ਵਿੱਤ ਮੰਤਰਾਲਾ

ਬੈਂਕ ਬਹੀ-ਖਾਤਿਆਂ ਨੂੰ ਸਾਫ ਕਰਨ ਦੇ ਉਪਾਅ ਵਜੋਂ ਤਣਾਅ ਵਾਲੀਆਂ ਜਾਇਦਾਦਾਂ ਲਈ ਬੈਡ ਬੈਂਕ ਲਾਂਚ ਕੀਤੀ ਗਈ

Posted On: 19 JUL 2021 7:04PM by PIB Chandigarh

ਸਰਕਾਰ ਨੇ ਸਾਰੀਆਂ ਰੈਗੂਲੇਟਰੀ ਮਨਜ਼ੂਰੀਆਂ ਦੇ ਨਾਲ ਬੈਡ ਬੈਂਕ ਲਾਂਚ ਕੀਤਾ ਹੈ। ਇਹ ਜਾਣਕਾਰੀ ਵਿੱਤ ਰਾਜ ਮੰਤਰੀ ਡਾ. ਭਾਗਵਤ ਕਿਸ਼ਨਰਾਓ ਕਰਾਡ ਨੇ ਅੱਜ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।

ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਨੇ ਵਿੱਤੀ ਸਾਲ 2021-22 ਦੇ ਬਜਟ 'ਤੇ ਆਪਣੇ ਭਾਸ਼ਣ ਵਿੱਚ, ਹੇਠ ਲਿਖਤ ਐਲਾਨ ਕੀਤਾ ਸੀ: 

“ਜਨਤਕ ਖੇਤਰ ਦੇ ਬੈਂਕਾਂ ਦੁਆਰਾ ਤਣਾਅ ਵਾਲੀਆਂ ਜਾਇਦਾਦਾਂ ਦੀ ਉੱਚ ਪੱਧਰੀ ਵਿਵਸਥਾ ਵਿੱਚ ਬੈਂਕ ਬਹੀ-ਖਾਤਿਆਂ ਨੂੰ ਸਾਫ ਕਰਨ ਦੇ ਉਪਾਅ ਦੀ ਮੰਗ ਕੀਤੀ ਜਾਂਦੀ ਹੈ। ਮੌਜੂਦਾ ਤਣਾਅ ਵਾਲੇ ਕਰਜ਼ੇ ਨੂੰ ਇਕੱਠਾ ਕਰਨ ਅਤੇ ਇਸ ਨੂੰ ਸੰਭਾਲਣ ਅਤੇ ਫਿਰ ਅਲਾਟਮੈਂਟ ਨਿਵੇਸ਼ ਫੰਡਾਂ ਅਤੇ ਹੋਰ ਸੰਭਾਵੀ ਨਿਵੇਸ਼ਕਾਂ ਨੂੰ ਅਚਾਨਕ ਮੁੱਲ ਦੀ ਪ੍ਰਾਪਤੀ ਲਈ ਐਸੇਟ ਮੁੜ ਨਿਰਮਾਣ ਕੰਪਨੀ ਲਿਮਟਿਡ ਅਤੇ ਸੰਪਤੀ ਪ੍ਰਬੰਧਨ ਕੰਪਨੀ ਸਥਾਪਤ ਕੀਤੀ ਜਾਏਗੀ।

ਮੰਤਰੀ ਨੇ ਦੱਸਿਆ ਕਿ ਇੰਡੀਅਨ ਬੈਂਕ ਐਸੋਸੀਏਸ਼ਨ (ਆਈਬੀਏ) ਨੇ ਨੈਸ਼ਨਲ ਐਸੇਟ ਪੁਨਰ ਨਿਰਮਾਣ ਕੰਪਨੀ ਲਿਮਟਿਡ (ਐਨਏਆਰਸੀਐਲ) ਨੂੰ ਸ਼ਾਮਲ ਕਰਨ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਕਿ ਐੱਨਏਆਰਸੀਐੱਲ 7.7.2021 ਨੂੰ ਕੰਪਨੀਆਂ ਦੇ ਰਜਿਸਟਰਾਰ ਕੋਲ ਦਰਜ ਹੋਈ ਹੈ।

ਭਾਰਤੀ ਰਿਜ਼ਰਵ ਬੈਂਕ, ਐਸੇਟ ਪੁਨਰ ਨਿਰਮਾਣ ਕੰਪਨੀਆਂ (ਏਆਰਸੀ) ਦੇ ਰੈਗੂਲੇਟਰ ਹਨ, ਜੋ ਪਹਿਲਾਂ ਹੀ ਏਆਰਸੀਜ਼ ਦੇ ਕੰਮਕਾਜ ਲਈ ਨਿਯਮਤ ਢਾਂਚਾ ਨਿਰਧਾਰਤ ਕਰ ਚੁੱਕੇ ਹਨ ਅਤੇ ਬੈਂਕਾਂ ਤੇ ਗੈਰ-ਬੈਂਕਿੰਗ ਵਿੱਤ ਕੰਪਨੀਆਂ ਦੁਆਰਾ ਤਣਾਅ ਵਾਲੀਆਂ ਜਾਇਦਾਦਾਂ ਨੂੰ ਏਆਰਸੀ ਵਿੱਚ ਤਬਦੀਲ ਕਰਨ ਲਈ ਨਿਰਧਾਰਤ ਨਿਯਮ ਹਨ। ਮੰਤਰੀ ਨੇ ਕਿਹਾ ਕਿ ਇੱਕ ਏਆਰਸੀ ਦੁਆਰਾ ਗੈਰ-ਪ੍ਰਦਰਸ਼ਨੀ ਜਾਇਦਾਦਾਂ ਦੀ ਪਛਾਣ ਇੱਕ ਨਿਰੰਤਰ ਪ੍ਰਕਿਰਿਆ ਹੈ।

****

ਆਰਐੱਮ/ਐੱਮਵੀ/ਕੇਐੱਮਐੱਨ(Release ID: 1737039) Visitor Counter : 47


Read this release in: English , Urdu , Telugu