ਘੱਟ ਗਿਣਤੀ ਮਾਮਲੇ ਮੰਤਰਾਲਾ
ਬੁਨਿਆਦੀ ਢਾਂਚਾ ਵਿਕਾਸ ਪ੍ਰੋਗਰਾਮ
Posted On:
26 JUL 2021 3:14PM by PIB Chandigarh
ਘੱਟ ਗਿਣਤੀ ਮਾਮਲੇ ਮੰਤਰਾਲਾ ਦੇਸ਼ ਦੇ ਘੱਟ ਗਿਣਤੀ ਦੀ ਵਧੇਰੇ ਵਸੋਂ ਵਾਲੇ ਪਛਾਣੇ ਗਏ ਇਲਾਕਿਆਂ ਵਿੱਚ ਪ੍ਰਧਾਨ ਮੰਤਰੀ ਜਨ ਵਿਕਾਸ ਕਾਰਿਅਕ੍ਰਮ (ਪੀ ਐੱਮ ਜੇ ਪੀ ਕੇ) ਲਾਗੂ ਕਰਦਾ ਹੈ । ਜਿਸ ਦਾ ਮਕਸਦ ਐੱਮ ਸੀ ਏਜ਼ ਵਿੱਖ ਮੁੱਢਲੀਆਂ ਸਹੂਲਤਾਂ ਅਤੇ ਸਮਾਜਿਕ ਆਰਥਿਕ ਐਸਿੱਟ ਦਾ ਵਿਕਾਸ ਕਰਨਾ ਹੈ । ਇਸ ਸਕੀਮ ਦੀ 2018 ਵਿੱਚ ਮੁੜ ਤਰਤੀਬ ਕੀਤੀ ਗਈ ਸੀ ਅਤੇ ਸਕੀਮ ਨੂੰ ਲਾਗੂ ਕਰਨ ਲਈ ਪਛਾਣੇ ਗਏ ਖੇਤਰਾਂ ਦੀ ਗਿਣਤੀ ਵਧਾ ਕੇ 196 ਜਿ਼ਲਿ੍ਆਂ ਤੋਂ 308 ਜਿ਼ਲ੍ਹੇ ਕੀਤੀ ਗਈ ਸੀ । ਜਿਸ ਵਿੱਚ 870 ਘੱਟ ਗਿਣਤੀ ਦੀ ਵਧੇਰੇ ਵਸੋਂ ਵਾਲੇ ਬਲਾਕ , 321 ਘੱਟ ਗਿਣਤੀ ਵਧੇਰੇ ਵਾਲੇ ਕਸਬੇ ਅਤੇ 109 ਘੱਟ ਗਿਣਤੀ ਵਧੇਰੇ ਵਾਲੇ ਜਿ਼ਲ੍ਹਾ ਹੈੱਡਕੁਆਰਟਰ ਸ਼ਾਮਲ ਹਨ । ਜਿ਼ਲ੍ਹਾ ਹੈੱਡਕੁਆਰਟਰਾਂ ਦੀ ਪਛਾਣ ਘੱਟ ਗਿਣਤੀ ਵਧੇਰੇ ਖੇਤਰਾਂ ਵਜੋਂ ਪਹਿਲੀ ਵਾਰ ਕੀਤੀ ਗਈ ਸੀ । ਐੱਮ ਸੀ ਏਜ਼ ਦਾ ਵੇਰਵਾ http:// www.minorityaffairs.gov.in. ਤੇ ਉਪਲਬੱਧ ਹੈ । ਪਿਛਲੇ 7 ਸਾਲਾਂ ਵਿੱਚ "ਪ੍ਰਧਾਨ ਮੰਤਰੀ ਜਨ ਵਿਕਾਸ ਕਾਰਿਅਕ੍ਰਮ" (ਪੀ ਐੱਮ ਜੇ ਪੀ ਕੇ) ਤਹਿਤ 43,000 ਤੋਂ ਵੱਧ ਮੁੱਢਲੇ ਬੁਨਿਆਦੀ ਢਾਂਚਾ ਪ੍ਰਾਜੈਕਟ ਸਥਾਪਿਤ ਕੀਤੇ ਗਏ ਹਨ , ਜਿਵੇਂ ਸਕੂਲ , ਕਾਲਜ , ਹੋਸਟਲ , ਸਮੂਹ ਕੇਂਦਰ , ਸਾਂਝੇ ਸੇਵਾ ਕੇਂਦਰ , ਆਈ ਟੀ ਆਈਜ਼ , ਪੋਲੀਟੈਕਨੀਕਜ਼ , ਕੁੜੀਆਂ ਦੇ ਹੋਸਟਲ , ਸਦਭਾਵਨਾ ਮੰਡਪ , ਹੁਨਰ ਹਬ ਆਦਿ ਇਹ ਸਾਰੇ ਦੇਸ਼ ਦੇ ਪੱਛਮੀ ਘੱਟ ਗਿਣਤੀ ਵਸੋਂ ਵਾਲੇ ਇਲਾਕਿਆਂ ਵਿੱਚ ਸਥਾਪਿਤ ਕੀਤੇ ਗਏ ਹਨ ।
ਇਹ ਜਾਣਕਾਰੀ ਅੱਜ ਰਾਜ ਸਭਾ ਵਿੱਚ ਘੱਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਲਿਖਤੀ ਰੂਪ ਵਿੱਚ ਦਿੱਤੀ ਹੈ ।
******************
ਐੱਨ ਏ ਓ / (ਐੱਮ ਓ ਐੱਮ ਏ ਆਰ ਐੱਸ ਕਿਉ — 761)
(Release ID: 1739135)
Visitor Counter : 198