ਸੱਭਿਆਚਾਰ ਮੰਤਰਾਲਾ

ਆਸ਼ਾੜ੍ਹ ਪੂਰਣਿਮਾ-ਧੰਮ ਚੱਕਰ ਦਿਵਸ ਪ੍ਰੋਗਰਾਮ ਸਮੇਂ ਪ੍ਰਧਾਨ ਮੰਤਰੀ ਦਾ ਸੰਦੇਸ਼


ਕੋਰੋਨਾ ਮਹਾਮਾਰੀ ਦੇ ਸਮੇਂ ਵਿੱਚ ਭਗਵਾਨ ਬੁੱਧ ਹੋਰ ਅਧਿਕ ਪ੍ਰਾਸੰਗਿਕ ਹਨ: ਪ੍ਰਧਾਨ ਮੰਤਰੀ

ਭਾਰਤ ਨੇ ਦਿਖਾਇਆ ਹੈ ਕਿ ਕਿਵੇਂ ਅਸੀਂ ਬੁੱਧ ਦੇ ਮਾਰਗ ‘ਤੇ ਚਲ ਕੇ ਸਭ ਤੋਂ ਕਠਿਨ ਚੁਣੌਤੀ ਦਾ ਵੀ ਸਾਹਮਣਾ ਕਰ ਸਕਦੇ ਹਾਂ: ਪ੍ਰਧਾਨ ਮੰਤਰੀ

ਤ੍ਰਾਸਦੀ ਦੇ ਸਮੇਂ ਵਿੱਚ ਦੁਨੀਆ ਨੇ ਉਨ੍ਹਾਂ ਦੀਆਂ ਸਿੱਖਿਆਵਾਂ ਦੀ ਸ਼ਕਤੀ ਦਾ ਅਨੁਭਵ ਕੀਤਾ ਹੈ: ਪ੍ਰਧਾਨ ਮੰਤਰੀ

Posted On: 24 JUL 2021 4:23PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਭਗਵਾਨ ਬੁੱਧ ਅੱਜ ਕੋਰੋਨਾ ਮਹਾਮਾਰੀ ਦੇ ਸੰਕਟਪੂਰਨ ਸਮੇਂ ਵਿੱਚ ਹੋਰ ਅਧਿਕ ਪ੍ਰਾਸੰਗਿਕ ਹਨ। ਭਾਰਤ ਨੇ ਦਿਖਾਇਆ ਹੈ ਕਿ ਕਿਵੇਂ ਅਸੀਂ ਬੁੱਧ ਦੇ ਮਾਰਗ ‘ਤੇ ਚਲ ਕੇ ਸਭ ਤੋਂ ਕਠਿਨ ਚੁਣੌਤੀ ਦਾ ਵੀ ਸਾਹਮਣਾ ਕਰ ਸਕਦੇ ਹਾਂ। ਬੁੱਧ ਦੀਆਂ ਸਿੱਖਿਆਵਾਂ ‘ਤੇ ਚਲ ਕੇ ਪੂਰਾ ਵਿਸ਼ਵ ਇਕਜੁੱਟਤਾ ਨਾਲ ਅੱਗੇ ਵਧ ਰਿਹਾ ਹੈ। ਆਸ਼ਾੜ੍ਹ ਪੂਰਣਿਮਾ-ਧੰਮ ਚੱਕਰ ਦਿਵਸ ਪ੍ਰੋਗਰਾਮ ਦੇ ਅਵਸਰ ‘ਤੇ ਆਪਣੇ ਸੰਦੇਸ਼ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਇੰਟਰਨੈਸ਼ਨਲ ਬੁਧਿਸਟ ਕਨਫੈਡਰੇਸ਼ਨ’ ਦਾ ‘ਕੇਅਰ ਵਿਦ ਪ੍ਰੇਅਰ ਇਨੀਸ਼ਿਏਟਿਵ’ ਬਹੁਤ ਪ੍ਰਸ਼ੰਸਾਯੋਗ ਹੈ।

