ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦਾ ਦਫ਼ਤਰ

ਆਰ ਐਂਡ ਡੀ ਸੁਵਿਧਾਵਾਂ ਨੂੰ ਸਾਂਝਾ ਕਰਨ ਵਾਲਾ ਰਾਸ਼ਟਰੀ ਵੈਬ ਪੋਰਟਲ ਆਈ-ਐੱਸਟੀਈਐੱਮਚਰਣ-2 ਵਿੱਚ ਪਹੁੰਚਾਇਆ, ਭਾਰਤ ਸਰਕਾਰ ਦੇ ਪ੍ਰਧਾਨ ਵਿਗਿਆਨਿਕ ਸਲਾਹਕਾਰ ਦੇ ਦਫਤਰ ਦੁਆਰਾ ਵੈਬ ਪੋਰਟਲ ਨੂੰ ਪੰਜ ਸਾਲ ਦੀ ਵਿਸਤਾਰ ਮੰਜ਼ੂਰੀ

Posted On: 25 JUL 2021 7:14PM by PIB Chandigarh

ਭਾਰਤੀ ਵਿਗਿਆਨ ਟੈਕਨੋਲੋਜੀ ਅਤੇ ਇੰਜੀਨਿਅਰਿੰਗ ਸੁਵਿਧਾਵਾਂ ਨਕਸ਼ਾ (ਆਈ-ਐੱਸਟੀਈਐੱਮ) ਜੋ ਕਿ ਆਰ ਐਂਡ ਡੀ ਸੁਵਿਧਾ ਨੂੰ ਸਾਂਝਾ ਕਰਨ ਲਈ ਰਾਸ਼ਟਰੀ ਵੈਬ ਪੋਰਟਲ ਹੈ।  ਉਸ ਨੂੰ ਜਨਵਰੀ 2020 ਵਿੱਚ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਲਾਂਚ ਕੀਤਾ ਗਿਆ ਸੀ।  ਆਈ - ਐੱਸਟੀਈਐੱਮ www.istem.gov.in ਸਰਕਾਰ  ਦੇ ਪ੍ਰਧਾਨ ਵਿਗਿਆਨੀ ਸਲਾਹਕਾਰ  ਦੇ ਦਫ਼ਤਰ ਦੀ ਇੱਕ ਪਹਿਲ ਹੈ।  ਜੋ ਕਿ ਪ੍ਰਧਾਨ ਮੰਤਰੀ ਵਿਗਿਆਨ, ਟੈਕਨੋਲੋਜੀ ਅਤੇ ਨਵਾਚਾਰ ਸਲਾਹਕਾਰ ਪਰਿਸ਼ਦ (ਪੀਐੱਮ-ਐੱਸਟੀਆਈਏਸੀ) ਮਿਸ਼ਨ ਦੇ ਤਹਿਤ ਕੰਮ ਕਰਦਾ ਹੈ। ਆਈ- ਐੱਸਟੀਈਐੱਮ ਪਰਿਯੋਜਨਾ ਨੂੰ 2026 ਤੱਕ ਪੰਜ ਸਾਲ ਲਈ ਵਿਸਤਾਰ ਦਿੱਤਾ ਗਿਆ ਹੈ ਅਤੇ ਉਸ ਨੇ ਅਤਿਰਿਕਤ ਸੁਵਿਧਾਵਾਂ  ਦੇ ਨਾਲ ਆਪਣੇ ਦੂਜੇ ਪੜਾਅ ਵਿੱਚ ਪ੍ਰਵੇਸ਼  ਕੀਤਾ ਹੈ।=

ਆਈ-ਐੱਸਟੀਈਐੱਮ ਦਾ ਉਦੇਸ਼ ਦੇਸ਼ ਵਿੱਚ ਖੋਜ ਅਤੇ ਵਿਕਾਸ ਦਾ ਇਕੋਸਿਸਟਮ ਵਿਕਸਿਤ ਕਰਨਾ ਹੈ। ਇਸ ਦੇ ਤਹਿਤ ਖੋਜਕਾਰਾਂ ਨੂੰ ਸੰਸਾਧਨਾਂ ਨਾਲ ਜੋੜਨਾ ਹੈ।  ਜਿਸ ਦੇ ਜ਼ਰੀਏ ਟੈਕਨੋਲੋਜੀਆਂ ਅਤੇ ਵਿਗਿਆਨੀ ਉਪਕਰਣਾਂ ਦਾ ਸਵਦੇਸ਼ੀ ਪੱਧਰ ‘ਤੇ ਵਿਕਾਸ ਨੂੰ ਹੁਲਾਰਾ ਮਿਲ ਸਕੇ ਅਤੇ ਇਸ ਦੇ ਲਈ ਖੋਜਾਂ ਨੂੰ ਜਰੂਰੀ ਸਪਲਾਈ ਅਤੇ ਸਹਿਯੋਗ ਦੇਣਾ ਹੈ।  ਇਸ ਦੇ ਤਹਿਤ ਆਈ-ਐੱਸਟੀਈਐੱਮ ਵੈਬ ਪੋਰਟਲ  ਦੇ ਜ਼ਰੀਏ ਉਨ੍ਹਾਂ ਨੂੰ ਦੇਸ਼ ਵਿੱਚ ਜਨਤਕ ਰੂਪ ਤੋਂ ਵਿੱਤ ਪੋਸ਼ਿਤ ਹੋਇਆ ਖੋਜ ਅਤੇ ਵਿਕਾਸ ਦੀਆਂ ਸੁਵਿਧਾਵਾਂ ਮਿਲ ਸਕੇਗੀ।

