ਸਿੱਖਿਆ ਮੰਤਰਾਲਾ
ਕੁੜੀਆਂ ਦੀ ਸਿੱਖਿਆ ਨੂੰ ਉਤਸ਼ਾਹਤ ਕਰਨ ਵਾਲੀਆਂ ਸਰਕਾਰ ਦੀਆਂ ਭਲਾਈ ਸਕੀਮਾਂ
प्रविष्टि तिथि:
19 JUL 2021 6:06PM by PIB Chandigarh
ਸਿਖਿਆ ਮੰਤਰਾਲਾ ਦਾ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ (ਡੀਓਐਸਈਐਲ), ਲੜਕੀਆਂ ਦੀ ਸਿੱਖਿਆ ਲਈ ਉਤਸ਼ਾਹਤ ਕਰਨ ਲਈ ਕਈ ਭਲਾਈ ਸਕੀਮਾਂ ਲਾਗੂ ਕਰ ਰਿਹਾ ਹੈ। ਸਮਗ੍ਰ ਸਿੱਕਸ਼ਾ ਅਧੀਨ ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲਿਆ (ਕੇਜੀਬੀਵੀਜ) ਦੀ ਵਿਵਸਥਾ ਕੀਤੀ ਗਈ ਹੈ। ਕੇਜੀਬੀਵੀਜ, ਅਧਿਕਾਰਾਂ ਤੋਂ ਵਾਂਝੇ ਸਮੂਹਾਂ ਜਿਵੇਂ ਕਿ ਐਸ.ਸੀ., ਐਸ.ਟੀ., ਓ.ਬੀ.ਸੀ., ਘੱਟਗਿਣਤੀ ਅਤੇ ਗਰੀਬੀ ਰੇਖਾ (ਬੀਪੀਐਲ) ਸਮੂਹਾਂ ਨਾਲ ਸਬੰਧਤ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੀਆਂ ਲੜਕੀਆਂ ਦੇ ਰਿਹਾਇਸ਼ੀ ਸਕੂਲ ਹਨ। ਦੇਸ਼ ਵਿੱਚ ਕੁੱਲ 5726 ਕੇ.ਜੀ.ਬੀ.ਵੀ. ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਵਿਚੋਂ 5010 ਕੇਜੀਬੀਵੀਜ 6.54 ਲੱਖ ਕੁੜੀਆਂ ਦੇ ਦਾਖਲੇ ਨਾਲ ਕੰਮ ਕਰ ਰਹੇ ਹਨ।
ਇਸ ਸਕੀਮ ਵਿਚ ਗੁਆਂਢ ਵਿਚ ਸਕੂਲ ਖੋਲ੍ਹਣ, ਅੱਠਵੀਂ ਜਮਾਤ ਤਕ ਮੁਫਤ ਵਰਦੀ ਅਤੇ ਪਾਠ-ਪੁਸਤਕਾਂ, ਸਾਰੇ ਸਕੂਲਾਂ ਵਿਚ ਛੇਵੀਂ ਤੋਂ ਬਾਰਹਵੀਂ ਜਮਾਤ ਤਕ ਦੀਆਂ ਕੁੜੀਆਂ ਲਈ ਲਿੰਗ ਅਧਾਰਤ ਵੱਖਰੇ ਪਖਾਨੇ ਦੀ ਵਿਵਸਥਾ, ਸਵੈ- ਰੱਖਿਆ ਦੀ ਸਿਖਲਾਈ ਦਾ ਪ੍ਰਬੰਧ ਅਤੇ ਦਿਵਯਾਂਗ ਕੁੜੀਆਂ ਨੂੰ ਪਹਿਲੀ ਤੋਂ ਬਾਰ੍ਹਵੀਂ ਜਮਾਤ ਤਕ ਵਜ਼ੀਫ਼ੇ ਦਾ ਪ੍ਰਬੰਧ ਹੈ। ਇਕੁਇਟੀ ਦੇ ਤਹਿਤ ਵੱਖ ਵੱਖ ਦਖਲਅੰਦਾਜ਼ੀਆਂ ਲਈ ਵਿਸ਼ੇਸ਼ ਪ੍ਰੋਜੈਕਟ ਜਿਵੇਂ ਕਿ ਲਾਈਫ ਸਕਿੱਲਸ, ਜਾਗਰੂਕਤਾ ਪ੍ਰੋਗਰਾਮਾਂ, ਇਨਸੀਨੇਟਰਾਂ, ਸੈਨੇਟਰੀ ਪੈਡ ਵੈਂਡਿੰਗ ਮਸ਼ੀਨਾਂ ਆਦਿ ਦੀਆਂ ਮੁਹਿੰਮਾਂ ਤੇ ਵੀ ਜ਼ੋਰ ਦਿੱਤਾ ਗਿਆ ਹੈਂ ਅਤੇ ਪ੍ਰੇਰਣਾ ਕੈਂਪਾਂ ਨੂੰ ਉਤਸ਼ਾਹਿਤ ਕਰਕੇ ਕੁੜੀਆਂ ਦੀਆਂ ਦਾਖਲਾ ਮੁਹਿੰਮਾਂ ਨੂੰ ਹੁਲਾਰਾ ਦਿੱਤਾ ਗਿਆ ਹੈ ਅਤੇ ਇਸ ਤੋਂ ਇਲਾਵਾ ਪਹੁੰਚ, ਗੁਣਵੱਤਾ ਵਧਾਉਣ ਦੀ ਸਕੀਮ ਦੇ ਨਾਲ ਨਾਲ ਲਿੰਗ ਜਾਗਰੂਕਤਾ ਮਾਡਿਊਲਾਂ ਆਦਿ ਨੂੰ ਉਤਸਾਹਿਤ ਕੀਤਾ ਜਾ ਰਿਹਾ ਹੈ।
