ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਭਾਰਤੀ ਖਗੋਲ ਸ਼ਾਸਤਰੀ ਇੱਕ ਟੁੱਟਦੇ ਤਾਰੇ ਤੋਂ ਥੋੜ੍ਹ–ਚਿਰਾ ਗਾਮਾ–ਕਿਰਨ ਵਿਸਫ਼ੋਟ ਪਹਿਲੀ ਵਾਰ ਵੇਖਣ ਵਾਲੀ ਟੀਮ ਦਾ ਹਿੱਸਾ ਹਨ

Posted On: 27 JUL 2021 12:39PM by PIB Chandigarh

ਖਗੋਲ–ਸ਼ਾਸਤਰੀਆਂ ਦੇ ਇੱਕ ਸਮੂਹ ਨੇ ਇੱਕ ਅਜਿਹੇ ਬਹੁਤ ਛੋਟੇ, ਪਰ ਬਹੁਤ ਜ਼ਿਆਦਾ ਊਰਜਾ ਰੇਡੀਏਸ਼ਨ ਵਾਲੇ ਤਾਕਤਵਰ ਵਿਸਫ਼ੋਟ ਦੀ ਸ਼ਨਾਖ਼ਤ ਕੀਤੀ ਸੀ, ਜੋ ਸਿਰਫ਼ ਇੱਕ ਸੈਕੰਡ ਜਾਰੀ ਰਿਹਾ ਅਤੇ ਇਸ ਬ੍ਰਹਿਮੰਡ ਦੀ ਮੌਜੂਦਾ ਉਮਰ ਦੇ ਲਗਭਗ ਅੱਧੇ ਸਮੇਂ ਤੱਕ ਧਰਤੀ ਵੱਲ ਵਧਦਾ ਰਿਹਾ ਸੀ। ਨਾਸਾ ਦੇ ‘ਫ਼ਰਮੀ ਗਾਮਾ–ਰੇਅ ਸਪੇਸ ਟੈਲੀਸਕੋਪ’ ਵੱਲੋਂ 26 ਅਗਸਤ, 2020 ਨੂੰ ਪਤਾ ਲਾਇਆ ਗਿਆ ਇਹ ਵਿਸਫ਼ੋਟ ਰਿਕਾਰਡ–ਪੁਸਤਕਾਂ ਵਿੱਚ ਦਰਜ ਹੋਣ ਯੋਗ ਸਿੱਧ ਹੋਇਆ –ਜੋ ਇੱਕ ਵਿਸ਼ਾਲ ਤਾਰੇ ਦੇ ਟੁੱਟਣ ਕਾਰਣ ਸਭ ਤੋਂ ਛੋਟਾ ਗਾਮਾ–ਕਿਰਨ ਵਿਸਫ਼ੋਟ (GRB) ਸੀ।

GRBs ਬ੍ਰਹਿਮੰਡ ਦੀਆਂ ਸਭ ਤੋਂ ਤਾਕਤਵਰ ਘਟਨਾਂ ਹਨ, ਜਿਨ੍ਹਾਂ ਦਾ ਪਤਾ ਅਰਬਾਂ ਪ੍ਰਕਾਸ਼–ਸਾਲਾਂ ’ਚ ਹੀ ਲੱਗ ਸਕਦਾ ਹੈ। ਖਗੋਲ–ਸ਼ਾਸਤਰੀ ਉਨ੍ਹਾਂ ਦੋ ਸੈਕੰਡਾਂ ਤੋਂ ਵੱਧ ਜਾਂ ਘੱਟ ਸਮੇਂ ਤੱਕ ਚੱਲਣ ਦੇ ਆਧਾਰ ’ਤੇ ਲੰਮੇ ਜਾਂ ਛੋਟੇ ਦੇ ਰੂਪ ਵਿੱਚ ਵਰਗੀਕ੍ਰਿਤ ਕਰਦੇ ਹਨ। ਉਹ ਵੱਡੇ ਤਾਰਿਆਂ ਦੇ ਟੁੱਟਣ ਸਮੇਂ ਲੰਮੇ ਸਮੇਂ ਤੱਕ ਹੋਏ ਵਿਸਫ਼ੋਟ ਦਾ ਨਿਰੀਖਣ ਕਰਦੇ ਹਨ, ਜਦ ਕਿ ਛੋਟੇ ਵਿਸਫ਼ੋਟ ਨੂੰ ਇੱਕ ਵੱਖਰੇ ਦ੍ਰਿਸ਼ ਨਾਲ ਜੋੜਿਆ ਗਿਆ ਹੈ।

