ਰੱਖਿਆ ਮੰਤਰਾਲਾ

ਡੀਆਰਡੀਓ ਨੇ ਸਵਦੇਸ਼ੀ ਤੌਰ ਤੇ ਉਦਯੋਗਿਕ ਪੱਧਰ ਤੇ ਉੱਚ ਤਾਕਤੀ ਬੀਟਾ ਟਾਈਟੇਨੀਅਮ ਐਲੋਯ ਵਿਕਸਿਤ ਕੀਤਾ

Posted On: 20 JUL 2021 12:36PM by PIB Chandigarh

ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਨੇ ਐਰੋਸਪੇਸ ਸਟਰਕਚਰਲ ਫੋਰਜਿੰਗਜ਼ ਵਿੱਚ ਐਪਲੀਕੇਸ਼ਨਾਂ ਲਈ ਉਦਯੋਗਿਕ ਪੱਧਰ ਤੇ ਸਵਦੇਸ਼ੀ ਤੌਰ 'ਤੇ ਇਕ ਉੱਚ ਤਾਕਤ ਵਾਲਾ ਮੈਟਾਸਟੇਬਲ ਬੀਟਾ ਟਾਈਟੇਨੀਅਮ ਅਲੋਏ, ਜਿਸ ਵਿਚ ਵੈਨਡੀਅਮ, ਆਇਰਨ ਅਤੇ ਅਲਮੀਨੀਅਮ, ਟੀ ਆਈ -10 ਵੀ -2 ਫੀ -3 ਐਲ , ਸ਼ਾਮਲ ਹਨ, ਵਿਕਸਿਤ ਕੀਤਾ ਹੈ।  ਇਸ ਨੂੰ ਡੀਆਰਡੀਓ ਦੀ  ਹੈਦਰਾਬਾਦ ਸਥਿਤ ਇੱਕ ਪ੍ਰਮੁੱਖ ਪ੍ਰਯੋਗਸ਼ਾਲਾ, ਡਿਫੈਂਸ ਮੈਟਲਰਜੀਕਲ ਰਿਸਰਚ ਲੈਬਾਰਟਰੀ (ਡੀਐਮਆਰਐਲ) ਵੱਲੋਂ ਵਿਕਸਤ ਕੀਤਾ ਗਿਆ ਹੈ। ਇਹ ਐਲੋਯ ਹਾਲ ਹੀ ਦੇ ਸਮੇਂ ਵਿੱਚ ਬਹੁਤ ਸਾਰੇ ਵਿਕਸਤ ਦੇਸ਼ਾਂ ਵੱਲੋਂ ਭਾਰ ਦੀ ਬਚਤ ਪ੍ਰਾਪਤ ਕਰਨ ਲਈ ਵਿਕਸਤ ਕੀਤਾ ਗਿਆ ਸੀ ਜੋ  ਤੁਲਨਾਤਮਕ ਤੌਰ 'ਤੇ ਭਾਰੀ ਰਵਾਇਤੀ ਨੀ-ਸੀਆਰ-ਮੋ ਢਾਂਚਾਗਤ ਸਟੀਲ ਦੇ ਲਾਭਦਾਇਕ ਬਦਲ ਵਜੋਂ ਪਹਿਲਾਂ ਤੋਂ ਹੀ ਵਰਤਿਆ ਜਾ ਰਿਹਾ ਹੈ। 

 

 

