ਕਾਰਪੋਰੇਟ ਮਾਮਲੇ ਮੰਤਰਾਲਾ
ਸਰਕਾਰ ਨੇ 2018-2021 ਦੇ ਵਿਚਕਾਰ ਜਾਅਲੀ ਕੰਪਨੀਆਂ ਵਜੋਂ 2,38,223 ਕੰਪਨੀਆਂ ਦੀ ਪਛਾਣ ਕੀਤੀ
Posted On:
27 JUL 2021 6:24PM by PIB Chandigarh
ਕੰਪਨੀ ਐਕਟ ਵਿਚ “ਸ਼ੈਲ ਕੰਪਨੀ” ਸ਼ਬਦ ਦੀ ਕੋਈ ਪਰਿਭਾਸ਼ਾ ਨਹੀਂ ਹੈ ਅਤੇ ਇਹ ਆਮ ਤੌਰ ਤੇ ਇਕ ਅਜਿਹੀ ਕੰਪਨੀ ਦਾ ਹਵਾਲਾ ਦਿੰਦੀ ਹੈ ਜਿਸ ਵਿਚ ਕੋਈ ਸਰਗਰਮ ਕਾਰੋਬਾਰੀ ਕਾਰਵਾਈ ਜਾਂ ਮਹੱਤਵਪੂਰਣ ਸੰਪਤੀ ਨਹੀਂ ਹੁੰਦੀ ਹੈ, ਜੋ ਕਿ ਕੁਝ ਮਾਮਲਿਆਂ ਵਿਚ ਟੈਕਸ ਚੋਰੀ, ਮਨੀ ਲਾਂਡਰਿੰਗ, ਅਸਪਸ਼ਟ ਮਲਕੀਅਤ, ਬੇਨਾਮੀ ਸੰਪਤੀਆਂ ਆਦਿ ਵਰਗੇ ਨਾਜਾਇਜ਼ ਉਦੇਸ਼ਾਂ ਲਈ ਵਰਤੀ ਜਾਂਦੀ ਹੈ। ਇਹ ਗੱਲ ਕੇਂਦਰੀ ਕਾਰਪੋਰੇਟ ਮਾਮਲਿਆਂ ਬਾਰੇ ਰਾਜ ਮੰਤਰੀ ਸ੍ਰੀ ਰਾਓ ਇੰਦਰਜੀਤ ਸਿੰਘ ਨੇ ਅੱਜ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਕਹੀ।
ਮੰਤਰੀ ਨੇ ਅੱਗੇ ਕਿਹਾ ਕਿ “ਸ਼ੈਲ ਕੰਪਨੀਆਂ” ਦੇ ਮੁੱਦੇ ਨੂੰ ਵੇਖਣ ਲਈ ਸਰਕਾਰ ਵੱਲੋਂ ਬਣਾਈ ਗਈ ਵਿਸ਼ੇਸ਼ ਟਾਸਕ ਫੋਰਸ ਨੇ ਇੰਟਰ ਆਲੀਆ ਸ਼ੈਲ ਕੰਪਨੀਆਂ ਦੀ ਪਛਾਣ ਲਈ ਅਲਰਟ ਵਜੋਂ ਕੁਝ ਰੈਡ ਫਲੈਗ ਇੰਡੀਕੇਟਰਾਂ ਦੇ ਇਸਤੇਮਾਲ ਦੀ ਸਿਫ਼ਾਰਸ਼ ਕੀਤੀ ਹੈ।
ਮੰਤਰੀ ਨੇ ਦੱਸਿਆ ਕਿ ਸਰਕਾਰ ਨੇ ਪਿਛਲੇ ਤਿੰਨ ਸਾਲਾਂ ਦੌਰਾਨ ਸ਼ੈਲ ਕੰਪਨੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਬੰਦ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਹੈ।
ਮੰਤਰੀ ਨੇ 248 ਰਾਜ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਧਾਰਾ 248 ਅਧੀਨ ਭੰਗ ਕੀਤੀਆਂ ਗਈਆਂ ਕੰਪਨੀਆਂ ਦੀ ਕੁੱਲ ਗਿਣਤੀ ਦੀ ਸੂਚੀ ਸਦਨ ਦੇ ਪਟਲ ਤੇ ਰੱਖੀ।
-----------------------------------------------------------------------------------------------------
ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਦਾ ਨਾਮ ਬੰਦ ਕੰਪਨੀਆਂ ਦੀ ਗਿਣਤੀ
2018 ਤੋਂ ਜੂਨ 2021 ਤੱਕ
-------------------------------------------------------------
ਆਰਓਸੀ-ਅਹਿਮਦਾਬਾਦ 9243
ਆਰ ਸੀ-ਅੰਡੇਮਾਨ 41
ਆਰਓਸੀ-ਬੰਗਲੌਰ 11185
ਆਰ.ਓ.ਸੀ.-ਚੰਡੀਗੜ੍ਹ 4908
ਆਰਓਸੀ-ਚੇਨਈ 11217
ਆਰ ਸੀ-ਛੱਤੀਸਗੜ 947
ਆਰਓਸੀ-ਕੋਇੰਬਟੂਰ 2992
ਆਰਓਸੀ-ਕਟਕ 3731
ਆਰਓਸੀ-ਦਿੱਲੀ 45595
ਆਰਓਸੀ-ਏਰਨਾਕੁਲਮ 9189
ਆਰ ਸੀ-ਗੋਆ 597
ਆਰ.ਓ.ਸੀ.-ਗਵਾਲੀਅਰ 4920
ਆਰਓਸੀ-ਹਿਮਾਚਲਪ੍ਰਦੇਸ਼ 858
ਆਰ ਸੀ-ਹੈਦਰਾਬਾਦ 20488
ਆਰ.ਓ.ਸੀ. ਜੈਪੁਰ 9222
ਆਰਓਸੀ-ਜੰਮੂ 393
ਆਰਓਸੀ-ਝਾਰਖੰਡ 1848
ਆਰਓਸੀ-ਕਾਨਪੁਰ 15803
ਆਰਓਸੀ-ਕੋਲਕਾਤਾ 15022
ਆਰ ਸੀ-ਮੁੰਬਈ 52869
ਆਰ.ਓ.ਸੀ.-ਪਟਨਾ 4683
ਆਰਓਸੀ-ਪੋਂਡਿਚੇਰੀ 191
ਆਰ ਸੀ-ਪੁਣੇ 5552
ਆਰ ਸੀ-ਸ਼ਿਲਾਂਗ 1256
ਆਰਓਸੀ-ਉਤਰਾਖੰਡ 555
ਆਰਓਸੀ-ਵਿਜੇਵਾੜਾ 4918
-------------------------------------------------------------------
ਕੁੱਲ 238223
--------------
ਆਰ.ਐਮ. / ਕੇ.ਐੱਮ.ਐੱਨ
(Release ID: 1739704)
Visitor Counter : 215