ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੌਮੀ ਅੰਗ ਬਦਲੀ ਪ੍ਰੋਗਰਾਮ (ਐੱਨਓਟੀਪੀ)

Posted On: 27 JUL 2021 3:47PM by PIB Chandigarh

ਕੌਮੀ ਅੰਗ ਬਦਲੀ ਪ੍ਰੋਗਰਾਮ (ਐੱਨਓਟੀਪੀ) ਦੇ ਤਹਿਤ ਟਿਸ਼ੂਆਂ ਨੂੰ ਸਟੋਰ ਕਰਨ ਲਈ ਕੌਮੀ ਪੱਧਰ 'ਤੇ ਟਿਸ਼ੂ ਬੈਂਕ (ਬਾਇਓਮਟੀਰੀਅਲ ਸੈਂਟਰ) ਦੀ ਸਥਾਪਨਾ ਕੌਮੀ ਅੰਗ ਅਤੇ ਟਿਸ਼ੂ ਬਦਲੀ ਸੰਗਠਨਨਵੀਂ ਦਿੱਲੀ ਵਿਖੇ ਕੀਤੀ ਗਈ ਹੈ। ਇਸ ਤੋਂ ਇਲਾਵਾਐੱਨਓਟੀਪੀ ਦੇ ਤਹਿਤ ਰਾਜਾਂ ਨੂੰ  ਬਾਇਓ-ਮਟੀਰੀਅਲ ਸੈਂਟਰ ਸਥਾਪਤ ਕਰਨ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਅੰਗ ਅਤੇ ਟਿਸ਼ੂ ਬਦਲੀ ਸੰਗਠਨ (ਰੋਟੋ)ਚੇਨਈਤਾਮਿਲਨਾਡੂ ਵਿਖੇ ਇੱਕ ਖੇਤਰੀ ਬਾਇਓ-ਪਦਾਰਥਕ ਕੇਂਦਰ ਸਥਾਪਤ ਕੀਤਾ ਗਿਆ ਹੈ। ਬਿਹਾਰ ਅਤੇ ਮਹਾਰਾਸ਼ਟਰ ਰਾਜਾਂ ਨੂੰ ਵੀ ਐੱਨਓਟੀਪੀ ਦੇ ਤਹਿਤ ਬਾਇਓ-ਮਟੀਰੀਅਲ ਸੈਂਟਰ ਸਥਾਪਤ ਕਰਨ ਲਈ ਫੰਡ ਜਾਰੀ ਕੀਤੇ ਗਏ ਹਨ।

ਭਾਰਤ ਸਰਕਾਰ ਕਰਨਾਟਕ ਸਮੇਤ ਸਾਰੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਅੰਗ ਦਾਨ ਕਰਨ ਅਤੇ ਬਦਲੀ ਨੂੰ ਉਤਸ਼ਾਹਤ ਕਰਨ ਲਈ ਕੌਮੀ ਅੰਗ ਬਦਲੀ ਪ੍ਰੋਗਰਾਮ (ਐੱਨਓਟੀਪੀ) ਲਾਗੂ ਕਰ ਰਹੀ ਹੈ। ਪ੍ਰੋਗਰਾਮ ਦੇ ਅਧੀਨ ਪ੍ਰਬੰਧਾਂ ਵਿੱਚ ਸ਼ਾਮਲ ਹਨ:

ਹਰੇਕ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਰਾਜ ਦੀਆਂ ਅੰਗ ਅਤੇ ਟਿਸ਼ੂ ਬਦਲੀ ਸੰਸਥਾਵਾਂ (ਐੱਸਓਟੀਓ) ਦੀ ਸਥਾਪਨਾ।

ਰਾਸ਼ਟਰੀ / ਖੇਤਰੀ / ਰਾਜ ਬਾਇਓ-ਮਟੀਰੀਅਲ ਸੈਂਟਰ ਸਥਾਪਤ ਕਰਨਾ।

ਨਵੀਆਂ ਅੰਗ ਬਦਲੀ / ਪ੍ਰਾਪਤੀ ਸਹੂਲਤਾਂ ਸਥਾਪਤ ਕਰਨ ਅਤੇ ਮੌਜੂਦਾ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਵਿੱਤੀ ਸਹਾਇਤਾ।

ਸਰਜਨਡਾਕਟਰਟ੍ਰਾਂਸਪਲਾਂਟ ਕੋਆਰਡੀਨੇਟਰ ਆਦਿ ਸਮੇਤ ਟ੍ਰਾਂਸਪਲਾਂਟ ਮਾਹਰਾਂ ਨੂੰ ਸਿਖਲਾਈ।

ਮੈਡੀਕਲ ਕਾਲਜਾਂ ਅਤੇ ਟ੍ਰੌਮਾ ਸੈਂਟਰਾਂ ਵਿੱਚ ਟਰਾਂਸਪਲਾਂਟ ਕੋਆਰਡੀਨੇਟਰਾਂ ਦੀ ਨਿਯੁਕਤੀ ਲਈ ਵਿੱਤੀ ਸਹਾਇਤਾ।

