ਰਸਾਇਣ ਤੇ ਖਾਦ ਮੰਤਰਾਲਾ
ਸਾਰੇ ਕਿਸਾਨਾਂ ਨੂੰ ਯੂਰੀਆ ਦੀ ਸਪਲਾਈ ਸਬਸਿਡੀ ਦਰਾਂ ਤੇ ਕੀਤੀ ਜਾਂਦੀ ਹੈ
ਸਾਲ 2020—21 ਦੌਰਾਨ ਪੀ ਐਂਡ ਕੇ ਖਾਦਾਂ ਤੇ ਸਬਸਿਡੀ ਫੀਸਦ ਦੀ ਰੇਂਜ 22.49% ਤੋਂ 28.97% ਹੈ
Posted On:
27 JUL 2021 4:04PM by PIB Chandigarh
ਯੂਰੀਆ ਕਾਨੂੰਨੀ ਤੌਰ ਤੇ ਨੋਟੀਫਾਈਡ ਵੱਧ ਤੋਂ ਵੱਧ ਪ੍ਰਚੂਨ ਮੁੱਲ 242 ਰੁਪਏ ਪ੍ਰਤੀ 45 ਕਿਲੋਗ੍ਰਾਮ ਬੋਰੀ ਦੇ ਹਿਸਾਬ ਨਾਲ ਕਿਸਾਨਾਂ ਨੂੰ ਮੁਹੱਈਆ ਕੀਤੀ ਜਾਂਦੀ ਹੈ (ਇਸ ਵਿੱਚ ਨੀਮ ਕੋਟਿੰਗ ਦੇ ਚਾਰਜੇਸ ਅਤੇ ਅਦਾ ਕਰਨ ਯੋਗ ਟੈਕਸ ਸ਼ਾਮਲ ਨਹੀਂ ਹਨ)। ਯੂਰੀਆ ਯੁਨਿਟਾਂ ਵੱਲੋਂ ਫਾਰਮ ਗੇਟ ਤੇ ਯੂਰੀਏ ਨੂੰ ਸਪੁਰਦਗੀ ਕੀਮਤ ਅਤੇ ਨੈੱਟ ਮਾਰਕਿਟ ਕੀਮਤ ਵਿਚਾਲੇ ਅੰਤਰ ਨੂੰ ਸਬਸਿਡੀ ਤੌਰ ਤੇ ਯੂਰੀਆ ਨਿਰਮਾਣਕਰਤਾ / ਦਰਾਮਦਕਾਰ ਨੂੰ ਭਾਰਤ ਸਰਕਾਰ ਵੱਲੋਂ ਦਿੱਲੀ ਜਾਂਦੀ ਹੈ । ਇਸ ਲਈ ਸਾਰੇ ਕਿਸਾਨਾਂ ਨੇ ਯੂਰੀਆ ਸਬਸਿਡੀ ਦਰਾਂ ਤੇ ਸਪਲਾਈ ਕੀਤੀ ਜਾਂਦੀ ਹੈ ।
ਸਰਕਾਰ ਨੇ 01—04—2010 ਤੋਂ ਫੋਸਫੈਟਿਕ ਅਤੇ ਪੋਟਾਸਿ਼ਕ ਖਾਦਾਂ ਲਈ ਪੌਸ਼ਟਿਕ ਅਧਾਰਿਤ ਸਬਸਿਡੀ ਨੀਤੀ ਲਾਗੂ ਕੀਤੀ ਹੈ । ਇਸ ਨੀਤੀ ਤਹਿਤ, ਸਬਸਿਡੀ ਲਈ ਇੱਕ ਨਿਸ਼ਚਿਤ ਰਾਸ਼ੀ, ਸਲਾਨਾ ਅਧਾਰ ਤੇ ਤੈਅ ਕੀਤੀ, ਉਹਨਾਂ ਦੇ ਪੌਸ਼ਟਿਕਤਾ ਤੇ ਨਿਰਭਰ ਕਰਦਿਆਂ ਪੀ ਐਂਡ ਕੇ ਖਾਦਾਂ ਨੂੰ ਸਬਸਿਡੀ ਦਰਾਂ ਤੇ ਮੁਹੱਈਆ ਕੀਤੀ ਜਾਂਦੀ ਹੈ । ਇਸ ਪਾਲਿਸੀ ਤਹਿਤ ਐੱਮ ਆਰ ਪੀ ਖਾਦਾਂ ਕੰਪਨੀਆਂ ਦੁਆਰਾ ਵਾਜ਼ਬੀ ਪੱਧਰ ਤੇ ਮਾਰਕਿਟ ਦੀ ਗਤੀਸ਼ੀਲਤਾ ਅਨੁਸਾਰ ਨਿਸ਼ਚਿਤ ਕੀਤੀਆਂ ਜਾਂਦੀਆਂ ਹਨ । ਜਿਸ ਤੇ ਸਰਕਾਰ ਨਿਗਰਾਨੀ ਕਰਦੀ ਹੈ । ਇਸੇ ਤਰ੍ਹਾਂ ਕੋਈ ਵੀ ਕਿਸਾਨ ਜੋ ਪੀ ਐਂਡ ਕੇ ਖਾਦਾਂ ਐੱਮ ਆਰ ਪੀ ਤੇ ਖਰੀਦਦਾ ਹੈ, ਉਹ ਐੱਨ ਬੀ ਐੱਸ ਸਕੀਮ ਬਿਨਾਂ ਸੂਬੇ ਨੂੰ ਧਿਆਨ ਵਿੱਚ ਰੱਖਦਿਆਂ ਸਬਸਿਡੀ ਦਾ ਫਾਇਦਾ ਲੈਂਦਾ ਹੈ । ਸਾਲ 2020—21 ਦੌਰਾਨ ਪੀ ਐਂਡ ਕੇ ਖਾਦਾਂ ਤੇ ਸਬਸਿਡੀ ਫੀਸਦ ਦੀ ਰੇਂਜ 22.49% ਤੋਂ 28.97% ਹੈ ।
ਸਰਕਾਰ ਨੇ 02 ਜਨਵਰੀ 2013 ਨੂੰ ਨਵੀਂ ਨਿਵੇਸ਼ ਨੀਤੀ 2012 ਐਲਾਨੀ ਸੀ ਅਤੇ ਯੂਰੀਆ ਖੇਤਰ ਵਿੱਚ ਦੇਸ਼ ਨੂੰ ਸਵੈ ਨਿਰਭਰ ਬਣਾਉਣ ਅਤੇ ਦਰਾਮਦ ਨਿਰਭਰਤਾ ਘਟਾਉਣ ਲਈ ਯੂਰੀਆ ਖੇਤਰ ਵਿੱਚ ਨਵੇਂ ਨਿਵੇਸ਼ ਦੀ ਸਹੂਲਤ ਲਈ 07 ਅਕਤੂਬਰ 2014 ਨੂੰ ਇਸ ਵਿੱਚ ਤਰਮੀਮ ਕੀਤੀ ਗਈ ਸੀ । ਐੱਨ ਆਈ ਪੀ 2012 ਤਹਿਤ ਇਸ ਨੂੰ ਇਸ ਦੀਆਂ ਸੋਧਾਂ ਨਾਲ ਪੜਿਆ ਜਾਵੇ, ਮੈਟਿਕ ਫਰਟੀਲਾਈਜ਼ਰਸ ਅਤੇ ਕੈਮੀਕਲ ਲਿਮਟਿਡ (ਮੈਟਿਕਸ) ਨੇ ਇੱਕ ਕੋਲਾ ਬੈੱਡ ਮੀਥੇਨ (ਸੀ ਬੀ ਐੱਮ) ਅਧਾਰਿਤ ਪੱਛਮ ਬੰਗਾਲ ਦੇ ਪਾਨਾਗੜ੍ਹ ਵਿਖੇ ਗਰੀਨ ਫੀਲਡ ਅਮੋਨੀਆ ਯੂਰੀਆ ਕੰਪਲੈਕਸ ਸਥਾਪਿਤ ਕੀਤਾ ਹੈ । ਚੰਬਲ ਫਰਟੀਲਾਈਜ਼ਰ ਤੇ ਕੈਮੀਕਲਸ ਲਿਮਟਿਡ ਨੇ ਰਾਜਸਥਾਨ ਦੇ ਗੱਡੇਪਨ ਵਿੱਚ ਬ੍ਰਾਊਨ ਫੀਲਡ ਪ੍ਰਾਜੈਕਟ ਵੀ ਸਥਾਪਿਤ ਕੀਤਾ ਹੈ । ਇਹਨਾਂ ਤੋਂ ਇਲਾਵਾ ਚਾਰ ਕਲੋਜ਼ਡ ਯੁਨਿਟਸ ਜੋ ਫਰਟੀਲਾਈਜ਼ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਦੇ ਰਾਮਾਗੁੰਡਮ , ਗੋਰਖਪੁਰ ਅਤੇ ਸਿੰਧਰੀ ਅਤੇ ਹਿੰਦੂਸਤਾਨ ਫਰਟੀਲਾਈਜ਼ਰ ਕਾਰਪੋਰੇਸ਼ਨ ਲਿਮਟਿਡ (ਐੱਚ ਐੱਫ ਸੀ ਐੱਲ) ਦਾ ਬ੍ਰਾਊਨੀ ਯੁਨਿਟ ਐੱਨ ਆਈ ਪੀ — 2012 ਦੀ ਸ਼੍ਰੇਣੀ ਤਹਿਤ ਆਉਂਦੇ ਹਨ । ਇਹਨਾਂ ਨੂੰ 07 ਅਕਤੂਬਰ 2014 ਦੀਆਂ ਸੋਧਾਂ ਦੇ ਨਾਲ ਪੜਿਆ ਜਾਵੇ । ਇਹਨਾਂ ਯੁਨਿਟਾਂ ਵਿੱਚੋਂ ਹਰੇਕ ਦੀ ਸਲਾਨਾ ਉਤਪਾਦਨ ਸਮਰੱਥਾ 12.7 ਲੱਖ ਮੀਟ੍ਰਿਕ ਟਨ ਯੂਰੀਆ ਹੈ । ਇਹਨਾਂ ਤੋਂ ਇਲਾਵਾ ਕੈਬਨਿਟ ਨੇ 21—05—2015 ਨੂੰ ਆਪਣੀ ਮੀਟਿੰਗ ਵਿੱਚ ਬ੍ਰਹਮਪੁਤਰਾ ਵੈਲੀ ਫਰਟੀਲਾਈਜ਼ਰਸ ਕਾਰਪੋਰੇਸ਼ਨ ਲਿਮਟਿਡ (ਬੀ ਵੀ ਐੱਫ ਸੀ ਐੱਲ) ਦੇ ਮੌਜੂਦਾ ਵਿਹੜੇ ਵਿੱਚ 8,646 ਲੱਖ ਮੀਟ੍ਰਿਕ ਟਨ ਪ੍ਰਤੀ ਸਾਲ ਵਾਲਾ ਇੱਕ ਨਵਾਂ ਯੂਰੀਆ ਪਲਾਂਟ ਸਥਾਪਿਤ ਕਰਨ ਲਈ ਮਨਜ਼ੂਰੀ ਦਿੱਤੀ ਹੈ । ਜੋ ਮੌਜੂਦਾ ਪੁਰਾਣੇ ਯੂਰੀਆ ਯੁਨਿਟਾਂ ਨਵਰੂਪ — 2 ਅਤੇ ਨਵਰੂਪ — 3 ਦੀ ਜਗ੍ਹਾ ਲਵੇਗਾ । ਇਹਨਾਂ ਪਲਾਂਟਾਂ ਦੇ ਸੰਚਾਲਨ ਨਾਲ ਸਵਦੇਸ਼ੀ ਯੂਰੀਆ ਉਤਪਾਦਨ ਪ੍ਰਤੀ ਸਾਲ 72.146 ਲੱਖ ਮੀਟ੍ਰਿਕ ਟਨ ਵੱਧ ਜਾਵੇਗਾ । ਇਸ ਤੋਂ ਅੱਗੇ ਤਲਚਰ ਫਰਟੀਲਾਈਜ਼ਰ ਲਿਮਟਿਡ (ਟੀ ਐੱਫ ਐੱਲ) ਉਡੀਸ਼ਾ ਦੇ ਤਲਚਰ ਵਿੱਚ ਕੋਲ ਗੈਸਾਂ ਤੇ ਅਧਾਰਿਤ ਯੂਰੀਆ ਯੁਨਿਟ ਸਥਾਪਿਤ ਕਰ ਰਿਹਾ ਹੈ । ਇਹਨਾਂ ਵਿੱਚੋਂ ਹਰੇਕ ਯੁਨਿਟ ਦੀ ਸਲਾਨਾ ਸਮਰੱਥਾ 12.7 ਲੱਖ ਮੀਟ੍ਰਿਕ ਟਨ ਯੂਰੀਆ ਹੈ ।
