ਘੱਟ ਗਿਣਤੀ ਮਾਮਲੇ ਮੰਤਰਾਲਾ

ਘੱਟ ਗਿਣਤੀ ਭਾਈਚਾਰਿਆਂ ਨੂੰ ਸਹਾਇਤਾ

Posted On: 22 JUL 2021 4:40PM by PIB Chandigarh

ਘੱਟ ਗਿਣਤੀਆਂ ਲਈ ਰਾਸ਼ਟਰੀ ਕਮਿਸ਼ਨ (ਐਨਸੀਐਮ) ਐਕਟ, 1992 ਦੇ ਸੈਕਸ਼ਨ 2 (ਸੀ) ਦੇ ਅਨੁਸਾਰ, ਇਸਾਈ, ਸਿੱਖ, ਮੁਸਲਮਾਨ, ਬੋਧੀ, ਜੈਨ ਅਤੇ ਪਾਰਸੀ ਨਾਮ ਦੇ ਛੇ ਭਾਈਚਾਰਿਆਂ ਨੂੰ ਘੱਟਗਿਣਤੀ ਭਾਈਚਾਰੇ ਵਜੋਂ ਨੋਟੀਫ਼ਾਈ ਕੀਤਾ ਗਿਆ ਹੈ। 2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ, ਦੇਸ਼ ਦੀ ਆਬਾਦੀ ਵਿੱਚ ਈਸਾਈ ਭਾਈਚਾਰੇ ਦੇ 2,08,33,116, ਸਿੱਖ ਭਾਈਚਾਰੇ ਦੇ 2,78,19,588,  ਮੁਸਲਿਮ ਭਾਈਚਾਰੇ ਦੇ 17,22,45,158 ਵਿਅਕਤੀ, ਬੋਧੀ ਭਾਈਚਾਰੇ ਦੇ 84,42,972 ਵਿਅਕਤੀ ਅਤੇ ਜੈਨ ਭਾਈਚਾਰੇ ਦੇ 44,51,753 ਵਿਅਕਤੀ ਹਨ। 