ਗਰੀਬੀ ਰੇਖਾ (ਬੀਪੀਐੱਲ) ਦੇ ਹੇਠਾਂ ਮਰੀਜ਼ਾਂ ਲਈ ਅੰਗ ਬਦਲੀ ਤੋਂ ਬਾਅਦ ਪ੍ਰਤੀਰੋਧਕਤਾ ਘਟਾਉਣ ਦੀ ਦਵਾਈ ਉਪਲੱਬਧ ਕਰਾਉਣਾ।

ਇਸ ਪ੍ਰੋਗਰਾਮ ਦੇ ਤਹਿਤਨਵੀਂ ਦਿੱਲੀ ਵਿਖੇ ਇੱਕ ਉੱਚ ਪੱਧਰੀ ਕੌਮੀ ਅੰਗ ਅਤੇ ਟਿਸ਼ੂ ਬਦਲੀ ਸੰਗਠਨ (ਨੈਟੋ) ਅਤੇ ਹੁਣ ਤੱਕ 5 ਖੇਤਰੀ ਅੰਗ ਅਤੇ ਟਿਸ਼ੂ ਬਦਲੀ ਸੰਗਠਨਾਂ  ਅਤੇ 14 ਐੱਸਓਟੀਓ ਸਥਾਪਤ ਕੀਤੇ ਗਏ ਹਨ। ਇਸ ਤੋਂ ਇਲਾਵਾਰੋਟੋਤਾਮਿਲਨਾਡੂ ਵਿਖੇ ਖੇਤਰੀ ਬਾਇਓ-ਮਟੀਰੀਅਲ ਸੈਂਟਰ ਸਥਾਪਿਤ ਕੀਤਾ ਗਿਆ ਹੈ ਅਤੇ ਇਸ ਕੰਮ ਲਈ ਬਿਹਾਰ ਅਤੇ ਮਹਾਰਾਸ਼ਟਰ ਰਾਜ ਨੂੰ ਫੰਡ ਜਾਰੀ ਕੀਤੇ ਗਏ ਹਨ।

ਕੌਮੀ ਅੰਗ ਅਤੇ ਟਿਸ਼ੂ ਬਦਲੀ ਸੰਗਠਨ (ਨੈਟੋ)’, ‘ਖ਼ੇਤਰੀ ਅੰਗ ਅਤੇ ਟਿਸ਼ੂ ਬਦਲੀ ਸੰਗਠਨ (ਆਰਓਟੀਓ)’ ਅਤੇ ਰਾਜ ਅੰਗ ਅਤੇ ਟਿਸ਼ੂ ਬਦਲੀ ਸੰਗਠਨ (ਐੱਸਓਟੀਓ)’ ਜਨਤਾ ਵਿੱਚ ਅੰਗ ਦਾਨ ਬਾਰੇ ਢੁਕਵੀਂ ਜਾਣਕਾਰੀ ਦਾ ਪ੍ਰਸਾਰ ਕਰਦੇ ਹਨ। ਇੱਕ ਵੈਬਸਾਈਟ  www.notto.gov.in  ਅਤੇ 24x7 ਟੋਲ ਫ੍ਰੀ ਹੈਲਪਲਾਈਨ ਨੰਬਰ (1800114770) ਕਾਲ ਸੈਂਟਰ ਚਾਲੂ ਕੀਤਾ ਗਿਆ ਹੈ। ਸਮੇਂ-ਸਮੇਂ 'ਤੇ ਜਾਗਰੂਕਤਾ ਪੈਦਾ ਕਰਨ ਲਈ ਕਈ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਵਿੱਚ ਸੈਮੀਨਾਰਵਰਕਸ਼ਾਪਚਰਚਾਖੇਡ ਸਮਾਗਮਵਾਕਾਥਨਮੈਰਾਥਨ ਵਿੱਚ ਹਿੱਸਾ ਲੈਣਾਨੁੱਕੜ ਨਾਟਕਭਾਰਤੀ ਅੰਗ ਦਾਨ ਦਿਵਸ ਮਨਾਉਣਾ ਆਦਿ ਸ਼ਾਮਲ ਹਨ। ਨਾਗਰਿਕਾਂ ਵਿੱਚ ਅੰਗ-ਦਾਨ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸੋਸ਼ਲ ਮੀਡੀਆ ਨੂੰ ਵੀ ਵਰਤਿਆ ਜਾ ਰਿਹਾ ਹੈ।

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਡਾ ਭਾਰਤੀ ਪ੍ਰਵੀਣ ਪਵਾਰ ਨੇ ਇਹ ਜਾਣਕਾਰੀ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

****

ਐਮਵੀ

ਐਚਐਫਡਬਲਯੂ / ਪੀਕਿਯੂ / ਨੈਸ਼ਨਲ ਆਰਗਨ ਟਰਾਂਸਪਲਾਂਟ ਪ੍ਰੋਗਰਾਮ / 27 ਜੁਲਾਈ 2021/9


(Release ID: 1739555) Visitor Counter : 196


Read this release in: English , Urdu , Bengali