ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਛੋਟੇ ਕਿਸਾਨਾਂ ਨੂੰ ਸਵੈ-ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਕੁਟੀਰ ਉਦਯੋਗ ਸਥਾਪਤ ਕਰਨ ਲਈ ਉਤਸ਼ਾਹਤ ਕਰਨਾ

Posted On: 22 JUL 2021 1:21PM by PIB Chandigarh

ਛੋਟੇ ਕਿਸਾਨਾਂ ਨੂੰ ਕੁਟੀਰ ਉਦਯੋਗ ਸਥਾਪਤ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤਾਂ ਕਿ ਉਹ ਹੇਠ ਲਿਖੀਆਂ ਸਕੀਮਾਂ / ਪ੍ਰੋਗਰਾਮਾਂ ਰਾਹੀਂ ਆਪਣੀ ਆਮਦਨੀ ਨੂੰ ਵਧਾ ਸਕਣ:

  1. ਪ੍ਰਧਾਨ ਮੰਤਰੀ ਰੁਜ਼ਗਾਰ ਸਿਰਜਣ ਪ੍ਰੋਗਰਾਮ (ਪੀਐੱਮਈਜੀਪੀ) ਇੱਕ ਪ੍ਰਮੁੱਖ ਕ੍ਰੈਡਿਟ ਨਾਲ ਜੁੜਿਆ ਸਬਸਿਡੀ ਪ੍ਰੋਗਰਾਮ ਹੈ, ਜਿਸਦਾ ਉਦੇਸ਼ ਰਵਾਇਤੀ ਕਾਰੀਗਰਾਂ (ਮੁੱਖ ਤੌਰ 'ਤੇ ਛੋਟੇ ਕਿਸਾਨਾਂ) ਅਤੇ ਪੇਂਡੂ / ਸ਼ਹਿਰੀ ਬੇਰੁਜ਼ਗਾਰ ਨੌਜਵਾਨਾਂ ਦੀ ਸਹਾਇਤਾ ਕਰਕੇ ਗੈਰ-ਖੇਤੀ ਸੈਕਟਰ ਵਿੱਚ ਸੂਖਮ-ਉੱਦਮ ਸਥਾਪਤ ਕਰਕੇ ਸਵੈ-ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਹੈ। ਪੀਐੱਮਈਜੀਪੀ ਅਧੀਨ ਛੋਟੇ ਕਿਸਾਨਾਂ ਵਲੋਂ ਸੂਖਮ ਉਦਯੋਗ ਸਥਾਪਤ ਕਰਨਾ ਕੁਟੀਰ ਉਦਯੋਗਾਂ ਦਾ ਥੰਮ ਹੈ, ਜੋ ਹੇਠ ਲਿਖੇ ਹਨ:

· ਖ਼ੇਤੀ ਅਧਾਰਤ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਜਿਵੇਂ ਕਿ ਦਾਲਾਂ ਅਤੇ ਅਨਾਜ ਪ੍ਰੋਸੈਸਿੰਗ ਉਦਯੋਗ, ਫਲ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਦਾ ਉਦਯੋਗ, ਗ੍ਰਾਮ ਤੇਲ ਉਦਯੋਗ, ਗੁੜ ਅਤੇ ਖੰਡਸਾਰੀ ਉਦਯੋਗ, ਆਦਿ।

· ਜੰਗਲਾਤ ਅਧਾਰਤ ਉਦਯੋਗ ਜਿਵੇਂ ਕਿ ਚਿਕਿਤਸਕ ਪੌਦੇ ਉਦਯੋਗ, ਮਧੂ ਮੱਖੀ ਪਾਲਣ ਉਦਯੋਗ, ਛੋਟੇ ਜੰਗਲਾਤ ਅਧਾਰਤ ਉਦਯੋਗ, ਆਦਿ।