ਘੱਟ ਗਿਣਤੀ ਮਾਮਲਿਆਂ ਦਾ ਮੰਤਰਾਲਾ, ਅਧਿਕਰਤ ਘੱਟਗਿਣਤੀ ਭਾਈਚਾਰਿਆਂ ਦੇ ਸਮਾਜਿਕ-ਆਰਥਿਕ ਅਤੇ ਵਿਦਿਅਕ ਸਸ਼ਕਤੀਕਰਨ ਲਈ ਪ੍ਰੋਗਰਾਮ / ਯੋਜਨਾਵਾਂ ਵੀ ਲਾਗੂ ਕਰਦਾ ਹੈ, ਜਿਨ੍ਹਾਂ ਵਿੱਚ ਸ਼ਾਮਲ ਹਨ (ਏ) ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਸਕੀਮ, ਪੋਸਟ-ਮੈਟ੍ਰਿਕ ਸਕਾਲਰਸ਼ਿਪ ਸਕੀਮ,  ਮੈਰਿਟ-ਕਮ-ਮੀਨਜ ਅਧਾਰਤ ਸਕਾਲਰਸ਼ਿਪ ਸਕੀਮ, (ਅ) ਮੌਲਾਨਾ ਆਜ਼ਾਦ ਰਾਸ਼ਟਰੀ ਫੈਲੋਸ਼ਿਪ ਸਕੀਮ, (ਸੀ) ਨਯਾ ਸਵੇਰਾ - ਮੁਫਤ ਕੋਚਿੰਗ ਅਤੇ ਸੰਬੰਧਤ ਯੋਜਨਾ, (ਡੀ) ਪੜੋ ਪ੍ਰਦੇਸ - ਵਿਦੇਸ਼ਾਂ ਵਿੱਚ ਉੱਚ ਪੜਾਈ ਲਈ ਵਿਦਿਅਕ ਕਰਜ਼ਿਆਂ ਤੇ ਘੱਟਗਿਣਤੀ ਭਾਈਚਾਰਿਆਂ ਦੇ ਵਿਦਿਆਰਥੀਆਂ ਨੂੰ ਵਿਆਜ ਸਬਸਿਡੀ ਦੀ ਸਕੀਮ, (ਈ) ਨਈ ਉਡਾਣ - ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐਸਸੀ),  ਸਟੇਟ ਪਬਲਿਕ ਸਰਵਿਸ ਕਮਿਸ਼ਨ (ਪੀਐਸਸੀ) ਸਟਾਫ ਸਿਲੈਕਸ਼ਨ ਕਮਿਸ਼ਨ (ਐਸਐਸਸੀ) ਆਦਿ ਵੱਲੋਂ ਕਰਵਾਏ ਜਾਣ ਵਾਲੇ ਪ੍ਰੀਲਿਮਿਨਰੀ ਇਮਤਿਹਾਨਾਂ ਨੂੰ ਕਲੀਅਰ ਕਰਨ ਵਾਲੇ ਵਿਦਿਆਰਥੀਆਂ ਲਈ ਸਹਾਇਤਾ, (ਐਫ) ਜੀਯੋ ਪਾਰਸੀ - ਭਾਰਤ ਵਿੱਚ ਪਾਰਸੀਆਂ ਦੀ ਆਬਾਦੀ ਵਿੱਚ ਕਮੀ ਨੂੰ ਰੋਕਣ ਵਾਲੀ  ਸਕੀਮ, (ਜੀ) ਯੂਐਸਟੀਟੀਡੀ (ਵਿਕਾਸ ਲਈ ਰਵਾਇਤੀ ਕਲਾ / ਸ਼ਿਲਪਕਾਰੀ ਵਿੱਚ ਹੁਨਰ ਅਤੇ ਸਿਖਲਾਈ ਨੂੰ ਅਪਗ੍ਰੇਡ ਕਰਨਾ), (ਹ) ਹਮਾਰੀ ਧਰੋਹਰ- ਇੱਕ ਸਕੀਮ ਭਾਰਤੀ ਸਭਿਆਚਾਰ ਦੀ ਸਮੁੱਚੀ ਧਾਰਣਾ ਅਧੀਨ ਭਾਰਤ ਦੇ ਘੱਟ ਗਿਣਤੀ ਭਾਈਚਾਰਿਆਂ ਦੀ ਅਮੀਰ ਵਿਰਾਸਤ ਨੂੰ ਸੁਰੱਖਿਅਤ ਰੱਖਣਾ। ਇਸ ਤੋਂ ਇਲਾਵਾ ਮੌਲਾਨਾ ਆਜ਼ਾਦ ਐਜੂਕੇਸ਼ਨ ਫਾਊਂਡੇਸ਼ਨ (ਐਮਏਈਐੱਫ) ਘੱਟਗਿਣਤੀਆਂ ਦੇ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਨਾਲ ਸਬੰਧਤ ਬੇਰੋਜ਼ਗਾਰ  ਕੁੜੀਆਂ ਲਈ ਬੇਗਮ ਹਜ਼ਰਤ ਮਹੱਲ ਰਾਸ਼ਟਰੀ ਵਜ਼ੀਫ਼ਾ ਯੋਜਨਾ, (ਬੀ) ਗ਼ਰੀਬ ਨਵਾਜ਼ ਰੋਜ਼ਗਾਰ ਯੋਜਨਾ 2017-18 ਵਿੱਚ ਨੌਜਵਾਨਾਂ ਨੂੰ ਥੋੜ੍ਹੇ ਸਮੇਂ ਲਈ ਰੋਜ਼ਗਾਰ ਅਧਾਰਤ ਹੁਨਰ ਵਿਕਾਸ ਸਿਖਲਾਈ ਪ੍ਰਦਾਨ ਕਰਨ  ਲਈ ਸ਼ੁਰੂ ਕੀਤੀ ਗਈ ਸੀ।   (ਸੀ) ਮਦਰੱਸੇ ਦੇ ਵਿਦਿਆਰਥੀਆਂ ਅਤੇ ਸਕੂਲ ਛੱਡਣ ਵਾਲੇ ਬੱਚਿਆਂ ਲਈ ਬ੍ਰਿਜ ਕੋਰਸ ਦੀ ਯੋਜਨਾ। ਸਕੀਮ, ਜਿਸ ਵਿੱਚ ਕਮਿਉਨਿਟੀ ਅਨੁਸਾਰ ਲਾਭਪਾਤਰੀਆਂ ਦੇ ਵੇਰਵੇ ਉਪਲਬਧ ਹਨ, ਜਿਵੇਂ ਕਿ ਸਕਾਲਰਸ਼ਿਪ, ਫੈਲੋਸ਼ਿਪਸ, ਪਿਛਲੇ ਤਿੰਨ ਸਾਲਾਂ 2018-19 ਤੋਂ 2020-21 ਦੌਰਾਨ ਜਾਰੀ / ਮਨਜੂਰ ਕੀਤੀ ਪ੍ਰੀਲਿਮਿਨਰੀ ਪ੍ਰੀਖਿਆਵਾਂ ਕਲੀਅਰ (ਨਈ ਉਡਾਣ) ਕਰਨ ਵਾਲਿਆਂ ਲਈ ਵਿਆਜ ਸਬਸਿਡੀ ਵਿੱਤੀ ਸਹਾਇਤਾ ਆਦਿ ਦੇ ਵੇਰਵੇ ਐਨਕਸ਼ਰ ਵਿੱਚ ਦਿੱਤੇ ਗਏ ਹਨ। ਮੰਤਰਾਲੇ ਦੀਆਂ ਯੋਜਨਾਵਾਂ ਅਤੇ ਹੋਰ ਪਹਿਲਕਦਮੀਆਂ ਦੇ ਵੇਰਵੇ  www.minorityaffairs.gov.in 'ਤੇ ਉਪਲਬਧ ਹਨ। 