ਇਸ ਛੋਟੀ ਮਿਆਦ ’ਚ ਗਾਮਾ ਰੇਅ ਬ੍ਰਸਟ ਦੀ ਸ਼ਨਾਖ਼ਤ ਕਰਨ ਵਾਲੇ ਵਿਸ਼ਵ ਦੇ ਵਿਗਿਆਨੀਆਂ ਦੇ ਸਮੂਹ ਵਿੱਚ ਵਿਗਿਆਨ ਤੇ ਟੈਕਨੋਲੋਜੀ ਵਿਭਾਗ (DSST) ਦੇ ਇੱਕ ਸੰਸਥਾਨ, ਆਰਿਆਭੱਟ ਰਿਸਰਚ ਇੰਸਟੀਚਿਊਟ ਆੱਵ੍ ਆਬਜ਼ਰਵੇਸ਼ਨਲ ਸਾਇੰਸਜ਼ (ARIES) ਦੇ ਡਾ. ਸ਼ਸ਼ੀ ਭੂਸ਼ਣ ਪਾਂਡੇ ਸਮੇਤ ਭਾਰਤ ਦੇ ਕਈ ਹੋਰ ਵਿਗਿਆਨਕ ਸੰਸਥਾਨ ਵੀ ਸ਼ਾਮਲ ਹਨ। ਇਨ੍ਹਾਂ ਭਾਰਤੀ ਸੰਸਥਾਨਾਂ ਨੇ ਪਹਿਲੀ ਵਾਰ ਇਹ ਵਿਖਾਇਆ ਕਿ ਇੱਕ ਟੁੱਟਦਾ ਹੋਇਆ ਤਾਰਾ ਛੋਟੇ ਵਿਸਫ਼ੋਟ ਵੀ ਪੈਦਾ ਕਰ ਸਕਦਾ ਹੈ। ਭਾਰਤ ਵੱਲੋਂ ‘ਦਿ ਇੰਟਰ–ਯੂਨੀਵਰਸਿਟੀ ਸੈਂਟਰ ਫ਼ਾਰ ਐਸਟ੍ਰੌਨੋਮੀ ਐਂਡ ਐਸਟ੍ਰੋਫ਼ਿਜ਼ਿਕਸ’ (IUCS), ਪੁਣੇ, ਨੈਸ਼ਨਲ ਸੈਂਟਰ ਫ਼ਾਰ ਰੇਡੀਓ ਐਸਟ੍ਰੋਫ਼ਿਜ਼ਿਕਸ – ਟਾਟਾ ਇੰਸਟੀਚਿਊਟ ਆੱਵ੍ ਫ਼ੰਡਾਮੈਂਟਲ ਰਿਸਰਚ (ਐੱਨਸੀਆਰਏ) ਪੁਣੇ ਅਤੇ ਭਾਰਤੀ ਟੈਕਨੋਲੋਜੀ ਸੰਸਥਾਨ (IIT) ਮੁੰਬਈ ਨੇ ਵੀ ਇਸ ਕੰਮ ’ਚ ਭਾਗ ਲਿਆ।

