ਹੁਨਰ ਵਿਕਾਸ ਤੇ ਉੱਦਮ ਮੰਤਰਾਲਾ

ਸਰਕਾਰ ਦੁਆਰਾ ਕਰਾਫਟ ਟ੍ਰੇਨਿੰਗ ਕੇਂਦਰਾਂ ਅਤੇ ਆਈਟੀਆਈਜ਼ ਦੇ ਨਵੀਨੀਕਰਨ ਲਈ ਚੁੱਕੇ ਗਏ ਕਦਮ

Posted On: 23 JUL 2021 4:29PM by PIB Chandigarh

ਉਦਯੋਗਿਕ ਟ੍ਰੇਨਿੰਗ ਸੰਸਥਾਵਾਂ (ਆਈਟੀਆਈ) ਡਾਇਰੈਕਟੋਰੇਟ ਜਨਰਲ ਆਫ਼ ਟ੍ਰੇਨਿੰਗ (ਡੀਜੀਟੀ) ਨਾਲ ਸਬੰਧਤ ਹਨ, ਜੋ ਕਿ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਦਾ ਇੱਕ ਦਫਤਰ ਹੈ। ਹਾਲਾਂਕਿ, ਆਈਟੀਆਈ ਸੰਸਥਾਵਾਂ ਦਾ ਰੋਜ਼ਾਨਾ ਪ੍ਰਬੰਧਨ ਅਤੇ ਪ੍ਰਸ਼ਾਸਕੀ ਨਿਯੰਤਰਣ ਸਬੰਧਤ ਰਾਜ ਸਰਕਾਰਾਂ ਜਾਂ ਇਸਦੇ ਪ੍ਰਬੰਧਨ ‘ਤੇ ਨਿਰਭਰ ਕਰਦਾ ਹੈ। ਸਬੰਧਤ ਰਾਜ ਸਰਕਾਰਾਂ ਅਤੇ ਨਿਜੀ ਪ੍ਰਬੰਧਨ ਸਮੇਂ-ਸਮੇਂ ‘ਤੇ ਨਿਯਮਾਂ ਅਤੇ ਜ਼ਰੂਰਤਾਂ ਅਨੁਸਾਰ ਆਈਟੀਆਈਜ਼ ਨੂੰ ਅਪਗ੍ਰੇਡ ਕਰਦੇ ਹਨ। ਇਸ ਤੋਂ ਇਲਾਵਾ, ਕੇਂਦਰ ਸਰਕਾਰ ਹੇਠ ਲਿਖੀਆਂ ਸਕੀਮਾਂ ਰਾਹੀਂ ਵਿੱਤੀ ਸਹਾਇਤਾ ਪ੍ਰਦਾਨ ਕਰਕੇ ਅਪਗ੍ਰੇਡ ਕਰਨ ਵਿੱਚ ਸਹਾਇਤਾ ਕਰਦੀ ਹੈ:

• I. ਮੌਜੂਦਾ ਸਰਕਾਰੀ ਆਈਟੀਆਈਜ਼ ਨੂੰ ਮਾਡਲ ਆਈਟੀਆਈਜ਼ ਵਿੱਚ ਅਪਗ੍ਰੇਡ ਕਰਨਾ; ਜਿਸ ਤਹਿਤ 29 ਆਈਟੀਆਈਜ਼ ਦੇ ਅਪਗ੍ਰੇਡੇਸ਼ਨ ਲਈ 143.31 ਕਰੋੜ ਰੁਪਏ (ਸਟੇਟ ਸ਼ੇਅਰ ਸਮੇਤ) ਜਾਰੀ ਕੀਤੇ ਗਏ ਹਨ।

• II. ਉੱਤਰ ਪੂਰਬ ਵਿੱਚ ਕੌਸ਼ਲ ਵਿਕਾਸ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣਾ; ਜਿਸ ਤਹਿਤ, ਹੋਰ ਗੱਲਾਂ ਤੋਂ ਇਲਾਵਾ 22 ਆਈਟੀਆਈਜ਼ ਦੇ ਅਪਗ੍ਰੇਡੇਸ਼ਨ ਲਈ 237.06 ਕਰੋੜ ਰੁਪਏ (ਸੈਂਟਰਲ ਸ਼ੇਅਰ), ਜਾਰੀ ਕੀਤੇ ਗਏ ਹਨ।

• III. ਉਦਯੋਗਿਕ ਮੁੱਲ ਵਧਾਉਣ ਦੇ ਲਈ ਕੌਸ਼ਲ ਨੂੰ ਮਜ਼ਬੂਤ ਕਰਨ ਦਾ ਪ੍ਰੋਜੈਕਟ; ਹੋਰ ਗਤੀਵਿਧੀਆਂ ਦੇ ਨਾਲ-ਨਾਲ ਅਪਗ੍ਰੇਡੇਸ਼ਨ ਲਈ ਵੀ ਸਹਾਇਤਾ ਦਿੱਤੀ ਜਾਂਦੀ ਹੈ, ਜਿਸ ਲਈ 421 ਆਈਟੀਆਈਜ਼ ਨੂੰ 284.80 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

 ਆਈਟੀਆਈਜ਼ ਮੁੱਖ ਤੌਰ ‘ਤੇ ਸੰਭਾਵਤ ਉਦਯੋਗਿਕ ਕਰਮਚਾਰੀਆਂ ਨੂੰ 1 ਅਤੇ 2 ਸਾਲਾਂ ਦੀ ਮਿਆਦ ਦੇ ਲੰਬੇ ਸਮੇਂ ਦੇ ਟ੍ਰੇਨਿੰਗ ਪ੍ਰੋਗਰਾਮਾਂ ਦੁਆਰਾ ਟ੍ਰੇਨਿੰਗ ਦਿੰਦੀਆਂ ਹਨ।

 ਹਾਲਾਂਕਿ, ਵਾਧੂ ਸਮਰੱਥਾ ਦੇ ਮਾਮਲੇ ਵਿਚ ਉਨ੍ਹਾਂ ਨੂੰ ਥੋੜ੍ਹੇ ਸਮੇਂ ਦੇ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕਰਨ ਲਈ ਵੀ ਜੋੜਿਆ ਜਾ ਸਕਦਾ ਹੈ ਜਿਨ੍ਹਾਂ ਨੂੰ ਹੋਰਨਾਂ ਤੋਂ ਇਲਾਵਾ ਮੌਜੂਦਾ ਅਤੇ ਗੈਰ-ਸੰਗਠਿਤ ਖੇਤਰ ਦੇ ਮਜ਼ਦੂਰਾਂ ਅਤੇ ਵਰਕਰਾਂ ਲਈ, ਪ੍ਰਸੰਗਿਕ ਲੋੜਾਂ ਅਨੁਸਾਰ, ਅਨੁਕੂਲਿਤ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਡੀਜੀਟੀ ਦੁਆਰਾ 295 ਆਈਟੀਆਈਜ਼ ਨੂੰ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ 3.0 ਦੇ ਤਹਿਤ ਥੋੜ੍ਹੇ ਸਮੇਂ ਲਈ ਟ੍ਰੇਨਿੰਗ ਪ੍ਰੋਗਰਾਮ ਪੇਸ਼ ਕਰਨ ਲਈ ਸ਼ਾਮਲ ਕੀਤਾ ਗਿਆ ਹੈ।

 ਇਹ ਜਾਣਕਾਰੀ ਕੇਂਦਰੀ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

 

**********

 

 ਐੱਮਜੇਪੀਐੱਸ / ਏਕੇ



(Release ID: 1738707) Visitor Counter : 142


Read this release in: English , Urdu , Bengali