ਕਿਰਤ ਤੇ ਰੋਜ਼ਗਾਰ ਮੰਤਰਾਲਾ
ਖੇਤੀਬਾੜੀ ਤੇ ਪੇਂਡੂ ਮਜ਼ਦੂਰਾਂ ਲਈ ਸਰਬ ਭਾਰਤੀ ਉਪਭੋਗਤਾ ਮੁੱਲ ਸੂਚਕ ਅੰਕ — ਜੂਨ 2021
Posted On:
20 JUL 2021 5:24PM by PIB Chandigarh
ਖੇਤੀਬਾੜੀ ਅਤੇ ਪੇਂਡੂ ਮਜ਼ਦੂਰਾਂ ਲਈ ਸਰਬ ਭਾਰਤੀ ਖ਼ਪਤਕਾਰ ਮੁੱਲ ਸੂਚਕ ਅੰਕੜਾ (ਅਧਾਰ 1986—87 = 100) ਜੂਨ 2021, ਲਈ 8 ਅੰਕ ਵੱਧ ਕੇ 1,057 (ਇੱਕ ਹਜ਼ਾਰ ਸਤਵੰਜਾ) ਅਤੇ 1,065 (ਇੱਕ ਹਜ਼ਾਰ ਪੈਂਹਠ) ਅੰਕਾਂ ਤੇ ਕ੍ਰਮਵਾਰ ਖੜ੍ਹਾ ਹੈ ।
ਇਹ ਵਾਧਾ ਖੇਤੀਬਾੜੀ ਮਜ਼ਦੂਰਾਂ ਅਤੇ ਪੇਂਡੂ ਕਾਮਿਆਂ ਦੇ ਆਮ ਅੰਕੜੇ ਵਿੱਚ ਅਨਾਜ ਗਰੁੱਪ ਅੰਕੜਾ (+) 6.00 ਅਤੇ ((+) 6.10 ਅੰਕ ਕ੍ਰਮਵਾਰ) ਕਣਕ ਦਾ ਆਟਾ , ਬੱਕਰੀ ਦਾ ਮੀਟ , ਤਾਜ਼ੀ ਮੱਛੀ , ਸਰ੍ਹੋਂ ਦਾ ਤੇਲ , ਮੁੰਗਫਲੀ ਦਾ ਤੇਲ , ਦਾਲਾਂ , ਸਬਜ਼ੀਆਂ ਅਤੇ ਫਲਾਂ ਆਦਿ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਹੋਇਆ ਹੈ ।
ਇੰਡੈਕਸ ਵਿਚ ਵਾਧਾ / ਗਿਰਾਵਟ ਰਾਜ ਤੋਂ ਵੱਖਰੇ ਵੱਖਰੇ ਹੁੰਦੇ ਹਨ I ਖੇਤੀਬਾੜੀ ਮਜ਼ਦੂਰਾਂ ਦੇ ਮਾਮਲੇ ਵਿਚ, 19 ਰਾਜਾਂ ਵਿਚ ਇਸ ਵਿਚ 1 ਤੋਂ 10 ਅੰਕ ਦਾ ਵਾਧਾ ਹੋਇਆ ਹੈ ਅਤੇ ਜੰਮੂ-ਕਸ਼ਮੀਰ ਰਾਜ ਵਿਚ 10 ਅੰਕ ਦੀ ਕਮੀ ਦਰਜ ਕੀਤੀ ਗਈ। ਤਮਿਲਨਾਡੂ ਰਾਜ 1256 ਅੰਕਾਂ ਦੇ ਨਾਲ ਸੂਚਕ ਅੰਕ ਵਿਚ ਸਿਖਰ 'ਤੇ ਰਿਹਾ ਜਦੋਂਕਿ ਹਿਮਾਚਲ ਪ੍ਰਦੇਸ਼ 824 ਅੰਕਾਂ ਨਾਲ ਸਭ ਤੋਂ ਹੇਠਾਂ ਰਿਹਾ ਸੀ ।
ਦਿਹਾਤੀ ਮਜ਼ਦੂਰਾਂ ਦੇ ਮਾਮਲੇ ਵਿਚ, 19 ਰਾਜਾਂ ਵਿਚ 2 ਤੋਂ 10 ਅੰਕ ਦਾ ਵਾਧਾ ਅਤੇ ਜੰਮੂ-ਕਸ਼ਮੀਰ ਰਾਜ ਵਿਚ 9 ਅੰਕ ਦੀ ਕਮੀ ਦਰਜ ਕੀਤੀ ਗਈ। ਸੂਚਕ ਅੰਕ ਵਿਚ ਤਾਮਿਲਨਾਡੂ ਰਾਜ 1241 ਅੰਕਾਂ ਦੇ ਨਾਲ ਸਿਖਰ 'ਤੇ ਹੈ, ਜਦਕਿ ਬਿਹਾਰ ਰਾਜ 863 ਅੰਕਾਂ ਨਾਲ ਸਭ ਤੋਂ ਹੇਠਾਂ ਰਿਹਾ ।
ਰਾਜਾਂ ਵਿੱਚੋਂ, ਖੇਤੀਬਾੜੀ ਮਜ਼ਦੂਰਾਂ ਲਈ ਖਪਤਕਾਰਾਂ ਦੀ ਕੀਮਤ ਸੂਚਕ ਅੰਕ ਵਿੱਚ ਵੱਧ ਤੋਂ ਵੱਧ ਵਾਧਾ ਕੇਰਲਾ ਰਾਜ (+10 ਅੰਕ) ਦੁਆਰਾ ਅਨੁਭਵ ਕੀਤਾ ਗਿਆ ਸੀ ਅਤੇ ਪੇਂਡੂ ਮਜ਼ਦੂਰਾਂ ਲਈ ਇਹ ਚਾਰ ਰਾਜਾਂ ਅਰਥਾਤ ਕੇਰਲਾ, ਮਹਾਰਾਸ਼ਟਰ, ਤਾਮਿਲਨਾਡੂ ਅਤੇ ਉੱਤਰ ਪ੍ਰਦੇਸ਼ (+10 ਅੰਕ) ਦੁਆਰਾ ਅਨੁਭਵ ਕੀਤਾ ਗਿਆ ਸੀ। ਮੁੱਖ ਤੌਰ 