ਚੀਨ ’ਚ ਨਾਨਜਿੰਗ ਯੂਨੀਵਰਸਿਟੀ ਤੇ ਲਾਸ ਵੇਗਾਸ ਦੀ ਨੇਵਾਦਾ ਯੂਨੀਵਰਸਿਟੀ ’ਚ ਬਿਨ–ਬਿਨ ਜ਼ਾਂਗ ਨੇ ਕਿਹਾ,‘ਸਾਨੂੰ ਪਹਿਲਾਂ ਤੋਂ ਹੀ ਪਤਾ ਸੀ ਕਿ ਵੱਡੇ ਤਾਰਿਆਂ ਨਾਲ ਹੋਣ ਵਾਲੇ ਕੁਝ ਗਾਮਾ–ਕਿਰਨ ਵਿਸਫ਼ੋਟ ਛੋਟੇ GRBs ਦੇ ਰੂਪ ਵਿੱਚ ਦਿਸ ਸਕਦੇ ਹਨ ਪਰ ਅਸੀਂ ਸੋਚਿਆ ਕਿ ਅਜਿਹਾ ਸਾਡੇ ਉਪਕਰਣਾਂ ਦੀਆਂ ਸੀਮਾਵਾਂ ਕਾਰਣ ਹੋਇਆ ਸੀ। ਹੁਣ ਸਾਨੂੰ ਇਹ ਪਤਾ ਲੱਗ ਗਿਆ ਹੈ ਕਿ ਟੁੱਟਦੇ ਤਾਰਿਆਂ ਵਿੱਚ ਛੋਟੇ ਵਿਸਫ਼ੋਟ ਵੀ ਹੋ ਸਕਦੇ ਹਨ।’

ਇਸ ਘਟਨਾ ਦਾ ਵਿਸ਼ਲੇਸ਼ਣ ਕਰਦਿਆਂ ਡਾ. ਪਾਂਡੇ ਨੇ ਸਮਝਾਇਆ ਕਿ ‘ਇਸ ਤਰ੍ਹਾਂ ਦੀ ਖੋਜ ਨੇ ਗਾਮਾ–ਕਿਰਨਾਂ ਦੇ ਵਿਸਫ਼ੋਟ ਨਾਲ ਸਬੰਧਤ ਲੰਮੇ ਸਮੇਂ ਤੋਂ ਚਲੀਆਂ ਆ ਰਹੀਆਂ ਉਤਸੁਕਤਾਵਾਂ ਨੂੰ ਹੱਲ ਕਰਨ ਵਿੱਚ ਮਦਦ ਕੀਤੀ ਹੈ। ਨਾਲ ਹੀ ਇਹ ਅਧਿਐਨ ਗਿਣਤੀ ਦੀ ਘਣਤਾ ਨੂੰ ਬਿਹਤਰ ਤਰੀਕੇ ਸੀਮਤ ਕਰਨ ਲਈ ਅਜਿਹੀਆਂ ਸਾਰੀਆਂ ਗਿਆਤ ਘਟਨਾਵਾਂ ਦਾ ਮੁੜ ਵਿਸ਼ਲੇਸ਼ਣ ਕਰਨ ਲਈ ਵੀ ਪ੍ਰੇਰਿਤ ਕਰਦਾ ਹੈ।’

ਇਸ ਵਿਸਫ਼ੋਟ ਦੇ ਵਾਪਰਨ ਦੀ ਮਿਤੀ ਤੋਂ ਬਾਅਦ ਨਾਮਜ਼ਦ GRB 200826A  26 ਜੁਲਾਈ ਨੂੰ ‘ਨੇਚਰ ਐਸਟ੍ਰੌਨੋਮੀ’ ’ਚ ਪ੍ਰਕਾਸ਼ਿਤ ਦੋ ਖੋਜ–ਪੱਤਰਾਂ ਦਾ ਵਿਸ਼ਾ ਹੈ। ਪਹਿਲਾ ਖੋਜ–ਪੱਤਰ ਜ਼ਾਂਗ ਦੀ ਅਗਵਾਈ ਹੇਠ ਗਾਮਾ–ਰੇਅ ਡਾਟਾ ਦੀ ਪੜਤਾਲ ਕਰਦਾ ਹੈ। ਉੱਥੇ ਹੀ ਦੂਜਾ ਪੱਤਰ ਮੇਰੀਲੈਂਡ ਯੂਨੀਵਰਸਿਟੀ, ਕਾਲਜ ਪਾਰਕ ’ਚ ਖੋਜ ਵਿਦਿਆਰਥੀ ਟਾੱਮਸ ਅਹੁਮਾਦਾ ਅਤੇ ਮੇਰੀਲੈਂਡ ਦੀ ਗ੍ਰੀਨ–ਬੈਲਟ ਵਿੰਚ ਨਾਸਾ ਦੇ ਗੋਡਾਰਡ ਸਪੇਸ ਫ਼ਲਾਈਟ ਸੈਂਟਰ ਦੀ ਅਗਵਾਈ ਹੇਠ ਗਾਮਾ–ਕਿਰਨ ਵਿਸਫ਼ੋਟ (GRB) ਦੀ ਲੁਪਤ ਹੁੰਦੀ ਬਹੁ–ਤਰੰਗ ਤਾਰਾ ਟੁੱਟਣ ਤੋਂ ਬਾਅਦ ਦੀ ਚਮਕ ਤੇ ਉਸ ਤੋਂ ਬਾਅਦ ਹੋਣ ਵਾਲੇ ਸੁਪਰਨੋਵਾ ਵਿਸਫ਼ੋਟ ਕਾਰਣ ਉੱਭਰਦੀ ਰੌਸ਼ਨੀ ਦਾ ਵਰਣਨ ਕਰਦਾ ਹੈ।

