ਵਣਜ ਤੇ ਉਦਯੋਗ ਮੰਤਰਾਲਾ

ਅਪੀਡਾ ਨੇ ਵਿਲੱਖਣ ਉਤਪਾਦ ਨੂੰ ਉਤਸ਼ਾਹਤ ਕਰਨ ਲਈ ਲੱਦਾਖ ਦੇ ਅਧਿਕਾਰੀਆਂ ਨਾਲ ਸਾਂਝੇਦਾਰੀ ਕੀਤੀ ਜੋ ਖੇਤਰ ਵਿੱਚ ਕਿਸਾਨਾਂ ਦੀ ਆਮਦਨ ਨੂੰ ਹੁਲਾਰਾ ਦੇਵੇਗੀ

Posted On: 22 JUL 2021 4:58PM by PIB Chandigarh

ਲੱਦਾਖ ਤੋਂ ਖੇਤੀ ਉਤਪਾਦਾਂ ਦੀ ਬਰਾਮਦ ਨੂੰ ਉਤਸ਼ਾਹਤ ਕਰਨ, ਕਿਸਾਨਾਂ ਦੇ ਨਾਲ ਨਾਲ ਉੱਦਮੀਆਂ ਦੀ ਆਮਦਨ ਵਿਚ ਵਾਧੇ ਲਈ ਅਪੀਡਾ, ਡਿਫੈਂਸ ਇੰਸਟੀਚਿਊਟ ਆਫ ਹਾਈ ਆਲਟੀਚਿਊਡ ਰਿਸਰਚ (ਡੀਆਈਐਚਏਆਰ) ਦੇ ਅਧਿਕਾਰੀਆਂ ਨਾਲ ਮਿਲ ਕੇ ਇਕ ਵਿਆਪਕ ਕਾਰਜ ਯੋਜਨਾ ਤਿਆਰ ਕਰ ਰਿਹਾ ਹੈ।

 

ਇਸੇ ਸਿਲਿਸਲੇ ਵਿਚ ਲੱਦਾਖ ਵਿਚ ਹਾਲ ਹੀ ਵਿਚ ਵੱਖ-ਵੱਖ ਗੇੜਾਂ ਦੀ ਗੱਲਬਾਤ ਤੋਂ ਬਾਅਦ ਵੱਡ ਮੁੱਲੀਆਂ ਦਵਾਈਆਂ ਵਾਲੇ ਫਲਾਂ, ਜਿਨ੍ਹਾਂ ਵਿੱਚ ਸਮੁਦਰੀ ਬਕਥਾੱਰਨ, ਖੁਰਮਾਨੀ ਅਤੇ ਜੈਵਿਕ ਚੀਜਾਂ ਵੀ ਸ਼ਾਮਲ ਹਨ, ਦਾ ਉਤਪਾਦਨ ਵਧਾਉਣ ਲਈ ਇਲਾਕਿਆਂ ਦੀ ਪਛਾਣ ਪ੍ਰਣਾਲੀ ਸ਼ੁਰੂ ਕਰਨ, ਕਿਸਾਨਾਂ ਦੀ ਕਾਰਜ ਸਮਰੱਥਾ ਵਧਾਉਣ ਅਤੇ ਉਤਪਾਦਾਂ ਦੀ ਵੈਲਯੂ ਐਡਿਸ਼ਨ ਦੇ ਕੰਮ ਕੀਤੇ ਜਾਣਗੇ।

 

ਇਸ ਅਧੀਨ ਅਪੀਡਾ ਉੱਦਮੀਆਂ, ਅਧਿਕਾਰੀਆਂ, ਕਿਸਾਨਾਂ ਸਮੇਤ ਸੰਬੰਧਤ ਪੱਖਾਂ ਦੀ ਸਮਰੱਥਾ ਨਿਰਮਾਣ, ਲੱਦਾਖ ਦੇ ਉਤਪਾਦਾਂ ਦੀ ਬਰਾਂਡਿੰਗ ਅਤੇ ਮਾਰਕੀਟਿੰਗ ਅਤੇ ਲੱਦਾਖ ਨੂੰ ਇਕ ਜੈਵਿਕ ਖੇਤਰ ਬਣਾਉਣ ਲਈ ਤਕਨੀਕੀ ਸਹਾਇਤਾ ਪ੍ਰਦਾਨ ਕਰੇਗਾ। ਅਪੀਡਾ ਲੱਦਾਖ ਦੇ ਉਤਪਾਦਾਂ ਦੀ ਬ੍ਰਾਂਡਿੰਗ ਅਤੇ ਪ੍ਰਚਾਰ ਲਈ ਵਿਸ਼ੇਸ਼ ਸਹਾਇਤਾ ਪ੍ਰਦਾਨ ਕਰੇਗਾ। ਇਸ ਅਧੀਨ ਖਾਸ ਤੌਰ ਤੇ ਸਮੁਦਰੀ ਬਕਥਾਰਨ ਦੀ ਬ੍ਰਾਂਡਿੰਗ ਤੇ ਉਸ ਦਾ ਮੁੱਖ ਜ਼ੋਰ ਰਹੇਗਾ ਜੋ ਕਿ ਵਿਟਾਮਿਨ ਸੀ, ਓਮੇਗਾ ਅਤੇ ਹੋਰ ਜ਼ਰੂਰੀ ਪੋਸ਼ਕ ਤੱਤਾਂ ਨਾਲ ਭਰਪੂਰ ਫਲ ਹੈ।

