ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ

ਕੇਂਦਰ ਵਲੋਂ 10,000 ਕਰੋੜ ਦੀ ਲਾਗਤ ਨਾਲ 2020-21 ਤੋਂ 2024-25 ਤੱਕ 2 ਲੱਖ ਮਾਈਕਰੋ ਫੂਡ ਪ੍ਰੋਸੈਸਿੰਗ ਉਦਯੋਗ ਸਥਾਪਤ / ਅਪਗ੍ਰੇਡ ਕੀਤੇ ਜਾਣਗੇ - ਪ੍ਰਹਲਾਦ ਸਿੰਘ ਪਟੇਲ


ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਨੇ ਹੁਣ ਤੱਕ 41 ਮੈਗਾ ਫੂਡ ਪਾਰਕਾਂ, 353 ਕੋਲਡ ਚੇਨ ਪ੍ਰੋਜੈਕਟ, 63 ਐਗਰੋ ਪ੍ਰੋਸੈਸਿੰਗ ਕਲੱਸਟਰ, 292 ਫੂਡ ਪ੍ਰੋਸੈਸਿੰਗ ਇਕਾਈਆਂ ਨੂੰ ਮਨਜ਼ੂਰੀ ਦਿੱਤੀ

ਮਨਜ਼ੂਰਸ਼ੁਦਾ ਪ੍ਰਾਜੈਕਟਾਂ ਦੇ ਮੁਕੰਮਲ ਹੋਣ 'ਤੇ ਤਕਰੀਬਨ 34 ਲੱਖ ਕਿਸਾਨਾਂ ਨੂੰ ਲਾਭ ਹੋਣ ਦਾ ਅਨੁਮਾਨ

Posted On: 23 JUL 2021 12:47PM by PIB Chandigarh

ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਅੱਜ ਕਿਹਾ ਕਿ ਆਤਮਨਿਰਭਰ ਭਾਰਤ ਪਹਿਲਕਦਮੀ ਦੇ ਹਿੱਸੇ ਵਜੋਂ, ਐੱਮਓਐੱਫਪੀਆਈ 2 ਲੱਖ ਸੂਖਮ ਫੂਡ ਪ੍ਰੋਸੈਸਿੰਗ ਉਦਯੋਗ ਸਥਾਪਤ ਕਰਨ / ਅਪਗ੍ਰੇਡ ਕਰਨ ਲਈ ਕੇਂਦਰੀ ਸਹਾਇਤਾ ਪ੍ਰਾਪਤ ਸਕੀਮ ਲਾਗੂ ਕਰ ਰਿਹਾ ਹੈ। 2020-21 ਤੋਂ 2024-25 ਤੱਕ ਦੇ ਪੰਜ ਸਾਲਾਂ ਦੌਰਾਨ 10,000 ਕਰੋੜ ਰੁਪਏ ਦੀ ਲਾਗਤ ਨਾਲ ਕ੍ਰੈਡਿਟ ਲਿੰਕਡ ਸਬਸਿਡੀ ਦੁਆਰਾ ਉਦਯੋਗ ਸਥਾਪਤ ਕੀਤੇ ਜਾ ਸਕਦੇ ਹਨ ਜਾਂ ਅਪਗ੍ਰੇਡ ਕੀਤੇ ਜਾ ਸਕਦੇ ਹਨ। ਰਾਜ ਸਭਾ ਵਿੱਚ ਇੱਕ ਪ੍ਰਸ਼ਨ ਦੇ ਇੱਕ ਲਿਖਤੀ ਜਵਾਬ ਵਿੱਚ, ਸ੍ਰੀ ਪਟੇਲ ਨੇ ਕਿਹਾ ਕਿ ਕੇਂਦਰੀ ਸਕੀਮ-ਪ੍ਰਧਾਨ ਮੰਤਰੀ ਫਾਰਮਲਾਈਜ਼ੇਸ਼ਨ ਆਫ ਮਾਈਕਰੋ ਫੂਡ ਪ੍ਰੋਸੈਸਿੰਗ ਐਂਟਰਪ੍ਰਾਈਜਜ ਸਕੀਮ (ਪੀਐੱਮਐੱਫਐੱਮਈ) ਇਨ੍ਹਾਂ ਉੱਦਮਾਂ ਲਈ ਵਿੱਤੀ, ਤਕਨੀਕੀ ਅਤੇ ਵਪਾਰਕ ਸਹਾਇਤਾ ਪ੍ਰਦਾਨ ਕਰਦੀ ਹੈ।

ਇਸ ਤੋਂ ਇਲਾਵਾ, ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ (ਐੱਮਓਐੱਫਪੀਆਈ) ਖੇਤੀਬਾੜੀ ਉਤਪਾਦਾਂ ਦੀ ਪ੍ਰੋਸੈਸਿੰਗ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਸਮੇਤ ਫੂਡ ਪ੍ਰੋਸੈਸਿੰਗ ਸੈਕਟਰ ਦੇ ਸਮੁੱਚੇ ਵਾਧੇ ਅਤੇ ਵਿਕਾਸ ਲਈ ਕੇਂਦਰੀ ਸੈਕਟਰ ਛੱਤਰੀ ਸਕੀਮ - ਪ੍ਰਧਾਨ ਮੰਤਰੀ ਕਿਸਾਨ ਸੰਪਦਾ ਯੋਜਨਾ (ਪੀਐੱਮਕੇਐੱਸਵਾਈ) ਸਾਲ 2016-17 ਤੋਂ ਲਾਗੂ ਕਰ ਰਿਹਾ ਹੈ।

