ਖੇਤੀਬਾੜੀ ਮੰਤਰਾਲਾ

ਕਿਸਾਨਾਂ ਨੂੰ ਸਿੱਧੀ ਆਮਦਨ ਸਹਾਇਤਾ

Posted On: 23 JUL 2021 6:08PM by PIB Chandigarh

ਕਿਸਾਨਾਂ ਨੂੰ ਫਸਲਾਂ ਦੀ ਵਾਜਿਬ ਕੀਮਤ ਯਕੀਨੀ ਬਣਾਉਣ ਲਈ ਐੱਮ ਐੱਸ ਪੀ ਸੰਚਾਲਨ ਜਾਰੀ ਹੈ । ਇਸ ਤੋਂ ਇਲਾਵਾ ਕੇਂਦਰ ਸਰਕਾਰ ਪਹਿਲਾਂ ਹੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀ ਐੱਮ — ਕਿਸਾਨ ਯੋਜਨਾ) ਦੇ ਨਾਂ ਹੇਠ ਕੇਂਦਰੀ ਖੇਤਰ ਸਕੀਮ ਦੁਆਰਾ ਕਿਸਾਨਾਂ ਨੂੰ ਸਿੱਧੀ ਆਮਦਨ ਸਹਾਇਤਾ ਮੁਹੱਈਆ ਕਰ ਰਹੀ ਹੈ । ਜਿਸ ਨੂੰ 01 ਦਸੰਬਰ 2018 ਤੋਂ ਲਾਗੂ ਕੀਤਾ ਗਿਆ  ਹੈ । ਸਕੀਮ ਦਾ ਮਕਸਦ ਦੇਸ਼ ਭਰ ਵਿੱਚ ਜ਼ਮੀਨ ਦੇ ਮਾਲਕ ਕਿਸਾਨ ਪਰਿਵਾਰਾਂ ਨੂੰ ਕੁਝ ਸ਼ਰਤਾਂ ਤਹਿਤ ਵਿੱਤੀ ਸਹਾਇਤਾ ਮੁਹੱਈਆ ਕਰਨਾ ਹੈ ਤਾਂ ਜੋ ਉਹ ਖੇਤੀਬਾੜੀ ਤੇ ਸੰਬੰਧਿਤ ਗਤੀਵਿਧੀਆਂ ਦੇ ਨਾਲ ਨਾਲ ਘਰੇਲੂ ਲੋੜਾਂ ਨਾਲ ਸੰਬੰਧਿਤ ਖਰਚਿਆਂ ਨੂੰ ਪੂਰਾ ਕਰਨ ਯੋਗ ਹੋ ਸਕਣ । ਇਸ ਸਕੀਮ ਤਹਿਤ ਪ੍ਰਤੀ ਸਾਲ 6,000 ਰੁਪਏ ਦੀ ਰਾਸ਼ੀ ਚਾਰ ਮਹੀਨਾਵਾਰ 2,000 ਰੁਪਏ ਦੀਆਂ 3 ਕਿਸ਼ਤਾਂ ਵਿੱਚ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੀ ਤਬਦੀਲ ਕੀਤੀ ਜਾਂਦੀ ਹੈ । ਇਸ ਸਕੀਮ ਤਹਿਤ ਹੁਣ ਤੱਕ 1.37 ਲੱਖ ਕਰੋੜ ਰੁਪਏ ਕਰੀਬ 11.08 ਕਰੋੜ ਯੋਗ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਸਿੱਧਾ ਤਬਦੀਲ ਕੀਤੇ ਗਏ ਹਨ ।
ਇਹ ਜਾਣਕਾਰੀ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ।
 

****************

ਏ ਪੀ ਐੱਸ


(Release ID: 1738358) Visitor Counter : 210


Read this release in: English , Urdu