ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ

ਐੱਨਟੀਪੀਸੀ ਨੇ ਮੱਧ ਪ੍ਰਦੇਸ਼ ਵਿੱਚ 450 ਮੈਗਾਵਾਟ ਦੇ ਸੋਲਰ ਪ੍ਰੋਜੈਕਟਾਂ ਦੀ ਨਿਲਾਮੀ ਜਿੱਤੀ

Posted On: 20 JUL 2021 4:42PM by PIB Chandigarh

ਸਾਲ 2032 ਤੱਕ 60 ਗੀਗਾਵਾਟ ਅਖੁੱਟ ਊਰਜਾ ਸਮਰੱਥਾ ਦਾ ਨਿਰਮਾਣ ਕਰਨ ਦਾ ਟੀਚਾ

ਰਾਸ਼ਟਰੀ ਤਾਪ ਬਿਜਲੀ ਨਿਗਮ-ਐੱਨਟੀਪੀਸੀ ਦੀ 100% ਸਹਾਇਕ ਕੰਪਨੀ, ਐੱਨਟੀਪੀਸੀ ਨਵਿਆਉਣਯੋਗ ਐਨਰਜੀ ਲਿਮਿਟੇਡ (ਐੱਨਟੀਪੀਸੀ ਆਰਈਐੱਲ), ਮੱਧ ਪ੍ਰਦੇਸ਼ (ਐੱਮਪੀ) ਦੇ ਸ਼ਾਜਾਪੁਰ ਸੌਰ ਊਰਜਾ ਪਾਰਕ ਵਿੱਚ 450 ਮੈਗਾਵਾਟ ਦੀ ਸੌਰ ਪ੍ਰੋਜੈਕਟਾਂ ਲਈ ਰੀਵਾ ਅਲਟ੍ਰਾ ਮੈਗਾ ਸੋਲਰ ਲਿਮਿਟੇਡ (ਆਰਯੂਐੱਮਐੱਸਐੱਲ) ਨਿਲਾਮੀ ਵਿੱਚ ਵਿਜੇਤਾ ਬਣ ਕੇ ਉੱਭਰੀ ਹੈ।

ਐੱਨਟੀਪੀਸੀ ਨਵਿਆਉਣਯੋਗ ਦੇ ਕ੍ਰਮਵਾਰ:2.35 ਰੁਪਏ ਪ੍ਰਤੀ ਕਿਲੋਵਾਟ ਘੰਟਾ, ਅਤੇ 2.33 ਰੁਪਏ ਪ੍ਰਤੀ ਕਿਲੋਵਾਟ ਘੰਟੇ ਦੇ ਘੱਟੋ-ਘੱਟ ਮੁੱਲ ਦਾ ਹਵਾਲਾ ਦਿੰਦੇ ਹੋਏ 105 ਮੈਗਾਵਾਟ ਅਤੇ 220 ਮੈਗਾਵਾਟ ਦੀ ਸਮਰੱਥਾ ਪ੍ਰਾਪਤ ਕੀਤੀ ਹੈ। ਨਿਲਾਮੀ ਲਈ ਬੋਲੀ ਲਗਾਉਣ ਵਾਲਿਆਂ ਨੂੰ ਜਬਰਦਸਤ ਪ੍ਰਕਿਰਿਆ ਮਿਲੀ ਅਤੇ ਕੁੱਲ 15 ਬੋਲੀ ਲਗਾਉਣ ਵਾਲਿਆਂ ਨੂੰ ਅੰਤਿਮ ਚਰਣ ਦੇ ਲਈ ਚੁਣਿਆ ਗਿਆ।

ਹਾਲ ਹੀ ਵਿੱਚ, ਐੱਨਟੀਪੀਸੀ ਆਰਈਐੱਲ ਨੂੰ ਐੱਮਐੱਨਆਰਈ ਦੁਆਰਾ 12 ਜੁਲਾਈ 2021 ਨੂੰ ਸੋਲਰ ਊਰਜਾ ਪਾਰਕ ਯੋਜਨਾ ਦੇ ਮੋਡ 8 (ਅਲਟ੍ਰਾ ਮੈਗਾ ਨਵਿਆਉਣਯੋਗ ਐਨਰਜੀ ਪਾਵਰ ਪਾਰਕ) ਦੇ ਤਹਿਤ ਮਨਜ਼ੂਰੀ ਪ੍ਰਦਾਨ ਕੀਤੀ ਗਈ ਸੀ।

ਆਪਣੇ ਹਰਿਤ ਊਰਜਾ ਪੋਰਟਫੋਲੀਓ ਵਿੱਚ ਵਾਧੇ ਦੇ ਇੱਕ ਹਿੱਸੇ ਦੇ ਰੂਪ ਵਿੱਚ, ਭਾਰਤ ਦੀ ਸਭ ਤੋਂ ਵੱਡੀ ਊਰਜਾ ਏਕੀਕ੍ਰਿਤ ਕੰਪਨੀ ਐੱਨਟੀਪੀਸੀ ਲਿਮਿਟੇਡ ਦਾ ਟੀਚਾ 2032 ਤੱਕ 60 ਗੀਗਾਵਾਟ ਅਖੁੱਟ ਊਰਜਾ ਸਮਰੱਥਾ ਦਾ ਨਿਰਮਾਣ ਕਰਨਾ ਹੈ। ਵਰਤਮਾਨ ਵਿੱਚ, ਰਾਜ ਦੇ ਮਾਲਕੀ ਵਾਲੀ ਪ੍ਰਮੁੱਖ ਬਿਜਲੀ ਉਤਪਾਦਕ ਕੰਪਨੀ ਦੇ ਕੋਲ 70 ਬਿਜਲੀ ਪ੍ਰੋਜੈਕਟਾਂ ਵਿੱਚ 66 ਗੀਗਾਵਾਟ ਦੀ ਸਥਾਪਿਤ ਸਮਰੱਥਾ ਹੈ। ਇਸ ਦੇ ਇਲਾਵਾ 18 ਗੀਗਾਵਾਟ ਸਮਰੱਥਾ ਦੀ ਪ੍ਰੋਜੈਕਟ ਨਿਰਮਾਣ ਅਧੀਨ ਹਨ।

***

ਐੱਸਐੱਸ/ਆਈਜੀ
 



(Release ID: 1737694) Visitor Counter : 105


Read this release in: English , Urdu , Hindi