ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ

ਸੰਸਦ ਨੇ ਰਾਸ਼ਟਰੀ ਫ਼ੂਡ ਟੈਕਨੋਲੋਜੀ, ਉੱਦਮਤਾ ਅਤੇ ਪ੍ਰਬੰਧਨ ਸੰਸਥਾਨ ਬਿੱਲ, 2021 ਪਾਸ ਕੀਤਾ


ਇਸ ਨਾਲ ਹਰਿਆਣਾ ਵਿੱਚ ਨਿਫਟਮ ਅਤੇ ਤਾਮਿਲਨਾਡੂ ਵਿੱਚ ਆਈਆਈਐੱਫਪੀਟੀ ਰਾਸ਼ਟਰੀ ਮਹੱਤਵ ਦੇ ਸੰਸਥਾਨ ਬਣੇ

Posted On: 26 JUL 2021 8:24PM by PIB Chandigarh

ਸੰਸਦ ਨੇ ਰਾਸ਼ਟਰੀ ਫ਼ੂਡ ਟੈਕਨੋਲੋਜੀਉੱਦਮਤਾ ਅਤੇ ਪ੍ਰਬੰਧਨ ਸੰਸਥਾਨ ਬਿੱਲ, 2021 ਨੂੰ ਪਾਸ ਕਰ ਦਿੱਤਾ ਹੈ। ਲੋਕ ਸਭਾ ਵਲੋਂ ਬਿੱਲ ਨੂੰ ਅੱਜ ਸਰਬਸੰਮਤੀ ਨਾਲ ਪਾਸ ਕੀਤਾ ਗਿਆਜਿਸ ਨੂੰ ਪਹਿਲਾਂ ਰਾਜ ਸਭਾ ਨੇ ਇਸ ਸਾਲ 15 ਮਾਰਚ ਨੂੰ ਪਾਸ ਕਰ ਦਿੱਤਾ ਸੀ।

ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਸ੍ਰੀ ਪਸ਼ੂ ਪਤੀ ਕੁਮਾਰ ਪਾਰਸ ਨੇ ਸੰਸਦ ਵਿੱਚ ਬਿੱਲ ਦੇ ਪਾਸ ਹੋਣ ਤੋਂ ਬਾਅਦ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਇਤਿਹਾਸਕ ਦਿਨ ਹੈ ਕਿਉਂਕਿ ਇਸ ਬਿੱਲ ਦੇ ਪਾਸ ਹੋਣ ਨਾਲ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਦੇ ਅਧੀਨ ਸਾਡੀਆਂ ਦੋ ਵਿਦਿਅਕ ਸੰਸਥਾਵਾਂਰਾਸ਼ਟਰੀ ਖੁਰਾਕ ਟੈਕਨੋਲੋਜੀ ਉਦਮਤਾ ਅਤੇ ਪ੍ਰਬੰਧਨ ਸੰਸਥਾਨ(ਨਿਫਟਮ) ਕੁੰਡਲੀ (ਹਰਿਆਣਾ) ਅਤੇ ਭਾਰਤੀ ਫੂਡ ਪ੍ਰੋਸੈਸਿੰਗ ਟੈਕਨੋਲੋਜੀ ਸੰਸਥਾਨ (ਆਈਆਈਐੱਫਪੀਟੀ) ਥੰਜਾਵੁਰ (ਤਾਮਿਲਨਾਡੂ) ਰਾਸ਼ਟਰੀ ਮਹੱਤਵ ਦੇ ਸੰਸਥਾਨ ਬਣ ਗਏ ਹਨ ।

ਸ਼੍ਰੀ ਪਾਰਸ ਨੇ ਇਸ ਮਹੱਤਵਪੂਰਣ ਕਦਮ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀਸੰਸਦੀ ਮਾਮਲਿਆਂ ਬਾਰੇ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਅਤੇ ਸੰਸਦ ਦੇ ਸਾਰੇ ਮੈਂਬਰਾਂ ਅਤੇ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜੋ ਇਨ੍ਹਾਂ ਸੰਸਥਾਵਾਂ ਨੂੰ ਖੁਦਮੁਖਤਿਆਰੀ ਪ੍ਰਦਾਨ ਕਰੇਗਾਤਾਂ ਜੋ ਉਹ ਨਵੇਂ ਅਤੇ ਨਵੀਨਤਾਕਾਰੀ ਕੋਰਸ ਸ਼ੁਰੂ ਕਰ ਸਕਣਦੇ ਨਾਲ-ਨਾਲ ਉਨ੍ਹਾਂ ਨੂੰ ਸ਼ਾਨਦਾਰ ਫੈਕਲਟੀ ਅਤੇ ਵਿਦਿਆਰਥੀਆਂ ਨੂੰ ਆਕਰਸ਼ਤ ਕਰਨ ਵਿੱਚ ਸਹਾਇਤਾ ਕਰਨ। ਉਨ੍ਹਾਂ ਕਿਹਾਅਕਾਦਮਿਕ ਅਤੇ ਖੋਜ ਕਾਰਜਾਂ ਵਿੱਚ ਆਲਮੀ ਮਾਪਦੰਡ ਵੀ ਅਪਣਾਏ ਜਾ ਸਕਦੇ ਹਨ।

