ਸਿੱਖਿਆ ਮੰਤਰਾਲਾ
ਜੇਈਈ (ਮੁੱਖ)-2021 ਸੈਸ਼ਨ-3 ਲਈ ਮਹਾਰਾਸ਼ਟਰ ਦੇ ਸੱਤ ਸ਼ਹਿਰਾਂ ਦੇ ਉਮੀਦਵਾਰਾਂ ਨੂੰ ਇੱਕ ਹੋਰ ਮੌਕਾ ਦਿੱਤਾ ਜਾਏਗਾ - ਸ਼੍ਰੀ ਧਰਮੇਂਦਰ ਪ੍ਰਧਾਨ
ਕੋਲ੍ਹਾਪੁਰ, ਪਾਲਘਰ, ਰਤਨਗਿਰੀ, ਰਾਏਗੜ, ਸਿੰਧੁਦੂਰਗ, ਸੰਗਲੀ ਅਤੇ ਸਤਾਰਾ ਵਿੱਚ ਭਾਰੀ ਬਾਰਸ਼ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਫੈਸਲਾ ਲਿਆ ਗਿਆ
प्रविष्टि तिथि:
24 JUL 2021 8:23PM by PIB Chandigarh
ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਟਵਿੱਟਰ ਰਾਹੀਂ ਜਾਣਕਾਰੀ ਦਿੱਤੀ ਕਿ ਮਹਾਰਾਸ਼ਟਰ ਵਿੱਚ ਭਾਰੀ ਬਾਰਸ਼ ਅਤੇ ਜ਼ਮੀਨ ਖਿਸਕਣ ਦੇ ਮੱਦੇਨਜ਼ਰ, ਮਹਾਰਾਸ਼ਟਰ ਦੇ ਵਿਦਿਆਰਥੀ ਭਾਈਚਾਰੇ ਦੀ ਸਹਾਇਤਾ ਲਈ, ਐੱਨਟੀਏ ਨੂੰ ਸਲਾਹ ਦਿੱਤੀ ਗਈ ਹੈ ਕਿ ਉਨ੍ਹਾਂ ਸਾਰੇ ਉਮੀਦਵਾਰਾਂ ਨੂੰ ਇੱਕ ਹੋਰ ਮੌਕਾ ਪ੍ਰਦਾਨ ਕੀਤਾ ਜਾਵੇ, ਜੋ ਵਿਦਿਆਰਥੀ ਕੋਲ੍ਹਾਪੁਰ, ਪਾਲਘਰ, ਰਤਨਗਿਰੀ, ਰਾਏਗੜ, ਸਿੰਧੁਦੂਰਗ, ਸੰਗਲੀ ਅਤੇ ਸਤਾਰਾ ਵਿੱਚ ਜੇਈਈ(ਮੁੱਖ) - 2021 ਸੈਸ਼ਨ-3 ਲਈ ਪ੍ਰੀਖਿਆ ਕੇਂਦਰ ਨਹੀਂ ਪਹੁੰਚ ਸਕੇ।
https://twitter.com/dpradhanbjp/status/1418928762419286028?s=20
ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਸ਼ਹਿਰਾਂ ਵਿੱਚ ਪ੍ਰੀਖਿਆ ਕੇਂਦਰਾਂ ਵਾਲੇ ਵਿਦਿਆਰਥੀ, ਜੋ ਜੇਈਈ (ਮੁੱਖ) - 2021 ਸੈਸ਼ਨ - 3 ਲਈ 25 ਅਤੇ 27 ਜੁਲਾਈ 2021 ਨੂੰ ਆਪਣੇ ਪ੍ਰੀਖਿਆ ਕੇਂਦਰਾਂ ਤੱਕ ਪਹੁੰਚਣ ਦੀ ਸਥਿਤੀ ਵਿੱਚ ਨਹੀਂ, ਉਨ੍ਹਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਨੂੰ ਇੱਕ ਹੋਰ ਮੌਕਾ ਦਿੱਤਾ ਜਾਵੇਗਾ ਅਤੇ ਇਸ ਦੀਆਂ ਤਰੀਕਾਂ ਦਾ ਐਲਾਨ ਐੱਨਟੀਏ ਵਲੋਂ ਜਲਦੀ ਕੀਤਾ ਜਾਵੇਗਾ।
ਉਮੀਦਵਾਰਾਂ ਨੂੰ ਅੱਗੇ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਨਵੀਂ ਅਪਡੇਟ ਲਈ ਐੱਨਟੀਏ (www.nta.ac.in ) ਅਤੇ (jeemain.nta.nic.in) ਦੀਆਂ ਅਧਿਕਾਰਤ ਵੈਬਸਾਈਟਾਂ ਨੂੰ ਦੇਖਦੇ ਰਹਿਣ।
ਜੇਈਈ (ਮੁੱਖ) - 2021 ਨਾਲ ਸਬੰਧਤ ਵਧੇਰੇ ਸਪੱਸ਼ਟੀਕਰਨ ਲਈ ਉਮੀਦਵਾਰ 011-40759000 'ਤੇ ਵੀ ਸੰਪਰਕ ਕਰ ਸਕਦੇ ਹਨ ਜਾਂ jeemain@nta.ac.in ‘ਤੇ ਈਮੇਲ ਕਰ ਸਕਦੇ ਹਨ।
*****
ਐਮਜੇਪੀਐਸ / ਏਕੇ
(रिलीज़ आईडी: 1738711)
आगंतुक पटल : 178