ਅਹੁਮਾਦਾ ਨੇ ਕਿਹਾ ‘ਸਾਨੂੰ ਲੱਗਦਾ ਹੈ ਕਿ ਇਹ ਪ੍ਰਭਾਵੀ ਤੌਰ ਉੱਤੇ ਇੱਕ ਫ਼ਿਜ਼ੂਲ ਘਟਨਾ ਸੀ, ਜੋ ਸ਼ਾਇਦ ਬਿਲਕੁਲ ਵੀ ਨਾ ਹੋਣ ਵਾਂਗ ਸੀ। ਫਿਰ ਵੀ ਇਸ ਵਿਸਫ਼ੋਟ ਨੇ ਪੂਰੀ ਆਕਾਸ਼ਗੰਗਾ (ਮਿਲਕੀ ਵੇਅ) ਵੱਲੋਂ ਇੱਕੋ ਹੀ ਸਮੇਂ ਛੱਡੀ ਗਈ ਊਰਜਾ ਤੋਂ 14 ਮਿਲੀਅਨ ਗੁਣਾ ਵੱਧ ਊਰਜਾ ਛੱਡੀ ਹੈ। ਜਿਸ ਨਾਲ ਇਹ ਹੁਣ ਤੱਕ ਵੇਖੇ ਗਏ ਸਭ ਤੋਂ ਵੱਧ ਊਰਜਾਵਾਨ ਛੋਟੀ ਮਿਆਦ ਦੇ GRB ਵਿੱਚੋਂ ਇੱਕ ਬਣ ਗਿਆ ਹੈ।’

ਜਦੋਂ ਸੂਰਜ ਤੋਂ ਬਹੁਤ ਜ਼ਿਆਦਾ ਵੱਡੇ ਤਾਰੇ ਦਾ ਈਂਧਨ ਖ਼ਤਮ ਹੋ ਜਾਂਦਾ ਹੈ, ਤਾਂ ਉਸ ਦਾ ਕੇਂਦਰੀ ਭਾਗ ਅਚਾਨਕ ਢਹਿ–ਢੇਰੀ ਹੋ ਜਾਂਦਾ ਹੈ ਤੇ ਇੱਕ ‘ਬਲੈਕ–ਹੋਲ’ ਬਣ ਜਾਂਦਾ ਹੈ। ਜਿਵੇਂ ਹੀ ਪਦਾਰਥ ਬਲੈਕ–ਹੋਲ ਵੱਲ ਘੁੰਮਦਾ ਹੈ, ਉਸ ਵਿੱਚੋਂ ਕੁਝ ਅੰਸ਼ ਦੋ ਸ਼ਕਤੀਸ਼ਾਲੀ ਧਾਰਾਵਾਂ (ਜੈੱਟ) ਦੇ ਰੂਪ ਵਿੱਚ ਬਾਹਰ ਵੱਲ ਨਿੱਕਲ ਜਾਂਦੇ ਹਨ ਅਤੇ ਜੋ ਫਿਰ ਉਲਟ ਦਿਸ਼ਾਵਾਂ ’ਚ ਪ੍ਰਕਾਸ਼ ਦੀ ਗਤੀ ਨਾਲ ਲਗਭਗ ਬਾਹਰ ਵੱਲ ਭੱਜਦੇ ਹਨ। ਖਗੋਲ–ਸ਼ਾਸਤਰੀ ਕੇਵਲ ਜੀਆਰਬੀ ਦਾ ਹੀ ਪਤਾ ਤਦ ਲਾ ਸਕਦੇ ਹਨ, ਜਦੋਂ ਇਨ੍ਹਾਂ ਵਿੱਚੋਂ ਇੱਕ ਪ੍ਰਵਾਹ ਲਗਭਗ ਸਿੱਧਾ ਧਰਤੀ ਵੱਲ ਜਾਣ ਦਾ ਸੰਕੇਤ ਦੇ ਦਿੰਦਾ ਹੈ।

