ਵਿੱਤ ਮੰਤਰਾਲਾ

ਸੀਬੀਆਈਸੀ ਨੇ ਲਾਇਸੈਂਸਾਂ / ਰਜਿਸਟ੍ਰੇਸ਼ਨਾਂ ਦੇ ਨਵੀਨੀਕਰਣ ਦੇ ਖ਼ਾਤਮੇ ਨਾਲ ਪਾਲਣਾ ਬੋਝ ਨੂੰ ਘੱਟ ਕੀਤਾ

Posted On: 24 JUL 2021 8:27PM by PIB Chandigarh

ਕੇਂਦਰੀ ਅਪ੍ਰਤੱਖ ਕਰ ਅਤੇ ਸ਼ੁਲਕ ਬੋਰਡ (ਸੀਬੀਆਈਸੀ) ਨੇ 23.07.2021 ਤੋਂ ਕਸਟਮ ਬ੍ਰੋਕਰਾਂ ਅਤੇ ਅਧਿਕਾਰਤ ਕੈਰੀਅਰਾਂ ਨੂੰ ਜਾਰੀ ਲਾਇਸੈਂਸ / ਰਜਿਸਟ੍ਰੇਸ਼ਨ ਦੇ ਸਮੇਂ-ਸਮੇਂ 'ਤੇ ਨਵਿਆਉਣ ਦੀ ਲੋੜ ਨੂੰ ਖ਼ਤਮ ਕਰ ਦਿੱਤਾ ਹੈ। ਇਹ ਵਪਾਰ 'ਤੇ ਪਾਏ ਗਏ ਪਾਲਣਾ ਦੇ ਬੋਝ ਨੂੰ ਘਟਾਉਣ ਵਿੱਚ ਬਹੁਤ ਮਦਦ ਕਰੇਗਾ, ਜਿਸ ਲਈ ਲਾਇਸੈਂਸਾਂ / ਰਜਿਸਟ੍ਰੇਸ਼ਨਾਂ ਨੂੰ ਨਵਿਆਉਣ ਲਈ ਅਰਜ਼ੀ ਦੇਣੀ ਪੈਂਦੀ ਸੀ ਅਤੇ ਕਈ ਦਸਤਾਵੇਜ਼ ਪੇਸ਼ ਕਰਨੇ ਪੈਂਦੇ ਸਨ।

ਕਸਟਮ ਬ੍ਰੋਕਰਜ਼ ਲਾਇਸੈਂਸਿੰਗ ਰੈਗੂਲੇਸ਼ਨਜ਼, 2018 ਅਤੇ ਸਮੁੰਦਰੀ ਕਾਰਗੋ ਮੈਨੀਫੈਸਟ ਅਤੇ ਟਰਾਂਸ਼ਿਪਮੈਂਟ ਰੈਗੂਲੇਸ਼ਨਜ਼, 2018 ਵਿੱਚ ਕੀਤੀਆਂ ਗਈਆਂ ਸੋਧਾਂ ਦੇ ਅਸਲ ਪ੍ਰਭਾਵ ਵਜੋਂ ਇਨ੍ਹਾਂ ਮੌਜੂਦਾ ਲਾਇਸੈਂਸਾਂ / ਰਜਿਸਟ੍ਰੇਸ਼ਨਾਂ ਦੀ ਉਮਰ ਭਰ ਲਈ ਮਿਆਦ ਹੋਵੇਗੀ।

