ਵਣਜ ਤੇ ਉਦਯੋਗ ਮੰਤਰਾਲਾ

“ਸਾਡੇ ਸਟਾਰਟਅਪ ਸਪੇਸ ਵਿੱਚ ਇੱਕ ਨਵੀਂ ਊਰਜਾ ਹੈ । 2021 ਦੇ 6 ਮਹੀਨਿਆਂ ਵਿੱਚ ਭਾਰਤ ਨੇ ਹੋਰ 15 ਯੂਨੀਕੌਰਨਸ ਦੇਖੇ ਹਨ” — ਸ਼੍ਰੀ ਪੀਯੂਸ਼ ਗੋਇਲ

“ਭਾਰਤੀ ਸਟਾਰਟਅਪਸ ਵਪਾਰਕ ਸਫਲ ਕਹਾਣੀਆਂ ਤੋਂ ਵੱਧ ਹਨ ਅਤੇ ਉਹ ਭਾਰਤ ਦੇ ਬਦਲਾਅ ਦੀ ਪੂੰਜੀ ਹਨ” — ਸ਼੍ਰੀ ਗੋਇਲ

“ਸਟਾਰਟਅਪ ਇੰਡੀਆ@”— , “ਰਾਸ਼ਟਰੀ ਭਾਗੀਦਾਰੀ” ਅਤੇ “ਰਾਸ਼ਟਰੀ ਚੇਤਨਾ ਦਾ ਪ੍ਰਤੀਕ” — ਸ਼੍ਰੀ ਪੀਯੂਸ਼ ਗੋਇਲ

ਕੋਵਿਡ 19 ਵਿਘਨਾਂ ਦੇ ਬਾਵਜੂਦ ਭਾਰਤ ਵਿੱਚ ਆਰਥਿਕ ਮੁੜ ਸੁਰਜੀਤੀ ਦੇ ਸੰਕੇਤ ਮਿਲ ਰਹੇ ਹਨ — ਸ਼੍ਰੀ ਪੀਯੂਸ਼ ਗੋਇਲ

ਭਾਰਤੀ ਉਦਯੋਗ ਨੂੰ ਗੁਣਵੱਤਾ, ਉਤਪਾਦਕਤਾ ਅਤੇ ਅਰਥਚਾਰੇ ਦੇ ਪੈਮਾਨਿਆਂ ਦੀਆਂ ਮਜ਼ਬੂਤ ਨੀਹਾਂ ਨੂੰ ਲਾਜ਼ਮੀ ਮੰਨਣਾ ਚਾਹੀਦਾ ਹੈ — ਸ਼੍ਰੀ ਗੋਇਲ

ਅਗਲੇ ਪੰਜ ਸਾਲਾਂ ਵਿੱਚ 26 ਬਿਲੀਅਨ ਅਮਰੀਕੀ ਡਾਲਰ ਦੀ ਲਾਗਤ ਨਾਲ 13 ਖੇਤਰਾਂ ਨੂੰ ਕਵਰ ਕਰਨ ਵਾਲੀਆਂ ਪੀ ਐੱਲ ਆਈ ਸਕੀਮਾਂ ਦਾ ਸੰਚਾਲਨ ਹੋਵੇਗਾ — ਸ਼੍ਰੀ ਪੀਯੂਸ਼ ਗੋਇਲ

ਸ਼੍ਰੀ ਪੀਯੂਸ਼ ਗੋਇਲ , ਕੇਂਦਰੀ “ਵਣਜ ਤੇ ਉਦਯੋਗ, ਉਪਭੋਕਤਾ ਮਾਮਲੇ ਅਤੇ ਖ਼ੁਰਾਕ ਤੇ ਜਨਤਕ ਵੰਡ ਅਤੇ ਕੱਪੜਾ ਮੰਤਰੀ ਨੇ ਸੀ ਆਈ ਆਈ — ਹੌਰੇਸੇਜ਼ ਇੰਡੀਆ ਮੀਟਿੰਗ 2021 ਦੇ ਪਲੇਨਰੀ ਸੈਸ਼ਨ ਨੂੰ ਸੰਬੋਧਨ”

