ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਕੇ ਵੀ ਆਈ ਸੀ ਦੁਆਰਾ ਲਾਂਚ ਕੀਤੇ ਹਨੀ ਮਿਸ਼ਨ ਪ੍ਰੋਗਰਾਮ ਨੂੰ ਮੱਖੀ ਪਾਲਣ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਲਾਗੂ ਕੀਤਾ ਜਾ ਰਿਹਾ ਹੈ
Posted On:
22 JUL 2021 1:18PM by PIB Chandigarh
ਸਾਲ 2017—18 ਦੌਰਾਨ ਐੱਮ ਐੱਸ ਐੱਮ ਈ ਮੰਤਰਾਲੇ ਤਹਿਤ ਖਾਦੀ ਤੇ ਪੇਂਡੂ ਉਦਯੋਗ ਮਿਸ਼ਨ ਦੁਆਰਾ ਸ਼ਹਿਦ ਮਿਸ਼ਨ ਪ੍ਰੋਗਰਾਮ ਲਾਂਚ ਕੀਤਾ ਗਿਆ ਸੀ ਅਤੇ ਇਸ ਨੂੰ ਮੱਖੀ ਪਾਲਣ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਲਾਗੂ ਕੀਤਾ ਜਾ ਰਿਹਾ ਹੈ । ਇਸ ਤਹਿਤ ਪੇਂਡੂ ਭਾਰਤ ਦੇ ਬੇਰੋਜ਼ਗਾਰ ਨੌਜਵਾਨਾਂ, ਆਦੀਵਾਸੀਆਂ ਅਤੇ ਕਿਸਾਨਾਂ ਨੂੰ ਰੋਜ਼ਗਾਰ ਮੌਕੇ ਮੁਹੱਈਆ ਕਰਨ ਅਤੇ ਵਿਸ਼ੇਸ਼ ਕਰਕੇ ਦੂਰ ਦੁਰਾਡੇ ਤੇ ਪਿਛਲੇ ਇਲਾਕਿਆਂ ਵਿੱਚ ਆਰਥਿਕ ਤੌਰ ਤੇ ਪੱਛੜੇ ਲੋਕਾਂ ਨੂੰ ਸਵੈ ਰੋਜ਼ਾਗਰ ਮੁਹੱਈਆ ਕੀਤਾ ਜਾ ਰਿਹਾ ਹੈ । ਪ੍ਰੋਗਰਾਮ ਤਹਿਤ ਸ਼ਹਿਦ ਮੱਖੀਆਂ ਦੇ ਡੱਬੇ , ਜਿ਼ੰਦਾ ਮੱਖੀਆਂ ਦੇ ਛੱਤੇ , ਔਜਾਰ ਕਿਟਸ ਅਤੇ ਸਿਖਲਾਈ ਮੁਹੱਈਆ ਕੀਤੀ ਜਾਂਦੀ ਹੈ । ਅੱਜ ਤਰੀਕ ਤੱਕ ਪ੍ਰੋਗਰਾਮ ਤਹਿਤ 15,445 ਲਾਭਪਾਤਰੀਆਂ ਦੀ ਸਹਾਇਤਾ ਕੀਤੀ ਗਈ ਹੈ ।
ਇਸ ਤੋਂ ਇਲਾਵਾ ਐੱਮ ਐੱਸ ਐੱਮ ਈ ਮੰਤਰਾਲੇ ਦੁਆਰਾ ਲਾਗੂ ਕੀਤੀ ਗਈ ਰਵਾਇਤੀ ਉਦਯੋਗਾਂ ਨੂੰ ਮੁੜ ਸੁਰਜੀਤ ਕਰਨ ਲਈ ਫੰਡ ਸਕੀਮ ਤਹਿਤ ਰਵਾਇਤੀ ਮੱਖੀਆਂ ਪਾਲਣ ਵਾਲਿਆਂ ਨੂੰ ਸਮੂਹਾਂ ਵਿੱਚ ਆਯੋਜਿਤ ਕਰਕੇ ਰੋਜ਼ਗਾਰ ਮੁਹੱਈਆ ਕੀਤਾ ਜਾਂਦਾ ਹੈ ਅਤੇ ਉਹਨਾਂ ਨੂੰ ਨਵੀਆਂ ਮਸ਼ੀਨਾਂ ਤੇ ਸਿਖਲਾਈ ਨਾਲ ਸਹਾਇਤਾ ਕੀਤੀ ਜਾਂਦੀ ਹੈ । 29 ਸ਼ਹਿਦ ਕਲਸਟਰਜ਼ ਇਸ ਸਕੀਮ ਤਹਿਤ ਮਨਜ਼ੂਰ ਕੀਤੇ ਗਏ ਹਨ, ਜਿਸ ਨਾਲ 13,308 ਸ਼ਹਿਦ ਦੀ ਮੱਖੀ ਪਾਲਣ ਵਾਲਿਆਂ ਨੂੰ ਭਾਰਤ ਸਰਕਾਰ ਵੱਲੋਂ 68.65 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਾ ਲਾਭ ਦਿੱਤਾ ਜਾਵੇਗਾ ।
