ਖੇਤੀਬਾੜੀ ਮੰਤਰਾਲਾ
ਦੇਸੀ ਚੌਲਾਂ ਨੂੰ ਉਤਸ਼ਾਹਤ ਕਰਨ ਲਈ ਯੋਜਨਾ
Posted On:
27 JUL 2021 6:53PM by PIB Chandigarh
ਦੇਸੀ ਕਿਸਮਾਂ ਦੇ ਚੌਲਾਂ ਨੂੰ ਆਈਸੀਏਆਰ ਦੇ ਵੱਖ-ਵੱਖ ਸੁਧਾਰ ਪ੍ਰੋਗਰਾਮਾਂ ਰਾਹੀਂ ਉਤਸ਼ਾਹਤ ਕੀਤਾ ਜਾ ਰਿਹਾ ਹੈ। ਪਿਛਲੇ ਕੁਝ ਸਾਲਾਂ ਦੌਰਾਨ, ਝੋਨੇ ਦੀਆਂ 574 ਦੇਸੀ ਕਿਸਮਾਂ ਦਾ 10,000 ਤੋਂ ਵੱਧ ਕਿਸਾਨਾਂ ਦੇ ਖੇਤਾਂ ਵਿੱਚ ਪ੍ਰਸਾਰ ਅਤੇ ਪ੍ਰੀਖਣ ਕੀਤਾ ਗਿਆ ਹੈ, ਜਿਸ ਵਿੱਚ ਰਾਜ ਦੀਆਂ ਖੇਤੀਬਾੜੀ ਯੂਨੀਵਰਸਿਟੀਆਂ, ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਗੈਰ-ਸਰਕਾਰੀ ਸੰਗਠਨ ਸ਼ਾਮਲ ਹਨ, ਜਿਸ ਦਾ ਵਿਸ਼ਾ “ਵਾਤਾਵਰਣ ਪ੍ਰਣਾਲੀ ਦੀਆਂ ਸੇਵਾਵਾਂ ਨੂੰ ਯਕੀਨੀ ਬਣਾਉਣ ਅਤੇ ਸੰਵੇਦਨਸ਼ੀਲਤਾ ਨੂੰ ਘਟਾਉਣ ਲਈ ਖੇਤੀਬਾੜੀ ਜੈਵ ਵਿਭਿੰਨਤਾ ਦੀ ਸੰਭਾਲ ਅਤੇ ਖੇਤੀਬਾੜੀ ਸੈਕਟਰ ਦੀ ਵਰਤੋਂ ਨੂੰ ਮੁੱਖ ਧਾਰਾ ਵਿੱਚ ਲਿਆਉਣਾ" ਹੈ। ਕਿਸਾਨਾਂ ਨੂੰ ਭਾਗੀਦਾਰੀ ਪਹੁੰਚ ਰਾਹੀਂ ਰਵਾਇਤੀ / ਦੇਸੀ ਕਿਸਮਾਂ ਦੀ ਸੰਭਾਲ, ਸੁਧਾਰ ਅਤੇ ਵਰਤੋਂ ਬਾਰੇ ਸਿਖਲਾਈ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ, ਇਨ੍ਹਾਂ ਸਵਦੇਸ਼ੀ ਕਿਸਮਾਂ ਦੇ ਬੀਜਾਂ ਤੱਕ ਪਹੁੰਚ ਲਈ, ਕਮਿਊਨਿਟੀ ਬੀਜ ਬੈਂਕ ਸਥਾਪਤ ਕੀਤੇ ਗਏ ਹਨ, ਜੋ ਦੇਸ਼ ਦੇ ਦੂਰ-ਦੁਰਾਡੇ ਅਤੇ ਕਬਾਇਲੀ ਖੇਤਰਾਂ ਵਿੱਚ ਕਮਿਊਨਿਟੀ ਪੱਧਰ 'ਤੇ ਕੇਵੀਕੇ ਅਤੇ ਸਵੈ-ਸਹਾਇਤਾ ਸਮੂਹਾਂ ਨੂੰ ਸ਼ਾਮਲ ਕਰਦੇ ਹਨ। ਕੁੱਲ 26 ਕਮਿਊਨਿਟੀ ਬੀਜ ਬੈਂਕਾਂ ਵਲੋਂ > 4000 ਖੇਤਾਂ ਅਤੇ ਕਿਸਾਨਾਂ ਦੀਆਂ ਕਿਸਮਾਂ ਦੀ ਸਾਂਭ ਸੰਭਾਲ ਸਮੇਤ ਵੱਖ-ਵੱਖ ਖਾਣ ਵਾਲੀਆਂ ਫਸਲਾਂ ਦੀਆਂ ਕਿਸਮਾਂ ਸਮੇਤ ਚੌਲਾਂ ਨੂੰ ਮਜ਼ਬੂਤ ਅਤੇ ਸਥਾਪਤ ਕੀਤਾ ਗਿਆ ਹੈ।