ਤਾਰੇ ਅੰਦਰੋਂ ਨਿੱਕਲੀ ਹਰੇਕ ਧਾਰਾ (ਜੈੱਟ) ਤੋਂ ਗਾਮਾ ਕਿਰਨਾਂ ਦੀ ਇੱਕ ਤਰੰਗ ਫੁੱਟਦੀ ਹੈ – ਜੋ ਪ੍ਰਕਾਸ਼ ਦਾ ਅਜਿਹਾ ਉੱਚਤਮ–ਊਰਜਾ ਰੂਪ ਹੈ, ਜੋ ਕਈ ਮਿੰਟਾਂ ਤੱਕ ਚੱਲ ਸਕਦਾ ਹੈ। ਵਿਸਫ਼ੋਟ ਤੋਂ ਬਾਅਦ ਟੁੱਟਦਾ ਤਾਰਾ ਫਿਰ ਤੇਜ਼ੀ ਨਾਲ ਇੱਕ ਸੁਪਰਨੋਵਾ ਦੇ ਰੂਪ ਵਿੱਚ ਫੈਲਦਾਹੈ। ਦੂਜੇ ਪਾਸੇ ਨਿੱਕੇ ਜੀਆਰਬ ਤਦ ਬਣਦੇਹਨ, ਜਦੋਂ ਕੰਪੈਕਟ ਵਸਤਾਂ ਦੇ ਜੋੜੇ – ਜਿਵੇਂ ਨਿਊਟ੍ਰੌਨ ਤਾਰੇ, ਜੋ ਤਾਰਿਆਂ ਦੇ ਟੁੱਟਣ ਦੌਰਾਨ ਵੀ ਬਣਦੇ ਹਨ – ਅਰਬਾਂ ਸਾਲਾਂ ’ਚ ਅੰਦਰ ਵੱਲ ਵਿੰਗੇ–ਟੇਢੇ ਰੂਪ ਵਿੱਚ ਘੁੰਮਦੇ ਰਹਿੰਦੇ ਹਨ ਤੇ ਆਪਸ ਵਿੱਚ ਟਕਰਾਉਂਦੇ ਹਲ।

ਗਾਮਾ–ਰੇਅ ਬ੍ਰਸਟ 200826ਏ ਕੇਵਲ 0.65 ਸੈਕੰਡਾਂ ਤੱਕ ਚੱਲਣ ਵਾਲੀ ਊੱਚ–ਊਰਜਾ ਨਿਕਾਸੀ ਦਾ ਇੱਕ ਤੇਜ਼ ਵਿਸਫ਼ੋਟ ਸੀ। ਵਿਸਤ੍ਰਿਤ ਬ੍ਰਹਿਮੰਡ ਦੇ ਮਾਧਿਅਮ ਰਾਹੀਂ ਕਈ ਈਓਨਜ਼ ਲਈ ਯਾਤਰਾ ਕਰਨ ਤੋਂ ਬਾਅਦ ਫ਼ਰਮੀ ਦੇ ਗਾਮਾ–ਰੇਅ ਬ੍ਰਸਟ ਮੌਨੀਟਰ ਵੰਲੋਂ ਲਾਉਣ ਸਮੇਂ ਤੱਕ ਇਹ ਸੰਕੇਤ ਲਗਭਗ ਇੱਕ ਸੈਕੰਡ ਲੰਮਾ ਹੋ ਗਿਆ ਸੀ। ਇਹ ਘਟਨਾ ਨਾਸਾ ਦੇ ਉਨ੍ਹਾਂ ਪੌਣ ਮਿਸ਼ਨ ਦੇ ਉਪਕਰਣਾਂ ’ਚ ਵਿਖਾਈ ਦਿੱਤੀ, ਜੋ ਲਗਭਗ 9,30,000 ਮੀਲ (15 ਲੱਖ ਕਿਲੋਮੀਟਰ) ਦੂਰ ਸਥਿਤ ਧਰਤੀ ਤੇ ਸੂਰਜ ਵਿਚਾਲੇ ਇੱਕ ਬਿੰਦੂ ਦੀ ਪਰਿਕ੍ਰਮਾ ਕਰ ਰਿਹਾ ਹੈ। ਨਾਲ ਹੀ 2001 ਤੋਂ ਲਾਲ ਗ੍ਰਹਿ (ਮੰਗਲ) ਦੀ ਪਰਿਕ੍ਰਮਾ ਕਰ ਰਹੇ ਈਐੱਸਏ (ਯੂਰੋਪੀਅਨ ਪੁਲਾੜ) ਏਜੰਸੀ ਦੇ ਇੰਟੈਗਰਲ ਉਪਗ੍ਰਹਿ ‘ਮਾਰਸ ਓਡੀਸੀ’ ਨੇ ਵੀ ਇਸ ਵਿਸਫ਼ੋਟ ਨੂੰ ਵੇਖਣ ਤੋਂ ਬਾਅਦ ਇਹ ਸਿਗਨਲ ਫੜਿਆ ਸੀ।

