇ ਯੋਗਿਕ ਬਣਾਉਣ ਲਈ ਕੰਮ ਕਰਨਗੇ, ਜੋ RNA ਦੇ ਪ੍ਰਤੀਰੂਪ (Replication) ਦੇ ਉਤਪ੍ਰੇਰਕ ਹੋਣਗੇ। ਇਹ ਪਹੁੰਚ ਮੇਜ਼ਬਾਨ ਸੈੱਲਾਂ ਵਿੱਚ ਛੂਤ ਲੱਗਣ ਦੌਰਾਨ ਵਾਇਰਸਾਂ ਦੇ ਪਰਪੱਕ ਹੋਣ ਤੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕ ਸਕਦੀ ਹੈ ਅਤੇ ਇੰਝ ਸੋਧੀਆਂ ਉਤਪਾਦਨ ਵਿਧੀਆਂ ਨਾਲ ਨਵੀਂਆਂ ਕੋਵਿਡ–19 ਦਵਾਈਆਂ ਤਿਆਰ ਕਰਨ ਵਿੱਚ ਮਦਦ ਮਿਲੇਗੀ।

SARS-CoV-2 ਦੇ ਬਹੁ–ਮੰਚ ਟੀਚਾਗਤ ਪ੍ਰਤੀਰੋਧਕਾਂ ਦਾ ਖੇਤਰ ਕੁਝ ਮਹੀਨੇ ਪਹਿਲਾਂ ਸਾਹਮਣੇ ਆਇਆ ਸੀ, ਜਦੋਂ ‘ਵਿਸ਼ਵ ਸਿਹਤ ਸੰਗਠਨ’ (WHO) ਨੇ ਐਲਾਨ ਕੀਤਾ ਸੀ ਕਿ ਕੋਵਿਡ–19 ਇੱਕ ਵਿਸ਼ਵ–ਪੱਧਰੀ ਐਮਰਜੈਂਸੀ ਹੈ। ਬਹੁ–ਮੰਚ ਦੀ ਪ੍ਰਕਿਰਿਆ ਵਿੱਚ ਵਾਇਰਲ ਜੀਨੋਮ ਰੈਪਲੀਕੇਸ਼ਨ, ਟ੍ਰਾਂਸਕ੍ਰਿਪਸ਼ਨ ਤੇ ਮੈਚਿਓਰੇਸ਼ਨ ਬਹੁ–ਮੰਚ ਦੀਆਂ ਪ੍ਰਕਿਰਿਆਵਾਂ ਹਨ, ਜੋ ਵਾਇਰਲ ਮਸ਼ੀਨਰੀ ਵਿੱਚ ਆਪਸ ’ਚ ਜੁੜੀਆਂ ਹੋਈਆਂ ਹਨ ਤੇ ਵਾਇਰਲ ਪਸਾਰ ਨੂੰ ਉਤਸ਼ਾਹਿਤ ਕਰਦੀਆਂ ਹਨ। ਉਹ ਇਨਜ਼ਾਈਮਜ਼ ਪ੍ਰੋਟੀਜ਼ ਤੇ ਆਰਐੱਨਏ ਰੈਪਲੀਕੇਸ ਦੁਆਰਾ ਨਿਯੰਤ੍ਰਿਤ ਹੁੰਦੀਆਂ ਹਨ। ਇਸ ਧਰਤੀ ਦੇ ਕਰੋੜਾਂ ਲੋਕਾਂ ਦਾ ਸੁਫ਼ਨਾ ਸਾਕਾਰ ਕਰਨ ਲਈ ਇਨ੍ਹਾਂ ਪ੍ਰਭਾਵਾਂ ਨੂੰ ਰੋਕਣਾ ਅਹਿਮ ਹੋਵੇਗਾ ਤੇ ਇਸ ਲਈ ਕੋਵਿਡ–19 ਵਿਰੁੱਧ ਇੱਕ ਡ੍ਰੱਗ ਮੌਲੀਕਿਊਲ ਵਿਕਸਿਤ/ਮੁੜ–ਉਦੇਸ਼ਿਤ ਕਰਨਾ ਹੋਵੇਗਾ।

https://pib.gov.in/PressReleasePage.aspx?PRID=1739145

 

ਕੋਵਿਡ ਨਾਲ ਹੋਏ ਮਾਨਸਿਕ ਤਣਾਅ ’ਚ ਅਧਿਆਤਮਕਤਾ ਰਾਹਤ ਦੇ ਸਕਦੀ ਹੈ: ਉਪ ਰਾਸ਼ਟਰਪਤੀ 

ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕੱਈਆ ਨਾਇਡੂ ਨੇ ਅੱਜ ਕੋਵਿਡ ਮਹਾਮਾਰੀ ਦੇ ਮੱਦੇਨਜ਼ਰ ਮਾਨਸਿਕ ਤੰਦਰੁਸਤੀ ਨੂੰ ਇੱਕ ਜਨਤਕ ਸਿਹਤ ਮੁੱਦੇ ਵਜੋਂ ਤਰਜੀਹ ਦੇਣ ਦੀ ਲੋੜ ਉੱਤੇ ਜ਼ੋਰ ਦਿੱਤਾ।

https://pib.gov.in/PressReleseDetail.aspx?PRID=1739193

 

ਮਹੱਤਵਪੂਰਨ ਟਵੀਟ

 

 

 

 

 

 

 

 

 

 

 

 

*********

ਐੱਮਵੀ/ਏਐੱਸ



(Release ID: 1739717) Visitor Counter : 122


Read this release in: English , Hindi , Marathi , Gujarati