ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ 19 ਮਹਾਮਾਰੀ ਦੌਰਾਨ ਆਸ਼ਾ ਕਾਮਿਆਂ ਦਾ ਕਲਿਆਣ

Posted On: 27 JUL 2021 3:53PM by PIB Chandigarh

ਮਾਲੀ ਸਾਲ 2019—20 ਦੌਰਾਨ ਕੋਵਿਡ 19 ਪ੍ਰਬੰਧਨ ਅਤੇ ਕੰਟਰੋਲ ਲਈ ਨੈਸ਼ਨਲ ਹੈਲਥ ਮਿਸ਼ਨ ਤਹਿਤ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ 1,113.21 ਕਰੋੜ ਰਾਸ਼ੀ ਜਾਰੀ ਕੀਤੀ ਗਈ ਅਤੇ ਮਾਲੀ ਸਾਲ 2020—21 ਦੌਰਾਨ "ਭਾਰਤ ਕੋਵਿਡ 19 ਸਿਹਤ ਪ੍ਰਣਾਲੀ ਤਿਆਰੀਆਂ ਅਤੇ ਐਮਰਜੈਂਸੀ ਹੁੰਗਾਰਾ ਪੈਕੇਜ" ਤਹਿਤ 8,147.28 ਕਰੋੜ ਰੁਪਏ ਜਾਰੀ ਕੀਤੇ ਗਏ ਸਨ ।
ਸਾਰੇ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਸੀ , ਕਿ ਕੋਵਿਡ 19 ਮਹਾਮਾਰੀ ਦੌਰਾਨ ਆਸ਼ਾ ਵਰਕਰਾਂ ਨੂੰ ਰੂਟੀਨ ਅਤੇ ਹੋਰ ਗਤੀਵਿਧੀਆਂ ਲਈ 2,000 ਰੁਪਏ ਪ੍ਰੋਤਸਾਹਨ ਵਜੋਂ ਦੇਣ ਨੂੰ ਯਕੀਨੀ ਬਣਾਇਆ ਜਾਵੇ । ਇਸ ਤੋਂ ਅੱਗੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇਹ ਵੀ ਆਖਿਆ ਗਿਆ ਸੀ ਕਿ ਜਨਨੀ ਸੁਰਕਸ਼ਾ ਯੋਜਨਾ, ਘਰ ਅਧਾਰਿਤ ਨਵਜੰਮੇ ਦੀ ਸਾਂਭ ਸੰਭਾਲ ਲਈ ਉਹਨਾਂ ਵੱਲੋਂ ਕੀਤੀਆਂ ਗਈਆਂ ਗਤੀਵਿਧੀਆਂ ਤੇ ਆਧਾਰਿਤ ਇਸ ਮਹਾਮਾਰੀ ਸਮੇਂ ਦੌਰਾਨ ਰਾਸ਼ਟਰੀ/ਸੂਬਾ ਨਿਯਮਾਂ ਅਨੁਸਾਰ ਕੰਮ ਅਧਾਰਿਤ ਪ੍ਰੋਤਸਾਹਨ ਪਹਿਲਾਂ ਵਾਂਗ ਦਿੱਤੇ ਜਾਣ ।