ਦੇਸੀ ਚੌਲਾਂ ਦੀਆਂ ਕਿਸਮਾਂ ਦੀ ਸਾਂਭ ਸੰਭਾਲ ਅਤੇ ਇਸ ਨੂੰ ਉਤਸ਼ਾਹਤ ਕਰਨ ਵਾਲੀਆਂ ਕਮਿਊਨਿਟੀਆਂ ਅਤੇ ਕਿਸਾਨੀ ਨੂੰ ਪ੍ਰੋਟੈਕਸ਼ਨ ਆਫ਼ ਪਲਾਂਟ ਵੈਰਾਇਟੀਆਂ ਐਂਡ ਫਾਰਮਰਜ਼ ਰਾਈਟਸ ਅਥਾਰਟੀ (ਪੀਪੀਵੀ ਅਤੇ ਐੱਫਆਰਏ) ਦੁਆਰਾ ਜੀਨੋਮ ਰਾਖਾ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਹੈ ਅਤੇ ਹੇਠ ਦਿੱਤੇ ਪੁਰਸਕਾਰ 2009-10 ਤੋਂ ਦਿੱਤੇ ਜਾ ਚੁੱਕੇ ਹਨ:
a. ਪੌਦਾ ਰਾਖਾ ਕਮਿਊਨਿਟੀ ਪੁਰਸਕਾਰ (ਹਰੇਕ ਲਈ 10 ਲੱਖ ਰੁਪਏ): 13
b. ਪੌਦਾ ਜੀਨੋਮ ਰਾਖਾ ਕਿਸਾਨ ਇਨਾਮ (ਹਰੇਕ ਲਈ 1.5 ਲੱਖ ਰੁਪਏ): 12
c. ਪੌਦਾ ਜੀਨੋਮ ਰਾਖਾ ਕਿਸਾਨੀ ਪਛਾਣ (ਹਰੇਕ ਨੂੰ 1.0 ਲੱਖ ਰੁਪਏ): 19
ਪੰਜ ਚੌਲ ਕਿਸਮਾਂ ਜਿਵੇਂ ਕਿ ਲਲਾਟ ਅਤੇ ਸੁਧਰਿਆ ਲਲਾਟ(ਜੀਆਈ ਮੁੱਲ: 54) ਘੱਟ ਜੀਆਈ ਅਤੇ ਸਵਰਨ, ਸੰਭਾ ਮਾਹਸੂਰੀ ਅਤੇ ਸ਼ਕਤੀਮਾਨ (ਜੀਆਈ ਮੁੱਲ <60) ਨੂੰ ਦਰਮਿਆਨੇ ਜੀਆਈ ਵਜੋਂ ਪਛਾਣਿਆ ਗਿਆ ਹੈ, ਇਹ ਸਾਰੀਆਂ ਕਿਸਮਾਂ ਬੀਜ ਦੀ ਲੜੀ ਵਿੱਚ ਹਨ ਅਤੇ ਕਿਸਾਨਾਂ ਵਲੋਂ ਕਾਸ਼ਤ ਅਧੀਨ ਹਨ।
ਦੇਸੀ ਚੌਲ ਦੀਆਂ ਕਿਸਮਾਂ / ਜਰਮਪਲਾਜ਼ਮ ਦੇ ਵੇਰਵੇ ਆਈਸੀਏਆਰ-ਐੱਨਬੀਪੀਜੀਆਰ, ਨਵੀਂ ਦਿੱਲੀ ਕੋਲ ਉਪਲਬਧ ਹਨ। ਆਈਸੀਏਆਰ-ਐੱਨਬੀਪੀਜੀਆਰ, ਨਵੀਂ ਦਿੱਲੀ ਵਿਖੇ ਕੁੱਲ 45,107 ਦੇਸੀ ਕਿਸਮਾਂ / ਝੋਨੇ ਦੀਆਂ ਖ਼ੇਤਰੀ ਨਸਲਾਂ ਕੌਮੀ ਜੀਨ ਬੈਂਕ ਵਿੱਚ ਸੁਰੱਖਿਅਤ ਹਨ। ਇਸ ਤੋਂ ਇਲਾਵਾ, 1645 ਕਿਸਮਾਂ ਪੀਪੀਵੀ ਅਤੇ ਐੱਫਆਰਏ ਨਾਲ ਰਜਿਸਟਰ ਹਨ।
ਇਹ ਜਾਣਕਾਰੀ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ੍ਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
****
ਏਪੀਐਸ
(Release ID: 1739709)