 

ਅਪੀਡਾ ਦੇ ਅਧਿਕਾਰੀਆਂ ਨੇ ਲੱਦਾਖ ਦੇ ਅਧਿਕਾਰੀਆਂ ਨਾਲ ਗੱਲਬਾਤ ਦੌਰਾਨ ਖੇਤੀ ਵਿਚ ਰਸਾਇਣਾਂ ਦੀ ਘੱਟ ਤੋਂ ਘੱਟ ਵਰਤੋਂ ਜਾਂ ਨਾ ਵਰਤੋਂ ਕਰਨ ਦੀ ਜਰੂਰਤ  ਤੇ ਜ਼ੋਰ ਦਿੱਤਾ ਹੈ। ਅਪੀਡਾ ਨੇ ਲੱਦਾਖ ਦੇ ਉਤਪਾਦਾਂ ਦੀ ਬ੍ਰਾਂਡਿੰਗ ਵਿਚ ਮਦਦ ਕਰਨ ਲਈ ਜਲਦੀ ਤੋਂ ਜਲਦੀ ਰਸਾਇਣਾਂ ਅਤੇ ਖਾਦਾਂ ਦੀ ਵਰਤੋਂ ਨਾ ਕਰਨ ਅਤੇ ਪਛਾਣ ਪ੍ਰਣਾਲੀ ਸ਼ੁਰੂ ਕਰਨ ਦਾ ਹੁਕਮ ਦਿੱਤਾ ਹੈ। ਇਸ ਕਦਮ ਨਾਲ ਸਾਲ 2025 ਤੱਕ ਲੱਦਾਖ ਨੂੰ ਇਕ ਜੈਵਿਕ ਖੇਤਰ ਬਣਾਉਣ ਦਾ ਟੀਚਾ ਹਾਸਿਲ ਕਰਨਾ ਹੈ।

 

ਮਿਸ਼ਨ ਆਰਗੈਨਿਕ ਡਿਵੈਲਪਮੈਂਟ ਪਹਿਲਕਦਮੀ ਅਧੀਨ ਲੱਦਾਖ ਦੇ ਅਧਿਕਾਰੀਆਂ ਨੇ ਇਕ ਜੈਵਿਕ ਅਧਿਅਨ ਸਮੂਹ ਬਣਾਇਆ ਹੈ, ਜੋ ਜੈਵਿਕ ਪ੍ਰਮਾਣ ਪੱਤਰ ਦੇਣ ਦੇ ਦਸਤਾਵੇਜ਼ਾਂ ਦਾ ਮਸੌਦਾ ਅਤੇ ਉਸ ਦੀ ਸਰਟੀਫਿਕੇਸ਼ਨ ਕਰਨ ਦੀ ਪ੍ਰਕ੍ਰਿਆ ਤਿਆਰ ਕਰ ਰਿਹਾ ਹੈ ਅਤੇ ਵੱਖ-ਵੱਖ ਗੇੜਾਂ ਵਿਚ ਲਾਗੂ ਕਰ ਰਿਹਾ ਹੈ। ਡੀਆਈਐਚਏਆਰ ਵਲੋਂ ਲੱਦਾਖ ਪ੍ਰਸ਼ਾਸਨ ਤਕਨੀਕੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ ਜਿਸ ਨਾਲ ਕਿਸਾਨਾਂ ਨੂੰ 25 ਡਿਗਰੀ ਸੈਂਟੀਗ੍ਰੇਟ ਤੇ ਪੱਤੇਦਾਰ ਸਬਜ਼ੀਆਂ ਉਗਾਉਣ ਵਿਚ ਮਦਦ ਮਿਲ ਰਹੀ ਹੈ।

 

ਲੱਦਾਖ ਵਿਚ ਖੇਤੀ ਖੇਤਰ ਦੇ ਵਿਆਪਕ ਵਿਕਾਸ ਲਈ ਅਪੀਡਾ, ਲੇਹ ਅਤੇ ਲੱਦਾਖ ਜ਼ਿਲ੍ਹਿਆਂ ਦੇ ਖੇਤੀ ਅਤੇ ਬਾਗ਼ਬਾਨੀ ਵਿਭਾਗਾਂ, ਜੰਮੂ ਦੀ ਸ਼ੇਰ-ਏ-ਕਸ਼ਮੀਰ ਖੇਤੀ ਵਿਗਿਆਨ ਅਤੇ ਉੱਦਯੋਗਿਕ ਯੂਨੀਵਰਸਿਟੀ, ਡੀਆਈਐਚਏਆਰ ਅਤੇ ਉੱਦਮੀਆਂ ਨਾਲ ਮਿਲ ਕੇ ਲਗਾਤਾਰ ਕੰਮ ਕਰ ਰਿਹਾ ਹੈ।

  -------------------------- 

ਵਾਈਬੀ



(Release ID: 1737913) Visitor Counter : 153


Read this release in: English , Urdu , Hindi , Tamil