ਆਸ਼ਾ ਕਾਮਿਆਂ ਦੁਆਰਾ ਕੰਮ ਨਾਲ ਸੰਬੰਧਿਤ ਕੋਵਿਡ 19 ਮਹਾਮਾਰੀ ਦੌਰਾਨ ਪਾਏ ਗਏ ਮਹੱਤਵਪੂਰਨ ਯੋਗਦਾਨ ਦੇ ਮੱਦੇਨਜ਼ਰ ਸੂਬਿਆਂ ਨੂੰ ਸਲਾਹ ਦਿੱਤੀ ਗਈ ਸੀ ਕਿ ਕੋਵਿਡ 19 ਨਾਲ ਸੰਬੰਧਿਤ ਕੰਮ ਵਿੱਚ ਲੱਗੇ ਆਸ਼ਾ ਵਰਕਰਾਂ ਨੂੰ 1,000 ਰੁਪਏ ਪ੍ਰਤੀ ਮਹੀਨਾ ਵਧੇਰੇ ਪ੍ਰੋਤਸਾਹਨ ਅਦਾ ਕੀਤਾ ਜਾਵੇ ਤੇ ਇਸ ਲਈ ਜਨਵਰੀ 2020 "ਕੋਵਿਡ 19 ਸਿਹਤ ਪ੍ਰਣਾਲੀ ਤਿਆਰੀਆਂ ਅਤੇ ਐਮਰਜੈਂਸੀ ਹੁੰਗਾਰਾ ਪੈਕੇਜ" ਦੇ ਸਰੋਤਾਂ ਦੀ ਵਰਤੋਂ ਕੀਤੀ ਜਾਵੇ ।
ਪ੍ਰਧਾਨ ਮੰਤਰੀ ਗਰੀਬ ਕਲਿਆਣ ਪੈਕੇਜ ਤਹਿਤ ਆਸ਼ਾ ਕਾਮਿਆਂ ਸਮੇਤ ਸਾਰੇ ਸਿਹਤ ਕਾਮਿਆਂ ਲਈ ਇਨਸ਼ੋਰੈਂਸ ਸਕੀਮ ਲਾਗੂ ਕੀਤੀ ਗਈ ਹੈ । ਇਹ ਇਨਸ਼ੋਰੈਂਸ ਸਕੀਮ ਕੋਵਿਡ 19 ਨਾਲ ਸੰਬੰਧਿਤ ਡਿਊਟੀ ਦੇ ਸੰਬੰਧ ਵਿੱਚ ਮੌਤ ਹੋਣ ਦੇ ਕੇਸ ਵਿੱਚ ਪੰਜਾਹ ਲੱਖ ਰੁਪਏ ਇਨਸ਼ੋਰੈਂਸ ਕਵਰ ਮੁਹੱਈਆ ਕਰਦੀ ਹੈ । ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਪ੍ਰਾਪਤ ਹੋਈਆਂ ਰਿਪੋਰਟਾਂ ਅਨੁਸਾਰ ਕੁਲ 8 ਲੱਖ 8,78,071 ਆਸ਼ਾ ਕਾਮਿਆਂ , ਆਸ਼ਾ ਫੈਸਿਲੀਟੇਟਰਾਂ ਅਤੇ ਹੋਰ ਕਮਿਊਨਿਟੀ ਵਲੰਟੀਅਰਾਂ ਨੇ ਮਾਰਚ 2021 ਤੱਕ ਵਧੇਰੇ ਕੋਵਿਡ 19 ਅਦਾਇਗੀ ਪ੍ਰਾਪਤ ਕੀਤੀ ਹੈ । ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੁਆਰਾ ਕਿਸੇ ਤਰ੍ਹਾਂ ਦੀ ਦੇਰੀ ਬਾਰੇ ਕੋਈ ਰਿਪੋਰਟ ਨਹੀਂ ਹੈ ।
ਜੂਨ 2021 ਤੱਕ ਪ੍ਰਧਾਨ ਮੰਤਰੀ ਗਰੀਬ ਕਲਿਆਣ ਪੈਕੇਜ (ਪੀ ਐੱਮ ਜੀ ਕੇ) ਤਹਿਤ ਆਸ਼ਾ ਕਾਮਿਆਂ ਦੇ 43 ਦਾਅਵਿਆਂ ਲਈ ਰਾਸ਼ੀ ਦਿੱਤੀ ਗਈ ਹੈ । ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੁਆਰਾ ਰਾਸ਼ੀ ਵੰਡਣ ਵਿੱਚ ਕਿਸੇ ਤਰ੍ਹਾਂ ਦੀ ਦੇਰੀ ਦੀ ਕੋਈ ਰਿਪੋਰਟ ਨਹੀਂ ਹੈ ।