'ਤੇ ਮੂੰਗਫਲੀ ਦੇ ਤੇਲ, ਸਬਜ਼ੀਆਂ ਅਤੇ ਫਲਾਂ, ਤਾਜ਼ੀ ਮੱਛੀ , ਮੀਟ, ਬੱਕਰੀ, ਦੁੱਧ, ਖੰਡ, ਪਿਆਜ਼, ਮਿਰਚਾਂ- ਸੁਕਿਆਂ, ਗੁੜ, ਸ਼ਿਰਟਿੰਗ ਕੱਪੜੇ ਸੂਤੀ (ਮਿੱਲ), ਪਲਾਸਟਿਕ ਦੀਆਂ ਜੁੱਤੀਆਂ, ਦਵਾਈ ਆਦਿ ਦੀਆਂ ਕੀਮਤਾਂ ਦੇ ਵਾਧੇ ਦੇ ਕਾਰਨ I ਦੂਜੇ ਪਾਸੇ, ਕਣਕ ਦੇ ਆਟੇ, ਸਬਜ਼ੀਆਂ ਅਤੇ ਫਲਾਂ, ਹਰੀਆਂ ਮਿਰਚਾਂ , ਲਸਣ ਦੀਆਂ ਕੀਮਤਾਂ ਵਿੱਚ ਗਿਰਾਵਟ ਕਾਰਨ ਜੰਮੂ-ਕਸ਼ਮੀਰ ਰਾਜ ਦੁਆਰਾ ਅਨੁਭਵ ਕੀਤੇ ਗਏ ਖੇਤੀਬਾੜੀ ਅਤੇ ਪੇਂਡੂ ਮਜ਼ਦੂਰਾਂ ਲਈ ਖਪਤਕਾਰਾਂ ਦੇ ਮੁੱਲ ਸੂਚਕ ਅੰਕ ਵਿੱਚ ਕ੍ਰਮਵਾਰ (-10 ਅੰਕ ਅਤੇ -9 ਅੰਕ) ਸਭ ਤੋਂ ਵੱਧ ਗਿਰਾਵਟ ਹੈ।
- All-India Consumer Price Index Number (General & Group-wise):
|
Group
|
Agricultural Labourers
|
Rural Labourers
|
|
|
May,2021
|
June,2021
|
May,2021
|
June,2021
|
|
General Index
|
1049
|
1057
|
1057
|
1065
|
|
Food
|
992
|
1001
|
999
|
1008
|
|
Pan, Supari, etc.
|
1809
|
1820
|
1822
|
1832
|
|
Fuel & Light
|
1131
|
1134
|
1126
|
1130
|
|
Clothing, Bedding &Footwear
|
1056
|
1063
|
1070
|
1078
|
|
Miscellaneous
|
1097
|
1102
|
1101
|
1105
|
ਕਿਰਤ ਬਿਊਰੋ ਦੇ ਡਾਇਰੈਕਟਰ ਜਨਰਲ ਸ਼੍ਰੀ ਡੀ ਪੀ ਐੱਸ ਨੇਗੀ ਨੇ ਅੰਕੜੇ ਜਾਰੀ ਕਰਦਿਆਂ ਕਿਹਾ ਕਿ ,
ਖੇਤੀਬਾੜੀ ਤੇ ਪੇਂਡੂ ਮਜ਼ਦੂਰਾਂ ਦੇ ਜਨਰਲ ਅੰਕੜਿਆਂ ਵਿੱਚ ਵਾਧਾ ਮੁੱਖ ਤੌਰ ਝੋਨੇ, ਸਬਜ਼ੀਆਂ ਅਤੇ ਫਲਾਂ, ਪਿਆਜ਼,
ਮੀਟ ਬੱਕਰੀ, ਤਾਜ਼ਾ ਮੱਛੀ / ਸੁੱਕੀ , ਸਰ੍ਹੋਂ ਦਾ ਤੇਲ, ਗੁੜ, ਕੱਪੜਾ
(ਸੂਤੀ ਮਿੱਲ), ਪਲਾਸਟਿਕ ਦੀਆਂ ਜੁੱਤੀਆਂ, ਲੱਕੜ ਅਤੇ ਮਿੱਟੀ ਦਾ ਤੇਲ ਆਦਿ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਕਾਰਨ ਹੋਇਆ ਹੈ ।
ਜੁਲਾਈ 2021 ਦੇ ਮਹੀਨੇ ਲਈ ਸੀ ਪੀ ਆਈ - ਏ ਐਲ ਅਤੇ ਆਰ ਐਲ 20 ਅਗਸਤ ਨੂੰ 2021 ਨੂੰ ਜਾਰੀ ਕੀਤੇ ਜਾਣਗੇ.
****
ਐੱਮ ਜੇ ਪੀ ਐੱਸ / ਐੱਮ ਐੱਸ / ਜੇ ਕੇ
(Release ID: 1737451)
ਵਿਜ਼ੀਟਰ ਕਾਊਂਟਰ : 149