ਮੰਤਰੀ ਨੇ ਕਿਹਾ ਕਿ ਇਨ੍ਹਾਂ ਸੰਸਥਾਵਾਂ ਵਿੱਚ ਫੂਡ ਪ੍ਰੋਸੈਸਿੰਗ ਦੇ ਖੇਤਰਾਂ ਨਾਲ ਸਬੰਧਤ ਪਾਠਕ੍ਰਮ ਪ੍ਰਬੰਧ ਹੋਣਗੇਜਿਵੇਂ ਕਿ ਕੋਲਡ ਚੇਨ ਟੈਕਨੋਲੋਜੀਫੂਡ ਬਾਇਓ ਨੈਨੋ ਟੈਕਨੋਲੋਜੀ ਜੋ ਤਕਨੀਕੀ ਪਾੜੇ ਨੂੰ ਭਰਨ ਵਿੱਚ ਸਹਾਇਤਾ ਕਰ ਸਕਦੀ ਹੈ। ਉਨ੍ਹਾਂ ਕਿਹਾਹੁਣ ਉਹ ਦੇਸ਼ ਅਤੇ ਵਿਦੇਸ਼ ਵਿੱਚ ਕਿਤੇ ਵੀ ਨਵੇਂ ਕੇਂਦਰ ਖੋਲ੍ਹ ਸਕਦੇ ਹਨ। ਇਸ ਦੇ ਨਾਲਉਨ੍ਹਾਂ ਨੂੰ ਰਾਸ਼ਟਰੀ ਮਹਤੱਵ ਦਾ ਇੰਸਟੀਚਿਊਟ ਦਾ ਦਰਜਾ ਦੇਣ ਨਾਲ ਹੁਨਰਮੰਦ ਮਨੁੱਖੀ ਸ਼ਕਤੀ ਦੀ ਸਿਰਜਣਾ ਲਈ ਰਾਹ ਪੱਧਰਾ ਹੋ ਜਾਵੇਗਾ।

ਇਸ ਮੌਕੇ ਬੋਲਦਿਆਂ ਨਿਫਟਮ ਦੇ ਵਾਈਸ ਚਾਂਸਲਰ ਡਾ: ਚਿੰਦੀਵਾਸੁਦੇਪਾ ਨੇ ਕਿਹਾ ਕਿ ਇਸ ਤੋਂ ਬਾਅਦ ਬੁਨਿਆਦੀ ਢਾਂਚਾਮਨੁੱਖੀ ਸਰੋਤ ਅਤੇ ਲੈਬ ਸਹੂਲਤਾਂ ਨੂੰ ਅਪਗ੍ਰੇਡ ਕਰਨ ਲਈ ਸਾਰੇ ਉਪਰਾਲੇ ਆਈਆਈਟੀ ਅਤੇ ਆਈਆਈਐੱਮ ਦੇ ਬਰਾਬਰ ਦੇ ਕੀਤੇ ਜਾਣਗੇ। ਉਨ੍ਹਾਂ ਕਿਹਾ,  ਇੱਕਮਾਤਰ ਯੂਨੀਵਰਸਿਟੀ ਹੋਣ ਦੇ ਨਾਤੇ ਸਾਡੇ ਵਿਦਿਆਰਥੀਆਂ ਨੂੰ ਖ਼ੁਰਾਕ ਵਿਗਿਆਨ ਅਤੇ ਟੈਕਨੋਲੋਜੀ ਦੀ ਅੰਤਰਰਾਸ਼ਟਰੀ ਪੱਧਰ 'ਤੇ ਸਿਖਲਾਈ ਦਿੱਤੀ ਜਾ ਸਕਦੀ ਹੈ।

<> <> <> <> <> <>

ਐਸਐਨਸੀ / ਟੀਐਮ / ਆਰਆਰ


(Release ID: 1739272) Visitor Counter : 209


Read this release in: English , Urdu , Marathi , Hindi