ਰੱਖਿਆ ਮੰਤਰਾਲਾ
ਡੀ ਆਰ ਡੀ ਓ ਨੇ ਜ਼ਮੀਨ ਤੋਂ ਹਵਾ ਵਿੱਚ ਭੇਜੀ ਜਾਣ ਵਾਲੀ ਮਿਜ਼ਾਈਲ ਅਕਾਸ਼ ਐੱਨ ਜੀ ਦੀ ਉਡਾਨ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ
Posted On:
21 JUL 2021 5:39PM by PIB Chandigarh
· ਨਵੀਂ ਪੀੜ੍ਹੀ ਦੀ ਜ਼ਮੀਨ ਤੋਂ ਹਵਾ ਵਿੱਚ ਜਾਣ ਵਾਲੀ ਮਿਜ਼ਾਈਲ ।
· ਹਵਾਈ ਖੇਤਰ ਨੂੰ ਬੇਅਸਰ ਕਰਨ ਲਈ ਉੱਚ ਕਲਾਬਾਜ਼ੀ ।
· ਭਾਰਤੀ ਹਵਾਈ ਸੈਨਾ ਦੀ ਹਵਾਈ ਰੱਖਿਆ ਸਮਰੱਥਾ ਨੂੰ ਹੁਲਾਰਾ ਦੇਣਾ ।
· ਰਕਸ਼ਾ ਮੰਤਰੀ ਨੇ ਡੀ ਆਰ ਡੀ ਓ ਨੂੰ ਦਿੱਤੀ ਵਧਾਈ ।
ਰੱਖਿਆ ਖੋਜ ਤੇ ਵਿਕਾਸ ਸੰਸਥਾ (ਡੀ ਆਰ ਡੀ ਓ) ਨੇ 21 ਜੁਲਾਈ 2021 ਨੂੰ ਉਡੀਸਾ ਦੇ ਤੱਟ ਤੋਂ ਇੰਟਰਗ੍ਰੇਟਿਡ ਟੈਸਟ ਰੇਂਜ ਦੀ ਇੱਕ ਧਰਾਤਲ ਤੋਂ ਹਵਾ ਵਿੱਚ ਜਾਣ ਵਾਲੀ ਮਿਜ਼ਾਈਲ , ਨਵੀਂ ਪੀੜ੍ਹੀ ਅਕਾਸ਼ ਮਿਜ਼ਾਈਲ (ਅਕਾਸ਼ ਐੱਨ ਜੀ) ਦਾ ਸਫਲਤਾਪੂਰਵਕ ਉਡਾਨ ਪ੍ਰੀਖਣ ਕੀਤਾ ਹੈ । ਉਡਾਨ ਤਜ਼ਰਬਾ ਜ਼ਮੀਨ ਅਧਾਰਿਤ ਪਲੇਟਫਾਰਮ ਤੋਂ ਦੁਪਹਿਰ ਕਰੀਬ 12 ਵਜ ਕੇ 45 ਮਿੰਟ ਤੇ ਕੀਤਾ ਗਿਆ ਸੀ ਜਿਸ ਵਿੱਚ ਸਾਰੀਆਂ ਹਥਿਆਰ ਪ੍ਰਣਾਲੀਆਂ ਦੇ ਤੱਤ ਜਿਵੇਂ ਬਹੁਕਾਰਜੀ ਰਡਾਰ , ਕਮਾਂਡ , ਨਿਯੰਤਰਣ , ਸੰਚਾਰ ਪ੍ਰਣਾਲੀ ਅਤੇ ਲਾਂਚਰ ਤਾਇਨਾਤੀ ਕਨਫੀਗ੍ਰੇਸ਼ਨ ਵਿੱਚ ਹਿੱਸਾ ਲੈ ਰਹੇ ਸਨ ।
ਮਿਜ਼ਾਈਲ ਪ੍ਰਣਾਲੀ ਨੂੰ ਡੀ ਆਰ ਡੀ ਓ ਦੀਆਂ ਹੋਰ ਪ੍ਰਯੋਗਸ਼ਾਲਾਵਾਂ ਦੇ ਸਹਿਯੋਗ ਨਾਲ ਰੱਖਿਆ ਖੋਜ ਤੇ ਵਿਕਾਸ ਪ੍ਰਯੋਗਸ਼ਾਲਾ (ਡੀ ਆਰ ਡੀ ਐੱਲ) ਹੈਦਰਾਬਾਦ ਨੇ ਵਿਕਸਿਤ ਕੀਤਾ ਹੈ । ਭਾਰਤੀ ਹਵਾਈ ਸੈਨਾ ਦੇ ਨੁਮਾਇੰਦਿਆਂ ਨੇ ਉਦਘਾਟਨ ਸਮਾਗਮ ਦੇਖਿਆ । ਉਡਾਨ ਦੇ ਅੰਕੜਿਆਂ ਨੂੰ ਹਾਸਲ ਕਰਨ ਲਈ ਆਈ ਟੀ ਆਰ ਨੇ ਕਈ ਰੇਂਜ ਸਟੇਸ਼ਨਾਂ , ਇਲੈਕਟ੍ਰੋ ਆਪਟੀਕਲ ਟਰੈਕਿੰਗ ਸਿਸਟਮ , ਰਡਾਰ ਅਤੇ ਟੈਲੀਮੈਟਰੀ ਵਰਗੇ ਉਪਕਰਣ ਤਾਇਨਾਤ ਕੀਤੇ ਸਨ । ਸਮੁੱਚੀ ਹਥਿਆਰ ਪ੍ਰਣਾਲੀ ਦੀ ਬਿਨਾ ਨੁਕਸ ਕਾਰਗੁਜ਼ਾਰੀ ਦੀ ਪੁਸ਼ਟੀ ਇਹਨਾਂ ਪ੍ਰਣਾਲੀਆਂ ਦੁਆਰਾ ਉਡਾਨ ਦੇ ਲਏ ਗਏ ਅੰਕੜਿਆਂ ਦੁਆਰਾ ਕੀਤੀ ਗਈ ਹੈ । ਪ੍ਰੀਖਣ ਦੇ ਦੌਰਾਨ ਮਿਜ਼ਾਇਲ ਨੇ ਤੇਜ਼ ਅਤੇ ਫਜ਼ੂਲ ਹਵਾਈ ਖ਼ਤਰਿਆਂ ਨੂੰ ਬੇਅਸਰ ਕਰਨ ਲਈ ਲੋੜੀਂਦੀ ਹੁਨਰ ਸ਼ਕਤੀ ਦਾ ਪ੍ਰਦਰਸ਼ਨ ਕੀਤਾ ।
ਇੱਕ ਵਾਰ ਤਾਇਨਾਤ ਹੋਣ ਤੋਂ ਬਾਅਦ ਅਕਾਸ਼ ਐੱਨ ਜੀ ਹਥਿਆਰ ਪ੍ਰਣਾਲੀ ਭਾਰਤੀ ਹਵਾਈ ਸੈਨਾ ਦੀ ਹਵਾਈ ਰੱਖਿਆ ਸਮਰੱਥਾ ਲਈ ਇੱਕ ਸ਼ਕਤੀ ਗੁਣਕ ਸਾਬਤ ਹੋਵੇਗੀ । ਇਸ ਪ੍ਰਣਾਲੀ ਨੂੰ ਬਣਾਉਣ ਵਾਲੀਆਂ ਏਜੰਸੀਆਂ ਭਾਰਤ ਇਲੈਕਟ੍ਰੋਨਿਕ ਲਿਮਟਿਡ (ਬੀ ਈ ਐੱਲ) ਅਤੇ ਭਾਰਤ ਡਾਇਨਾਮਿਕਸ ਲਿਮਟਿਡ (ਬੀ ਡੀ ਐੱਲ) ਨੇ ਵੀ ਤਜ਼ਰਬਿਆਂ ਵਿੱਚ ਹਿੱਸਾ ਲਿਆ ।
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਡੀ ਆਰ ਡੀ ਓ , ਬੀ ਡੀ ਐੱਲ , ਬੀ ਈ ਐੱਲ , ਭਾਰਤੀ ਹਵਾਈ ਸੈਨਾ ਅਤੇ ਉਦਯੋਗ ਨੂੰ ਸਫਲ ਪ੍ਰੀਖਣ ਲਈ ਵਧਾਈ ਦਿੱਤੀ ਹੈ । ਸਕੱਤਰ ਸੁਰੱਖਿਆ ਖੋਜ ਅਤੇ ਵਿਕਾਸ ਵਿਭਾਗ ਅਤੇ ਡੀ ਆਰ ਡੀ ਓ ਚੇਅਰਮੈਨ ਨੇ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਮਿਜ਼ਾਈਲ ਭਾਰਤੀ ਹਵਾਈ ਸੈਨਾ ਨੂੰ ਮਜ਼ਬੂਤ ਕਰੇਗੀ ।
*********
ਏ ਬੀ ਬੀ / ਐੱਨ ਏ ਐੱਮ ਪੀ ਆਈ / ਕੇ ਏ / ਬੀ ਕੇ / ਐੱਸ ਏ ਵੀ ਵੀ ਵਾਈ
(Release ID: 1737595)
Visitor Counter : 265