ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਗ੍ਰੀਨ ਨੈਸ਼ਨਲ ਹਾਈਵੇ ਕੋਰੀਡੋਰ ਪ੍ਰਾਜੈਕਟ ਦੀ ਸਥਿਤੀ

Posted On: 19 JUL 2021 4:01PM by PIB Chandigarh

ਸਰਕਾਰ ਨੇ ਗ੍ਰੀਨ ਨੈਸ਼ਨਲ ਹਾਈਵੇ ਕੋਰੀਡੋਰਜ਼ (ਜੀਐੱਨਐੱਚਸੀਪੀ) ਨੂੰ ਵਿਕਸਤ ਕਰਨ ਲਈ ਵਿਸ਼ਵ ਬੈਂਕ ਨਾਲ ਕਰਜ਼ਾ ਸਮਝੌਤੇ ’ਤੇ ਦਸਤਖਤ ਕੀਤੇ ਸਨ। ਇਸ ਪ੍ਰਾਜੈਕਟ ਵਿੱਚ ਰਾਜਸਥਾਨ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਆਂਧਰਾ ਪ੍ਰਦੇਸ਼ ਰਾਜਾਂ ਵਿੱਚੋਂ ਲੰਘ ਰਹੇ ਵੱਖ-ਵੱਖ ਰਾਸ਼ਟਰੀ ਰਾਜਮਾਰਗਾਂ ਦੀ ਲਗਭਗ 781 ਕਿਲੋਮੀਟਰ ਲੰਬਾਈ ਦਾ ਅਪਗ੍ਰੇਡੇਸ਼ਨ ਸ਼ਾਮਲ ਹੈ। 781 ਕਿਲੋਮੀਟਰ ਦੀ ਕੁੱਲ ਲੰਬਾਈ ਵਿੱਚੋਂ 287.96 ਕਿਲੋਮੀਟਰ ਦਾ ਕੰਮ ਜਿਸ ਦੀ ਸਿਵਲ ਲਾਗਤ 1664.44 ਕਰੋੜ ਰੁਪਏ ਹੈ, ਅਲਾਟ ਕਰ ਦਿੱਤਾ ਹੈ। ਇਸ ਦਾ ਕਾਰਜ ਮੁਕੰਮਲ ਕਰਨ ਦੀ ਮਿਤੀ ਦਸੰਬਰ, 2025 ਹੈ।

ਇਹ ਜਾਣਕਾਰੀ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗਾਂ ਦੇ ਮੰਤਰੀ ਸ੍ਰੀ ਨਿਤਿਨ ਜੈਰਾਮ ਗਡਕਰੀ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

*********

 

ਐਮਜੇਪੀਐਸ



(Release ID: 1737102) Visitor Counter : 144


Read this release in: English , Urdu , Tamil