ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਖਾਦੀ ਕੁਦਰਤੀ ਪੇਂਟ ਦੀ ਸ਼ੁਰੂਆਤ
Posted On:
26 JUL 2021 2:26PM by PIB Chandigarh
ਖਾਦੀ ਅਤੇ ਗ੍ਰਾਮੀਣ ਉਦਯੋਗ ਕਮਿਸ਼ਨ (ਕੇਵੀਆਈਸੀ) ਦੀ ਜੈਪੁਰ ਸਥਿਤ ਇੱਕ ਇਕਾਈ ਕੁਮਰੱਪਾ ਨੈਸ਼ਨਲ ਹੈਂਡਮੇਡ ਪੇਪਰ ਇੰਸਟੀਚਿਊਟ (ਕੇਐਨਐਚਪੀਆਈ), ਵੱਲੋਂ ਗੋਬਰ ਤੋਂ ਖਾਦੀ ਪ੍ਰਾਕ੍ਰਿਤਕ ਪੇਂਟ ਵਿਕਸਤ ਕੀਤਾ ਗਿਆ ਹੈ। ਕੇਐਨਐਚਪੀਆਈ ਵੱਲੋਂ ਕਰਵਾਏ ਗਏ ਅਧਿਐਨ ਵਿਚ ਜ਼ੋਰ ਦਿੱਤਾ ਗਿਆ ਹੈ ਕਿ ਖਾਦੀ ਪ੍ਰਾਕ੍ਰਿਤਕ ਪੇਂਟ ਵਾਤਾਵਰਣ-ਪੱਖੀ ਅਤੇ ਕਿਫਾਇਤੀ ਹੈ।
ਕੇਐਨਐਚਪੀਆਈ ਵੱਲੋਂ ਵਿਕਸਤ ਖਾਦੀ ਪ੍ਰਾਕ੍ਰਿਤਕ ਪੇਂਟ ਦਾ ਪ੍ਰੀਖਣ ਨੈਸ਼ਨਲ ਟੈਸਟ ਹਾਊਸ, ਗਾਜ਼ੀਆਬਾਦ (ਭਾਰਤ ਸਰਕਾਰ), ਨੈਸ਼ਨਲ ਟੈਸਟ ਹਾਊਸ, ਮੁੰਬਈ (ਭਾਰਤ ਸਰਕਾਰ) ਅਤੇ ਸ਼੍ਰੀ ਰਾਮ ਇੰਸਟੀਚਿਊਟ ਆਫ ਇੰਡਸਟਰੀਅਲ ਰਿਸਰਚ, ਦਿੱਲੀ (ਇਕ ਆਈਐਸਓ ਪ੍ਰਮਾਣਤ ਟੈਸਟ ਲੈਬ) ਵਿਖੇ ਕੀਤਾ ਗਿਆ ਹੈ ਅਤੇ ਪੇਂਟ ਲਈ ਲੋੜੀਂਦੇ ਮਾਪਦੰਡਾਂ ਦੀ ਸੰਤੁਸ਼ਟੀ ਕਰਦਾ ਹੈ।
ਖਾਦੀ ਪ੍ਰਾਕ੍ਰਿਤਕ ਪੇਂਟ ਲਈ ਗੋਬਰ ਦੀ ਵਰਤੋਂ ਸਥਾਨਕ ਉਤਪਾਦਨ ਨੂੰ ਉਤਸ਼ਾਹਤ ਕਰੇਗੀ, ਟਿਕਾਉ ਰੋਜ਼ਗਾਰ ਪੈਦਾ ਕਰੇਗੀ ਅਤੇ ਕਿਸਾਨਾਂ ਅਤੇ ਗਉ ਸ਼ੈਲਟਰ ਹੋਮਾਂ ਲਈ ਵਾਧੂ ਮਾਲੀਆ ਪੈਦਾ ਕਰੇਗੀ, ਅਤੇ ਇਸ ਤੋਂ ਇਲਾਵਾ ਪੇਂਡੂ ਅਰਥਚਾਰੇ ਲਈ ਰੋਜ਼ਗਾਰ ਪੈਦਾ ਕਰੇਗੀ।
ਇਹ ਜਾਣਕਾਰੀ ਕੇਂਦਰੀ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰੀ ਸ੍ਰੀ ਨਾਰਾਇਣ ਰਾਣੇ ਵੱਲੋਂ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ਗਈ।
------------------------------
ਐਮਜੇਪੀਐਸ
(Release ID: 1739139)
Visitor Counter : 235