ਕੇਂਦਰੀ ਸੈਕਟਰ ਸਕੀਮ 'ਨੈਸ਼ਨਲ ਮੀਨਜ਼-ਕਮ-ਮੈਰਿਟ ਸਕਾਲਰਸ਼ਿਪ ਸਕੀਮ (ਐੱਨਐੱਮਐੱਮਐੱਸਐੱਸ)' ਵੀ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ (ਈ.ਡਬਲਯੂ.ਐੱਸ.) ਦੀਆਂ ਕੁੜੀਆਂ ਸਮੇਤ ਹੋਣਹਾਰ ਵਿਦਿਆਰਥੀਆਂ ਨੂੰ ਵਜ਼ੀਫੇ ਦੇਣ ਲਈ ਸਾਲ 2008 ਤੋਂ ਲਾਗੂ ਹੈ ਤਾਂ ਜੋ ਉਨ੍ਹਾਂ ਨੂੰ ਅੱਠਵੀਂ ਜਮਾਤ ਵਿੱਚ ਡਰਾਪ ਆਊਟ ਤੋਂ ਰੋਕਿਆ ਜਾ ਸਕੇ ਅਤੇ ਸੈਕੰਡਰੀ ਪੜਾਅ 'ਤੇ ਅਧਿਐਨ ਜਾਰੀ ਰੱਖਣ ਲਈ ਉਨ੍ਹਾਂ ਨੂੰ ਉਤਸ਼ਾਹਤ ਕੀਤਾ ਜਾ ਸਕੇ। ਇਸ ਯੋਜਨਾ ਦੇ ਤਹਿਤ, ਹਰ ਸਾਲ ਨੌਵੀਂ ਜਮਾਤ ਦੇ ਚੁਣੇ ਹੋਏ ਵਿਦਿਆਰਥੀਆਂ ਨੂੰ 12,000 ਰੁਪਏ ਪ੍ਰਤੀ ਸਾਲ ਦੇ ਹਿਸਾਬ ਨਾਲ ਇੱਕ ਲੱਖ ਤਾਜ਼ਾ ਵਜ਼ੀਫ਼ੇ ਦਿੱਤੇ ਜਾਂਦੇ ਹਨ ਅਤੇ ਸਕੀਮ ਅਧੀਨ ਇਨ੍ਹਾਂ ਵਜੀਫਿਆਂ ਦਾ ਰਾਜ ਸਰਕਾਰ ਦੇ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਸਥਾਨਕ ਸੰਸਥਾ ਸਕੂਲ ਵਿਚ ਪੜ੍ਹਨ ਲਈ ਦਸਵੀਂ ਤੋਂ ਬਾਰ੍ਹਵੀਂ ਜਮਾਤ ਤਕ ਨਵੀਨੀਕਰਣ ਕੀਤਾ ਜਾਂਦਾ ਹੈ।
ਸਿੱਖਿਆ ਮੰਤਰਾਲਾ, ਸਾਲ 2008 ਤੋਂ ਕਾਲਜ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਵਜ਼ੀਫ਼ੇ ਦੀ ਕੇਂਦਰੀ ਸੈਕਟਰ ਸਕੀਮ ਵੀ ਚਲਾਉਂਦਾ ਹੈ, ਜਿਸ ਦਾ ਉਦੇਸ਼ ਉੱਚ ਵਿਦਿਆ ਪ੍ਰਾਪਤ ਕਰਦੇ ਹੋਇਆਂ ਹੋਣਹਾਰ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਰੋਜ਼ਮਰ੍ਹਾ ਦੇ ਖਰਚੇ ਦੇ ਹਿੱਸੇ ਦੀ ਪੂਰਤੀ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ। ਇਨ੍ਹਾਂ ਵਜੀਫ਼ਿਆਂ ਵਿੱਚੋਂ 50% ਵਜ਼ੀਫੇ ਕੁੜੀਆਂ ਲਈ ਰੱਖੇ ਗਏ ਹਨ।
ਇਹ ਜਾਣਕਾਰੀ ਕੇਂਦਰੀ ਸਿੱਖਿਆ ਮੰਤਰੀ ਸ੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
----------
ਕੇਪੀ / ਏਕੇ
(रिलीज़ आईडी: 1737038)
आगंतुक पटल : 231