ਖੇਤੀਬਾੜੀ ਮੰਤਰਾਲੇ ਤਹਿਤ ਨੈਸ਼ਨਲ ਬੀ ਕੀਪਿੰਗ ਅਤੇ ਹਨੀ ਮਿਸ਼ਨ ਸਕੀਮ ਤਹਿਤ ਖੇਤਰ ਦੇ ਸੰਪੂਰਨ ਵਿਕਾਸ ਲਈ ਵਿਗਿਆਨਕ ਮੱਖੀ ਪਾਲਣ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ , ਜਿਸ ਨਾਲ ਖੇਤੀ ਅਤੇ ਗੈਰ ਖੇਤੀ ਘਰਾਂ ਨੂੰ ਰੋਜ਼ੀ ਰੋਟੀ ਅਤੇ ਰੋਜ਼ਗਾਰ ਮੁਹੱਈਆ ਕਰਨ ਅਤੇ ਆਮਦਨ ਵਿੱਚ ਵਾਧਾ ਕੀਤਾ ਜਾਂਦਾ ਹੈ ।
ਕੇ ਵੀ ਆਈ ਸੀ ਨੇ ਹਨੀ ਮਿਸ਼ਨ ਮੁਲਾਂਕਣ ਦਾ ਕੰਮ ਅਤੇ ਜਾਇਜ਼ਾ ਅਧਿਅਨ ਮੁੰਬਈ ਦੀ ਐੱਮ/ਐੱਸ ਸੀ ਆਰ ਆਈ ਐੱਸ ਆਈ ਐੱਲ (ਸਾਬਕਾ ਕ੍ਰੈਡਿਟ ਰੇਟਿੰਗ ਇਨਫੋਰਮੇਸ਼ਨ ਸਰਵਿਸ ਆਫ ਲਿਮਟਿਡ) ਨੂੰ ਸੌਂਪਿਆ ਹੈ। ਰਿਪੋਰਟ ਦੇ ਮੁੱਖ ਸੁਝਾਵਾਂ ਵਿੱਚ ਲੋੜ ਅਧਾਰਿਤ ਸਿਖਲਾਈ ਅਤੇ ਅਪਸਕਿਲਿੰਗ ਨੂੰ ਯਕੀਨੀ ਬਣਾਉਣਾ, ਵਿੱਤੀ ਸੇਵਾਵਾਂ, ਕਰਜ਼ਾ ਸਹੂਲਤਾਂ ਦੀ ਸਿਖਲਾਈ , ਸੀਜ਼ਨਲ ਪ੍ਰਬੰਧਨ ਅਤੇ ਪ੍ਰਵਾਸ ਲਈ ਸਹਾਇਤਾ ਮਜ਼ਬੂਤ ਕਰਨਾ , ਗੁਣਵਤਾ ਮਾਣਕਾਂ ਬਾਰੇ ਜਾਗਰੂਕਤਾ ਦੀ ਲੋੜ , ਬਰੈਂਡਿੰਗ ਅਤੇ ਮਾਰਕੀਟ ਸੰਪਰਕਾਂ ਨੂੰ ਕਾਇਮ ਕਰਨਾ , ਐੱਫ ਪੀ ਓ ਉਸਾਰੀ ਅਤੇ ਕਲਸਟਰ ਅਧਾਰਿਤ ਪਹੁੰਚ ਲਈ ਮੌਜੂਦਾ ਸਕੀਮਾਂ ਮਿਸ਼ਰਿਤ ਕਰਨਾ ਸ਼ਾਮਲ ਹੈ ।
ਕੇ ਵੀ ਆਈ ਸੀ ਦੇ ਸ਼ਹਿਦ ਮਿਸ਼ਨ ਪ੍ਰੋਗਰਾਮ ਤਹਿਤ ਮਾਲੀ ਸਾਲ 2021—22 ਵਿੱਚ ਬੁੰਦੇਲਖੰਡ ਖੇਤਰ ਵਿੱਚ 80 ਮੱਖੀ ਪਾਲਣ ਵਾਲਿਆਂ ਨੂੰ ਫਾਇਦਾ ਦੇਣ ਲਈ 8 ਸਵੈ ਸੇਵੀ ਗਰੁੱਪਾਂ ਦੇ ਗਠਨ ਕਰਨ ਦੀ ਤਜਵੀਜ਼ ਹੈ ।
ਇਹ ਜਾਣਕਾਰੀ ਸੂਖਮ, ਲਘੂ ਤੇ ਦਰਮਿਆਨੇ ਉੱਦਮ ਮੰਤਰੀ ਸ਼੍ਰੀ ਨਰਾਇਣ ਰਾਣੇ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ਹੈ ।
*********
ਐੱਮ ਜੇ ਪੀ ਐੱਸ
(Release ID: 1737790)
Visitor Counter : 229