ਪਹਿਲਾਂ ਪੜਾਅ ਵਿੱਚ, ਪੋਰਟਲ ਨਾਲ ਦੇਸ਼ ਭਰ ਦੇ 1050 ਸੰਸਥਾਨਾਂ  ਦੇ 20,000 ਤੋਂ ਅਧਿਕ ਉਪਕਰਣਾਂ ਨੂੰ ਜੋੜਿਆ ਗਿਆ ਹੈ।  ਖੋਜਕਾਰ ਆਈ-ਐੱਸਟੀਈਐੱਮ ਪੋਰਟਲ  ਦੇ ਜ਼ਰੀਏ ਸਮੱਗਰੀਆਂ ਲਈ ਸਲਾਟ ਦਾ ਇਸਤੇਮਾਲ ਕਰ ਸਕਣਗੇ ,  ਨਾਲ ਹੀ ਉਹ ਪੇਟੇਂਟ ,  ਪ੍ਰਕਾਸ਼ਨ ਅਤੇ ਤਕਨੀਕੀ ਦੀ ਵੀ ਵਿਸਤ੍ਰਿਤ ਜਾਣਕਾਰੀ ਸਾਂਝੀ ਕਰ ਸਕਣਗੇ। ਦੂਜੇ ਪੜਾਅ ਦੇ ਤਹਿਤ, ਪੋਰਟਲ ਇੱਕ ਡਿਜਿਟਲ ਕੈਟਲਾਗ  ਦੇ ਰਾਹੀਂ ਸੂਚੀਬੱਧ ਸਵਦੇਸ਼ੀ ਟੈਕਨੋਲੋਜੀ ਉਤਪਾਦਾਂ ਦੀ ਮੇਜਬਾਨੀ ਕਰੇਗਾ।

 ਇਹ ਵੈੱਬ ਪੋਰਟਲ ਪੀਐੱਸਏ  ਦੇ ਦਫ਼ਤਰ ਦੁਆਰਾ ਸਹਿਯੋਗ ਵੱਖ-ਵੱਖ ਸਿਟੀ ਨਾਲੇਜ ਐਂਡ ਇਨੋਵੇਸ਼ਨ ਕਲਸਟਰਸ  (https://www.psa.gov.in/st-clusters) ਲਈ ਇੱਕ ਮੰਚ ਵੀ ਪ੍ਰਦਾਨ ਕਰੇਗਾ ਤਾਕਿ ਇੱਕ ਸਾਂਝਾ ਐੱਸਟੀਆਈ ਇਕੋਸਿਸਟਮ ‘ਤੇ ਸਹਿਯੋਗ ਅਤੇ ਸਾਂਝੇਦਾਰੀ  ਦੇ ਜ਼ਰੀਏ ਆਰ ਐਂਡ ਡੀ ਇੰਫ੍ਰਾਸਟ੍ਰਕਚਰ  ਦੇ ਪ੍ਰਭਾਵੀ ਇਸਤੇਮਾਲ ਨੂੰ ਵਧਾਇਆ ਜਾ ਸਕੇ। 

 ਇਹ ਵਿਦਿਆਰਥੀਆਂ ਅਤੇ ਵਿਗਿਆਨੀਆਂ ਨੂੰ ਖੋਜ ਪ੍ਰਯੋਜਨਾਵਾਂ ਨੂੰ ਸ਼ੁਰੂ ਕਰਨ ਲਈ ਜ਼ਰੂਰੀ ਚੋਣ ਆਰ ਐਂਡ ਡੀ ਸਾਫਟਵੇਅਰ ਦੀ ਮੇਜਬਾਨੀ ਅਤੇ ਉਸ ਦੇ ਇਸਤੇਮਾਲ ਦੀ ਸੁਵਿਧਾ ਪ੍ਰਦਾਨ ਕਰੇਗਾ।  ਆਪਣੇ ਨਵੇਂ ਪੜਾਅ ਵਿੱਚ ਆਈ-ਐੱਸਟੀਈਐੱਮ ਪੋਰਟਲ ਨੂੰ ਇੱਕ ਡਾਇਨਮਿਕ ਡਿਜਿਟਲ ਪਲੇਟਫਾਰਮ  ਦੇ ਰੂਪ ਵਿੱਚ ਡਿਜਾਇਨ ਕੀਤਾ ਜਾਵੇਗਾ।  ਜੋ ਵਿਸ਼ੇਸ਼ ਰੂਪ ਤੋਂ ਟਿਅਰ -2 ਅਤੇ ਟਿਅਰ -3 ਸ਼ਹਿਰਾਂ  ਦੇ ਉਭਰਦੇ ਸਟਾਰਟ - ਅਪ ਇਕੋਸਿਸਟਮ ਲਈ ਖੋਜ ਅਤੇ ਇਨੋਵੇਸ਼ਨ ਨੂੰ ਹੁਲਾਰਾ ਦੇਵੇਗਾ।

 

C:\Users\Punjabi\Desktop\Gurpreet Kaur\2021\July 2021\23-07-2021\image0014Q8W.jpg

 

*******


ਡੀਐੱਸ



(Release ID: 1739537) Visitor Counter : 237


Read this release in: English , Hindi , Tamil , Telugu