ਇਹ ਖੋਜ ਇੱਕ ਲੰਮੇ ਸਮੇਂ ਤੋਂ ਚੱਲੀ ਆ ਰਹੀ ਬੁਝਾਰਤ ਨੂੰ ਸੁਲਝਾਉਣ ’ਚ ਮਦਦ ਕਰਦੀ ਹੈ। ਜਿੱਥੇ ਇੱਕ ਪਾਸੇ ਲੰਮੇ ਜੀਆਰਬੀ ਨੂੰ ਸੁਪਰਨੋਵਾ ਨਾਲ ਜੋੜਿਆ ਜਾਣਾ ਚਾਹੀਦਾ ਹੈ, ਉੱਥੇ ਹੀ ਖਗੋਲ ਸ਼ਾਸਤਰੀ ਲੰਮੇ ਜੀਆਰਬੀ ਦੇ ਮੁਕਾਬਲੇ ਕਿਤੇ ਵੱਧ ਗਿਣਤੀ ਵਿੱਚ ਸੁਪਰਨੋਵਾ ਦਾ ਪਤਾ ਲਾ ਸਕਦੇ ਹਨ। ਖੋਜਕਾਰਾਂ ਨੇ ਹੁਣ ਇਹ ਨਤੀਜਾ ਕੱਢਿਆ ਹੈ ਕਿ ਛੋਟੇ ਜੀਆਰਬੀ ਪੈਦਾ ਕਰਨ ਵਾਲੇ ਤਾਰਿਆਂ ਦਾ ਟੁੱਟਣਾ ਅਜਿਹੇ ਸੀਮਾਂਤ (ਮਾਮੂਲੀ) ਮਾਮਲੇ ਹੋਣਾ ਚਾਹੀਦਾ ਹੈ, ਜਿਨ੍ਹਾਂ ਨਾਲ ਪ੍ਰਕਾਸ਼–ਗਤੀ ਨਾਲ ਨਿੱਕਲਣ ਵਾਲੀਆਂ ਧਾਰਾਵਾਂ (ਜੈੱਟ) ਸਫ਼ਲਤਾ ਜਾਂ ਅਸਫ਼ਲਤਾ ਦੇ ਕੰਢੇ ਉੱਤੇ ਹਨ। ਇਸ ਧਾਰਨਾ ਦੇ ਆਧਾਰ ’ਤੇ ਇੱਕ ਨਤੀਜਾ ਇਹ ਵੀ ਹੈ ਕਿ ਜ਼ਿਆਦਾਤਰ ਵੱਡੇ ਤਾਰੇ ਧਾਰਾ (ਜੈੱਟ) ਪ੍ਰਵਾਹਿਤ ਕਰਨ ਤੇ ਜੀਆਰਬੀ ਪੈਦਾ ਕੀਤੇ ਬਿਨਾ ਹੀ ਮਰ ਜਾਂਦੇ ਹਨ। ਵਧੇਰੇ ਮੋਟੇ ਤੌਰ ’ਤੇ, ਇਹ ਨਤੀਜਾ ਸਪੱਸ਼ਟ ਤੌਰ ਉੱਤੇ ਦਰਸਾਉਂਦਾ ਹੈ ਕਿ ਕੇਵਲ ਇੱਕ ਵਿਸਫ਼ੋਟ ਦੀ ਮਿਆਦ ਹੀ ਵਿਸ਼ੇਸ਼ ਤੌਰ ਉੱਤੇ ਇਸ ਦੀ ਉੱਤਪਤੀ ਦਾ ਸੰਕੇਤ ਨਹੀਂ ਦਿੰਦੀ।

