ਰਸਾਇਣ ਤੇ ਖਾਦ ਮੰਤਰਾਲਾ

ਨੈਨੋ ਯੂਰੀਆ ਦੇ ਉਤਪਾਦਨ ਨੂੰ ਵਧਾਉਣ ਲਈ ਸਰਕਾਰ ਯਤਨ ਕਰ ਰਹੀ ਹੈ

Posted On: 20 JUL 2021 5:08PM by PIB Chandigarh

ਸਰਕਾਰ ਦੇਸ਼ ਵਿਚ ਨੈਨੋ ਖਾਦ ਦੇ ਉਤਪਾਦਨ ਨੂੰ ਉਤਸ਼ਾਹਤ ਕਰ ਰਹੀ ਹੈ। ਖੇਤੀਬਾੜੀ ਵਿਭਾਗਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ ਦੇ ਨੋਟੀਫਿਕੇਸ਼ਨ ਨੰਬਰ ਐਸ. .884 (ਮਿਤੀ 24 ਫਰਵਰੀ 2021 ਅਨੁਸਾਰ ਖਾਦ ਕੰਟਰੋਲ ਆਰਡਰ (ਐਫਸੀਓਵਿਚ ਕਿਸੇ ਵੀ ਨੈਨੋ ਖਾਦ ਨੂੰ ਸ਼ਾਮਲ ਕਰਨ ਲਈ ਨੋਟੀਫਾਈਡ ਕੀਤਾ ਗਿਆ ਸੀ, ਜੋ ਜ਼ਰੂਰੀ ਤੌਰ 'ਤੇ ਨੋਟੀਫਿਕੇਸ਼ਨ ਵਿਚ ਨਿਰਧਾਰਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰੇਗਾ। ਇਸ ਤੋਂ ਇਲਾਵਾਖਾਦ ਕੰਟਰੋਲ ਆਰਡਰ (ਐਫਸੀਓਦੀ ਧਾਰਾ 20 ਡੀ ਦੀ ਪਾਲਣਾ ਕਰਦਿਆਂਖੇਤੀਬਾੜੀਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗਨੋਟੀਫਿਕੇਸ਼ਨ ਨੰਬਰ ਐਸ. .885 (ਦੀ ਮਿਤੀ 24 ਫਰਵਰੀ 2021 ਨੂੰ “ਨੈਨੋ ਯੂਰੀਆ (ਤਰਲਖਾਦ" ਦੇ ਸੰਬੰਧ ਵਿਚ ਸਪੇਸੀਫਿਕੇਸ਼ਨ ਨੋਟੀਫਾਈ ਕੀਤੀ ਗਈ ਹੈ ਕਿ ਇਹ ਖਾਦ  ਮੇਸਰਜ ਇੰਡੀਅਨ ਫਾਰਮਰਜ਼ ਫਰਟਲਾਈਜ਼ਰ ਕੋਆਪਰੇਟਿਵ (ਇਫਕੋਵੱਲੋਂ ਭਾਰਤ ਵਿੱਚ ਤਿੰਨ ਸਾਲਾਂ ਦੇ ਅਰਸੇ ਲਈ ਤਿਆਰ ਕੀਤੀ ਜਾਵੇਗੀ।  

 

ਇਫਕੋ ਨੇ ਨੈਨੋ ਟੈਕਨੋਲੋਜੀ ਤੇ ਅਧਾਰਤ ਨੈਨੋ ਯੂਰੀਆ (ਤਰਲਖਾਦ ਤਿਆਰ ਕੀਤੀ ਹੈ, ਜਿਸਦਾ ਉਦੇਸ਼ ਰਵਾਇਤੀ ਯੂਰੀਆ ਦੀ ਅਸੰਤੁਲਿਤ ਅਤੇ ਬਹੁਤ ਜ਼ਿਆਦਾ ਵਰਤੋਂ ਦਾ ਹੱਲ ਕੱਢਣਾ ਹੈ। ਇਸ ਤੋਂ ਇਲਾਵਾ ਇਸਦਾ ਹੋਰ ਉਦੇਸ਼ ਫਸਲਾਂ ਦੀ ਉਤਪਾਦਕਤਾਮਿੱਟੀ ਦੀ ਸਿਹਤ ਅਤੇ ਉਤਪਾਦ ਦੀ ਪੌਸ਼ਟਿਕ ਗੁਣਵਤਾ ਵਿੱਚ ਸੁਧਾਰ ਲਿਆਉਣਾ ਹੈ। 

 

ਇਹ ਜਾਣਕਾਰੀ ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਸ੍ਰੀ ਮਨਸੁੱਖ ਮਾਂਡਵੀਯਾ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ

-------------------------- 

ਐਸਐਸ /  ਕੇ



(Release ID: 1737375) Visitor Counter : 151


Read this release in: English , Marathi , Tamil