ਉੱਚ ਤਾਕਤ ਤੋਂ ਵਜ਼ਨ ਦੇ ਅਨੁਪਾਤ ਦੀ ਸ਼ਾਨਦਾਰ ਫੋਰਜੇਬਿਲਿਟੀ - ਟੀ ਆਈ --10 ਵੀ -2 ਐਫ ਈ -3 ਏ ਐੱਲ ਐਲੋਯ ਮਹੱਤਵਪੂਰਣ ਵਜ਼ਨ ਦੀ ਬਚਤ ਦੀ ਸੰਭਾਵਨਾ ਵਾਲੇ ਐਰੋਸਪੇਸ ਐਪਲੀਕੇਸ਼ਨਾਂ ਲਈ ਗੁੰਝਲਦਾਰ ਢੰਗ ਨਾਲ ਕੰਫਿਗਰਡ ਕੀਤੇ ਗਏ ਹਿੱਸਿਆਂ ਦੇ ਨਿਰਮਾਣ ਦੀ ਸਹੂਲਤ ਦਿੰਦਾ ਹੈ। ਇਸ ਮਿਸ਼ਰਣ ਤੋਂ ਕਈ ਹੋਰਨਾਂ ਵਿੱਚ ਬਣਾਏ ਜਾ ਸਕਣ ਵਾਲੇ ਕੁਝ ਹਿੱਸਿਆਂ ਵਿੱਚ ਸਲੈਟ / ਫਲੈਪ ਟਰੈਕ, ਲੈਂਡਿੰਗ ਗੀਅਰ ਅਤੇ ਲੈਂਡਿੰਗ ਗੀਅਰ ਵਿੱਚ ਡ੍ਰੌਪ ਲਿੰਕ ਸ਼ਾਮਲ ਹੁੰਦੇ ਹਨ। 

ਉੱਚ ਤਾਕਤੀ ਬੀਟਾ ਟਾਈਟੇਨੀਅਮ ਐਲੋਯਜ਼ ਆਪਣੀ ਉੱਚ ਤਾਕਤ, ਲਚੀਲੇਪਨ, ਫਟੀਗ ਅਤੇ ਫਰੈਕਚਰ ਕਠੋਰਤਾ ਕਾਰਨ ਵਿਲੱਖਣ ਹਨ, ਜੋ ਉਨ੍ਹਾਂ ਨੂੰ ਜਹਾਜ਼ ਦੇ ਢਾਂਚਾਗਤ ਕਾਰਜਾਂ ਲਈ ਵਧੇਰੇ ਆਕਰਸ਼ਕ ਬਣਾਉਂਦੇ ਹਨ। ਇਸ ਤੋਂ ਇਲਾਵਾ, ਇਨ੍ਹਾਂ ਦੀ ਤੁਲਨਾਤਮਕ ਤੌਰ 'ਤੇ ਉਮਰ ਭਰ ਲਈ ਲੋਅਰ ਲਾਈਫ ਟਾਈਮ ਕਾਸਟ, ਸਟੀਲ ਦੇ ਮੁਕਾਬਲੇ ਵਧੀਆ ਖੋਰਾ-ਪ੍ਰਤੀਰੋਧਕਤਾ ਦੇ ਕਾਰਨ ਭਾਰਤ ਵਿੱਚ ਵੀ ਇਸ ਮਹਿੰਗੇ ਪਦਾਰਥ ਦੀ ਵਰਤੋਂ ਨੂੰ ਜਾਇਜ਼ ਠਹਿਰਾਉਣ ਲਈ ਇਹ ਇਕ ਪ੍ਰਭਾਵਸ਼ਾਲੀ ਟ੍ਰੇਡ ਆਫ ਹੈ। 

 

 

ਡੀਐਮਆਰਐਲ ਨੇ ਕਈ ਏਜੰਸੀਆਂ ਦੇ ਸਰਗਰਮ ਸਹਿਯੋਗ ਨਾਲ ਕੱਚੇ ਮਾਲ ਦੀ ਚੋਣ, ਐਲੋਯ ਮੇਲਟਿੰਗ, ਥਰਮੋ-ਮਕੈਨੀਕਲ ਪ੍ਰੋਸੈਸਿੰਗ, ਅਲਟਰਾਸੋਨਿਕਸ ਅਧਾਰਤ ਗੈਰ ਵਿਨਾਸ਼ਕਾਰੀ ਮੁਲਾਂਕਣ (ਐਨਡੀਈ), ਹੀਟ ਟ੍ਰੀਟਮੈਂਟ, ਮਕੈਨੀਕਲ ਚਰਿੱਤਰੀਕਰਣ, ਅਤੇ ਟਾਈਪ ਪ੍ਰਮਾਣ ਪੱਤਰ ਸੰਚਾਲਤ ਕੀਤੇ ਹਨ। 

.