Posted On: 24 JUL 2021 6:03PM by PIB Chandigarh

ਸਾਡੇ ਸਟਾਰਟਅਪ ਸਪੇਸ ਵਿੱਚ ਇੱਕ ਨਵੀਂ ਊਰਜਾ ਹੈ । 2021 ਦੇ 6 ਮਹੀਨਿਆਂ ਵਿੱਚ ਭਾਰਤ ਨੇ ਹੋਰ 15 ਯੂਨੀਕੌਰਨਸ ਦੇਖੇ ਹਨ । ਇਹ ਸ਼੍ਰੀ ਪੀਯੂਸ਼ ਗੋਇਲ ਨੇ ਭਾਰਤ ਦੇ ਉੱਭਰਦੇ ਉਦਯੋਗ ਅਤੇ ਵਪਾਰ ਆਰਕੀਟੈਕਸਚਰ ਬਾਰੇ ਸੀ ਆਈ ਆਈ — ਹੌਰੇਸਜ਼ ਇੰਡੀਆ ਮੀਟਿੰਗ 2021 ਦੇ ਪਲੇਨਰੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਹੇ । 

ਉਨ੍ਹਾਂ ਕਿਹਾ ਕਿ ਭਾਰਤੀ ਸਟਾਰਟਅਪਸ ਵਪਾਰਕ ਸਫਲ ਕਹਾਣੀਆਂ ਤੋਂ ਵੱਧ ਹਨ ਅਤੇ ਉਹ ਭਾਰਤ ਦੇ ਬਦਲਾਅ ਦੀ ਪੂੰਜੀ ਹਨ । ਸ਼੍ਰੀ ਗੋਇਲ ਨੇ “ਸਟਾਰਟਅਪ ਇੰਡੀਆ” —“ਰਾਸ਼ਟਰੀ ਭਾਗੀਦਾਰੀ” ਅਤੇ “ਰਾਸ਼ਟਰੀ ਚੇਤਨਾ” ਦਾ ਪ੍ਰਤੀਕ ਬਣਾਉਣ ਲਈ ਸਾਰਿਆਂ ਨੂੰ ਅਪੀਲ ਕੀਤੀ ।

ਉਨ੍ਹਾਂ ਕਿਹਾ ਕਿ ਕੋਵਿਡ 19 ਵਿਘਨਾਂ ਦੇ ਬਾਵਜੂਦ ਭਾਰਤ ਵਿੱਚ ਆਰਥਿਕ ਮੁੜ ਸੁਰਜੀਤੀ ਦੇ ਸੰਕੇਤ ਮਿਲ ਰਹੇ ਹਨ , ਬਰਾਮਦ ਉੱਪਰ ਜਾ ਰਹੀ ਹੈ ਅਤੇ ਵਿਦੇਸ਼ੀ ਸਿੱਧਾ ਨਿਵੇਸ਼ ਦਾ ਪ੍ਰਵਾਹ ਉੱਚਾ ਹੈ , ਭਾਰਤੀ ਉਦਯੋਗ ਇੱਕ ਪ੍ਰਗਤੀ ਦਾ ਰਸਤਾ ਹੈ । ਮੰਤਰੀ ਨੇ ਕਿਹਾ ਕਿ ਭਾਰਤ ਦੇ ਇਤਿਹਾਸ ਵਿੱਚ (ਪਹਿਲੀ ਤਿਮਾਹੀ 2021—22 , 95 ਬਿਲੀਅਨ ਅਮਰੀਕੀ ਡਾਲਰ) ਜੋ (2019—20 ਦੀ ਪਹਿਲੀ ਤਿਮਾਹੀ ਤੋਂ 18 ਫ਼ੀਸਦ ਵੱਧ ਹੈ) ਦੀ ਇੱਕ ਤਿਮਾਹੀ ਵਿੱਚ ਬਰਾਮਦ ਲਈ ਸਭ ਤੋਂ ਉੱਚੀ ਵਪਾਰਕ ਦਰ ਦਰਜ ਕੀਤੀ ਗਈ ਹੈ । ਉਨ੍ਹਾਂ ਅੱਗੇ ਕਿਹਾ ਕਿ ਜੁਲਾਈ ਵਿੱਚ (ਤੀਜੇ ਹਫਤੇ  2020—21 ਤੱਕ) ਬਰਾਮਦ 22.48 ਬਿਲੀਅਨ ਅਮਰੀਕੀ ਡਾਲਰ , 45.13 ਫੀਸਦ ਵੱਧ 2020 ਦੇ ਪਹਿਲੇ ਹਵਾਲੇ ਨਾਲ 2019—20 ਵਿੱਚ ਇਸੇ ਸਮੇਂ ਦੌਰਾਨ 25.42 ਫ਼ੀਸਦ ਤੋਂ ਵੱਧ ਸੀ ।