ਪੀਐੱਮਕੇਐੱਸਵਾਈ ਅਧੀਨ ਸਕੀਮਾਂ ਹਨ- (i) ਮੈਗਾ ਫੂਡ ਪਾਰਕ, (ii) ਏਕੀਕ੍ਰਿਤ ਕੋਲਡ ਚੇਨ ਅਤੇ ਮੁੱਲ ਵਧਾਊ ਢਾਂਚਾ (iii) ਫੂਡ ਪ੍ਰੋਸੈਸਿੰਗ ਅਤੇ ਸੰਭਾਲ ਸਮਰੱਥਾਵਾਂ ਦਾ ਨਿਰਮਾਣ / ਵਿਸਥਾਰ, (iv) ਐਗਰੋ-ਪ੍ਰੋਸੈਸਿੰਗ ਕਲੱਸਟਰਾਂ ਲਈ ਬੁਨਿਆਦੀ ਢਾਂਚਾ  (v) ਅਗਲੇ ਅਤੇ ਪਿਛਲੇ ਸੰਪਰਕਾਂ ਦੀ ਸਿਰਜਣਾ, (vi) ਖ਼ੁਰਾਕ ਸੁਰੱਖਿਆ ਅਤੇ ਗੁਣਵੱਤਾ ਭਰੋਸਾ ਢਾਂਚਾ (vii) ਮਨੁੱਖੀ ਸਰੋਤ ਅਤੇ ਸੰਸਥਾਵਾਂ, (viii) ਆਪ੍ਰੇਸ਼ਨ ਗ੍ਰੀਨਜ਼। ਪੀਐੱਮਕੇਐੱਸਵਾਈ ਦੀਆਂ ਕੰਪੋਨੈਂਟ ਸਕੀਮਾਂ ਦੇ ਤਹਿਤ, ਐੱਮਓਐੱਫਪੀਆਈ ਫੂਡ ਪ੍ਰੋਸੈਸਿੰਗ / ਸੰਭਾਲ ਉਦਯੋਗ ਸਥਾਪਤ ਕਰਨ ਲਈ ਉਦਯੋਗਪਤੀਆਂ ਨੂੰ ਗ੍ਰਾਂਟ-ਇਨ-ਏਡ ਦੇ ਰੂਪ ਵਿੱਚ ਜਿਆਦਾਤਰ ਕਰੈਡਿਟ ਲਿੰਕਡ ਵਿੱਤੀ ਸਹਾਇਤਾ (ਪੂੰਜੀ ਸਬਸਿਡੀ) ਪ੍ਰਦਾਨ ਕਰਦਾ ਹੈ।

ਮੰਤਰਾਲੇ ਨੇ ਹੁਣ ਤੱਕ ਦੇਸ਼ ਭਰ ਵਿੱਚ 41 ਮੈਗਾ ਫੂਡ ਪਾਰਕ, 353 ਕੋਲਡ ਚੇਨ ਪ੍ਰੋਜੈਕਟਾਂ, 63 ਐਗਰੋ ਪ੍ਰੋਸੈਸਿੰਗ ਕਲੱਸਟਰ, 292 ਫੂਡ ਪ੍ਰੋਸੈਸਿੰਗ ਯੂਨਿਟਾਂ, 63 ਅਗਲੇ ਅਤੇ ਪਿਛਲੇ ਸੰਪਰਕ ਪ੍ਰਾਜੈਕਟਾਂ ਦੀ ਸਿਰਜਣਾ ਅਤੇ 6 ਆਪ੍ਰੇਸ਼ਨ ਗ੍ਰੀਨ ਪ੍ਰੋਜੈਕਟਾਂ ਨੂੰ ਪੀਐੱਮਕੇਐੱਸਵਾਈ ਤਹਿਤ ਪ੍ਰਵਾਨ ਕੀਤਾ ਹੈ।

ਇਨ੍ਹਾਂ ਪ੍ਰਵਾਨਿਤ ਪ੍ਰਾਜੈਕਟਾਂ ਦੇ ਪੂਰਾ ਹੋਣ 'ਤੇ ਤਕਰੀਬਨ 34 ਲੱਖ ਕਿਸਾਨਾਂ ਨੂੰ ਲਾਭ ਹੋਣ ਦਾ ਅਨੁਮਾਨ ਹੈ। ਸਾਲ 2020 ਵਿੱਚ ਐੱਮ/ਐੱਸ ਨਬਾਰਡ ਕੰਸਲਟੈਂਸੀ ਲਿਮਟਿਡ (ਨੈਬਕੌਨਸ) ਦੁਆਰਾ ਕਰਵਾਏ ਗਏ ਏਕੀਕ੍ਰਿਤ ਕੋਲਡ ਚੇਨ ਅਤੇ ਮੁੱਲ ਵਧਾਊ ਢਾਂਚਾ ਯੋਜਨਾ ਦੇ ਮੁਲਾਂਕਣ ਅਧਿਐਨ ਵਿੱਚ, ਇਹ ਅਨੁਮਾਨ ਲਗਾਇਆ ਗਿਆ ਹੈ ਕਿ ਇਸ ਸਕੀਮ ਅਧੀਨ ਪ੍ਰਾਜੈਕਟਾਂ ਦੇ ਨਤੀਜੇ ਵਜੋਂ ਫਾਰਮ-ਗੇਟ ਦੀਆਂ ਕੀਮਤਾਂ ਵਿੱਚ  12.38% ਦਾ ਵਾਧਾ ਹੋਇਆ ਹੈ ਅਤੇ ਹਰੇਕ ਪ੍ਰੋਜੈਕਟ ਤੋਂ 9500  ਵੱਧ ਕਿਸਾਨਾਂ ਨੂੰ ਲਾਭ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ।

<> <> <> <> <>

ਐੱਸਐਨਸੀ / ਟੀਐੱਮ / ਆਰਆਰ



(Release ID: 1738093) Visitor Counter : 194