ਪ੍ਰਕਾਸ਼ਨ: https://arxiv.org/pdf/2105.05067.pdf

ਹੋਰ ਜਾਣਕਾਰੀ ਲਈ, ਡਾ. ਸ਼ਸ਼ੀ ਭੂਸ਼ਣ ਪਾਂਡੇ (+91-9557470888, shashi@aries.res.in ) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

 

 

ਚਿੱਤਰ: ਪੈਨਕ੍ਰੋਮੈਟਿਕ ਆਫ਼ਟਰਗਲੋਅ ਅਤੇ ਕੋਲੈਪਸਰ ਦੀ ਪੁਸ਼ਟੀ। ਉਪਲਬਧ ਬਹੁ–ਤਰੰਗ ਪ੍ਰਕਾਸ਼ ਵਕਰ ਅੰਕੜਿਆਂ (ਮਲਟੀਵੇਵਲੈਂਗਥ ਲਾਈਟ ਕਰਵ ਡਾਟਾ) ਨੂੰ ਆਈਐੱਸਐੱਮ ਜਿਹਾ ਵਾਤਾਵਰਣ ਮੰਨ ਕੇ ਗਲੋਬੀ ਮਾੱਡਲਿੰਗ ਤੋਂ ਬਾਅਦ ਸਭ ਤੋਂ ਵਧੀਆ ਪ੍ਰਤੀਦਰਸ਼ ਨਾਲ ਓਪਰ–ਪਲਾਂਟ ਕੀਤਾ ਗਿਆ ਹੈ। ਜਾਂਚਾਂ ਨੂੰ ਉਨ੍ਹਾਂ ਦੀਆਂ ਸਬੰਧਤ ਤਰੁਟੀ ਪੱਟੀਆਂ ਨਾਲ ਚੱਕਰਾਂ ਦੇ ਰੂਪ ਵਿੱਚ ਦਰਸਾਇਆ ਗਿਆ ਹੈ ਅਤੇ ਇਨ੍ਹਾਂ ਦੀ ਉੱਪਰਲੀ ਸੀਮਾ ਨੂੰ ਉਲਟੀ ਤਿਕੋਣ ਵਜੋਂ ਦਰਸਾਇਆ ਗਿਆ ਹੈ। ਆੰਪਟੀਕਲ ਜੀ.ਆਰ. ਅਤੇ ਆਈ–ਬੈਂਡ ਹਰੇ, ਲਾਲ ਤੇ ਪੀਲੇ ਰੰਗ ਵਿੱਚ ਵਿਖਾਏ ਗਏ ਹਨ। ਐੱਕਸਆਰਟੀ 1 ਕੇਵੀ ਡਾਟਾ ਨੂੰ ਨੀਲੇ ਰੰਗ ਵਿੱਚ ਵਿਖਾਇਆ ਗਿਆ ਹੈ, ਉੱਥੇ ਹੀ ਵੀਐੱਲਏ ਨੂੰ ਫੁਕੀਆ ’ਚ ਜਦ ਕਿ ਜੀਐੱਮਆਰਟੀ ਅੰਕੜਿਆਂ ਨੂੰ ਗੁਲਾਬੀ ਰੰਗ ਵਿੱਚ ਪੇਸ਼ ਕੀਤਾ ਗਿਆ ਹੈ।

 

   <><><><><>

ਐੱਸਐੱਨਸੀ/ਟੀਐੱਮ/ਆਰਆਰ


(Release ID: 1739712) Visitor Counter : 305


Read this release in: English , Hindi , Bengali , Tamil