ਨੀਤੀ ਆਯੋਗ

ਅਟਲ ਇਨੋਵੇਸ਼ਨ ਮਿਸ਼ਨ ਨੇ ਏਟੀਐੱਲ ਮੈਰਾਥਨ 2020 ਦੀ ਟੌਪ ਦੀਆਂ 300 ਟੀਮਾਂ ਦਾ ਐਲਾਨ ਕੀਤਾ

Posted On: 22 JUL 2021 6:35PM by PIB Chandigarh

ਨੀਤੀ ਆਯੋਗ ਦੇ ਅਟਲ ਇਨੋਵੇਸ਼ਨ ਮਿਸ਼ਨ (ਏਆਈਐੱਮ) ਨੇ ਆਪਣੀ ਪ੍ਰਮੁੱਖ ਨੈਸ਼ਨਲ ਐਨੁਅਲ ਇਨੋਵੇਸ਼ਨ ਚੈਲੇਂਜ ‘ਏਟੀਐੱਲ ਮੈਰਾਥਨ 2020’ ਦੇ ਸਫਲ ਸਮਾਪਨ ਅਤੇ ਉਸ ਵਿੱਚ ਇਨੋਵੇਸ਼ਨ ਨਾਲ ਜੁੜੇ ਦੇਸ਼ ਭਰ ਦੇ ਯੁਵਾਵਾਂ ਦੀ ਰਿਕਾਰਡ-ਤੋੜ ਭਾਗੀਦਾਰੀ ਦੇ ਬਾਅਦ ਅੱਜ ਇਸ ਪ੍ਰਤੀਯੋਗਤਾ ਦੇ ਪਰਿਣਾਮ ਐਲਾਨ ਕਰ ਦਿੱਤੇ।

ਇਸ ਮੈਰਾਥਨ ਵਿੱਚ ਦੇਸ਼ਭਰ ਦੇ 1000 ਤੋਂ ਵੱਧ ਅਟਲ ਟਿੰਕਰਿੰਗ ਲੈਬ ਨੇ ਹਿੱਸਾ ਲਿਆ, ਜਿਸ ਵਿੱਚੋਂ ਨਵਾਚਾਰ ਨਾਲ ਜੁੜੀ ਟੌਪ ਦੀਆਂ 300 ਇਨੋਵੇਟਰਾਂ ਦੀ ਚੋਣ ਕੀਤੀ ਗਈ। ਏਟੀਐੱਲ ਮੈਰਾਥਨ 2020 ਵਿੱਚ ਹਿੱਸਾ ਲੈਣ ਵਾਲੇ ਹਰੇਕ ਰਾਜ ਦੀ ਟੌਪ ਦੀਆਂ 10 ਟੀਮਾਂ ਦਾ ਵੀ ਅੱਜ ਐਲਾਨ ਕੀਤਾ ਗਿਆ। ਇਸ ਸਾਲ, ਏਆਈਐੱਮ ਨੂੰ ਪਿਛਲੇ ਸਾਲਾਂ ਦੀ ਤੁਲਨਾ ਵਿੱਚ ਲਗਭਗ ਪੰਜ ਗੁਣਾ ਵੱਧ ਪੇਸ਼ਕਾਰੀਆਂ ਪ੍ਰਾਪਤ ਹੋਈਆਂ ਹਨ। ਏਟੀਐੱਲ ਮੈਰਾਥਨ 2020 ਵਿੱਚ 32 ਰਾਜਾਂ ਅਤੇ 324 ਜ਼ਿਲ੍ਹਿਆਂ ਤੋਂ ਪ੍ਰਾਪਤ ਹੋਏ 7200 ਤੋਂ ਵੱਧ ਇਨੋਵੇਸ਼ਨਾਂ ਦਾ ਗਵਾਹ ਬਣਿਆ। ਇਸ ਮੈਰਾਥਨ ਵਿੱਚ ਵਿਦਿਆਰਥੀਆਂ ਦੀ 57% ਤੋਂ ਵੱਧ ਦੀ ਉਤਸਾਹਜਨਕ ਭਾਗੀਦਾਰੀ ਵੀ ਰਹੀ।