ਉਨ੍ਹਾਂ ਨੇ ਅੱਗੇ ਕਿਹਾ ਕਿ ਇੰਜੀਨੀਅਰਿੰਗ ਵਸਤਾਂ ਦੇ ਕਿਰਤ ਅਤੇ ਰੁਜ਼ਗਾਰ ਪੈਦਾ ਕਰਨ ਵਾਲੇ ਖੇਤਰ ਵਿੱਚ ਵੀ ਜੁਲਾਈ ਦੇ ਤੀਜੇ ਹਫ਼ਤੇ ਵਿੱਚ 33.70 ਫ਼ੀਸਦ ਵਾਧਾ ਦਰਜ ਕੀਤਾ ਗਿਆ ਹੈ ਅਤੇ ਇਸੇ ਸਮੇਂ ਦੌਰਾਨ 2019—20 ਵਿੱਚ 51.2 ਫ਼ੀਸਦ ਸੀ । ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤ ਖੇਤੀ ਉਤਪਾਦ ਬਰਾਮਦਕਾਰਾਂ ਦੀ ਟਾਪ 10 ਸੂਚੀ ਵਿੱਚ ਆ ਗਿਆ ਹੈ (ਡਬਲਿਊ ਟੀ ਓ ਰਿਪੋਰਟ ਅਨੁਸਾਰ ) । 

ਇਹ ਵੀ ਨੋਟ ਕਰਨ ਵਾਲੀ ਗੱਲ ਹੈ ਕਿ ਸਕਾਰਾਤਮਕ ਗਤੀ ਨਾਲ ਭਾਰਤ 2021—22 ਵਿੱਚ ਬਰਾਮਦ ਵਪਾਰ ਵਿੱਚ 400 ਬਿਲੀਅਨ ਅਮਰੀਕੀ ਡਾਲਰ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਮਿਸ਼ਨ ਮੋਡ ਵਿੱਚ ਕੰਮ ਕਰ ਰਿਹਾ ਹੈ ।

ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤੀ ਤਰੱਕੀ ਸਾਰੇ ਖੇਤਰਾਂ — ਈ ਓ ਡੀ ਬੀ ਤੋਂ ਬਰਾਮਦ ਅਤੇ ਸਟਾਰਟਅਪਸ ਤੋਂ ਸੇਵਾਵਾਂ ਵਿੱਚ ਨਜ਼ਰ ਆ ਰਹੀ ਹੈ । ਭਾਰਤ ਹਰੇਕ ਖੇਤਰ ਵਿੱਚ ਵੱਡੀਆਂ ਪੁਲਾਂਘਾਂ ਪੁੱਟ ਰਿਹਾ ਹੈ ।

ਪਲੇਨਰੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਉਦਯੋਗ ਨਿਵੇਸ਼ ਅਤੇ ਨਵਾਚਾਰ ਲਈ ਤਰਜੀਹੀ ਮੰਜਿ਼ਲ ਹੈ । ਇਹ ਸਥਿਤੀ ਪਿਛਲੇ 2 ਸਾਲਾਂ ਵਿੱਚ ਬਣਤਰ ਬਦਲਾਵਾਂ ਨੂੰ ਲਿਆਉਣ ਲਈ ਕੀਤੇ ਗਏ ਲਗਾਤਾਰ ਯਤਨਾਂ ਦੇ ਨਤੀਜੇ ਵਜੋਂ ਆਈ ਹੈ । ਮੁੱਖ ਬਦਲਾਵਾਂ ਵਿੱਚ ਵੱਡੀ ਪੱਧਰ ਤੇ ਡਿਜ਼ੀਟਾਈਜ਼ੇਸ਼ਨ , ਅੱਤਿ ਆਧੂਨਿਕਤਾ , ਸੁਖਾਲਾ ਕਰਨਾ ਅਤੇ ਸਹੂਲਤਾਂ ਦੇਣੀਆਂ ਸ਼ਾਮਲ ਹੈ ।