ਇਸ ਤੋਂ ਅੱਗੇ ਨਵੀਂ ਯੂਰੀਆ ਨੀਤੀ (ਐੱਨ ਯੂ ਪੀ) — 2015, 25 ਮਈ 2015 ਨੂੰ ਮੌਜੂਦਾ 25 ਗੈਸ ਅਧਾਰਿਤ ਯੂਰੀਆ ਯੁਨਿਟਾਂ ਲਈ ਨੋਟੀਫਾਈ ਕੀਤੀ ਗਈ ਸੀ । ਜਿਸ ਦਾ ਮਕਸਦ ਵੱਧ ਤੋਂ ਵੱਧ ਸਵਦੇਸ਼ੀ ਯੂਰੀਆ ਉਤਪਾਦਨ , ਯੂਰੀਆ ਉਤਪਾਦਨ ਵਿੱਚ ਊਰਜਾ ਕੁਸ਼ਲਤਾ ਨੂੰ ਪ੍ਰਫੁੱਲਤ ਕਰਨਾ ਅਤੇ ਸਰਕਾਰ ਤੇ ਸਬਸਿਡੀ ਬੋਝ ਨੂੰ ਤਰਕਸੰਗਤ ਬਣਾਉਣਾ ਹੈ । ਐੱਨ ਯੂ ਪੀ 215 ਨਾਲ 2014—15 ਦੇ ਮੁਕਾਬਲੇ 2015—16 ਵਿੱਚ 20 ਲੱਖ ਮੀਟ੍ਰਿਕ ਟਨ ਵਧੇਰੇ ਉਤਪਾਦਨ ਹੋਇਆ ਹੈ । 2016—17, 2017—18, 2018—19 ਸਾਲਾਂ ਵਿੱਚ ਸਵਦੇਸ਼ੀ ਯੂਰੀਆ ਉਤਪਾਦਨ ਕ੍ਰਮਵਾਰ 242.01 ਲੱਖ ਮੀਟ੍ਰਿਕ ਟਨ , 240.23 ਲੱਖ ਮੀਟ੍ਰਿਕ ਟਨ ਅਤੇ 240 ਲੱਖ ਮੀਟ੍ਰਿਕ ਟਨ ਸੀ । ਜਨਵਰੀ 2019 ਵਿੱਚ ਸੀ ਐੱਫ ਸੀ ਐੱਲ—3 ਦੇ ਸੰਚਾਲਨ ਨਾਲ ਸਾਲ 2019—20 ਅਤੇ 2020—21 ਵਿੱਚ ਸਵਦੇਸ਼ੀ ਉਤਪਾਦਨ ਦਾ ਪੱਧਰ 246 ਲੱਖ ਮੀਟ੍ਰਿਕ ਟਨ ਹੈ ।
ਇਹ ਜਾਣਕਾਰੀ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਅਤੇ ਰਸਾਇਣ ਅਤੇ ਖਾਦ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ।
*******************
ਐੱਮ ਵੀ / ਏ ਐੱਲ / ਜੀ ਐੱਸ
(Release ID: 1739643)
Visitor Counter : 138