ਇੱਕ ਹੋਰ ਤਬਦੀਲੀ ਜੋ ਪੇਸ਼ ਕੀਤੀ ਗਈ ਹੈ ਉਹ ਹੈ ਕੇ ਇੱਕ ਲਾਇਸੈਂਸ ਧਾਰਕ/ ਰਜਿਸਟ੍ਰੇਸ਼ਨ ਧਾਰਕ ਨੂੰ ਸਵੈਇੱਛਤ ਤੌਰ 'ਤੇ ਆਪਣਾ ਲਾਇਸੈਂਸ / ਰਜਿਸਟ੍ਰੇਸ਼ਨ ਆਪਣੀ ਮਰਜ਼ੀ ਅਨੁਸਾਰ ਤਿਆਗ ਦੇਣ ਦੀ ਆਗਿਆ ਦਿੰਦੀ ਹੈ। ਨਾਲ ਹੀ, ਜੋ ਇੱਕ ਸਾਲ ਤੋਂ ਵੱਧ ਸਮੇਂ ਤੋਂ ਕਿਰਿਆਸ਼ੀਲ ਨਹੀਂ, ਉਨ੍ਹਾਂ ਦੇ ਲਾਇਸੈਂਸ / ਰਜਿਸਟ੍ਰੇਸ਼ਨ ਨੂੰ ਰੱਦ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਕਦਮ ਬੇਈਮਾਨ ਵਿਅਕਤੀ ਦੁਆਰਾ ਗ਼ੈਰ ਕਿਰਿਆਸ਼ੀਲ ਲਾਇਸੈਂਸ / ਰਜਿਸਟ੍ਰੇਸ਼ਨ ਦੀ ਦੁਰਵਰਤੋਂ ਨੂੰ ਰੋਕਣਗੇ, ਜੋ ਦਰਾਮਦ ਜਾਂ ਬਰਾਮਦ ਨੂੰ ਗਲਤ ਤਰੀਕੇ ਨਾਲ ਨਿਰਧਾਰਤ ਕਰਦੇ ਹਨ ਜਾਂ ਗਲਤ ਢੰਗ ਨਾਲ ਦਰਾਮਦ ਵਾਪਸੀ / ਪ੍ਰੋਤਸਾਹਨ ਪ੍ਰਾਪਤ ਕਰਦੇ ਹਨ ਅਤੇ ਜਦੋਂ ਫੜੇ ਜਾਂਦੇ ਹਨ ਤਾਂ ਬੋਝ ਅਸਲ ਲਾਇਸੈਂਸ / ਰਜਿਸਟ੍ਰੇਸ਼ਨ ਧਾਰਕ 'ਤੇ ਪਾ ਦਿੰਦੇ ਹਨ। ਉਸੇ ਸਮੇਂ, ਜੇ ਅਸਲ ਕਾਰਨਾਂ ਕਰਕੇ ਸਰਗਰਮੀ ਨਾ ਹੋਵੇ ਤਾਂ ਅਸਲ ਵਪਾਰ ਦੀ ਰੁਚੀ ਨੂੰ ਕਸਟਮਜ਼ ਕਮਿਸ਼ਨਰ ਨੂੰ ਲਾਇਸੈਂਸ / ਰਜਿਸਟ੍ਰੇਸ਼ਨ ਦੁਬਾਰਾ ਕਰਨ ਦੇ ਅਧਿਕਾਰ ਦੇ ਕੇ ਸੁਰੱਖਿਅਤ ਕੀਤਾ ਜਾਂਦਾ ਹੈ।

ਲਾਈਸੈਂਸ / ਰਜਿਸਟ੍ਰੇਸ਼ਨ ਦੀ ਉਮਰ ਭਰ ਲਈ ਮਿਆਦ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਪਣੇ ਪਾਲਣਾ ਬੋਝ ਨੂੰ ਘਟਾਉਣ ਅਤੇ ਭਾਰਤ ਵਿੱਚ ਕਾਰੋਬਾਰ ਦੇ ਸੁਖਾਲੇਪਣ ਨੂੰ ਉਤਸ਼ਾਹਤ ਕਰਕੇ ਵਪਾਰ ਨੂੰ ਵੱਡੀ ਰਾਹਤ ਪ੍ਰਦਾਨ ਕਰੇਗਾ। ਸਮੇਂ-ਸਮੇਂ 'ਤੇ ਨਵਿਆਉਣ ਦੀ ਲੋੜ ਨੂੰ ਹਟਾਉਣਾ ਕਸਟਮਜ਼ ਅਤੇ ਵਪਾਰ ਦਰਮਿਆਨ ਇੰਟਰਫੇਸ ਨੂੰ ਵੀ ਘਟਾਉਂਦਾ ਹੈ, ਜੋ ਕਿ ਸੀਬੀਆਈਸੀ ਦੀ 'ਸੰਪਰਕ ਰਹਿਤ ਕਸਟਮਜ਼' ਪਹਿਲਕਦਮੀ ਹੈ, ਜੋ ਇਸ ਦੇ ਪ੍ਰਮੁੱਖ ਤੁਰੰਤ ਕਸਟਮਜ਼ ਪ੍ਰੋਗਰਾਮ ਦਾ ਇੱਕ ਮਹੱਤਵਪੂਰਣ ਹਿੱਸਾ ਹੈ।

****

ਆਰਐਮ / ਕੇਐੱਮਐੱਨ



(Release ID: 1738780) Visitor Counter : 156