ਸ਼੍ਰੀ ਪੀਯੂਸ਼ ਗੋਇਲ ਨੇ ਅੱਗੇ ਕਿਹਾ ਕਿ ਗਤੀ ਕੇਂਦਰਤ ਸੁਧਾਰਾਂ ਨੇ ਭਾਰਤ ਨੂੰ ਸੰਪੂਰਨ ਆਰਥਿਕ ਬਦਲਾਅਯੋਗ ਬਣਾਇਆ ਹੈ ਅਤੇ ਜਿਸਦੇ ਸਿੱਟੇ ਵਜੋਂ ਭਾਰਤ ਰਫ਼ਤਾਰ , ਸਥਿਰਤਾ , ਉਤਪਾਦਕਤਾ , ਉੱਦਮਤਾ ਅਤੇ ਮੰਗ ਵਿੱਚ ਅੱਗੇ ਵਧ ਰਿਹਾ ਹੈ ।

ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਤਹਿਤ ਭਾਰਤ ਨੇ ਆਪਣੇ ਆਪ ਨੂੰ “ਆਤਮ ਨਿਰਭਰਤ ਭਾਰਤ” — ਸਵੈਨਿਰਭਰ ਅਤੇ ਸਵੈ ਕਾਫੀ ਬਣਨ ਦੇ ਰਸਤੇ ਤੇ ਪਾ ਲਿਆ ਹੈ । ਆਤਮਨਿਰਭਰ ਭਾਰਤ ਮੁੜ ਉਸਾਰੀ , ਮੁੜ ਸੁਰਜੀਤੀ ਅਤੇ ਅਰਥਚਾਰੇ ਵਿੱਚ ਲਚਕੀਲਾਪਨ ਉਸਾਰਨ ਦਾ ਤਰੀਕਾ ਹੈ ।

ਸ਼੍ਰੀ ਗੋਇਲ ਨੇ ਨੋਟ ਕੀਤਾ ਕਿ “ਸਵੈ ਭਾਰਤ ਇੰਡੀਆ” ਦਾ ਮਤਲਬ ਵਿਸ਼ਵ ਲਈ ਆਪਣੇ ਦਰਵਾਜ਼ੇ ਬੰਦ ਕਰਨਾ ਨਹੀਂ ਹੈ , ਇਸਦੇ ਉਲਟ ਆਪਣੇ ਆਪ ਨੂੰ ਵਧੇਰੇ ਵਿਸ਼ਵਾਸ ਅਤੇ ਮੁਕਾਬਲੇ ਲਈ ਸ਼ਕਤੀਸ਼ਾਲੀ ਬਣਾਉਣਾ ਹੈ ।

ਸ਼੍ਰੀ ਗੋਇਲ ਨੇ ਭਾਰਤੀ ਉਦਯੋਗ ਨੂੰ ਗੁਣਵੱਤਾ , ਉਤਪਾਦਕਤਾ ਅਤੇ ਅਰਥਚਾਰੇ ਦੇ ਪੈਮਾਨਿਆਂ ਦੀਆਂ ਮਜ਼ਬੂਤ ਨੀਹਾਂ ਨੂੰ ਲਾਜ਼ਮੀ ਮੰਨਣ ਦੀ ਅਪੀਲ ਕੀਤੀ । ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਤਹਿਤ ਭਾਰਤ ਨੇ ਪੀ ਐੱਲ ਆਈ ਸਕੀਮ ਲਾਗੂ ਕਰਕੇ ਨਿਰਮਾਣ ਖੇਤਰ ਨੂੰ ਕ੍ਰਾਂਤੀਕਾਰੀ ਬਣਾਉਣ ਦਾ ਫ਼ੈਸਲਾ ਕੀਤਾ ਹੈ , ਤਾਂ ਜੋ ਹਰੇਕ ਖੇਤਰ ਵਿੱਚ ਰਾਸ਼ਟਰੀ ਮੈਨੁਫੈਕਚਰਿੰਗ ਚੈਂਪੀਅਨਸ ਪੈਦਾ ਕੀਤੇ ਜਾ ਸਕਣ ।

