ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਸਾਈ ਦੀ ਖੇਲੋ ਇੰਡੀਆ ਸਕੀਮ ਅਤੇ ਖੇਡ ਪ੍ਰੋਤਸਾਹਨ ਸਕੀਮਾਂ ਤਹਿਤ ਅੰਤਰਰਾਸ਼ਟਰੀ ਪ੍ਰੋਗਰਾਮਾਂ ਲਈ ਖਿਡਾਰੀਆਂ ਦੀ ਪ੍ਰਤਿਭਾ ਦੀ ਪਛਾਣ ਅਤੇ ਉਸ ਨੂੰ ਸੰਵਾਰਨ ਦਾ ਕੰਮ ਕੀਤਾ ਜਾਂਦਾ ਹੈ: ਕੇਂਦਰੀ ਖੇਡ ਮੰਤਰੀ

Posted On: 22 JUL 2021 4:14PM by PIB Chandigarh

ਮੁੱਖ ਵਿਸ਼ੇਸ਼ਤਾਵਾਂ: 

ਖਿਡਾਰੀਆਂ ਨੂੰ ਐੱਨਐੱਸਐੱਫ ਅਤੇ ਟਾਰਗਿਟ ਓਲੰਪਿਕ ਪੋਡੀਅਮ ਸਕੀਮ (ਟੌਪਸ) ਤਹਿਤ ਪ੍ਰਤੀਯੋਗੀ ਐਕਸਪੋਜਰ ਅਤੇ ਸਿਖਲਾਈ ਪ੍ਰਦਾਨ ਕੀਤੀ ਜਾਂਦੀ ਹੈ। 

ਟੌਪਸ ਤਹਿਤ ਅੰਤਰਰਾਸ਼ਟਰੀ ਪ੍ਰੋਗਰਾਮਾਂ ਲਈ ਸੰਭਾਵਿਤ ਤਗਮਾ ਜੇਤੂਆਂ ਨੂੰ ਅਨੁਕੂਲਿਤ ਸਿਖਲਾਈ ਦਿੱਤੀ ਜਾਂਦੀ ਹੈ।

ਓਲੰਪਿਕ 2028 ਸਮੇਤ ਅੰਤਰਰਾਸ਼ਟਰੀ ਖੇਡ ਸਮਾਗਮਾਂ ਵਿੱਚ ਹਿੱਸਾ ਲੈਣ ਲਈ ਦੇਸ਼ ਦੇ ਪੇਂਡੂ ਖੇਤਰਾਂ ਤੋਂ ਆਈਆਂ ਖਿਡਾਰੀਆਂ ਸਮੇਤ ਟੀਮਾਂ ਦੀ ਪ੍ਰਤਿਭਾ ਦੀ ਪਛਾਣ ਅਤੇ ਉਸ ਨੂੰ ਸੰਵਾਰਨ, ਖੇਲੋ ਇੰਡੀਆ ਯੋਜਨਾ ਅਤੇ ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਦੀਆਂ ਖੇਡ ਪ੍ਰੋਤਸਾਹਨ ਸਕੀਮਾਂ ਅਧੀਨ ਤਿਆਰ ਕੀਤਾ ਜਾਂਦਾ ਹੈ। ਯਾਨੀ ਨੈਸ਼ਨਲ ਸੈਂਟਰਸ ਆਫ ਐਕਸੀਲੈਂਸ, ਐੱਸਏਆਈ ਟ੍ਰੇਨਿੰਗ ਸੈਂਟਰ (ਐੱਸਟੀਸੀ), ਐੱਸਟੀਸੀਜ਼ ਦਾ ਐਕਸਟੈਂਸ਼ਨ ਸੈਂਟਰ, ਅਤੇ ਨੈਸ਼ਨਲ ਸਪੋਰਟਸ ਟੈਲੇਂਟ ਮੁਕਾਬਲਾ।

ਓਲੰਪਿਕ 2028 ਸਮੇਤ ਅੰਤਰਰਾਸ਼ਟਰੀ ਪ੍ਰੋਗਰਾਮਾਂ ਲਈ ਭਾਰਤੀ ਖਿਡਾਰੀਆਂ ਅਤੇ ਟੀਮਾਂ ਦੀ ਤਿਆਰੀ ਇੱਕ ਨਿਰੰਤਰ ਪ੍ਰਕਿਰਿਆ ਹੈ। ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਐੱਨਐੱਸਐੱਫ ਦੀ ਸਹਾਇਤਾ ਯੋਜਨਾ ਅਤੇ ਟਾਰਗੇਟ ਓਲੰਪਿਕ ਪੋਡੀਅਮ ਸਕੀਮ (ਟੌਪਸ) ਤਹਿਤ ਪ੍ਰਤੀਯੋਗੀ ਐਕਸਪੋਜਰ ਅਤੇ ਸਿਖਲਾਈ ਪ੍ਰਦਾਨ ਕੀਤੀ ਜਾਂਦੀ ਹੈ।

ਟੌਪਸ ਤਹਿਤ ਓਲੰਪਿਕ 2028 ਸਮੇਤ ਅੰਤਰਰਾਸ਼ਟਰੀ ਪ੍ਰੋਗਰਾਮਾਂ ਲਈ ਤਗਮਾ ਸੰਭਾਵਿਤ ਨੂੰ ਅਨੁਕੂਲਿਤ ਸਿਖਲਾਈ ਪ੍ਰਦਾਨ ਕੀਤੀ ਜਾਂਦੀ ਹੈ। ਓਲੰਪਿਕਸ ਸਮੇਤ ਕਈ ਖੇਡਾਂ ਦੀ ਸਿਖਲਾਈ ਅਤੇ ਪ੍ਰਤੀਯੋਗੀ ਜ਼ਰੂਰਤਾਂ ਦੇ ਸਾਲਾਨਾ ਕੈਲੰਡਰ (ਏ.ਸੀ.ਟੀ.ਸੀ.) ਮੁਤਾਬਿਕ ਸਬੰਧਿਤ ਰਾਸ਼ਟਰੀ ਖੇਡ ਮਹਾਸੰਘ ਅਤੇ ਸਾਈ ਨਾਲ ਸਲਾਹ ਮਸ਼ਵਰਾ ਕਰਕੇ ਫੈਸਲਾ ਕੀਤਾ ਜਾਂਦਾ ਹੈ।

ਇਹ ਜਾਣਕਾਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ੍ਰੀ ਅਨੁਰਾਗ ਠਾਕੁਰ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

*****

ਐਨ ਬੀ / ਓ ਏ 



(Release ID: 1737944) Visitor Counter : 137