Annexure 

 (In Rs. Crore)

S.No.

Scheme

Funds Released

 

 

1

Pre-Matric Scholarship Scheme

3826.57

 

2

Post Matric Scholarship Scheme

1296.47

 

3

Merit-cum-Means based Scholarship Scheme

943.14

 

4

Maulana Azad National   Fellowship Scheme

271.35

 

5

Padho Pardesh Scheme

79.63

 

6

Nai Udaan

18.9

 

 

 

Total Scholarships sanctioned

Buddhist

Christian

Jain

Muslim

Sikh

Parsi

Pre-Matric Scholarship Scheme

16306171

510672

1948543

183391

12318535

1342754

2276

Post-Matric Scholarship Scheme

2075539

12896

262131

43419

1575034

181621

438

Merit-cum-Means based Scholarship Scheme

353744

1025

61245

9849

272085

9507

33

Maulana Azad National Fellowship Scheme

2251

112

285

74

1568

207

5

Padho Pardesh Scheme

10508

183

5904

1065

2612

725

19

Nai Udaan

3553

199

593

311

2402

48

-

 

 

 

 

 

 

 

 

 

 

 

 

 

ਇਹ ਜਾਣਕਾਰੀ ਘੱਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਸ਼੍ਰੀ ਮੁਖਤਾਰ ਅੱਬਾਸ ਨਕਵੀ ਵੱਲੋਂ 22 ਜੁਲਾਈ 2021 ਨੂੰ ਲੋਕ ਸਭਾ ਵਿੱਚ ਦਿੱਤੀ ਗਈ ।    

 ---------------------------------      

 

ਐਨਏ //ਐਮ  ਓ ਐਮ ਏ ਐਲ ਐਸ ਕਿਉ -657



(Release ID: 1737909) Visitor Counter : 120


Read this release in: English , Urdu