ਕਿਰਤ ਤੇ ਰੋਜ਼ਗਾਰ ਮੰਤਰਾਲਾ
ਸੀਐਲਸੀ ਨੇ ਲੇਹ ਵਿਚ ਕੇਂਦਰ ਸ਼ਾਸਤ ਪ੍ਰਦੇਸ਼ ਲਦਾਖ਼ ਦੇ ਸੀਨੀਅਰ ਅਧਿਕਾਰੀਆਂ ਅਤੇ ਪ੍ਰਾਜੈਕਟ ਅਧਿਕਾਰੀਆਂ ਨਾਲ ਕਿਰਤ ਕਾਨੂੰਨਾਂ ਅਤੇ ਨਵੇਂ ਕਿਰਤ ਕੋਡਾਂ ਨੂੰ ਲਾਗੂ ਕੀਤੇ ਜਾਣ ਦੀ ਸਮੀਖਿਆ ਕੀਤੀ
Posted On:
21 JUL 2021 12:30PM by PIB Chandigarh
ਮੁੱਖ ਕਿਰਤ ਕਮਿਸ਼ਨਰ ਅਤੇ ਡੀਜੀ ਲੇਬਰ ਬਿਉਰੋ ਸ਼੍ਰੀ ਡੀਪੀਐਸ ਨੇਗੀ ਨੇ ਲੇਹ ਵਿੱਚ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਵਿੱਚ ਕਿਰਤ ਕਾਨੂੰਨਾਂ ਅਤੇ ਕਿਰਤ ਕੋਡਾਂ ਬਾਰੇ ਜਾਗਰੂਕਤਾ ਅਤੇ ਇਨ੍ਹਾਂ ਨੂੰ ਲਾਗੂ ਕਰਨ ਦੀ ਸਥਿਤੀ ਦਾ ਜਾਇਜ਼ਾ ਲਿਆ। ਪਿਛਲੇ ਦੋ ਦਿਨਾਂ ਦੌਰਾਨ ਕੇਂਦਰ ਸ਼ਾਸਤ ਪ੍ਰਦੇਸ਼ ਲਦਾਖ਼ ਵਿੱਚ ਪ੍ਰੋਜੈਕਟ ਅਧਿਕਾਰੀਆਂ ਨਾਲ ਵੱਖ ਵੱਖ ਮੀਟਿੰਗਾਂ ਦੌਰਾਨ ਸ਼੍ਰੀ ਨੇਗੀ ਨੇ ਪਾਵਰਗ੍ਰਿਡ, ਐਨਐਚਪੀਸੀ, ਬੀਆਰਓ, ਸੀਪੀਡਬਲਯੂਡੀ, ਬੀਪੀਸੀਐਲ, ਆਈਓਸੀਐਲ, ਐਚਪੀਸੀਐਲ, ਐਨਐਚਆਈਡੀਸੀਐਲ ਅਤੇ ਏਏਆਈ ਦੇ ਪ੍ਰਾਜੈਕਟ ਅਧਿਕਾਰੀਆਂ ਨਾਲ ਪ੍ਰਾਜੈਕਟ ਸਾਈਟਾਂ 'ਤੇ ਚੱਲ ਰਹੇ ਕਿਰਤ ਮਸਲਿਆਂ ਬਾਰੇ ਪੁੱਛਗਿੱਛ ਕੀਤੀ। ਉਨ੍ਹਾਂ ਉਥੇ ਸ਼ੁਰੂ ਕੀਤੀਆਂ ਗਈਆਂ ਵੱਖੋ ਵੱਖ ਗਤੀਵਿਧੀਆਂ ਦਾ ਵੀ ਅਧਿਐਨ ਕੀਤਾ।
