ਗ੍ਰਹਿ ਮੰਤਰਾਲਾ
ਜਾਤੀ ਅਧਾਰਿਤ ਮਰਦਮਸ਼ੁਮਾਰੀ
Posted On:
20 JUL 2021 3:05PM by PIB Chandigarh
ਮਰਦਮਸ਼ੁਮਾਰੀ ਸੂਚੀ ਕੇਂਦਰੀ ਮੰਤਰਾਲਿਆਂ ਸਮੇਤ ਵੱਖ ਵੱਖ ਹਿੱਸੇਦਾਰਾਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਤਿਆਰ ਕੀਤੀ ਗਈ ਹੈ । ਸਰਕਾਰ ਵੱਲੋਂ ਮਰਦਮਸ਼ੁਮਾਰੀ 2021 ਕਰਨ ਦੇ ਇਰਾਦੇ ਨੂੰ 28 ਮਾਰਚ 2019 ਨੂੰ ਭਾਰਤ ਦੇ ਗਜਟ ਵਿੱਚ ਨੋਟੀਫਾਈ ਕੀਤਾ ਗਿਆ ਹੈ । ਕੋਵਿਡ 19 ਦੇ ਫੈਲਾਅ ਕਾਰਨ ਮਰਦਮਸ਼ੁਮਾਰੀ ਗਤੀਵਿਧੀਆਂ ਮੁਲਤਵੀ ਕੀਤੀਆਂ ਗਈਆਂ ਹਨ । ਮਰਦਮਸ਼ੁਮਾਰੀ ਵਿੱਚ ਜਾਤੀਆਂ ਅਤੇ ਕਬੀਲੇ ਜਿਹਨਾਂ ਨੂੰ ਵਿਸ਼ੇਸ਼ ਤੌਰ ਤੇ ਅਨੁਸੂਚਿਤ ਜਾਤੀਆਂ (ਐੱਸ ਸੀਜ਼) ਅਤੇ ਅਨੁਸੂਚਿਤ ਕਬੀਲਿਆਂ (ਐੱਸ ਟੀਜ਼) ਸੰਵਿਧਾਨ (ਅਨੁਸੂਚਿਤ ਜਾਤੀਆਂ) ਆਰਡਰ 1950 ਅਤੇ ਸੰਵਿਧਾਨ (ਅਨੁਸੂਚਿਤ ਕਬੀਲੇ) ਆਰਡਰ 1950 ਨੂੰ ਸਮੇਂ ਸਮੇਂ ਸਿਰ ਸੋਧਿਆ ਗਿਆ ਹੈ ਨੂੰ ਵਿਸ਼ੇਸ਼ ਤੌਰ ਤੇ ਨੋਟੀਫਾਈ ਕੀਤਾ ਗਿਆ ਹੈ , ਦੀ ਗਿਣਤੀ ਕੀਤੀ ਜਾਵੇਗੀ ।
ਸੰਵਿਧਾਨ ਦੀਆਂ ਵਿਵਸਥਾਵਾਂ ਅਨੁਸਾਰ ਲੋਕ ਸਭਾ ਅਤੇ ਵਿਧਾਨ ਸਭਾਵਾਂ ਵਿੱਚ ਉਹਨਾਂ ਦੀ ਵਸੋਂ ਦੇ ਨੇੜਲੇ ਅਨੁਪਾਤ ਵਿੱਚ ਜਿੱਥੋਂ ਤੱਕ ਹੋ ਸਕੇ ਐੱਸ ਸੀਜ਼ ਅਤੇ ਐੱਸ ਟੀਜ਼ ਲਈ ਸੀਟਾਂ ਰਾਖਵੀਆਂ ਰੱਖੀਆਂ ਜਾਂਦੀਆਂ ਹਨ । ਕੇਂਦਰੀ ਸਰਕਾਰ ਦੀਆਂ ਨੌਕਰੀਆਂ ਵਿੱਚ ਭਰਤੀ ਅਤੇ ਕੇਂਦਰੀ ਸਰਕਾਰ ਸਿੱਖਿਆ ਸੰਸਥਾਵਾਂ ਵਿੱਚ ਐੱਸ ਸੀਜ਼ ਅਤੇ ਐੱਸ ਟੀਜ਼ ਅਤੇ ਓ ਬੀ ਸੀਜ਼ ਦੇ ਦਾਖਲੇ ਲਈ ਵੀ ਰਾਖਵਾਂਕਰਨ ਦੀ ਵਿਵਸਥਾ ਹੈ । ਰਾਖਵਾਂਕਰਨ ਨੂੰ ਲਾਗੂ ਕਰਨ ਲਈ ਸਾਰੇ ਕਾਨੂੰਨੀ ਮੁੱਦਿਆਂ ਬਾਰੇ ਸਰਕਾਰ ਨੇ ਪ੍ਰਭਾਵਸ਼ਾਲੀ ਢੰਗ ਨਾਲ ਵੱਖ ਵੱਖ ਅਦਾਲਤਾਂ ਵਿੱਚ ਪੱਖ ਪੇਸ਼ ਕੀਤੇ ਹਨ ।
ਇਹ ਜਾਣਕਾਰੀ ਕੇਂਦਰੀ ਗ੍ਰਿਹ ਰਾਜ ਮੰਤਰੀ ਸ਼੍ਰੀ ਨਿਤਯਾਨੰਦ ਰਾਏ ਨੇ ਅੱਜ ਲੋਕ ਸਭਾ ਵਿੱਚ ਇੱਕ ਪ੍ਰਸ਼ਨ ਦੇ ਜਵਾਬ ਵਿੱਚ ਲਿਖਤੀ ਰੂਪ ਵਿੱਚ ਦਿੱਤੀ ਹੈ ।
******************
ਆਰ ਕੇ / ਪੀ ਕੇ / ਡੀ ਡੀ ਡੀ / ਏ ਵਾਈ / 356
(Release ID: 1737232)
Visitor Counter : 128