 ‘ਏਟੀਐੱਲ ਮੈਰਾਥਨ’ ਅਟਲ ਇਨੋਵੇਸ਼ਨ ਮਿਸ਼ਨ (ਏਆਈਐੱਮ) ਦੀ ਇੱਕ ਪ੍ਰਮੁੱਖ ਪ੍ਰਤੀਯੋਗਤਾ ਹੈ। ਇਸ ਵਿੱਚ ਅਟਲ ਇਨੋਵੇਸ਼ਨ ਮਿਸ਼ਨ ਹਰ ਸਾਲ ਇਨੋਵੇਸ਼ਨ ਵਿੱਚ ਰੂਚੀ ਰੱਖਣ ਵਾਲੇ ਇਨੋਵੇਟਰਾਂ ਦੇ ਲਈ ਇੱਕ ਨਵਾਂ ਵਿਸ਼ਾ ਰੱਖਦਾ ਹੈ ਜਿਸ ਦੇ ਤਹਿਤ ਵਿਦਿਆਰਥੀ ਆਪਣੇ ਏਟੀਐੱਲ ਪ੍ਰਭਾਰੀ ਅਤੇ ਸਲਾਹਕਾਰਾਂ ਦੀ ਮਦਦ ਨਾਲ 6 ਮਹੀਨਿਆਂ ਦੀ ਮਿਆਦ ਵਿੱਚ ਸਾਵਧਾਨੀਪੂਰਬਕ ਸ਼ੋਧ, ਚਿੰਤਨ, ਨਵੀਂ ਖੋਜ ਅਤੇ ਆਪਣੇ ਇਨੋਵੇਸ਼ਨਾਂ ਨੂੰ ਲਾਗੂ ਕਰਦੇ ਹਨ। ਇਸ ਦੇ ਬਾਅਦ ਟੌਪ ਦੇ ਵਿਦਿਆਰਥੀਆਂ ਨੂੰ ਆਪਣੇ ਕੌਸ਼ਲ ਅਤੇ ਆਪਣੀ ਪ੍ਰੋਟੋਟਾਈਪ ਨੂੰ ਹੋਰ ਅੱਗੇ ਵਿਕਸਤ ਕਰਨ ਤੇ ਬਿਹਤਰ ਬਣਾਉਣ ਦੇ ਲਈ ਏਆਈਐੱਮ ਦੇ ਕਾਰਪੋਰੇਟ ਭਾਗੀਦਾਰਾਂ ਅਤੇ ਇਨਕਿਊਬੈਸ਼ਨ ਸੈਂਟਰਾਂ ਦੇ ਨਾਲ ਵਿਦਿਆਰਥੀ ਇੰਟਰਨਸ਼ਿਪ ਪ੍ਰੋਗਰਾਮ (ਐੱਸਆਈਪੀ) ਵਿੱਚ ਹਿੱਸਾ ਲੈਣ ਦਾ ਮੌਕਾ ਮਿਲਦਾ ਹੈ।

 “ਸ਼ੋਧ, ਚਿੰਤਨ, ਨਵੀਂ ਖੋਜ, ਲਾਗੂ ਕਰਨ- ਵਿਆਪਕ ਹਿਤਾਂ ਦੇ ਲਈ ਸਚੇਤ ਇਨੋਵੇਸ਼ਨ” ਦੇ ਮਹੱਤਪੂਰਨ ਸੰਕਲਪ ਦੇ ਨਾਲ ਇਸ ਸਾਲ ਦੇ ਮੈਰਾਥਨ ਦੇ ਵਿਸ਼ੇ ਨੂੰ ‘ਆਤਮਨਿਰਭਰ ਭਾਰਤ’ ਦੇ ਅਨੁਰੂਪ ਰੱਖਿਆ ਗਿਆ ਸੀ।

ਆਭਾਸੀ ਮਾਧਿਅਮ ਨਾਲ ਜੇਤੂਆਂ ਦਾ ਐਲਾਨ ਕਰਦੇ ਹੋਏ, ਏਆਈਐੱਮ ਦੇ ਮਿਸ਼ਨ ਡਾਇਰੈਕਟਰ ਡਾ. ਚਿੰਤਨ ਵੈਸ਼ਣਵ ਨੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਨ੍ਹਾਂ ਵਿੱਚੋਂ ਸਭ ਤੋਂ ਹੋਣਹਾਰ ਵਿਦਿਆਰਥੀ ਅੱਗੇ ‘ਵਿੱਦਿਆਰਥੀ ਉਦਮਿਤਾ ਪ੍ਰੋਗਰਾਮ’ (ਐੱਸਈਪੀ) ਵਿੱਚ ਹਿੱਸਾ ਲੈਣਗੇ, ਜੋ ਕਿ ਉਨ੍ਹਾਂ ਦੇ ਨਵਾਚਾਰਾਂ ਨੂੰ ਬਜ਼ਾਰ ਤੱਕ ਲੈ ਜਾਣ ਦੇ ਲਈ 11 ਮਹੀਨੇ ਦੀ ਮਿਆਦ ਦਾ ਬੂਟਕੈਂਪ ਹੈ। ਅਸੀਂ ਵਿਦਿਆਰਥੀਆਂ ਨੂੰ ਸਟਾਰਟ-ਅਪ ਬਣਾਉਣ ਅਤੇ ਇੱਥੇ ਤੱਕ ਕਿ ਉਨ੍ਹਾਂ ਨੂੰ ਆਪਣੇ ਉਤਪਾਦਾਂ ਨੂੰ ਲੋਕਪ੍ਰਿਯ ਈ-ਕਾਮਰਸ ਸਾਈਟਾਂ ‘ਤੇ ਉਪਲਬਧ ਕਰਾਉਣ ਦੇ ਲਈ ਪ੍ਰੇਰਿਤ ਕੀਤਾ ਹੈ।

