ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਐੱਸਪੀਆਰ ਪ੍ਰੋਗਰਾਮ ਦੇ ਪੜਾਅ -2 ਅਧੀਨ 6.5 ਐੱਮਐੱਮਟੀ ਭੰਡਾਰਣ ਸਮਰੱਥਾ ਦੀਆਂ ਦੋ ਹੋਰ ਵਪਾਰਕ-ਕਮ-ਰਣਨੀਤਕ ਸਹੂਲਤਾਂ ਸਥਾਪਿਤ ਕੀਤੀਆਂ ਜਾਣਗੀਆਂ

Posted On: 26 JUL 2021 2:18PM by PIB Chandigarh

ਰਣਨੀਤਕ ਪੈਟਰੋਲੀਅਮ ਭੰਡਾਰ (ਐੱਸਪੀਆਰ) ਪ੍ਰੋਗਰਾਮ ਦੇ ਪਹਿਲੇ ਪੜਾਅ ਤਹਿਤ ਭਾਰਤ ਸਰਕਾਰ ਨੇ ਆਪਣੇ ਵਿਸ਼ੇਸ਼ ਉਦੇਸ਼ ਵਾਹਨ, ਭਾਰਤੀ ਰਣਨੀਤਕ ਪੈਟਰੋਲੀਅਮ ਰਿਜ਼ਰਵ ਲਿਮਟਿਡ (ਆਈਐੱਸਪੀਆਰਐੱਲ) ਰਾਹੀਂ 3 ਸਥਾਨਾਂ 'ਤੇ 5.33 ਮਿਲੀਅਨ ਮੀਟਰਿਕ ਟਨ (ਐੱਮਐੱਮਟੀ) ਦੀ ਕੁੱਲ ਸਮਰੱਥਾ ਵਾਲੀਆਂ ਪੈਟਰੋਲੀਅਮ ਭੰਡਾਰਨ ਸਹੂਲਤਾਂ ਦੀ ਸਥਾਪਨਾ ਕੀਤੀ ਹੈ; ਅਰਥਾਤ (i) ਵਿਸ਼ਾਖਾਪਟਨਮ (1.33 ਐੱਮਐੱਮਟੀ), (ii) ਮੰਗਲੁਰੂ (1.5 ਐੱਮਐੱਮਟੀ) ਅਤੇ (iii) ਪਦੂਰ (2.5 ਐੱਮਐੱਮਟੀ), ਅਤੇ ਸਾਰੀਆਂ ਭੰਡਾਰਣ ਸਹੂਲਤਾਂ ਕੱਚੇ ਤੇਲ ਨਾਲ ਭਰ ਦਿੱਤੀਆਂ ਗਈਆਂ ਹਨ। ਪੜਾਅ 1 ਅਧੀਨ ਸਥਾਪਿਤ ਕੀਤੇ ਗਏ ਪੈਟਰੋਲੀਅਮ ਭੰਡਾਰ ਰਣਨੀਤਕ ਹਨ ਅਤੇ ਇਨ੍ਹਾਂ ਭੰਡਾਰਾਂ ਵਿੱਚ ਕੱਚੇ ਤੇਲ ਦੀ ਵਰਤੋਂ ਤੇਲ ਦੀ ਘਾਟ ਦੀ ਸਥਿਤੀ ਵਿੱਚ ਕੀਤੀ ਜਾਏਗੀ, ਜਦੋਂ ਕਦੇ ਭਾਰਤ ਸਰਕਾਰ ਦੁਆਰਾ ਘੋਸ਼ਿਤ ਕੀਤੀ ਜਾਂਦੀ ਹੈ।

 

ਪੈਟਰੋਲੀਅਮ ਰਿਜ਼ਰਵ ਪ੍ਰੋਗਰਾਮ ਦੇ ਦੂਜੇ ਪੜਾਅ ਤਹਿਤ, ਸਰਕਾਰ ਨੇ ਜੁਲਾਈ 2021 ਵਿੱਚ ਪੀਪੀਪੀ ਮੋਡ ’ਤੇ ਚਾਂਦੀਖੋਲ (4 ਐੱਮਐੱਮਟੀ) ਅਤੇ ਪਦੂਰ (2.5 ਐੱਮਐੱਮਟੀ) ਵਿੱਚ 6.5 ਐੱਮਐੱਮਟੀ ਜ਼ਮੀਨਦੋਜ ਭੰਡਾਰਾਂ ਦੀ ਕੁੱਲ ਭੰਡਾਰਨ ਸਮਰੱਥਾ ਵਾਲੀਆਂ ਦੋ ਵਾਧੂ ਵਪਾਰਕ ਅਤੇ ਰਣਨੀਤਕ ਸਹੂਲਤਾਂ ਸਥਾਪਤ ਕਰਨ ਲਈ ਮਨਜ਼ੂਰੀ ਦੇ ਦਿੱਤੀ ਹੈ।

 

ਇਨ੍ਹਾਂ ਭੰਡਾਰਣ ਸਹੂਲਤਾਂ ਦੇ ਨਿਰਮਾਣ ਦੇ ਪ੍ਰਸਤਾਵ ਦੀ ਬੇਨਤੀ ਨੂੰ ਅੰਤਮ ਰੂਪ ਦਿੱਤਾ ਜਾ ਰਿਹਾ ਹੈ। ਭੂਮੀ ਅਧਿਗ੍ਰਹਿਣ ਲਈ ਪੜਾਅ II ਤਹਿਤ 2020-21 ਦੇ ਬਜਟ ਵਿੱਚ 210 ਕਰੋੜ ਰੁਪਏ ਦੀ ਰਕਮ ਨਿਰਧਾਰਤ ਕੀਤੀ ਗਈ ਸੀ ਅਤੇ ਇਸ ਨੂੰ ਆਈਐੱਸਪੀਆਰਐਲ ਨੂੰ ਵੰਡਿਆ ਗਿਆ ਹੈ। 

 

ਕੇਂਦਰੀ ਵਸਤੂ ਅਤੇ ਸੇਵਾਵਾਂ ਟੈਕਸ ਐਕਟ ਦੀ ਧਾਰਾ 9 (2) ਦੇ ਅਨੁਸਾਰ, ਬਾਹਰੀ ਉਤਪਾਦਾਂ ਨੂੰ ਜੀਐੱਸਟੀ ਵਿੱਚ ਸ਼ਾਮਲ ਕਰਨ ਲਈ ਜੀਐੱਸਟੀ ਕੌਂਸਲ ਦੀ ਸਿਫ਼ਾਰਸ਼ ਦੀ ਲੋੜ ਹੋਵੇਗੀ। ਅਜੇ ਤੱਕ ਜੀਐੱਸਟੀ ਕੌਂਸਲ ਨੇ ਪੈਟਰੋਲ ਅਤੇ ਡੀਜ਼ਲ ਨੂੰ ਜੀਐੱਸਟੀ ਤਹਿਤ ਸ਼ਾਮਲ ਕਰਨ ਲਈ ਕੋਈ ਸਿਫਾਰਸ਼ ਨਹੀਂ ਕੀਤੀ ਹੈ।

 

ਇਹ ਜਾਣਕਾਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ ਸ੍ਰੀ ਰਾਮੇਸ਼ਵਰ ਤੇਲੀ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

 

*****

ਵਾਈਬੀ / ਐੱਸ



(Release ID: 1739292) Visitor Counter : 170


Read this release in: English , Urdu , Tamil