ਆਯੂਸ਼

ਆਯੁਸ਼ ਪ੍ਰਣਾਲੀ ਤਹਿਤ ਕੋਵਿਡ 19 ਦੇ ਲੱਛਣਾ ਵਾਲੇ ਮਰੀਜ਼ਾਂ ਦੇ ਇਲਾਜ ਲਈ ਪ੍ਰਭਾਵਸ਼ਾਲੀ ਦਵਾਈਆਂ ਦੀ ਪਛਾਣ ਸਰਕਾਰ ਦੀ ਇੱਕ ਪਹਿਲਕਦਮੀ ਹੈ

Posted On: 23 JUL 2021 4:27PM by PIB Chandigarh

ਆਯੁਸ਼ ਮੰਤਰਾਲੇ ਨੇ ਇੱਕ ਅੰਤਰ ਅਨੁਸ਼ਾਸਨੀ ਆਯੁਸ਼ ਖੋਜ ਤੇ ਵਿਕਾਸ ਟਾਸਕ ਫੋਰਸ ਗਠਿਤ ਕੀਤੀ ਹੈ, ਜਿਸ ਵਿੱਚ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈ ਸੀ ਐੱਮ ਆਰ), ਬਾਇਓ ਟੈਕਨੋਲੋਜੀ ਵਿਭਾਗ (ਡੀ ਬੀ ਟੀ), ਕੌਂਸਲ ਆਫ ਸਾਈਂਟਿਫਿਕ ਤੇ ਇੰਡਸਟ੍ਰੀਅਲ ਰਿਸਰਚ (ਸੀ ਐੱਸ ਆਈ ਆਰ) ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ( ਆਈ ਆਈ ਐੱਮ ਐੱਸ) ਅਤੇ ਆਯੁਸ਼ ਸੰਸਥਾਵਾਂ ਦੇ ਪ੍ਰਤੀਨਿੱਧ ਸ਼ਾਮਲ ਹਨ ਅੰਤਰ ਅਨੁਸ਼ਾਸਨੀ ਆਯੁਸ਼ ਖੋਜ ਤੇ ਵਿਕਾਸ ਟਾਸਕ ਫੋਰਸ ਨੇ ਇੱਕ ਪ੍ਰੋਫਲੈਕਟਿਕ ਅਧਿਅਨ ਲਈ ਕਲੀਨਿਕਲ ਖੋਜ ਪ੍ਰੋਟੋਕੋਲ ਗਠਿਤ ਅਤੇ ਡਿਜ਼ਾਈਨ ਕੀਤੇ ਹਨ ਇਸ ਤੋਂ ਇਲਾਵਾ ਕੋਵਿਡ 19 ਪੋਜ਼ੀਟਿਵ ਕੇਸਾਂ ਵਿੱਚ ਵਧੇਰੇ ਦਖਲਾਂ ਰਾਹੀਂ ਸਮੀਖਿਆ ਅਤੇ ਚਾਰ ਵੱਖ ਵੱਖ ਦਖਲਾਂ ਜਿਵੇਂ ਅਸ਼ਵਗੰਧ , ਯਸ਼ਤੀਮਧੂ, ਗੁਡੂਚੀ ਪਲੱਸ, ਪੀਪਾਲੀ ਅਤੇ ਪੌਲੀ ਹਰਬਲ ਫੋਰਮੁਲੇਸ਼ਨ (ਆਯੁਸ਼—64) ਦੇ ਅਧਿਅਨ ਲਈ ਦੇਸ਼ ਭਰ ਦੀਆਂ ਵੱਖ ਵੱਖ ਸੰਸਥਾਵਾਂ ਦੇ ਉੱਚ ਕੋਟੀ ਦੇ ਮਾਹਰਾਂ ਦੇ ਸਲਾਹ ਮਸ਼ਵਰੇ ਦੀ ਪ੍ਰਕਿਰਿਆ ਰਾਹੀਂ ਇਹ ਕਲੀਨਿਕਲ ਖੋਜ ਪ੍ਰੋਟੋਕੋਲ ਬਣਾਏ ਅਤੇ ਡਿਜ਼ਾਈਨ ਕੀਤੇ ਗਏ ਹਨ ਵੱਖ ਵੱਖ ਖੋਜ ਸੰਸਥਾਵਾਂ ਅਤੇ ਰਾਸ਼ਟਰੀ ਖੋਜ ਸੰਸਥਾਵਾਂ ਤਹਿਤ ਦੇਸ਼ ਭਰ ਦੇ 152 ਕੇਂਦਰਾਂ ਵਿੱਚ 126 ਅਧਿਅਨ ਕੋਵਿਡ 19 ਦੇ ਲੱਛਣਾ ਵਾਲੇ ਮਰੀਜ਼ਾਂ ਦੇ ਇਲਾਜ ਲਈ ਪ੍ਰਭਾਵਸ਼ਾਲੀ ਦਵਾਈ ਦੀ ਪਛਾਣ ਲਈ ਅਧਿਅਨ ਚਲਾਏ ਜਾ ਰਹੇ ਹਨ।