 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਮਨ, ਵਾਣੀ ਤੇ ਸੰਕਲਪ ਅਤੇ ਸਾਡੇ ਕਰਮ ਤੇ ਪ੍ਰਯਤਨ ਦੇ ਦਰਮਿਆਨ ਸਦਭਾਵ ਸਾਨੂੰ ਦੁਖ ਤੋਂ ਦੂਰ ਕਰਦੇ ਹੋਏ ਪ੍ਰਸੰਨਤਾ ਵੱਲ ਲਿਜਾਣ ਵਿੱਚ ਮਾਰਗਦਰਸ਼ਨ ਕਰ ਸਕਦਾ ਹੈ। ਇਹ ਸਾਨੂੰ ਚੰਗੇ ਸਮੇਂ ਦੇ ਦੌਰਾਨ ਜਨ ਕਲਿਆਣ ਦੇ ਲਈ ਕਾਰਜ ਕਰਨ ਲਈ ਪ੍ਰੇਰਿਤ ਕਰਦਾ ਹੈ ਤਾਂ ਸਾਨੂੰ ਕਠਿਨ ਸਮੇਂ ਦਾ ਸਾਹਮਣਾ ਕਰਨ ਦੀ ਸ਼ਕਤੀ ਵੀ ਪ੍ਰਦਾਨ ਕਰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਗਵਾਨ ਬੁੱਧ ਨੇ ਸਾਨੂੰ ਇਸ ਸਦਭਾਵ ਨੂੰ ਹਾਸਲ ਕਰਨ ਲਈ ਅੱਠ ਮਾਰਗ ਦਿੱਤੇ ਹਨ।

 

 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਤਿਆਗ ਅਤੇ ਤਿਤਿਕਸ਼ਾ (ਧੀਰਜ) ਨਾਲ ਤਪੇ ਬੁੱਧ ਜਦੋਂ ਬੋਲਦੇ ਹਨ ਤਾਂ ਕੇਵਲ ਸ਼ਬਦ ਹੀ ਨਹੀਂ ਨਿਕਲਦੇ, ਬਲਕਿ ਧੰਮਚੱਕਰ ਦਾ ਪ੍ਰਵਰਤਨ ਹੁੰਦਾ ਹੈ ਅਤੇ ਉਨ੍ਹਾਂ ਨਾਲ ਪ੍ਰਵਾਹਿਤ ਹੋਣ ਵਾਲਾ ਗਿਆਨ ਵਿਸ਼ਵ ਦੇ ਕਲਿਆਣ ਦਾ ਸਮਾਨਾਰਥੀ ਬਣ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਅਤੇ ਇਹੀ ਕਾਰਨ ਹੈ ਕਿ ਅੱਜ ਪੂਰੀ ਦੁਨੀਆ ਵਿੱਚ ਉਨ੍ਹਾਂ ਅਨੁਯਾਈ ਹਨ।

 

 

 

‘ਧੰਮ ਪਦ’ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਵੈਰ ਨਾਲ ਵੈਰ ਸਮਾਪਤ ਨਹੀਂ ਹੁੰਦਾ, ਬਲਕਿ ਵੈਰ ਨੂੰ ਪ੍ਰੇਮ ਅਤੇ ਵਿਆਪਕ ਹਿਰਦੇ ਨਾਲ ਸ਼ਾਂਤ ਕੀਤਾ ਜਾਂਦਾ ਹੈ। ਤ੍ਰਾਸਦੀ ਦੇ ਸਮੇਂ ਵਿੱਚ, ਦੁਨੀਆ ਨੇ ਪ੍ਰੇਮ ਅਤੇ ਸਦਭਾਵ ਦੀ ਇਸ ਸ਼ਕਤੀ ਦਾ ਅਨੁਭਵ ਕੀਤਾ ਹੈ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੇ ਸਮਾਪਨ ‘ਤੇ ਕਿਹਾ ਕਿ ਬੁੱਧ ਦੇ ਇਸ ਗਿਆਨ ਨਾਲ ਮਾਨਵਤਾ ਦਾ ਇਹ ਅਨੁਭਵ ਸਮ੍ਰਿੱਧ ਹੁੰਦਾ ਜਾਂਦਾ ਹੈ, ਅਤੇ ਇਸ ਨਾਲ ਦੁਨੀਆ ਸਫ਼ਲਤਾ ਅਤੇ ਸਮ੍ਰਿੱਧੀ ਦੀਆਂ ਨਵੀਆਂ ਉਚਾਈਆਂ ਨੂੰ ਛੂਹੇਗੀ।

 

 

*************

 

ਡੀਐੱਸ



(Release ID: 1738701) Visitor Counter : 184