ਗ੍ਰਹਿ ਮੰਤਰਾਲਾ
ਮਰਦਮਸ਼ੁਮਾਰੀ 2021 ਲਈ ਡਾਟਾ
Posted On:
27 JUL 2021 4:54PM by PIB Chandigarh
ਸਰਕਾਰ ਨੇ ਮਰਦਮਸ਼ੁਮਾਰੀ ਐਕਟ, 1948 ਦੇ ਤਹਿਤ ਦੋ ਪੜਾਵਾਂ ਵਿੱਚ ਅਰਥਾਤ (ਏ) ਅਪ੍ਰੈਲ-ਸਤੰਬਰ, 2020 ਦੌਰਾਨ ਹਾਊਸ ਲਿਸਟਿੰਗ ਅਤੇ ਹਾਊਸਿੰਗ ਮਰਦਮਸ਼ੁਮਾਰੀ ਅਤੇ (ਬੀ) 9 ਤੋਂ 28 ਫਰਵਰੀ, 2021 ਦੌਰਾਨ ਜਨਸੰਖਿਆ ਗਿਣਤੀ ਲਈ ਮਰਦਮਸ਼ੁਮਾਰੀ 2021 ਕਰਵਾਉਣ ਦਾ ਫੈਸਲਾ ਕੀਤਾ । ਹਾਲਾਂਕਿ ਮਰਦਮਸ਼ੁਮਾਰੀ ਨਾਲ ਸਬੰਧਤ ਖੇਤਰ ਦੀਆਂ ਗਤੀਵਿਧੀਆਂ ਕੋਵਿਡ -19 ਮਹਾਮਾਰੀ ਕਾਰਨ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤੀਆਂ ਗਈਆਂ ਹਨ।
ਮਰਦਮਸ਼ੁਮਾਰੀ ਵਿਚ, ਜਨਸੰਖਿਆ ਅਤੇ ਵੱਖ-ਵੱਖ ਸਮਾਜਿਕ-ਆਰਥਿਕ ਮਾਪਦੰਡਾਂ, ਜਿਵੇਂ ਕਿ ਸਿੱਖਿਆ, ਅਨੁਸੂਚਿਤ ਜਾਤੀ / ਜਨ ਜਾਤੀ, ਧਰਮ, ਭਾਸ਼ਾ, ਵਿਆਹ, ਉਪਜਾ, ਜਣਨ ਸ਼ਕਤੀ, ਵਿਕਲਾਂਗਤਾ, ਕਿੱਤਾ ਅਤੇ ਵਿਅਕਤੀਆਂ ਦੀ ਮਾਈਗ੍ਰੇਸ਼ਨ 'ਤੇ ਡਾਟਾ ਇਕੱਠਿਆਂ ਕੀਤਾ ਜਾਂਦਾ ਹੈ। ਮਾਈਗ੍ਰੇਸ਼ਨ ਦੇ ਕਾਰਨਾਂ ਦੇ ਨਾਲ ਨਾਲ ਕੰਮ / ਰੋਜ਼ਗਾਰ ਅਤੇ ਕਾਰੋਬਾਰ ਦੀਆਂ ਵਿਸ਼ੇਸ਼ਤਾਵਾਂ 'ਤੇ ਡਾਟਾ ਇਕੱਤਰ ਕੀਤਾ ਜਾਂਦਾ ਹੈ I
ਇਹ ਜਾਣਕਾਰੀ ਗ੍ਰਿਹ ਰਾਜ ਮੰਤਰੀ ਸ਼੍ਰੀ ਨਿਤਿਯਾਨੰਦ ਰਾਏ ਵੱਲੋਂ ਅੱਜ ਲੋਕ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਦਿੱਤੀ ਗਈ ।
-------------------------
ਐੱਨ ਡੀ ਡਬਲਯੁ / ਆਰ ਕੇ / ਪੀ ਕੇ / ਏ ਵਾਈ / ਡੀ ਡੀ ਡੀ / 1315
(Release ID: 1739710)
Visitor Counter : 219