ਭਾਰਤ ਸਰਕਾਰ ਨੇਕੋਵਿਡ 19 ਪ੍ਰਬੰਧਨ ਲਈ ਯੋਗ ਅਤੇ ਆਯੁਰਵੇਦ ਤੇ ਅਧਾਰਿਤ ਰਾਸ਼ਟਰੀ ਕਲੀਨਿਕਲ ਪ੍ਰਬੰਧਨ ਪ੍ਰੋਟੋਕੋਲਜਾਰੀ ਕੀਤਾ ਹੈ ਇਸ ਨੂੰ ਵੱਖ ਵੱਖ ਮਾਹਰਾਂ ਦੀਆਂ ਕਮੇਟੀਆਂ ਵੱਲੋਂ ਰਾਸ਼ਟਰੀ ਟਾਸਕ ਫੋਰਸ ਨਾਲ ਸਹਿਮਤੀ ਤੋਂ ਬਾਅਦ ਤਿਆਰ ਕੀਤਾ ਗਿਆ ਹੈ ਇਸ ਤੋਂ ਇਲਾਵਾ ਆਯੁਰਵੇਦ , ਸਿੱਧ , ਯੁਨਾਨੀ ਅਤੇ ਹੋਮਿਓਪੈਥੀ , ਪ੍ਰੈਕਟੀਸ਼ਨਰਜ਼ ਦੁਆਰਾ ਕੋਵਿਡ 19 ਪ੍ਰਬੰਧਨ ਲਈ ਵੱਖ ਵੱਖ ਦਿਸ਼ਾ ਨਿਰਦੇਸ਼ ਅਤੇ ਐਡਵਾਇਜ਼ਰੀਆਂ ਜਾਰੀ ਕੀਤੀਆਂ ਗਈਆਂ ਹਨ
ਆਯੁਰਵੇਦਿਕ ਵਿਗਿਆਨਾਂ ਵਿੱਚ ਖੋਜ ਲਈ ਕੇਂਦਰੀ ਕੌਂਸਲ ਨੇ ਕੋਵਿਡ 19 ਵਿੱਚ 4 ਸਾਂਝੇ ਖੋਜ ਅਧਿਅਨ ਕੀਤੇ ਹਨ ਜਿਹਨਾਂ ਵਿੱਚ ਰਵਾਇਤੀ ਮਾਣਕਾਂ ਅਨੁਸਾਰ ਦੇਖਭਾਲ ਵਿੱਚ ਆਯੁਰਵੇਦਿਕ ਫੋਰਮੁਲੇਸ਼ਨਜ਼ ਨੂੰ ਇਲਾਜ ਦੇਣ ਲਈ ਜੋੜਿਆ ਗਿਆ ਹੈ ਇਸ ਤੋਂ ਅੱਗੇ ਚਾਰ ਸਾਂਝੇ ਅਧਿਅਨਾਂ ਦੁਆਰਾ ਆਯੁਰਵੇਦਿਕ ਫੋਰਮੁਲੇਸ਼ਨਜ਼ ਬਣਾਏ ਗਏ ਹਨ , ਜਿਹਨਾਂ ਨੂੰ ਇਲਾਜ ਲਈ ਇਕੱਲਿਆਂ ਹੀ ਵਰਤਿਆ ਜਾ ਸਕਦਾ ਹੈ ਜਿਹਨਾਂ ਵਿੱਚੋਂ 2 ਅਧਿਅਨ ਰਵਾਇਤੀ ਦੇਖਭਾਲ ਦੀ ਕੰਟਰੋਲ ਬਾਂਹ ਵਜੋਂ ਅਤੇ ਬਾਕੀ ਦੋ ਨੂੰ ਆਯੁਰਵੇਦ ਦਖਲ ਲਈ ਇਕੱਲਿਆਂ ਵਰਤਿਆ ਜਾ ਸਕਦਾ ਹੈ
ਇਹ ਜਾਣਕਾਰੀ ਆਯੁਸ਼ ਰਾਜ ਮੰਤਰੀ ਸ਼੍ਰੀ ਮੁੰਜਾਪਾਰਾ ਮਹੇਂਦਰਭਾਈ ਨੇ ਅੱਜ ਲੋਕ ਸਭਾ ਵਿੱਚ ਲਿਖਤੀ ਰੂਪ ਵਿੱਚ ਦਿੱਤੀ ਹੈ

 

**********

ਐੱਸ ਕੇ


(Release ID: 1738277) Visitor Counter : 131


Read this release in: English , Urdu , Tamil , Telugu