ਇਹ ਨੋਟ ਕੀਤਾ ਜਾ ਸਕਦਾ ਹੈ ਕਿ ਕੇਂਦਰ ਨੇ ਪਿਛਲੇ ਪੰਜ ਸਾਲਾਂ ਵਿੱਚ 13 ਖੇਤਰਾਂ ਨੂੰ ਕਵਰ ਕਰਦਿਆਂ 26 ਬਿਲੀਅਨ ਅਮਰੀਕੀ ਡਾਲਰ ਦੀ ਲਾਗਤ ਵਾਲੀਆਂ ਪੀ ਐੱਲ ਆਈ ਸਕੀਮਾਂ ਦਾ ਐਲਾਨ ਕੀਤਾ ਹੈ । ਪੀ ਐੱਲ ਆਈ ਸਕੀਮ ਭਾਰਤ ਨੂੰ ਬਦਲ ਕੇ ਕੋਵਿਡ ਤੋਂ ਬਾਅਦ ਦੇ ਵਿਸ਼ੇ ਵਿੱਚ ਅਗਾਂਹਵਧੂ ਉਦਯੋਗਾਂ ਦਾ ਇੱਕ ਪਾਵਰ ਹਾਊਸ ਬਣਾਏਗੀ ।

ਸ਼੍ਰੀ ਗੋਇਲ ਨੇ ਕਿਹਾ ਕਿ ਆਪਣੇ ਮੁਕਾਬਲੇ ਅਤੇ ਤੁਲਨਾਤਮਕ ਫਾਇਦੇ ਤੇ ਕੇਂਦਰਤ ਕਰਦਿਆਂ ਜੀ ਵੀ ਸੀਜ਼ ਵਿੱਚ ਇੱਕ ਵੱਡਾ ਭਾਗੀਦਾਰੀ ਬਣਨ ਲਈ ਭਾਰਤ ਇੱਕ ਵਿਸ਼ਵਾਸਯੋਗ ਵਿਸ਼ਵ ਕਾਰੋਬਾਰੀ ਭਾਈਵਾਲ ਬਣ ਗਿਆ ਹੈ ।

ਮੰਤਰੀ ਨੇ ਕਿਹਾ ਕਿ ਭਾਰਤ ਪਾਰਦਰਸ਼ੀ , ਨਿਰਭਰਤਾਯੋਗ ਅਤੇ ਭਰੋਸੇਯੋਗ ਸਪਲਾਈ ਚੇਨ ਨੂੰ ਯਕੀਨੀ ਬਣਾਉਣ ਦੀ ਧਾਰਨਾ ਦੇ ਕੰਮ ਦੀ ਪ੍ਰੋੜਤਾ ਕਰਦਾ ਹੈ ਅਤੇ ਭਾਰਤ ਨਾਲ ਭਾਈਵਾਲੀ ਪਾਉਣ ਵਾਲੇ ਮੁਲਕਾਂ ਵਿੱਚ ਸਾਡੇ ਪ੍ਰਤੀ ਕੁਦਰਤੀ ਝੁਕਾਅ ਆਇਆ ਹੈ । ਉਨ੍ਹਾਂ ਕਿਹਾ ਕਿ ਭਾਰਤ ਮੁੱਖ ਵਿਸ਼ਵ ਅਰਥਚਾਰਿਆਂ ਨਾਲ ਐੱਫ ਟੀ ਏਜ਼ ਵਧਾ ਰਿਹਾ ਹੈ ।
ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਵਪਾਰ ਸੁਵਿਧਾਜਨਕ ਉਪਾਅ ਕਰਕੇ ਗੱਲਬਾਤ ਅਤੇ ਪ੍ਰਾਪਤੀ ਅਤੇ ਪਾਰਦਰਸ਼ਤਾ ਸਾਡਾ ਮੰਤਰ ਹੈ । ਭਾਰਤ ਗ਼ੈਰ ਟੈਰਿਫ ਰੁਕਾਵਟਾਂ ਨੂੰ ਬਿਨ੍ਹਾਂ ਵਪਾਰ ਦੀਆਂ ਰੁਕਾਵਟਾਂ ਵਿੱਚ ਬਦਲ ਰਿਹਾ ਹੈ ਅਤੇ ਭਾਰਤੀ ਵਪਾਰ “ਵਸਤਾਂ” ਤੋਂ , “ਵਸਤਾਂ” , ਸੇਵਾਵਾਂ ਅਤੇ ਨਿਵੇਸ਼ਾਂ” ਦੇ ਨਾਲ ਨਾਲ ਰੋਜ਼ਗਾਰ ਪੈਦਾ ਕਰਨ ਵੱਲ ਤਬਦੀਲ ਹੋ ਰਿਹਾ ਹੈ ।

