ਘੱਟ ਗਿਣਤੀ ਮਾਮਲੇ ਮੰਤਰਾਲਾ

ਗਰੀਬ ਨਵਾਜ਼ ਹੁਨਰ ਵਿਕਾਸ ਕੇਂਦਰ

Posted On: 26 JUL 2021 3:12PM by PIB Chandigarh

ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਦੀ ਅਗਵਾਈ ਹੇਠ ਮੌਲਾਨਾ ਆਜ਼ਾਦ ਐਜੂਕੇਸ਼ਨ ਫਾਊਂਡੇਸ਼ਨ ਗਰੀਬ ਨਵਾਜ਼ ਰੋਜ਼ਗਾਰ ਯੋਜਨਾ ਲਾਗੂ ਕਰਦਾ ਹੈ ਤਾਂ ਜੋ ਘੱਟ ਗਿਣਤੀਆਂ ਦੇ ਨੌਜਵਾਨਾਂ ਨੂੰ ਪ੍ਰੋਗਰਾਮ ਦੇ ਲਾਗੂ ਕਰਨ ਵਾਲੀਆਂ ਏਜੰਸੀਆਂ (ਪੀਆਈਏ) ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ (ਐੱਮਐੱਸਡੀ ਅਤੇ ਈ) ਦੇ ਆਮ ਨਿਯਮਾਂ ਅਨੁਸਾਰ ਥੋੜ੍ਹੇ ਸਮੇਂ ਲਈ ਰੋਜ਼ਗਾਰ ਅਧਾਰਤ ਹੁਨਰ ਵਿਕਾਸ ਦੇ ਕੋਰਸ ਮੁਹੱਈਆ ਕਰਵਾਏ ਜਾ ਸਕਣ। ਉੱਤਰ ਪ੍ਰਦੇਸ਼ ਸਮੇਤ ਦੇਸ਼ ਭਰ ਵਿੱਚ ਕੁੱਲ 371 ਸਿਖਲਾਈ ਕੇਂਦਰ ਖੋਲ੍ਹੇ ਗਏ ਹਨ। 

ਉੱਤਰ ਪ੍ਰਦੇਸ਼ ਦੇ 22 ਜ਼ਿਲ੍ਹਿਆਂ ਵਿੱਚ ਕੁੱਲ 65 ਸਿਖਲਾਈ ਕੇਂਦਰ ਖੋਲ੍ਹੇ ਗਏ ਹਨ, ਜਿਨ੍ਹਾਂ ਵਿੱਚ ਕੁੱਲ 9620 ਸਿਖਿਆਰਥੀ ਹਨ। 

ਯੋਜਨਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਸਾਰੇ ਲਾਭਪਾਤਰੀਆਂ ਨੂੰ ਰੋਜ਼ਗਾਰ ਦੇ ਮੌਕੇ (ਸੰਗਠਿਤ ਅਤੇ ਅਸੰਗਠਿਤ ਖੇਤਰ) ਪ੍ਰਦਾਨ ਕੀਤੇ ਜਾ ਰਹੇ ਹਨ। ਪੀਆਈਏ ਨੂੰ ਕੁੱਲ ਸਿੱਖਿਅਤ ਸਿਖਿਆਰਥੀਆਂ ਵਿਚੋਂ ਘੱਟੋ ਘੱਟ 70% ਸਿਖਿਆਰਥੀਆਂ ਦੀ ਪਲੇਸਮੇਂਟ ਲਾਜ਼ਮੀ ਹੈ। ਰੋਜ਼ਗਾਰ ਪ੍ਰਾਪਤ  ਕਰਨ ਤੋਂ ਬਾਅਦ ਵੱਧ ਤੋਂ ਵੱਧ ਤਿੰਨ ਮਹੀਨਿਆਂ ਲਈ ਮਹੀਨਾਵਾਰ ਵਜ਼ੀਫ਼ਾ ਅਤੇ ਵੱਧ ਤੋਂ ਵੱਧ ਦੋ ਮਹੀਨਿਆਂ ਲਈ ਪੋਸਟ ਪਲੇਸਮੈਂਟ ਸਹਾਇਤਾ ਵੀ ਲਾਭਪਾਤਰੀਆਂ ਨੂੰ ਸਿੱਧੇ ਉਨ੍ਹਾਂ ਦੇ ਖਾਤੇ ਵਿੱਚ ਅਦਾ ਕੀਤੀ ਜਾਂਦੀ ਹੈ।

ਇਹ ਜਾਣਕਾਰੀ ਕੇਂਦਰੀ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਸ੍ਰੀ ਮੁਖਤਾਰ ਅੱਬਾਸ ਨਕਵੀ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ। 

*****

ਐੱਨ ਏਓ// (ਐੱਮਓਐੱਮਏ_ਆਰਐੱਸਕਿਊ-757)



(Release ID: 1739136) Visitor Counter : 128


Read this release in: English , Urdu