ਆਯੂਸ਼
ਕੋਰੋਨਾ ਮਹਾਮਾਰੀ ਦੌਰਾਨ ਆਯੁਸ਼ ਉਤਪਾਦਾਂ ਨੇ ਲੋਕਾਂ ਦੀ ਇਮਊਨਿਟੀ ਸੁਧਾਰਨ ਵਿੱਚ ਮਦਦ ਕੀਤੀ
Posted On:
23 JUL 2021 4:29PM by PIB Chandigarh
ਆਯੁਸ਼ ਮੰਤਰਾਲੇ ਨੇ ਆਯੁਸ਼ ਸੰਜੀਵਨੀ ਮੋਬਾਈਲ ਐਪਲੀਕੇਸ਼ਨ ਵਿਕਸਿਤ ਅਤੇ ਲਾਂਚ ਕੀਤੀ ਹੈ ਜੋ ਜਨਤਾ ਵਿੰਚ ਆਯੁਸ਼ ਦੇ ਹਿੱਤ ਵਿੱਚ ਵਰਤੋਂ ਅਤੇ ਉਪਾਅ ਅਤੇ ਇਸਦਾ ਕੋਵਿਡ 19 ਦੀ ਰੋਕਥਾਮ ਵਿੱਚ ਅਸਰ ਬਾਰੇ ਡਾਟਾ ਜਨਰੇਟ ਕਰਨ ਲਈ ਵਿਕਸਿਤ ਕੀਤੀ ਗਈ ਹੈ । ਇਸ ਐਪ ਦੁਆਰਾ ਕਰੀਬ 1.47 ਕਰੋੜ ਵੱਖ ਵੱਖ ਵਰਗਾਂ ਤੋਂ ਪ੍ਰਾਪਤ ਹੋਏ ਹੁੰਗਾਰਿਆਂ ਦੇ ਜਾਇਜ਼ੇ ਨੇ ਇਹ ਉਜਾਗਰ ਕੀਤਾ ਹੈ ਕਿ 85.1% ਹੁੰਗਾਰਾ ਭਰਨ ਵਾਲਿਆਂ ਨੇ ਕੋਵਿਡ 19 ਰੋਕਥਾਮ ਲਈ ਆਯੁਸ਼ ਉਪਾਵਾਂ ਦੀ ਵਰਤੋਂ ਕੀਤੀ ਹੈ । ਜਿਹਨਾਂ ਵਿਚੋਂ 89.8% ਹੁੰਗਾਰਾ ਭਰਨ ਵਾਲੇ ਆਯੁਸ਼ ਐਡਵਾਇਜ਼ਰੀ ਦੀ ਪ੍ਰੈਕਟਿਸ ਤੋਂ ਫਾਇਦਾ ਮਿਲਣ ਬਾਰੇ ਸਹਿਮਤ ਹਨ । 79.1% ਵਰਤੋਂ ਕਰਨ ਵਾਲਿਆਂ ਨੇ ਕਿਹਾ ਹੈ ਕਿ ਆਯੁਸ਼ ਉਪਾਵਾਂ ਨੇ ਚੰਗੀ ਸਿਹਤ ਦੀ ਸਮੁੱਚੀ ਭਾਵਨਾ ਦਿੱਤੀ ਹੈ । 63.4% ਨੇ ਰਿਸ਼ਟ ਪੁਸ਼ਟਤਾ ਦੇ ਪੈਮਾਨਿਆਂ ਜਿਵੇਂ ਨੀਂਦ, ਭੁੱਖ, ਸਟੈਮਿਨਾ ਅਤੇ ਮਾਨਸਿਕ ਰਿਸ਼ਟ ਪੁਸ਼ਟਤਾ ਵਿੱਚ ਸੁਧਾਰ ਦਰਜ ਕੀਤਾ ਹੈ ।
ਆਯੁਸ਼ ਮੰਤਰਾਲੇ ਨੇ ਹਰਬਲ ਕਾਸ਼ਤਕਾਰੀ ਨੂੰ ਉਤਸ਼ਾਹ ਕਰਨ ਲਈ “ਪ੍ਰਧਾਨ ਮੰਤਰੀ ਵਰਿਕਸ਼ ਆਯੁਸ਼ ਯੋਜਨਾ” ਦੇ ਨਾਂ ਹੇਠ ਇੱਕ ਸਕੀਮ ਦਾ ਮਸੌਦਾ ਤਿਆਰ ਕੀਤਾ ਹੈ ਤਾਂ ਜੋ ਨੇੜਲੇ ਭਵਿੱਖ ਵਿੱਚ ਆਯੁਰਵੇਦ ਦਵਾਈਆਂ ਵਿੱਚ ਵਰਤੀਆਂ ਜਾਣ ਵਾਲੀਆਂ ਮੈਡੀਸਨਲ ਜੜੀ ਬੂਟੀਆਂ ਦੇ ਉਤਪਾਦਨ ਨੂੰ ਵਧਾਇਆ ਜਾ ਸਕੇ । ਇਹਨਾਂ ਦੀ ਪ੍ਰਵਾਨਗੀ ਹੋਣੀ ਅਜੇ ਬਾਕੀ ਹੈ ।
ਇਹ ਜਾਣਕਾਰੀ ਆਯੁਸ਼ ਰਾਜ ਮੰਤਰੀ ਸ਼੍ਰੀ ਮੁੰਜਾਪਾਰਾ ਮਹੇਂਦਰਭਾਈ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ਹੈ।
********
ਐੱਸ ਕੇ
(Release ID: 1738275)
Visitor Counter : 134