ਐਰੋਨੋਟਿਕਲ ਡਿਵੈਲਪਮੈਂਟ ਏਜੰਸੀ (ਏਡੀਏ) ਨੇ 15 ਤੋਂ ਵੱਧ ਸਟੀਲ ਦੇ ਭਾਗਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਨੂੰ 40% ਵਜ਼ਨ ਦੀ ਸੰਭਾਵਤ ਬਚਤ ਨਾਲ ਨੇੜ ਭਵਿੱਖ ਵਿਚ ਟੀਆਈ -10 ਵੀ -2 ਐਫਈ -3 ਏ ਐਲ ਐਲੋਯ ਫੋਰਜਿੰਗਜ  ਨਾਲ ਤਬਦੀਲ ਕੀਤਾ ਜਾ ਸਕਦਾ ਹੈ। ਲੈਂਡਿੰਗ ਗੀਅਰ ਡ੍ਰੌਪ ਲਿੰਕ ਏਡੀਏ ਵੱਲੋਂ ਬੰਗਲੁਰੂ ਵਿਖੇ ਡੀਐੱਮਆਰਐਲ ਦੀ ਸ਼ਮੂਲੀਅਤ ਦੇ ਨਾਲ ਸਫਲਤਾਪੂਰਵਕ ਬਣਾਇਆ ਗਿਆ ਪਹਿਲਾ ਭਾਗ ਹੈ ਅਤੇ ਹਵਾ ਦੇ ਮਾਫ਼ਿਕ ਹੋਣ ਲਈ ਵਿਧੀਵਤ ਤੌਰ ਤੇ ਪ੍ਰਮਾਣਿਤ ਕੀਤਾ ਗਿਆ ਹੈ। 

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਡੀਆਰਡੀਓ ਅਤੇ ਉਦਯੋਗ ਨੂੰ ਉੱਚ ਤਾਕਤ ਮੈਟਾਸਟੇਬਲ ਬੀਟਾ ਟਾਈਟੇਨੀਅਮ ਅਲੋਏ ਦੇ ਸਵਦੇਸ਼ੀ ਵਿਕਾਸ ਲਈ ਵਧਾਈ ਦਿੱਤੀ ਹੈ ਜੋ ਕਿ ਐਰੋਸਪੇਸ ਢਾਂਚਾਗਤ ਫ਼ੋਰਜਿੰਗਜ ਲਈ ਲਾਭਦਾਇਕ ਹੋਵੇਗੀ। 

ਰੱਖਿਆ ਖੋਜ ਤੇ ਵਿਕਾਸ ਵਿਭਾਗ ਦੇ ਸਕੱਤਰ ਅਤੇ ਡੀਆਰਡੀਓ ਦੇ ਚੇਅਰਮੈਨ ਡਾ. ਜੀ ਸਤੀਸ਼ ਰੈਡੀ ਨੇ ਇਸ ਟੈਕਨੋਲੋਜੀ ਦੇ ਸਵਦੇਸ਼ੀ ਵਿਕਾਸ ਵਿਚ ਸ਼ਾਮਲ ਟੀਮਾਂ ਵੱਲੋਂ ਕੀਤੇ ਗਏ ਸਮਰਪਿਤ ਯਤਨਾਂ ਦੀ ਸ਼ਲਾਘਾ ਕੀਤੀ।

--------------------------------------

ਏਬੀਬੀ / ਨਾਮਪੀ  / ਕੇਏ / ਡੀਕੇ / ਸੈਵੀ


(Release ID: 1737166) Visitor Counter : 198