ਆਸ਼ਾ ਕਾਮੇ ਸਮਾਜਿਕ ਸੁਰੱਖਿਆ ਕੋਡ ਅਤੇ ਉਜਰਤਾਂ ਕੋਡ 2020 ਤਹਿਤ ਨਹੀਂ ਆਉਂਦੇ । ਉਹ ਸਮੂਹ ਸਿਹਤ ਵਲੰਟੀਅਰਾਂ ਤਹਿਤ ਆਉਂਦੇ ਹਨ ਅਤੇ ਕੰਮ ਅਧਾਰਿਤ ਪ੍ਰੋਤਸਾਹਨ ਦੇ ਯੋਗ ਹਨ । ਆਸ਼ਾ ਨੂੰ ਹੇਠ ਲਿਖੇ ਫਾਇਦੇ ਦਿੱਤੇ ਜਾਂਦੇ ਹਨ ।
1.   ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ (ਪੀ ਐੱਮ ਜੇ ਜੇ ਬੀ ਬਾਈ) ਤਹਿਤ ਬੀਮੇ ਵਾਲੇ ਦੀ ਮੌਤ ਦੀ ਸੂਰਤ ਵਿੱਚ 2 ਲੱਖ ਰੁਪਏ ਦਾ ਫਾਇਦਾ  (ਭਾਰਤ ਸਰਕਾਰ ਦੁਆਰਾ) 330 ਰੁਪਏ ਸਲਾਨਾ ਪ੍ਰੀਮੀਅਮ ਯੋਗਦਾਨ)।
2.   ਪ੍ਰਧਾਨ ਮੰਤਰੀ ਸੁਰਕਸ਼ਾ ਬੀਮਾ ਯੋਜਨਾ ਤਹਿਤ ਪੱਕੇ ਤੌਰ ਤੇ ਅਪੰਗਤਾ ਜਾਂ ਦੁਰਘਟਨਾ ਕਾਰਨ ਮੌਤ ਲਈ 2 ਲੱਖ ਰੁਪਏ ਦਾ ਫਾਇਦਾ , ਅੰਸਿ਼ਕ ਅੰਪਗਤਾ ਲਈ 1 ਲੱਖ ਰੁਪਏ (ਭਾਰਤ ਸਰਕਾਰ ਦੁਆਰਾ 12 ਰੁਪਏ ਸਲਾਨਾ ਪ੍ਰੀਮਿਅਮ ਦਾ ਯੋਗਦਾਨ)
3.   ਪ੍ਰਧਾਨ ਮੰਤਰੀ ਸ਼੍ਰਮ ਯੋਗ ਮਾਣ ਧੰਨ (ਪੀ ਐੱਮ — ਐੱਸ ਵਾਈ ਐੱਮ) ਤਹਿਤ 60 ਸਾਲ ਦੀ ਉਮਰ ਬਾਅਦ 3,000 ਰੁਪਇਆ ਪ੍ਰਤੀ ਮਹੀਨਾ ਪੈਨਸ਼ਨ ਫਾਇਦਾ । ਭਾਰਤ ਸਰਕਾਰ ਵੱਲੋਂ 50% ਅਤੇ ਲਾਭਪਾਤਰੀਆਂ ਵੱਲੋਂ 50% ਯੋਗਦਾਨ) ।

 

ਇਹ ਜਾਣਕਾਰੀ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਡਾਕਟਰ ਭਾਰਤੀ ਪ੍ਰਵੀਣ ਪਵਾਰ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ਹੈ । 
 

**************

ਐੱਮ ਵੀ
ਐੱਚ ਐੱਫ ਡਬਲਯੁ / ਪੀ ਕਿਉ / ਕੋਵਿਡ 19 ਮਹਾਮਾਰੀ ਦੌਰਾ ਆਸ਼ਾ ਕਾਮਿਆਂ ਦਾ ਕਲਿਆਣ / 27 ਜੁਲਾਈ 2021 / 5

(Release ID – 1739461)



(Release ID: 1739558) Visitor Counter : 195


Read this release in: English , Urdu , Telugu