ਟੈਕਸਟਾਈਲ ਖੇਤਰ ਵਿੱਚ ਉੱਨਤੀ ਅਤੇ ਮੌਕਿਆਂ ਬਾਰੇ ਬੋਲਦਿਆਂ ਮੰਤਰੀ ਨੇ ਕਿਹਾ ਕਿ ਭਾਰਤੀ ਟੈਕਸਟਾਈਲ ਖੇਤਰ ਭਾਰਤ ਵਿੱਚ ਸਭ ਤੋਂ ਵੱਡਾ ਰੋਜ਼ਗਾਰ ਦੇਣ ਵਾਲਾ ਖੇਤਰ ਹੈ ਤੇ ਹੁਣ ਇਹ ਸਭ ਤੋਂ ਵੱਡਾ ਬਰਾਮਦਕਾਰ ਬਣਨ ਜਾ ਰਿਹਾ ਹੈ ।

ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤ ਦੀ ਆਰਥਿਕ ਉੱਨਤੀ ਅਤੇ ਸੈਸ਼ਨ ਵਿੱਚ ਹਿੱਸਾ ਲੈਣ ਵਾਲੇ ਸਾਰੇ ਭਾਗੀਦਾਰਾਂ ਨੂੰ  ਛੋਟੀ ਅਤੇ ਲੰਮੀ ਮਿਆਦ ਦੇ ਉੱਭਰ ਰਹੇ ਪ੍ਰਗਤੀ ਮੌਕਿਆਂ ਵੱਲ ਦੇਖਣਾ ਚਾਹੀਦਾ ਹੈ । ਟੀਕੇ , ਫਰਮਾਂ ਉਤਪਾਦ , ਆਈ ਸੀ ਟੀ ਨਾਲ ਸਬੰਧਤ ਵਸਤਾਂ ਅਤੇ ਸੇਵਾਵਾਂ ਆਦਿ ਤੁਰੰਤ ਅਤੇ ਛੋਟੀ ਮਿਆਦ ਦੀਆਂ ਮੌਜੂਦਾ ਲੋੜਾਂ ਲਈ ਚੰਗੇ ਸੰਭਵ ਮੌਕਿਆਂ ਦੇ ਖੇਤਰ ਹਨ । ਲੰਮੀ ਮਿਆਦ ਵਿੱਚ ਖੇਤਰ ਜਿਵੇਂ ਡਿਜੀਟਾਈਜ਼ੇਸ਼ਨ , ਸਾਫ ਊਰਜਾ ਅਤੇ ਜੀ ਵੀ ਸੀਜ਼ ਉੱਨਤੀ ਦੇ ਵੱਡੇ ਖੇਤਰ ਹਨ । ਖੇਤੀ , ਟੈਕਸਟਾਈਲ , ਇੰਜੀਨੀਅਰਿੰਗ ਵਸਤਾਂ , ਇਲੈਕਟ੍ਰਾਨਿਕਸ , ਸਮੁੰਦਰੀ ਉਤਪਾਦ , ਜਹਾਜ਼ਰਾਨੀ ਸੇਵਾਵਾਂ ਵਰਗੇ ਖੇਤਰ ਰਾਸ਼ਟਰ ਲਈ ਵੱਡੇ ਮੌਕੇ ਦੇ ਰਹੇ ਹਨ ।

ਮੰਤਰੀ ਨੇ ਅੱਗੇ ਕਿਹਾ ਕਿ ਭਾਰਤ ਸਰਕਾਰ , “ਕੱਲ੍ਹ ਦੇ ਮਜ਼ਬੂਤ ਭਾਰਤ ਨੂੰ ਉਸਾਰਨ” ਲਈ ਸੰਕਲਪ ਤੇ ਮਜ਼ਬੂਤੀ ਨਾਲ ਖੜ੍ਹੀ ਹੈ ।

 

********************


ਡੀ ਜੇ ਐੱਨ / ਐੱਮ ਐੱਸ
 (Release ID: 1738712) Visitor Counter : 93