ਸ੍ਰੀ ਨੇਗੀ ਨੇ ਕਰੁਟੰਗਸੇ ਅਤੇ ਪੇਂਗਾਂਗ ਸੜਕ ਤੇ ਵਰਕਰਾਂ ਨਾਲ ਵੀ ਮੁਲਾਕਾਤ ਕੀਤੀ, ਜਿਹੜੇ ਝਾਰਖੰਡ, ਬਿਹਾਰ, ਨੇਪਾਲ ਦੇ ਰਹਿਣ ਵਾਲੇ ਅਤੇ ਨਾਲ ਨਾਲ ਦੇ ਸਥਾਨਕ ਲਦਾਖੀ ਸਨ, ਅਤੇ ਉਨ੍ਹਾਂ ਦੀ ਤੰਦਰੁਸਤੀ ਬਾਰੇ ਪੁੱਛਗਿੱਛ ਕੀਤੀ। ਸ੍ਰੀ ਨੇਗੀ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਬਾਰੇ ਵਿਸਥਾਰ ਨਾਲ ਦੱਸਿਆ। ।
ਪ੍ਰਾਜੈਕਟਾਂ ਦੇ ਇੰਚਾਰਜ ਸੀਨੀਅਰ ਅਧਿਕਾਰੀਆਂ ਨੇ ਮੁੱਖ ਕਿਰਤ ਕਮਿਸ਼ਨਰ (ਕੇਂਦਰੀ) ਨੂੰ ਵੱਖ ਵੱਖ ਕਿਰਤ ਕਾਨੂੰਨਾਂ ਦੀ ਪਾਲਣਾ ਬਾਰੇ ਜਾਣਕਾਰੀ ਦਿੱਤੀ। ਸ੍ਰੀ ਨੇਗੀ ਨੇ ਉਨ੍ਹਾਂ ਦੇ ਪ੍ਰਾਜੈਕਟਾਂ ਵਿੱਚ ਕਿਰਤ ਕਾਨੂੰਨਾਂ ਦੀ ਪਾਲਣਾ ਸਥਿਤੀ ਬਾਰੇ ਤਸੱਲੀ ਪ੍ਰਗਟਾਈ। ਸ੍ਰੀ ਨੇਗੀ ਨੇ ਅਧਿਕਾਰੀਆਂ ਅਤੇ ਠੇਕੇਦਾਰਾਂ ਨੂੰ ਕਿਰਤ ਕਾਨੂੰਨਾਂ ਅਤੇ ਨਵੇਂ ਕਿਰਤ ਕੋਡਾਂ ਨੂੰ ਲਾਗੂ ਕਰਨ ਦੀ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਨੇ ਕਿਰਤੀਆਂ ਨੂੰ ਅਪੀਲ ਕੀਤੀ ਕਿ ਉਹ ਪ੍ਰਵਾਸੀ ਮਜ਼ਦੂਰਾਂ ਲਈ ਆਉਣ ਵਾਲੇ ਐਨਡੀਯੂਡਬਲਯੂ ਪੋਰਟਲ ਵਿਚ ਆਪਣੀ ਰਜਿਸਟ੍ਰੇਸ਼ਨ ਕਰਨ, ਜੋ ਕਿ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਵੱਲੋਂ ਜਲਦੀ ਸ਼ੁਰੂ ਕੀਤੀ ਜਾ ਰਹੀ ਹੈ।
ਸ੍ਰੀ ਨੇਗੀ ਨੇ ਪ੍ਰਾਜੈਕਟ ਅਧਿਕਾਰੀਆਂ ਵੱਲੋਂ ਖਰੀਦੇ ਜਾਂ ਵਾਲੇ ਪ੍ਰਸਤਾਵਿਤ ਸ਼ੈਲਟਰਾਂ ਦੇ ਡਿਜ਼ਾਈਨ ਦੀ ਸ਼ਲਾਘਾ ਕੀਤੀ।
------------------------
ਐਮ ਜੇ ਪੀ ਐਸ /ਐਮ ਐਸ
(Release ID: 1737563)