ਉਨ੍ਹਾਂ ਨੇ ਅੱਗੇ ਕਿਹਾ, “ਇਸ ਯਾਤਰਾ ਦੇ ਮਾਧਿਅਮ ਨਾਲ ਮੈਂ ਇੱਕ ਮਹੱਤਵਪੂਰਨ ਤੱਥ ਨੂੰ ਉਜਾਗਰ ਕਰਨਾ ਚਾਹੁੰਦਾ ਹੈ – ਸਾਡੇ ਦੇਸ਼ ਦੀ ਯੁਵਾ ਪੀੜ੍ਹੀ ਆਪਣੇ ਸਮੁਦਾਏ ਦੀ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਇਕਜੁੱਟ ਹੋ ਰਹੀ ਹੈ। ਇਹ ਸਹੀ ਮਾਇਨੇ ਵਿੱਚ ਇੱਕ ਆਤਮਨਿਰਭਰ ਭਾਰਤ ਬਣਾਉਣ ਨੂੰ ਸਹੀ ਦਿਸ਼ਾ ਵਿੱਚ ਉਠਾਏ ਗਏ ਕਦਮ ਹਨ।”

ਉਨ੍ਹਾਂ ਨੇ ਕਿਹਾ, “ਇਹ ਮੈਰਾਥਨ ਆਤਮਨਿਰਭਰ ਭਾਰਤ ਦੇ ਆਪਣੇ ਵਿਚਾਰ, ਇਸ ਦੇ ਅਮਲ ਅਤੇ ਸਭ ਤੋਂ ਮਹੱਤਪੂਰਨ ਰੂਪ ਨਾਲ ਕੋਵਿਡ-19 ਮਹਾਮਾਰੀ, ਜਿਸ ਨੇ ਸਾਨੂੰ ਸਭ ਨੂੰ ਆਪਣੇ ਇਨੋਵੇਸ਼ਨਾਂ ਨੂੰ ਪਰਿਸਥਿਤੀਆਂ ਦੇ ਹਿਸਾਬ ਨਾਲ ਢਾਲਣ ਅਤੇ ਲਚੀਲਾ ਬਨਣ ਦੇ ਲਈ ਮਜਬੂਰ ਕੀਤਾ, ਦੀ ਦ੍ਰਿਸ਼ਟੀ ਤੋਂ ਅਨੂਠਾ ਸੀ। ਪਰਿਸਥਿਤੀਆਂ ਭਲੇ ਹੀ ਬਦਕਿਸਮਤ ਸਨ, ਮੇਰਾ ਮੰਨਣਾ ਹੈ ਕਿ ਇਸ ਨੇ ਸਾਨੂੰ ਸਭ ਨੂੰ ਇੱਕ ਮਹੱਤਵਪੂਰਨ ਸਬਕ ਸਿਖਾਇਆ- ਸਾਨੂੰ ਚੁਸਤ ਹੋਣਾ ਚਾਹੀਦਾ ਹੈ ਅਤੇ ਰਾਸਤੇ ਵਿੱਚ ਆਪਣੀ ਦ੍ਰਿਸ਼ਟੀ ਖੋਏ ਬਿਨਾਂ ਹਮੇਸ਼ਾ ਬਦਲਦੀ ਪਰਿਸਥਿਤੀਆਂ ਦੇ ਹਿਸਾਬ ਨਾਲ ਢਲਣਾ ਤੇ ਸਿੱਖਣਾ ਚਾਹੀਦਾ ਹੈ।”

*****

ਡੀਐੱਸ/ਏਕੇਜੇ



(Release ID: 1738124) Visitor Counter : 163


Read this release in: English , Urdu , Hindi