· ਹੈਂਡਮੇਡ ਪੇਪਰ ਅਤੇ ਫਾਈਬਰ ਉਦਯੋਗ ਜਿਵੇਂ ਕਿ ਹੈਂਡਮੇਡ ਕਾਗਜ਼ ਉਦਯੋਗ, ਫਾਈਬਰ ਉਦਯੋਗ, ਆਦਿ।

ਯੋਜਨਾ ਦੀ ਸ਼ੁਰੂਆਤ ਤੋਂ ਲੈ ਕੇ, 09.07.2021 ਤੱਕ 16688.17 ਕਰੋੜ ਦੀ ਸਬਸਿਡੀ ਨਾਲ 6,97,612 ਯੂਨਿਟ (ਕਿਸਾਨਾਂ ਸਮੇਤ) ਸਥਾਪਤ ਕੀਤੇ ਗਏ ਹਨ।

  1. ਮੰਤਰਾਲਾ ਰਵਾਇਤੀ ਉਦਯੋਗਾਂ ਨੂੰ ਮੁੜ ਸੁਰਜੀਤ ਕਰਨ ਲਈ (ਸਫੁਰਤੀ) ਫੰਡ ਯੋਜਨਾ ਨੂੰ ਲਾਗੂ ਕਰ ਰਿਹਾ ਹੈ। ਇਸ ਯੋਜਨਾ ਦਾ ਮੁੱਖ ਉਦੇਸ਼ ਰਵਾਇਤੀ ਉਦਯੋਗਾਂ ਅਤੇ ਕਾਰੀਗਰਾਂ / ਛੋਟੇ ਕਿਸਾਨਾਂ ਨੂੰ ਸਮੂਹਾਂ ਵਿੱਚ ਸੰਗਠਿਤ ਕਰਨਾ ਹੈ ਅਤੇ ਉਨ੍ਹਾਂ ਦੇ ਉਤਪਾਦਾਂ ਨੂੰ ਮੁੱਲ ਵਧਾਉਣ ਦੇ ਨਾਲ ਪ੍ਰਤੀਯੋਗੀ ਬਣਾ ਕੇ ਟਿਕਾਊ ਰੁਜ਼ਗਾਰ ਪ੍ਰਦਾਨ ਕਰਨਾ ਹੈ। ਇਸ ਯੋਜਨਾ ਦੇ ਤਹਿਤ, ਕਿਸਾਨ ਉਤਪਾਦਕ ਸੰਗਠਨ ਦੁਆਰਾ ਜਾਂ ਹੋਰ ਆਮ ਤੌਰ 'ਤੇ ਖ਼ੇਤੀ ਅਧਾਰਤ ਉਦਯੋਗਾਂ, ਸ਼ਹਿਦ, ਖਾਦੀ, ਨਾਰੀਅਲ ਰੇਸ਼ੇ, ਹੱਥਕਰਘਾ, ਟੈਕਸਟਾਈਲ, ਬਾਂਸ ਆਦਿ ਵਰਗੇ ਸੈਕਟਰਾਂ ਵਿੱਚ ਸਾਂਝੇ ਸਹੂਲਤ ਕੇਂਦਰਾਂ (ਸੀਐਫਸੀ), ਨਵੇਂ ਪਲਾਂਟਾਂ ਅਤੇ ਮਸ਼ੀਨਾਂ, ਸਿਖਲਾਈ ਆਦਿ ਦੇ ਨਿਰਮਾਣ ਦੁਆਰਾ ਸਮੂਹਕ ਤੌਰ 'ਤੇ ਸਹਾਇਤਾ ਪ੍ਰਾਪਤ ਹੈ।

19.07.2021 ਤੱਕ, ਭਾਰਤ ਸਰਕਾਰ ਦੀ 1102 ਕਰੋੜ ਰੁਪਏ ਦੀ ਸਹਾਇਤਾ ਨਾਲ ਲਗਭਗ 2.6 ਲੱਖ ਕਾਰੀਗਰਾਂ (ਕਿਸਾਨਾਂ ਸਮੇਤ) ਨੂੰ ਲਾਭ ਪਹੁੰਚਾਉਣ ਲਈ 433 ਕਲੱਸਟਰਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।

  1. ਮੰਤਰਾਲਾ ਗ੍ਰਾਮ ਉਦਯੋਗ ਵਿਕਾਸ ਯੋਜਨਾ ਵੀ ਲਾਗੂ ਕਰ ਰਿਹਾ ਹੈ, ਜੋ ਪਿੰਡ ਅਧਾਰਤ ਉਦਯੋਗਾਂ ਦੇ ਵਿਕਾਸ 'ਤੇ ਕੇਂਦ੍ਰਤ ਹੈ। ਸਕੀਮ ਦੇ ਦੋ ਪ੍ਰਮੁੱਖ ਭਾਗ ਹੇਠ ਲਿਖੇ ਅਨੁਸਾਰ ਹਨ:

· ਸ਼ਹਿਦ ਮਿਸ਼ਨ (ਮਧੂ ਮੱਖੀ ਪਾਲਣ ਪ੍ਰੋਗਰਾਮ): ਦੇਸ਼ ਦੇ ਕਿਸਾਨਾਂ, ਆਦਿਵਾਸੀਆਂ ਅਤੇ ਬੇਰੁਜ਼ਗਾਰ ਨੌਜਵਾਨਾਂ ਦੀ ਆਮਦਨੀ ਦੀ ਪੂਰਤੀ ਲਈ, ਕੇਵੀਆਈਸੀ ਨੇ ਸਾਲ 2017-18 ਦੇ ਦੌਰਾਨ ਸ਼ਹਿਦ ਮਿਸ਼ਨ ਦੀ ਸ਼ੁਰੂਆਤ ਕੀਤੀ, ਜਿਸ ਨਾਲ ਕਿਸਾਨਾਂ ਨੂੰ ਮਧੂ ਮੱਖੀਆਂ ਸਮੇਤ 10 ਮਧੂ ਮੱਖੀਆਂ ਦੇ ਡੱਬੇ ਦਿੱਤੇ ਗਏ। ਸਾਲ 2017-18 ਤੋਂ ਲੈ ਕੇ 2020-21 ਤੱਕ ਕੁੱਲ 15,445 ਲਾਭਪਾਤਰੀਆਂ ਨੂੰ ਮਧੂ ਮੱਖੀਆਂ ਦੇ 1,53,259 ਬਕਸੇ ਪ੍ਰਦਾਨ ਕੀਤੇ ਗਏ ਹਨ।

· ਕੁੰਭਰ ਸਸ਼ਕਤੀਕਰਣ ਪ੍ਰੋਗਰਾਮ (ਖਣਿਜ ਅਧਾਰਤ ਉਦਯੋਗ): ਇਸ ਪ੍ਰੋਗਰਾਮ ਤਹਿਤ ਛੋਟੇ ਕਿਸਾਨ / ਪੇਂਡੂ ਘੁਮਿਆਰਾਂ ਦੀ ਰੋਜ਼ੀ-ਰੋਟੀ ਨੂੰ ਵਧਾਉਣ, ਹੁਨਰ ਨਿਖ਼ਾਰ ਦੀ ਸਿਖਲਾਈ ਅਤੇ ਨਵੇਂ ਘਰੇਲੂ ਊਰਜਾ ਕੁਸ਼ਲ ਉਪਕਰਣ ਜਿਵੇਂ ਬਿਜਲੀ ਨਾਲ ਚੱਲਣ ਵਾਲੇ ਬਰਤਨ ਬਣਾਉਣ ਵਾਲੇ ਚੱਕਰ, ਬਲੰਜਰ ਮਸ਼ੀਨ, ਪੱਗ ਮਿੱਲ, ਭੱਠਾ ਆਦਿ ਗੁਣਵੱਤਾ ਉਤਪਾਦਾਂ ਦੇ ਉਤਪਾਦਨ ਲਈ ਪ੍ਰਦਾਨ ਕੀਤੇ ਜਾਂਦੇ ਹਨ। ਇਸ ਪ੍ਰੋਗਰਾਮ ਤਹਿਤ ਸਾਲ 2017-18 ਤੋਂ 2020-21 ਤੱਕ ਕੁੱਲ 21030 ਭਾਂਡੇ ਬਣਾਉਣ ਵਾਲੇ ਇਲੈਕਟ੍ਰਿਕ ਪਹੀਏ ਵੰਡੇ ਜਾ ਚੁੱਕੇ ਹਨ।

ਇਹ ਜਾਣਕਾਰੀ ਸੂਖ਼ਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰੀ ਸ੍ਰੀ ਨਰਾਇਣ ਰਾਣੇ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

*****

ਐਮਜੇਪੀਐਸ



(Release ID: 1737744) Visitor Counter : 185


Read this release in: English , Urdu , Bengali